ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ, ਕਰੰਟ ਏਆਈ ਅਤੇ ਕਲਪਾ ਇਮਪੈਕਟ ਨੇ ਬਹੁ-ਭਾਸ਼ਾਈ ਅਤਿ-ਆਧੁਨਿਕ ਏਆਈ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਵਯੋਮਾ ਇਨੋਵੇਸ਼ਨ ਪ੍ਰਤੀਯੋਗਿਤਾ ਦੀ ਸ਼ੁਰੂਆਤ ਕੀਤੀ
प्रविष्टि तिथि:
02 JUN 2026 7:34PM by PIB Chandigarh
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐਮਈਆਈਟੀਵਾਈ) ਦੇ ਅਧੀਨ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੇ ਅਧੀਨ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਨੇ ਕਰੰਟ ਏਆਈ ਅਤੇ ਕਲਪਾ ਇਮਪੈਕਟ ਦੇ ਸਹਿਯੋਗ ਨਾਲ, ਵਯੋਮਾ ਇਨੋਵੇਸ਼ਨ ਪ੍ਰਤੀਯੋਗਿਤਾ ਦੀ ਸ਼ੁਰੂਆਤ ਕੀਤੀ ਹੈ। ਇਹ ਇੱਕ ਨਵੀਨਤਾ ਪਹਿਲਕਦਮੀ ਹੈ ਜਿਸਦਾ ਉਦੇਸ਼ ਓਪਨ-ਸੋਰਸ, ਬਹੁ-ਭਾਸ਼ਾਈ, ਵੌਇਸ-ਫਸਟ ਏਆਈ ਹੱਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਜੋ ਔਫਲਾਈਨ ਅਤੇ ਘੱਟ-ਕਨੈਕਟੀਵਿਟੀ ਵਾਲੇ ਵਾਤਾਵਰਣ ਵਿੱਚ ਕੰਮ ਕਰ ਸਕਦੇ ਹਨ।
ਇਹ ਚੁਣੌਤੀ ਸੁਨੋ ਸੂਤਰ 'ਤੇ ਅਧਾਰਿਤ ਹੈ, ਜੋ ਕਿ ਭਾਸ਼ਿਣੀ ਅਤੇ ਕਰੰਟ ਏਆਈ ਦੁਆਰਾ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਗਿਆ ਇੱਕ ਬਹੁ-ਭਾਸ਼ਾਈ, ਵੌਇਸ-ਫਸਟ, ਓਪਨ-ਸੋਰਸ ਹੈਂਡਹੈਲਡ ਏਆਈ ਰੈਫਰੈਂਸ ਟੂਲ ਹੈ ਜਿਸ ਦਾ 2026 ਵਿੱਚ ਇੰਡੀਆਏਆਈ ਇਮਪੈਕਟ ਸਮਿਟ ਵਿੱਚ ਕੀਤਾ ਗਿਆ ਸੀ। ਇੱਕ ਰੈਫਰੈਂਸ ਪਲੈਟਫਾਰਮ ਦੇ ਤੌਰ 'ਤੇ ਡਿਜ਼ਾਇਨ ਕੀਤਾ ਗਿਆ, ਸੁਨੋ ਸੂਤਰ ਬਹੁ-ਭਾਸ਼ਾਈ ਭਾਸ਼ਾ ਤਕਨਾਲੋਜੀਆਂ ਨੂੰ ਔਨ-ਡਿਵਾਈਸ ਏਆਈ ਸਮਰੱਥਾਵਾਂ ਨਾਲ ਜੋੜਦਾ ਹੈ ਜਿਸ ਨਾਲ ਕਲਾਉਡ ਬੁਨਿਆਦੀ ਢਾਂਚੇ 'ਤੇ ਨਿਰਭਰਤਾ ਤੋਂ ਬਿਨਾਂ ਭਾਰਤੀ ਭਾਸ਼ਾਵਾਂ ਵਿੱਚ ਸੰਵਾਦਾਤਮਕ ਏਆਈ ਅਨੁਭਵ ਸਮਰੱਥ ਹੁੰਦੇ ਹਨ।
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਸੀਈਓ ਅਮਿਤਾਭ ਨਾਗ ਨੇ ਕਿਹਾ ਕਿ ਬਹੁਭਾਸ਼ਾਈ ਏਆਈ ਸਿਰਫ਼ ਇੱਕ ਤਕਨੀਕੀ ਤਬਦੀਲੀ ਨਹੀਂ ਹੈ, ਸਗੋਂ ਭਾਰਤ ਲਈ ਇੱਕ ਜਨ-ਪ੍ਰਭਾਵਿਤ ਕਰਨ ਵਾਲਾ ਬੁਨਿਆਦੀ ਢਾਂਚਾ ਹੈ ਜੋ ਆਬਾਦੀ ਦੇ ਇੱਕ ਵਿਆਪਕ ਪੱਧਰ ‘ਤੇ ਵੱਖ-ਵੱਖ ਭਾਸ਼ਾਵਾਂ ਵਿੱਚ ਸੇਵਾਵਾਂ ਤੱਕ ਸੰਮਲਿਤ ਪਹੁੰਚ ਨੂੰ ਸਮਰੱਥ ਬਣਾਉਂਦਾ ਹੈ। ਭਾਸ਼ਿਣੀ ਭਾਰਤੀ ਭਾਸ਼ਾਈ ਏਆਈ ਈਕੋਸਿਸਟਮ ਨੂੰ ਮਜ਼ਬੂਤ ਕਰਕੇ ਅਤੇ ਸੁਨੋ ਸੂਤਰ ਵਰਗੇ ਹੱਲਾਂ ਨੂੰ ਸਮਰੱਥ ਬਣਾ ਕੇ ਇਸ ਪਰਿਵਰਤਨ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ ਜੋ ਸਰੋਤ-ਸੀਮਤ, ਔਫਲਾਈਨ, ਹੈਂਡਹੈਲਡ ਵਾਤਾਵਰਣ ਵਿੱਚ ਕੰਮ ਕਰਦੇ ਹਨ – ਜਿਸ ਨਾਲ ਖੇਤਰਾਂ ਅਤੇ ਭਾਸ਼ਾਵਾਂ ਵਿੱਚ ਆਖਰੀ ਮੀਲ ਤੱਕ ਵੌਇਸ-ਫਸਟ ਸੇਵਾਵਾਂ ਪਹੁੰਚਦੀਆਂ ਹਨ।
ਵਯੋਮਾ ਇਨੋਵੇਸ਼ਨ ਪ੍ਰਤੀਯੋਗਿਤਾ ਭਾਸ਼ਿਣੀ ਦੇ ਬਹੁ-ਭਾਸ਼ਾਈ ਏਆਈ ਬੁਨਿਆਦੀ ਢਾਂਚੇ ਅਤੇ ਕਰੰਟ ਏਆਈ ਦੀ ਓਪਨ-ਸੋਰਸ ਤਕਨਾਲੋਜੀ ਵਿੱਚ ਮੁਹਾਰਤ ਨੂੰ ਇਕੱਠਾ ਕਰਦਾ ਹੈ ਤਾਂ ਜੋ ਭਾਸ਼ਾ ਦੀ ਪਹੁੰਚਯੋਗਤਾ, ਡਿਜੀਟਲ ਸਾਖਰਤਾ ਅਤੇ ਕਨੈਕਟੀਵਿਟੀ ਨਾਲ ਸਬੰਧਿਤ ਚੁਣੌਤੀਆਂ ਨੂੰ ਹੱਲ ਕਰਨ ਵਾਲੇ ਵਿਵਹਾਰਿਕ ਏਆਈ ਹੱਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਇਹ ਪ੍ਰਤੀਯੋਗਿਤਾ ਵਿੱਚ ਸਟਾਰਟਅੱਪਸ, ਖੋਜਕਰਤਾਵਾਂ, ਵਿਦਿਆਰਥੀਆਂ, ਅਕਾਦਮਿਕ ਸੰਸਥਾਵਾਂ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮਐਸਐਮਈਸ), ਉਦਯੋਗ ਭਾਈਦਾਰਾਂ ਅਤੇ ਸੁਤੰਤਰ ਨਵੀਨਤਾਕਾਰਾਂ ਨੂੰ ਨਵੇਂ ਵਰਤੋਂ ਦੇ ਮਾਮਲਿਆਂ, ਹਾਰਡਵੇਅਰ ਸੁਧਾਰਾਂ, ਮਾਡਲ ਅਨੁਕੂਲਨ, ਅਤੇ ਤੈਨਾਤੀ ਦੇ ਲਈ ਤਿਆਰ ਐਪਲੀਕੇਸ਼ਨਾਂ ਰਾਹੀਂ ਸੁਨੋ ਸੂਤਰ ਪਲੈਟਫਾਰਮ ਨੂੰ ਵਿਕਸਿਤ ਅਤੇ ਉਸ ਨੂੰ ਨਵਾਂ ਰੂਪ ਦੇਣ ਲਈ ਸੱਦਾ ਦਿੱਤਾ ਗਿਆ ਹੈ। ਭਾਗੀਦਾਰਾਂ ਨੂੰ ਅਜਿਹੇ ਦ੍ਰਿਸ਼ਟੀਕੋਣਾਂ ਦਾ ਪਤਾ ਲਗਾਉਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ ਜੋ ਡਿਵਾਈਸ ਨੂੰ ਛੋਟਾ, ਵਧੇਰੇ ਕੁਸ਼ਲ, ਅਤੇ ਵੱਖ-ਵੱਖ ਖੇਤਰੀ ਸਥਿਤੀਆਂ ਵਿੱਚ ਵਰਤੋਂ ਦੇ ਲਈ ਬਿਹਤਰ ਢੁਕਵਾਂ ਬਣਾਉਂਦੇ ਹਨ।
ਇਸਦੀਆਂ ਸੰਭਾਵੀ ਐਪਲੀਕੇਸ਼ਨਾਂ ਸਿੱਖਿਆ, ਖੇਤੀਬਾੜੀ, ਸਿਹਤ ਸੰਭਾਲ, ਸ਼ਾਸਨ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਵਰਗੇ ਖੇਤਰਾਂ ਵਿੱਚ ਫੈਲੀਆਂ ਹੋਈਆਂ ਹਨ, ਜਿਸਦਾ ਭਾਰਤ ਦੀ ਭਾਸ਼ਾਈ ਅਤੇ ਭੂਗੋਲਿਕ ਵਿਭਿੰਨਤਾ ਵਿੱਚ ਏਆਈ ਤਕਨਾਲੋਜੀਆਂ ਤੱਕ ਪਹੁੰਚ ਦਾ ਵਿਸਤਾਰ ਕਰਨ ‘ਤੇ ਧਿਆਨ ਕੇਂਦ੍ਰਿਤ ਹੈ।
ਇਹ ਪ੍ਰਤੀਯੋਗਿਤਾ ਕਈ ਪੜਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ, ਜਿਸਦੀ ਸ਼ੁਰੂਆਤ ਇੱਕ ਅਰਜ਼ੀ ਪ੍ਰਕਿਰਿਆ ਨਾਲ ਹੋਵੇਗੀ। ਚੁਣੀਆਂ ਗਈਆਂ ਵੀਹ ਟੀਮਾਂ ਨੂੰ ਡਿਵੈਲਪਰ ਕਿੱਟਾਂ ਅਤੇ ਆਪਣੇ ਹੱਲ ਦੇਣ ਅਤੇ ਟੈਸਟ ਕਰਨ ਦੇ ਲਈ ਸੁਨੋ ਸੂਤਰ ਪਲੈਟਫਾਰਮ ਤੱਕ ਪਹੁੰਚ ਪ੍ਰਾਪਤ ਹੋਵੇਗੀ। ਭਾਗੀਦਾਰਾਂ ਨੂੰ ਭਾਸ਼ਿਣੀ ਅਤੇ ਕਰੰਟ ਏਆਈ ਨਾਲ ਜੁੜੇ ਮਾਹਿਰਾਂ ਦੁਆਰਾ ਤਕਨੀਕੀ ਮਾਰਗਦਰਸ਼ਨ ਵੀ ਮਿਲੇਗਾ।
ਫਾਈਨਲਿਸਟ ਟੀਮਾਂ ਇੱਕ ਮਾਹਿਰ ਜਿਊਰੀ ਦੇ ਸਾਹਮਣੇ ਆਪਣੇ ਪ੍ਰੋਟੋਟਾਈਪ ਪ੍ਰਦਰਸ਼ਿਤ ਕਰਨਗੀਆਂ, ਅਤੇ ਜੇਤੂ ਟੀਮਾਂ ₹80 ਲੱਖ ਤੱਕ ਦੇ ਇਨਾਮਾਂ ਅਤੇ ਕੇਂਦਰੀ ਅਤੇ ਰਾਜ ਸਰਕਾਰ ਦੇ ਵਿਭਾਗਾਂ ਵਿੱਚ ਤੈਨਾਤੀ ਦੇ ਮੌਕਿਆਂ ਲਈ ਯੋਗ ਹੋਣਗੀਆਂ।
ਇਹ ਪਹਿਲਕਦਮੀ ਨਵੀਨਤਾ ਵਾਤਾਵਰਣ ਪ੍ਰਣਾਲੀ ਵਿੱਚ ਸਹਿਯੋਗੀ ਭਾਈਵਾਲੀ ਨੂੰ ਵੀ ਉਤਸ਼ਾਹਿਤ ਕਰਦੀ ਹੈ, ਖਾਸ ਕਰਕੇ ਉਹ ਟੀਮਾਂ ਜੋ ਸਟਾਰਟਅੱਪ, ਐਮਐਸਐਮਈ, ਇੰਜੀਨੀਅਰਾਂ, ਖੋਜਕਰਤਾਵਾਂ ਅਤੇ ਅਕਾਦਮਿਕ ਸੰਸਥਾਵਾਂ ਨੂੰ ਇਕੱਠੇ ਕਰਦੀ ਹੈ।
ਵਯੋਮਾ ਇਨੋਵੇਸ਼ਨ ਚੈਲੇਂਜ ਲਈ ਅਰਜ਼ੀਆਂ ਖੁੱਲ੍ਹੀਆਂ ਹਨ: https://bhashini.gov.in/sahyogi/hackathon/open-handheld-ai
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਦੇ ਬਾਰੇ ਵਿੱਚ :
ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੇ ਅੰਤਰਗਤ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐਮਈਆਈਟੀਵਾਈ) ਦਾ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ), ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਸੰਚਾਲਿਤ ਬਹੁਭਾਸ਼ਾਈ ਡਿਜੀਟਲ ਸਮਾਵੇਸ਼ ਅਤੇ ਭਾਸ਼ਾ ਤਕਨਾਲੋਜੀ ਲਈ ਭਾਰਤ ਦੀ ਰਾਸ਼ਟਰੀ ਪਹਿਲਕਦਮੀ ਹੈ। ਰਾਸ਼ਟਰੀ ਭਾਸ਼ਾਈ ਤਕਨਾਲੋਜੀ ਕੇਂਦਰ (ਐਨਐੱਚਐਲਟੀ) ਰਾਹੀਂ, ਭਾਸ਼ਿਣੀ ਪ੍ਰਸ਼ਾਸਨ, ਜਨਤਕ ਮੰਚਾਂ ਅਤੇ ਸੰਸਥਾਵਾਂ ਦੇ ਲਈ ਭਾਰਤੀ ਭਾਸ਼ਾਵਾਂ ਵਿੱਚ ਸਕੇਲੇਬਲ ਭਾਸ਼ਣ-ਅਤੇ ਪਾਠ-ਅਧਾਰਿਤ ਏਆਈ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਪਲੈਟਫਾਰਮ 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਦਾ ਸੰਚਾਲਨ ਕਰਦਾ ਹੈ ਅਤੇ ਰੋਜ਼ਾਨਾ 1.5 ਕਰੋੜ ਤੋਂ ਵੱਧ ਸਵਾਲਾਂ ਦੀ ਪ੍ਰਕਿਰਿਆ ਕਰਦਾ ਹੈ, ਅਤੇ 36 ਭਾਰਤੀ ਪਾਠ ਭਾਸ਼ਾਵਾਂ, 23 ਭਾਰਤੀ ਵੌਇਸ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ। ਡੀਆਈਬੀਡੀ ਓਪਨ-ਸੋਰਸ ਇਨੋਵੇਸ਼ਨ, ਬਹੁ-ਭਾਸ਼ਾਈ ਏਆਈ ਖੋਜ, ਡੇਟਾਸੈਟ ਨਿਰਮਾਣ, ਸਟਾਰਟਅੱਪ ਪ੍ਰਮੋਸ਼ਨ ਅਤੇ ਅਕਾਦਮਿਕ ਸਹਿਯੋਗ ਨੂੰ ਵੀ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਈਕੋਸਿਸਟਮ ਨੂੰ ਮਜ਼ਬੂਤੀ ਮਿਲਦੀ ਹੈ।
************
ਐਮਐਸਜ਼ੈੱਡ/ਬਲਜੀਤ ਸਿੰਘ
(रिलीज़ आईडी: 2268973)
आगंतुक पटल : 2