ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਸ਼੍ਰੀ ਮੇਟੇ ਫ੍ਰੇਡਰਿਕਸਨ ਨੂੰ ਡੈਨਮਾਰਕ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ


प्रविष्टि तिथि: 03 JUN 2026 6:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਸ਼੍ਰੀ ਮੇਟੇ ਫ੍ਰੇਡਰਿਕਸਨ ਨੂੰ ਡੈਨਮਾਰਕ ਦੇ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਡੈਨਮਾਰਕ ਆਪਸੀ ਵਿਸ਼ਵਾਸ, ਇੱਕੋ ਜਿਹੀਆਂ ਕਦਰਾਂ-ਕੀਮਤਾਂ ਅਤੇ ਟਿਕਾਊ ਭਵਿੱਖ ਪ੍ਰਤੀ ਦ੍ਰਿੜ੍ਹਤਾ ’ਤੇ ਅਧਾਰਿਤ ਇੱਕ ਅਟੁੱਟ ਭਾਈਵਾਲੀ ਸਾਂਝੀ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸੁਸ਼੍ਰੀ ਮੇਟੇ ਫ੍ਰੇਡਰਿਕਸਨ ਦੇ ਨਾਲ ਮਿਲ ਕੇ ਭਾਰਤ-ਡੈਨਮਾਰਕ ਹਰੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਜਨਤਾ ਦੇ ਹਿੱਤ ਵਿੱਚ ਇਸ ਸਹਿਯੋਗ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਲਈ ਉਤਸੁਕ ਹਨ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

"ਮੇਰੀ ਮਿੱਤਰ ਸੁਸ਼੍ਰੀ ਮੇਟੇ ਫ੍ਰੇਡਰਿਕਸਨ ਨੂੰ ਡੈਨਮਾਰਕ ਦੇ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਅਹੁਦਾ ਸੰਭਾਲਣ ’ਤੇ ਤਹਿ ਦਿਲੋਂ ਵਧਾਈ। 

ਭਾਰਤ ਅਤੇ ਡੈਨਮਾਰਕ ਆਪਸੀ ਵਿਸ਼ਵਾਸ, ਇੱਕੋ ਜਿਹੀਆਂ ਕਦਰਾਂ-ਕੀਮਤਾਂ ਅਤੇ ਟਿਕਾਊ ਭਵਿੱਖ ਪ੍ਰਤੀ ਦ੍ਰਿੜ੍ਹਤਾ ’ਤੇ ਅਧਾਰਿਤ ਇੱਕ ਅਟੁੱਟ ਭਾਈਵਾਲੀ ਸਾਂਝੀ ਕਰਦੇ ਹਨ। ਮੈਂ ਪ੍ਰਧਾਨ ਮੰਤਰੀ ਸੁਸ਼੍ਰੀ ਫ੍ਰੇਡਰਿਕਸਨ ਦੇ ਨਾਲ ਮਿਲ ਕੇ ਭਾਰਤ-ਡੈਨਮਾਰਕ ਹਰੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਣੇ ਦੇਸ਼-ਵਾਸੀਆਂ ਦੇ ਹਿੱਤ ਵਿੱਚ ਸਹਿਯੋਗ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਲਈ ਉਤਸੁਕ ਹਾਂ। 

@Statsmin" 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(रिलीज़ आईडी: 2268781) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Bengali-TR , Manipuri , Gujarati , Odia , Tamil , Telugu , Kannada , Malayalam