ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ ਬਿਹਾਰ ਵਿੱਚ ਲਗਭਗ 105 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ; ਦੋ ਗ੍ਰਿਫਤਾਰ

Posted On: 31 MAY 2026 5:58PM by PIB Chandigarh

ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਅਤੇ ਇਸ ਦੇ ਸਪਲਾਈ ਨੈੱਟਵਰਕ ਨੂੰ ਖਤਮ ਕਰਨ ਦੇ ਆਪਣੇ ਨਿਰੰਤਰ ਯਤਨਾਂ ਦੇ ਤਹਿਤ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ 30.05.2026 ਨੂੰ ਬਿਹਾਰ ਵਿੱਚ 104.9 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਅਤੇ ਇਸ ਦੀ ਗੈਰ-ਕਾਨੂੰਨੀ ਤਸਕਰੀ ਵਿੱਚ ਸ਼ਾਮਲ ਦੋ ਲੋਕਾਂ ਨੂੰ ਐੱਨਡੀਪੀਐੱਸ (NDPS) ਐਕਟ, 1985 ਦੇ ਪ੍ਰਾਸੰਗਿਕ ਪ੍ਰਾਵਧਾਨਾਂ ਦੇ ਤਹਿਤ ਗ੍ਰਿਫਤਾਰ ਕੀਤਾ।

ਇਹ ਜ਼ਬਤੀ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਰੁੱਧ ਡੀਆਰਆਈ ਦੇ ਦ੍ਰਿੜ੍ਹ ਅਭਿਆਨ ਦਾ ਹਿੱਸਾ ਹੈ। ਪਿਛਲੇ ਇੱਕ ਵਰ੍ਹੇ ਵਿੱਚ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਲਖਨਊ ਜ਼ੋਨਲ ਯੂਨਿਟ ਨੇ ਬਿਹਾਰ ਵਿੱਚ ਲਗਭਗ 46.5 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਅਤੇ ਸਾਈਕੋਟ੍ਰੋਪਿਕ ਪਦਾਰਥ ਜ਼ਬਤ ਕੀਤੇ ਹਨ ਅਤੇ ਇਨ੍ਹਾਂ ਮਾਮਲਿਆਂ ਦੇ ਸਿਲਸਿਲੇ ਵਿੱਚ 31 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਜ਼ਬਤੀਆਂ ਵਿੱਚ ਕੁੱਲ 107.5 ਕਿਲੋਗ੍ਰਾਮ ਚਰਸ, 1277.81 ਕਿਲੋਗ੍ਰਾਮ ਗਾਂਜਾ, 18.92 ਕਿਲੋਗ੍ਰਾਮ ਹਾਈ-ਗ੍ਰੇਡ ਹਾਈਡ੍ਰੋਪੋਨਿਕ ਵੀਡ, 6 ਕਿਲੋਗ੍ਰਾਮ ਕੋਕੀਨ, 112.8 ਗ੍ਰਾਮ ਹੈਰੋਇਨ ਅਤੇ ਗੈਰ-ਕਾਨੂੰਨੀ ਤੌਰ ‘ਤੇ ਡਾਈਵਰਟ ਕੀਤੀਆਂ ਗਈਆਂ ਕੋਡੀਨ-ਅਧਾਰਿਤ ਕਫ ਸਿਰਪ ਦੀਆਂ 8012 ਬੋਤਲਾਂ ਸ਼ਾਮਲ ਹਨ।

ਤਾਲਮੇਲ ਵਾਲੇ ਅਭਿਆਨਾਂ ਰਾਹੀਂ, ਡੀਆਰਆਈ ਨੇ ਨਸ਼ੀਲੇ ਪਦਾਰਥਾਂ ਅਤੇ ਸਾਈਕੋ ਟ੍ਰੋਪਿਕ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸੰਗਠਿਤ ਸਿੰਡੀਕੇਟਸ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ, ਜੋ ਭਾਰਤ ਸਰਕਾਰ ਦੀ ‘ਨਸ਼ਾ ਮੁਕਤ ਭਾਰਤ’ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ।

************

ਐੱਨਬੀ/ਕੇਐੱਮਐੱਨ/ਏਕੇ


(Release ID: 2267393) ਵਿਜ਼ੀਟਰ ਕਾਊਂਟਰ : 48