ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ 134ਵੇਂ ਐਪੀਸੋਡ ਵਿੱਚ ਆਪਣੇ ਸੰਬੋਧਨ ਦੇ ਮੁੱਖ ਹਿੱਸੇ ਸਾਂਝੇ ਕੀਤੇ
प्रविष्टि तिथि:
31 MAY 2026 1:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ’ ਦੇ 134ਵੇਂ ਐਪੀਸੋਡ ਵਿੱਚ ਆਪਣੇ ਸੰਬੋਧਨ ਦੇ ਮੁੱਖ ਹਿੱਸੇ ਸਾਂਝੇ ਕੀਤੇ ਹਨ।
ਸ਼੍ਰੀ ਮੋਦੀ ਨੇ ਐੱਕਸ ਉੱਤੇ ਪੋਸਟਾਂ ਦੀ ਲੜੀ ਵਿੱਚ ਕਿਹਾ;
“ਗੁਰਿੰਦਰਵੀਰ ਸਿੰਘ ਅਤੇ ਅਨਿਮੇਸ਼ ਕੁਜੂਰ ਨਾਲ ਇਹ ਬਹੁਤ ਹੀ ਖ਼ਾਸ ਗੱਲਬਾਤ ਰਹੀ, ਜਿਸ ਤੋਂ ਇਸ ਗੱਲ ਦੀ ਝਲਕ ਮਿਲਦੀ ਹੈ ਕਿ ਭਾਰਤੀ ਅਥਲੈਟਿਕਸ ਦਾ ਭਵਿੱਖ ਬਹੁਤ ਰੋਸ਼ਨ ਕਿਉਂ ਹੈ!
#MannKiBaat”
“ਭਾਰਤ ਦੇ ਅੰਬਾਂ ਅਤੇ ਅੰਬਾਂ ਦੀਆਂ ਕਿਸਮਾਂ ਦਾ ਵਿਸ਼ੇਸ਼ ਜ਼ਿਕਰ ਹੋਣਾ ਯਕੀਨੀ ਤੌਰ ਉੱਤੇ ਬਣਦਾ ਹੈ! ਤੁਹਾਡਾ ਮਨਪਸੰਦ ਕਿਹੜਾ ਹੈ?
#MannKiBaat”
“ਗਰਮੀ ਨੂੰ ਮਾਤ ਦੇਣ ਦਾ ਇੱਕ ਵਧੀਆ ਤਰੀਕਾ ਤੈਰਾਕੀ ਹੈ। #MannKiBaat ਦੌਰਾਨ ਕੇਰਲਮ ਦੇ ਸਾਜੀ ਜੀ ਦੀਆਂ ਕੋਸ਼ਿਸ਼ਾਂ ਉੱਤੇ ਚਾਨਣਾ ਪਾਇਆ, ਜੋ ਭਵਿੱਖ ਦੇ ਤੈਰਾਕਾਂ ਨੂੰ ਸਿਖਲਾਈ ਦੇ ਰਹੇ ਹਨ!
#MannKiBaat”
“ਪੂਰੇ ਭਾਰਤ ਵਿੱਚ, ਅਜਿਹੇ ਕਈ ਕਲੱਬ ਅਤੇ ਸੁਸਾਇਟੀਆਂ ਹਨ, ਜੋ ਨੌਜਵਾਨਾਂ ਵਿੱਚ ਐਸਟ੍ਰੋਨੌਮੀ ਨੂੰ ਮਸ਼ਹੂਰ ਕਰ ਰਹੀਆਂ ਹਨ। ਮੈਨੂੰ ਅਜਿਹੀ ਹਰ ਕੋਸ਼ਿਸ਼ ਉੱਤੇ ਮਾਣ ਹੈ।
#MannKiBaat”
“ਉੱਤਰ ਪ੍ਰਦੇਸ਼ ਵਿੱਚ ਇੱਕ ਡੌਲਫਿਨ ਰੈਸਕਿਊ ਐਂਬੂਲੈਂਸ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਜੀਵਾਂ ਦੀ ਦੇਖਭਾਲ ਕਰਨ ਦਾ ਅਹਿਮ ਸੰਦੇਸ਼ ਦੇ ਰਹੀ ਹੈ, ਜਿਨ੍ਹਾਂ ਨਾਲ ਅਸੀਂ ਆਪਣੀ ਧਰਤੀ ਸਾਂਝੀ ਕਰਦੇ ਹਾਂ।
#MannKiBaat”
“ਉੱਤਰ ਪ੍ਰਦੇਸ਼ ਦੇ ਆਕਾਸ਼ ਗੁਪਤਾ ਜੀ ਅਤੇ ਗੋਆ ਦੇ ਬਾਲਕ੍ਰਿਸ਼ਨ ਅਈਆ ਜੀ ਵਰਗੇ ਲੋਕ ਪਾਣੀ ਦੀ ਸੰਭਾਲ ਵਿੱਚ ਮੋਹਰੀ ਹਨ, ਜੋ ਕਿ ਟਿਕਾਊਪਣ ਦਾ ਅਹਿਮ ਸੰਦੇਸ਼ ਦੇ ਰਹੇ ਹਨ।
#MannKiBaat”
“ਤਾਮਿਲਨਾਡੂ ਦੀ ਗਿਰਿਜਾ ਅੰਮਾ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਜਜ਼ਬੇ ਉੱਤੇ ਚਾਨਣਾ ਪਾਇਆ। ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਲਈ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਿਆ ਸਕੂਲਾਂ ਦੀ ਵੀ ਸ਼ਲਾਘਾ ਕੀਤੀ।
#MannKiBaat”
“ਜਦੋਂ ਤੋਂ ਮੈਂ ਨੀਦਰਲੈਂਡਜ਼ ਦਾ ਦੌਰਾ ਕੀਤਾ ਹੈ, ਭਾਰਤ ਨੂੰ ਵਾਪਸ ਕੀਤੀਆਂ ਗਈਆਂ ਚੋਲ ਕਾਲ ਦੀਆਂ ਤਾਂਬੇ ਦੀਆਂ ਪਲੇਟਾਂ ਬਾਰੇ ਬਹੁਤ ਉਤਸੁਕਤਾ ਬਣੀ ਹੋਈ ਹੈ। ਇਸ ਲਈ, #MannKiBaat ਦੌਰਾਨ ਇਸ ਬਾਰੇ ਗੱਲ ਕੀਤੀ ਅਤੇ ਛੱਤੀਸਗੜ੍ਹ ਵਿੱਚ ਮਿਲੀਆਂ ਤਿੰਨ ਦੁਰਲੱਭ ਤਾਂਬੇ ਦੀਆਂ ਪਲੇਟਾਂ ਦੀ ਹਾਲੀਆ ਖੋਜ ਉੱਤੇ ਵੀ ਚਾਨਣਾ ਪਾਇਆ।”
********
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2267349)
आगंतुक पटल : 38
इस विज्ञप्ति को इन भाषाओं में पढ़ें:
Malayalam
,
Manipuri
,
Odia
,
Tamil
,
Telugu
,
Kannada
,
English
,
Urdu
,
Marathi
,
हिन्दी
,
Bengali
,
Bengali-TR
,
Assamese
,
Gujarati