ਖੇਤੀਬਾੜੀ ਮੰਤਰਾਲਾ
ਖਰੀਫ ਦੀਆਂ ਫਸਲਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਤਿਆਰੀ ਤੇਜ਼ : ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਿਤ
ਖਰੀਫ ਕਾਨਫਰੰਸ ਵਿੱਚ ਜੁਟੀ ਟੀਮ ਐਗਰੀਕਲਚਰ, ਖੇਤੀ-ਕਿਸਾਨੀ ਨੂੰ ਮਿਲੇਗੀ ਨਵੀਂ ਦਿਸ਼ਾ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਹਰੇਕ ਰਾਜ ਦੀ ਖੇਤੀ ਅਲੱਗ ਮਾਡਲ , ਇਸ ਲਈ ਰੀਜਨਲ ਪੱਧਰ ‘ਤੇ ਬਣ ਰਹੀ ਰਣਨੀਤੀ - ਸ਼੍ਰੀ ਸ਼ਿਵਰਾਜ ਸਿੰਘ
3,765 ਲੱਖ ਟਨ ਤੋਂ ਵੱਧ, ਅਨਾਜ ਉਤਪਾਦਨ, ਇਹ ਇੱਕ ਇਤਿਹਾਸਕ ਉਪਲੱਬਧੀ - ਕੇਂਦਰੀ ਖੇਤੀਬਾੜੀ ਮੰਤਰੀ
ਚੌਲਾਂ ਦੇ ਉਤਪਾਦਨ ਵਿੱਚ ਭਾਰਤ ਬਣਿਆ ਦੁਨੀਆ ਵਿੱਚ ਨੰਬਰ-1, ਚੀਨ ਨੂੰ ਪਿੱਛੇ ਛੱਡਿਆ - ਸ਼੍ਰੀ ਚੌਹਾਨ
ਦਾਲਾਂ ਅਤੇ ਤੇਲ ਬੀਜਾਂ ਵਿੱਚ ਆਤਮਨਿਰਭਰਤਾ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ - ਕੇਂਦਰੀ ਮੰਤਰੀ
ਖਰੀਫ ਕਾਨਫਰੰਸ ਵਿੱਚ ਕਲਾਈਮੇਟ ਚੇਂਜ ਤੋਂ ਲੈ ਕੇ ਡਿਜੀਟਲ ਖੇਤੀ ਤੱਕ ਬਣੇਗਾ ਨਵਾਂ ਖੇਤੀਬਾੜੀ ਰੋਡਮੈਪ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
प्रविष्टि तिथि:
28 MAY 2026 5:23PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਦੇ ਪੂਸਾ ਕੰਪਲੈਕਸ ਵਿਖੇ ਖਰੀਫ ਕਾਨਫਰੰਸ-2026 ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਇਸ ਦੌਰਾਨ, ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਦੇਸ਼ ਲਈ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣਾ, ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬੇਹਤਰ ਬਨਾਉਣਾ ਅਤੇ ਦੇਸ਼ ਵਾਸੀਆਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਨਾ ਕੇਂਦਰ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਕੇਂਦਰ ਸਰਕਾਰ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਖਰੀਫ ਅਭਿਆਨ-2026 'ਤੇ ਰਾਸ਼ਟਰੀ ਖੇਤੀਬਾੜੀ ਕਾਨਫਰੰਸ 28 ਅਤੇ 29 ਮਈ, 2026 ਨੂੰ ਨਵੀਂ ਦਿੱਲੀ ਦੇ ਪੂਸਾ ਸਥਿਤ ਐੱਨਏਐੱਸਸੀ ਕੰਪਲੈਕਸ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਦੇਸ਼ ਭਰ ਦੇ ਖੇਤੀਬਾੜੀ ਮੰਤਰੀ, ਵਿਗਿਆਨੀ ਅਤੇ ਸੀਨੀਅਰ ਅਧਿਕਾਰੀ ਹਿੱਸਾ ਲੈ ਰਹੇ ਹਨ। ਇਸ ਮਹੱਤਵਪੂਰਨ ਵਿਚਾਰ-ਵਟਾਂਦਰੇ ਸੈਸ਼ਨ ਵਿੱਚ ਆਈਸੀਏਆਰ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਵੀ ਭਾਗ ਲੈ ਰਹੇ ਹਨ। ਖਰੀਫ ਸੀਜ਼ਨ ਦੀ ਤਿਆਰੀ ਨੂੰ ਲੈ ਕੇ ਦੋ ਦਿਨ ਤੱਕ ਵਿਸਥਾਰ ਨਾਲ ਚਰਚਾ ਅਤੇ ਸਮੀਖਿਆ ਕੀਤੀ ਜਾਵੇਗੀ। ਸਾਡਾ ਉਦੇਸ਼ ਹੈ ਕਿ ਕਿਸਾਨਾਂ ਨੂੰ ਬਿਹਤਰ ਯੋਜਨਾ, ਬਿਹਤਰ ਤਕਨੀਕ ਅਤੇ ਬਿਹਤਰ ਸਮਰਥਨ ਮਿਲੇ।

ਖਰੀਫ ਕਾਨਫਰੰਸ ਵਿੱਚ ਜੁਟੀ ਟੀਮ ਐਗਰੀਕਲਚਰ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਾਡੀ ਖਰੀਫ ਕਾਨਫਰੰਸ ਸ਼ੁਰੂ ਹੋ ਗਈ ਹੈ, ਅਤੇ ਅੱਜ ਪੂਰੀ "ਟੀਮ ਐਗਰੀਕਲਚਰ" ਇੱਥੇ ਮੌਜੂਦ ਹੈ। ਟੀਮ ਐਗਰੀਕਲਚਰ ਦਾ ਮਤਲਬ ਕੇਵਲ ਕੇਂਦਰ ਸਰਕਾਰ ਹੀ ਨਹੀਂ, ਬਲਕਿ ਰਾਜ ਸਰਕਾਰਾਂ, ਆਈਸੀਏਆਰ ਦੇ ਵਿਗਿਆਨੀ, ਕੇਂਦਰ ਅਤੇ ਰਾਜਾਂ ਦੇ ਅਧਿਕਾਰੀ, ਐਫਪੀਓ ਪ੍ਰਤੀਨਿਧੀ ਅਤੇ ਖੇਤੀ-ਕਿਸਾਨੀ ਦੇ ਬਾਰੇ ਸੋਚਣ ਵਾਲਾ ਪੂਰਾ ਸਮੂਹ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਇੱਕ ਰਾਜ ਦਾ ਵਿਸ਼ਾ ਹੈ, ਅਤੇ ਰਾਜਾਂ ਤੋਂ ਬਿਹਤਰ ਨਤੀਜੇ ਆਉਂਦੇ ਹਨ, ਜਦੋਂ ਕਿ ਕੇਂਦਰ ਸਰਕਾਰ ਇੱਕ ਸਹਾਇਕ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਖਰੀਫ ਅਤੇ ਹਾੜੀ ਦੀਆਂ ਫਸਲਾਂ ਦੀ ਤਿਆਰੀ, ਬਿਜਾਈ ਲਈ ਢੁਕਵੇਂ ਬੀਜਾਂ ਦੀ ਉਪਲਬਧਤਾ ਅਤੇ ਖੇਤੀਬਾੜੀ ਮਿਸ਼ਨਾਂ ਨੂੰ ਜ਼ਮੀਨ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਬਾਰੇ ਵਿਆਪਕ ਤੌਰ 'ਤੇ ਚਰਚਾ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਾਨਫਰੰਸ ਤੋਂ ਪਹਿਲਾਂ ਰਾਜਾਂ ਨਾਲ ਵਰਚੁਅਲ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿੱਥੇ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਸੀ। ਇਸ ਦੇ ਆਧਾਰ 'ਤੇ, ਰਾਜ ਤਿਆਰ ਹੋ ਕੇ ਕਾਨਫਰੰਸ ਵਿੱਚ ਆਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਗੰਭੀਰਤਾ ਨਾਲ ਚਰਚਾ ਕਰ ਕੇ ਹੱਲ ਲੱਭਣਾ ਮਹੱਤਵਪੂਰਨ ਹੈ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪਹਿਲਾਂ ਇਹ ਕਾਨਫਰੰਸ ਸਿਰਫ਼ ਇੱਕ ਦਿਨ ਦੀ ਹੁੰਦੀ ਸੀ, ਪਰ ਇੰਨੇ ਵੱਡੇ ਦੇਸ਼ ਵਿੱਚ, ਇੱਕ ਦਿਨ ਵਿੱਚ ਪੂਰੀ ਚਰਚਾ ਸੰਭਵ ਨਹੀਂ ਹੈ, ਇਸ ਲਈ ਹੁਣ ਪਹਿਲੇ ਦਿਨ ਅਧਿਕਾਰੀ ਸਮੂਹਾਂ ਵਿੱਚ ਬੈਠ ਕੇ ਵੱਖ-ਵੱਖ ਰਾਜਾਂ ਨਾਲ ਵਿਸਥਾਰ ਨਾਲ ਚਰਚਾ ਕਰਨਗੇ ਅਤੇ ਦੂਜੇ ਦਿਨ ਰਾਜਾਂ ਦੇ ਖੇਤੀਬਾੜੀ ਮੰਤਰੀ ਵੀ ਇਸ ਵਿੱਚ ਸ਼ਾਮਿਲ ਹੋਣਗੇ।


ਹਰੇਕ ਰਾਜ ਦੀ ਖੇਤੀ ਅਲੱਗ, ਇਸ ਲਈ ਰੀਜਨਲ ਪੱਧਰ 'ਤੇ ਹੋ ਰਹੀ ਚਰਚਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਾਡਾ ਦੇਸ਼ ਬਹੁਤ ਵੱਡਾ ਹੈ, ਇਸ ਲਈ ਇਸ ਵਾਰ ਅਸੀਂ ਨਾ ਸਿਰਫ਼ ਖੇਤੀਬਾੜੀ ਦਾ ਰਾਸ਼ਟਰੀ ਸੰਮੇਲਨ ਕਰ ਰਹੇ ਹਾਂ, ਸਗੋਂ ਰੀਜਨਲ ਕਾਨਫਰੰਸ ਵੀ ਸ਼ੁਰੂ ਕੀਤੀ ਹੈ। ਹੁਣ ਤੱਕ, ਜੈਪੁਰ, ਲਖਨਊ ਅਤੇ ਭੁਵਨੇਸ਼ਵਰ ਵਿੱਚ ਤਿੰਨ ਖੇਤਰੀ ਸੰਮੇਲਨ ਆਯੋਜਿਤ ਕੀਤੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਦੋ ਹੋਰ ਸੰਮੇਲਨ ਨਾਰਥ-ਈਸਟ ਅਤੇ ਦੱਖਣੀ ਭਾਰਤ ਵਿੱਚ ਆਯੋਜਿਤ ਕੀਤੇ ਜਣਗੇ, ਜਿਨ੍ਹਾਂ ਦੀਆਂ ਤਰੀਕਾਂ ਜਲਦੀ ਹੀ ਤੈਅ ਕੀਤੀਆਂ ਜਾਣਗੀਆਂ । ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਖੇਤੀ ਅਤੇ ਜਲਵਾਯੂ ਸਥਿਤੀਆਂ ਹੁੰਦੀਆਂ ਹਨ। ਅਜਿਹੇ ਵਿੱਚ, ਖੇਤਰੀ ਪੱਧਰ ‘ਤੇ ਚਰਚਾ ਵਧੇਰੇ ਵਿਵਹਾਰਿਕ ਅਤੇ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਛੋਟੇ ਸਮੂਹਾਂ ਵਿੱਚ ਰਾਜਾਂ ਨਾਲ ਵਿਚਾਰ-ਵਟਾਂਦਰਾ ਹੁੰਦਾ ਹੈ, ਤਾਂ ਹਰੇਕ ਰਾਜ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾ ਸਕਦੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਭਵਿੱਖ ਵਿੱਚ, ਐਗਰੋ-ਕਲਾਈਮੇਟਿਕ ਜ਼ੋਨਾਂ ਦੇ ਆਧਾਰ 'ਤੇ ਖੇਤਰੀ ਸੰਮੇਲਨਾਂ ਦੇ ਆਯੋਜਨ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈਸੀਏਆਰ ਦੁਆਰਾ ਕੀਤੀ ਗਈ ਵੰਡ ਦੇ ਅਨੁਸਾਰ, ਦੇਸ਼ ਨੂੰ ਮੋਟੇ ਤੌਰ 'ਤੇ ਅੱਠ ਐਗਰੋ-ਕਲਾਈਮੇਟਿਕ ਜ਼ੋਨਾਂ ਵਿੱਚ ਵੰਡਿਆ ਜਾ ਸਕਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਪੰਜ ਦੀ ਬਜਾਏ ਇਨ੍ਹਾਂ ਅੱਠ ਜ਼ੋਨਾਂ ਦੇ ਆਧਾਰ 'ਤੇ ਖੇਤਰੀ ਸੰਮੇਲਨਾਂ ਦਾ ਆਯੋਜਨ ਕੀਤਾ ਜਾਵੇ ਤਾਂ ਜੋ ਖੇਤੀਬਾੜੀ ਨਾਲ ਜੁੜੀਆਂ ਯੋਜਨਾਵਾਂ ਅਤੇ ਰਣਨੀਤੀਆਂ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਖਰੀਫ ਕਾਨਫਰੰਸ ਨਾਲ ਜੁੜੀ ਇੱਕ ਵਿਸਤ੍ਰਿਤ ਪੇਸ਼ਕਾਰੀ ਵੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਖੇਤੀਬਾੜੀ ਵਿਸ਼ਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਕਣਕ, ਚੌਲ, ਮੱਕੀ ਅਤੇ ਤੇਲ ਬੀਜ ਉਤਪਾਦਨ ਵਿੱਚ ਨਵਾਂ ਰਿਕਾਰਡ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਸਖ਼ਤ ਮਿਹਨਤ, ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ, ਵਿਗਿਆਨੀਆਂ ਦੀ ਖੋਜ ਅਤੇ ਰਾਜਾਂ ਦੇ ਸਹਿਯੋਗ ਕਾਰਨ, ਭਾਰਤ ਨੇ ਇਸ ਸਾਲ ਅਨਾਜ ਉਤਪਾਦਨ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ, "ਖੇਤੀਬਾੜੀ ਮੰਤਰੀ ਹੋਣ ਦੇ ਨਾਤੇ, ਮੈਨੂੰ ਇਹ ਕਹਿੰਦੇ ਹੋਏ ਸੰਤੁਸ਼ਟੀ ਹੋ ਰਹੀ ਹੈ ਕਿ ਕਿਸਾਨਾਂ ਦੀ ਸਖ਼ਤ ਮਿਹਨਤ, ਭਾਰਤ ਸਰਕਾਰ ਦੀਆਂ ਯੋਜਨਾਵਾਂ ਅਤੇ ਨਵੀਆਂ ਬੀਜ ਕਿਸਮਾਂ ਦੇ ਵਿਕਾਸ ਕਾਰਨ, ਦੇਸ਼ ਨੇ ਇਸ ਸਾਲ ਰਿਕਾਰਡ ਉਤਪਾਦਨ ਹਾਸਲ ਕੀਤਾ ਹੈ।" ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਾਲ 2025-26 ਵਿੱਚ ਦੇਸ਼ ਦਾ ਕੁੱਲ ਅਨੁਮਾਨਿਤ ਅਨਾਜ ਉਤਪਾਦਨ 3,765.63 ਲੱਖ ਟਨ ਤੱਕ ਪਹੁੰਚ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 188 ਲੱਖ ਟਨ ਵੱਧ ਹੈ। ਉਥੇ, ਭਾਰਤ ਨੇ ਚੌਲਾਂ ਦੇ ਉਤਪਾਦਨ ਵਿੱਚ ਵੀ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਚੌਲਾਂ ਦਾ ਉਤਪਾਦਨ 1,540.24 ਲੱਖ ਟਨ ਤੱਕ ਪਹੁੰਚ ਗਿਆ ਹੈ ਅਤੇ ਦੁਨੀਆ ਭਰ ਵਿੱਚ ਭਾਰਤ ਨੰਬਰ-1 ਬਣ ਗਿਆ ਹੈ। ਅਸੀਂ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦਾ ਉਤਪਾਦਨ 1,206.57 ਲੱਖ ਟਨ ਅਤੇ ਮੱਕੀ ਦਾ ਉਤਪਾਦਨ 550.92 ਲੱਖ ਟਨ ਦਰਜ ਕੀਤਾ ਗਿਆ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਪੱਧਰ ਹੈ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਨੇ ਨਾ ਸਿਰਫ਼ ਅਨਾਜ ਵਿੱਚ ਸਗੋਂ ਤੇਲ ਬੀਜ ਉਤਪਾਦਨ ਵਿੱਚ ਵੀ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਸਾਲ ਤੇਲ ਬੀਜਾਂ ਦਾ ਸੰਭਾਵੀ ਉਤਪਾਦਨ 430.59 ਲੱਖ ਟਨ ਹੋਣ ਦਾ ਅਨੁਮਾਨ ਹੈ। ਇਸ ਵਿੱਚ, ਮੂੰਗਫਲੀ ਦਾ ਉਤਪਾਦਨ 130.74 ਲੱਖ ਟਨ ਅਤੇ ਰੇਪਸੀਡ-ਸਰ੍ਹੋਂ ਦਾ ਉਤਪਾਦਨ 137.68 ਲੱਖ ਟਨ ਤੱਕ ਪਹੁੰਚ ਗਿਆ ਹੈ ਜੋ ਕਿ ਇੱਕ ਰਿਕਾਰਡ ਪੱਧਰ ਹੈ। ਉਨ੍ਹਾਂ ਕਿਹਾ ਕਿ ਦਾਲਾਂ ਦੇ ਉਤਪਾਦਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਤਪਾਦਨ ਵਿੱਚ ਹੋਰ ਵਾਧੇ ਦੀ ਸੰਭਾਵਨਾ ਬਣੀ ਹੋਈ ਹੈ।
ਖਰੀਫ ਰਣਨੀਤੀ 'ਤੇ ਰਾਸ਼ਟਰੀ ਖੇਤੀਬਾੜੀ ਮੰਥਨ
ਕੇਂਦਰੀ ਮੰਤਰੀ ਨੇ ਕਿਹਾ ਕਿ ਦਾਲਾਂ ਅਤੇ ਤੇਲ ਬੀਜਾਂ ਲਈ ਅਲੱਗ-ਅਲੱਗ ਮਿਸ਼ਨ ਬਣਾਏ ਗਏ ਗਏ ਹਨ। ਰਾਜਾਂ ਦੇ ਨਾਲ ਮਿਲਕੇ , ਬੇਹਤਰ ਬੀਜ,ਸੀਡ ਰਿਪਲੇਸਮੇਂਟ ਰੇਟ ਵਧਾਉਣ, ਡੈਮੋਂਸਟ੍ਰੇਸ਼ਨ ਅਤੇ ਪ੍ਰੋਸੈਸਿੰਗ ਵਿਵਸਥਾ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਬਾਗਬਾਨੀ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ਵਿੱਚ ਵਿਸ਼ਾਲ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਕਾਨਫਰੰਸ ਵਿੱਚ ਮਿਸ਼ਨ ਫੌਰ ਇੰਟੀਗ੍ਰੇਟਿਡ ਡਿਵੈਲਪਮੈਂਟ ਆਫ ਹੌਰਟੀਕਲਚਰ ਅਤੇ ਕਾਟਨ ਮਿਸ਼ਨ 'ਤੇ ਵੀ ਚਰਚਾ ਕੀਤੀ ਜਾਵੇਗੀ। ਜਲਵਾਯੂ ਪਰਿਵਰਤਨ ਨੂੰ ਖੇਤੀਬਾੜੀ ਖੇਤਰ ਲਈ ਇੱਕ ਵੱਡੀ ਚੁਣੌਤੀ ਦੱਸਦੇ ਹੋਏ, ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਬਦਲਦੇ ਮੌਸਮ ਅਤੇ ਅਨਿਯਮਿਤ ਬਾਰਿਸ਼ ਕਾਰਨ ਖੇਤੀ ਦੀਆਂ ਪ੍ਰਸਥਿਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ। ਗਰਮੀ ਲਗਾਤਾਰ ਵਧ ਰਹੀ ਹੈ, ਅਤੇ ਕਈ ਵਾਰ ਇਕੱਠੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ। ਅਜਿਹੇ ਵਾਤਾਵਰਣ ਵਿੱਚ ਸੁਰੱਖਿਅਤ ਅਤੇ ਟਿਕਾਊ ਖੇਤੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮਾਂ 'ਤੇ ਵੀ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਨਫਰੰਸ ਕੁਦਰਤੀ ਖੇਤੀ, ਸੋਇਲ ਹੇਲਥ ਕਾਰਡ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਵਰਗੇ ਵਿਸ਼ਿਆਂ 'ਤੇ ਵਿਸ਼ੇਸ਼ ਫੋਕਸ ਹੋਵੇਗਾ । ਉਨ੍ਹਾਂ ਕਿਹਾ ਕਿ ਕਈ ਕਿਸਾਨ, ਜਾਣਕਾਰੀ ਦੀ ਘਾਟ ਕਾਰਨ, ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਦੇ ਹਨ, ਅਤੇ ਇਸ ਲਈ, ਸੰਤੁਲਿਤ ਵਰਤੋਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੰਟੀਗ੍ਰੇਟਿਡ ਫਾਰਮਿੰਗ ਮਾਡਲ 'ਤੇ ਵੀ ਚਰਚਾ ਕੀਤੀ ਜਾਵੇਗੀ। ਸਾਡੇ ਦੇਸ਼ ਵਿੱਚ ਖੇਤਾਂ ਦਾ ਆਕਾਰ ਛੋਟਾ ਹੈ। ਇਸ ਲਈ, ਕਿਸਾਨ ਘੱਟ ਜ਼ਮੀਨ ਤੋਂ ਕਿਵੇਂ ਵਧੇਰੇ ਮੁਨਾਫ਼ਾ ਕਮਾ ਸਕਣ, ਇਸ 'ਤੇ ਵੀ ਵਿਚਾਰ ਕੀਤਾ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਖੇਤੀ ਲਈ ਢੁਕਵਾਂ ਵਿੱਤ ਪੋਸ਼ਣ ਵੀ ਜ਼ਰੂਰੀ ਹੈ। ਕਿਸਾਨਾਂ ਨੂੰ ਫਸਲ ਉਤਪਾਦਨ ਦੇ ਨਾਲ-ਨਾਲ ਪੋਸਟ ਹਾਰਵੇਸਟ ਮੈਨੇਜਮੈਂਟ ਅਤੇ ਅਤੇ ਜੋਖਮ ਤੋਂ ਸੁਰੱਖਿਆ ਦੀ ਲੋੜ ਹੁੰਦੀ ਹੈ। ਖੇਤੀਬਾੜੀ ਕਰਜ਼ੇ ਦੀ ਵੰਡ ਵਿੱਚ ਅਜੇ ਵੀ ਰਾਜਾਂ ਵਿਚਕਾਰ ਅਸਮਾਨਤਾ ਹੈ। ਕੁਝ ਰਾਜਾਂ ਵਿੱਚ ਖੇਤੀਬਾੜੀ ਕਰਜ਼ੇ ਬਹੁਤ ਘੱਟ ਹਨ, ਕੁਝ ਵਿੱਚ ਜ਼ਿਆਦਾ । ਜੇਕਰ ਕਿਸਾਨਾਂ ਕੋਲ ਕੇਸੀਸੀ ਅਤੇ ਨਿਵੇਸ਼ ਲਈ ਪੂੰਜੀ ਹੋਵੇਗੀ, ਤਾਂ ਉਹ ਬਿਹਤਰ ਖੇਤੀ ਕਰ ਸਕਣਗੇ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਾਨਫਰੰਸ ਵਿੱਚ ਐਗਰੀ ਇਨਫਰਾ ਫੰਡ, ਪੀਐਮ-ਆਸ਼ਾ ਯੋਜਨਾ, ਡਿਜੀਟਲ ਖੇਤੀਬਾੜੀ, ਫਾਰਮਰ ਆਈਡੀ, ਅਤੇ ਐਫਪੀਓ ਨੂੰ ਮਜ਼ਬੂਤ ਕਰਨ ਵਰਗੇ ਵਿਸ਼ਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਲਈ, ਰਾਜਾਂ ਨੂੰ ਅਲੱਗ ਸਮੂਹਾਂ ਵਿੱਚ ਵੰਡਿਆ ਗਿਆ ਹੈ, ਜਿੱਥੇ ਦਿਨ ਭਰ ਵੱਖ-ਵੱਖ ਮੁੱਦਿਆਂ 'ਤੇ ਮੰਥਨ ਹੋਵੇਗਾ । ਅਗਲੇ ਦਿਨ, ਰਾਜਾਂ ਦੇ ਖੇਤੀਬਾੜੀ ਮੰਤਰੀਆਂ ਦੀ ਮੌਜੂਦਗੀ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ, ਅਤੇ ਖਰੀਫ ਫਸਲ ਦੇ ਲਈ ਦੇਸ਼ ਅਤੇ ਰਾਜਾਂ ਦਾ ਸੰਯੁਕਤ ਖੇਤੀਬਾੜੀ ਰੋਡਮੈਪ ਤਿਆਰ ਕੀਤਾ ਜਾਵੇਗਾ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਾਨਫਰੰਸ ਵਿੱਚ "ਖੇਤ ਬਚਾਓ ਅਭਿਆਨ" 'ਤੇ ਵੀ ਵਿਆਪਕ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤਾਲਮੇਲ ਵਾਲੇ ਯਤਨ ਕਰਨਗੀਆਂ।
************
ਆਰਸੀ/ਐੱਮਐੱਸ
(रिलीज़ आईडी: 2267534)
आगंतुक पटल : 4