ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ 29 ਤੋਂ 31 ਮਈ 2026 ਤੱਕ ਤਿੰਨ ਦਿਨਾਂ ਦੌਰੇ 'ਤੇ ਸ਼ਿਲਾਂਗ ਜਾਣਗੇ
ਡਾ. ਮਾਂਡਵੀਆ ਸ਼ਿਲਾਂਗ ਵਿੱਚ ਯੁਵਾ ਮਾਮਲਿਆਂ ਦੇ 'ਚਿੰਤਨ ਸ਼ਿਵਿਰ' ਵਿੱਚ ਭਾਗ ਲੈਣਗੇ
ਕੇਂਦਰੀ ਮੰਤਰੀ 30 ਮਈ ਨੂੰ ਸ਼ਿਲਾਂਗ ਵਿੱਚ 39ਵੀਆਂ ਰਾਸ਼ਟਰੀ ਖੇਡਾਂ 2026 ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਨਗੇ ਅਤੇ ਨਾਲ ਹੀ ਏਕੀਕ੍ਰਿਤ ਬਹੁ-ਉਦੇਸ਼ੀ ਇੰਡੋਰ ਖੇਡ ਕੰਪਲੈਕਸ ਦਾ ਉਦਘਾਟਨ ਵੀ ਕਰਨਗੇ
ਡਾ. ਮਾਂਡਵੀਆ 31 ਮਈ ਨੂੰ ਮੇਘਾਲਿਆ ਦੇ ਰੀ-ਭੋਈ ਜ਼ਿਲ੍ਹੇ ਵਿੱਚ 'ਪੂਰਵ-ਉੱਤਰ ਸੰਪਰਕ ਸੇਤੂ' ਪਹਿਲਕਦਮੀ ਦੇ ਤਹਿਤ ਕੇਂਦਰ ਪ੍ਰਾਯੋਜਿਤ ਯੋਜਨਾਵਾਂ ਦੀ ਸਮੀਖਿਆ ਕਰਨਗੇ
Posted On:
28 MAY 2026 1:31PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ 29 ਤੋਂ 31 ਮਈ, 2026 ਤੱਕ ਤਿੰਨ ਦਿਨਾਂ ਦੌਰੇ 'ਤੇ ਮੇਘਾਲਿਆ ਦੇ ਸ਼ਿਲਾਂਗ ਜਾਣਗੇ, ਜਿੱਥੇ ਉਹ ਯੁਵਾ ਮਾਮਲਿਆਂ, ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰਾਜ ਵਿੱਚ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਸਮੀਖਿਆ ਨਾਲ ਸਬੰਧਤ ਪ੍ਰੋਗਰਾਮਾਂ ਦੀ ਲੜੀ ਵਿੱਚ ਹਿੱਸਾ ਲੈਣਗੇ।
ਇਸ ਯਾਤਰਾ ਦੌਰਾਨ ਕੇਂਦਰੀ ਮੰਤਰੀ ਯੁਵਾ ਮਾਮਲੇ ਵਿਭਾਗ ਵੱਲੋਂ ਆਯੋਜਿਤ 'ਚਿੰਤਨ ਸ਼ਿਵਿਰ' ਵਿੱਚ ਵੀ ਭਾਗ ਲੈਣਗੇ।
ਮੇਘਾਲਿਆ ਦੇ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸ਼੍ਰੀ ਵੈਲਾਡਮਿਕੀ ਸ਼ਿਲਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
ਡਾ. ਮਾਂਡਵੀਆ 30 ਮਈ ਨੂੰ ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਕਾਨਰਾਡ ਕੇ. ਸੰਗਮਾ ਦੇ ਨਾਲ ਸ਼ਿਲਾਂਗ ਵਿੱਚ ਏਕੀਕ੍ਰਿਤ ਬਹੁ-ਉਦੇਸ਼ੀ ਇੰਡੋਰ ਖੇਡ ਕੰਪਲੈਕਸ ਦਾ ਉਦਘਾਟਨ ਵੀ ਕਰਨਗੇ।
132.9 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਇਹ ਏਕੀਕ੍ਰਿਤ ਬਹੁ-ਉਦੇਸ਼ੀ ਇੰਡੋਰ ਸਪੋਰਟਸ ਕੰਪਲੈਕਸ ਇੱਕ ਆਧੁਨਿਕ ਬਹੁ-ਕਾਰਜਸ਼ੀਲ ਖੇਡ ਸਹੂਲਤ ਵਜੋਂ ਡਿਜ਼ਾਈਨ ਕੀਤਾ ਗਿਆ ਹੈ, ਜੋ ਹੋਰ ਇੰਡੋਰ ਖੇਡ ਸਮਾਗਮਾਂ ਤੋਂ ਇਲਾਵਾ ਬਾਸਕਟਬਾਲ, ਬੈਡਮਿੰਟਨ ਅਤੇ ਵਾਲੀਬਾਲ ਵਰਗੀਆਂ ਖੇਡਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹੈ।
ਇਸ ਕੰਪਲੈਕਸ ਨੂੰ ਰਾਸ਼ਟਰੀ ਖੇਡਾਂ ਲਈ ਇੱਕ ਪ੍ਰਮੁੱਖ ਸਥਾਨ ਵਜੋਂ ਵੀ ਕਲਪਨਾਬੱਧ ਕੀਤਾ ਗਿਆ ਹੈ ਅਤੇ ਇਸ ਵਿੱਚ ਬਹੁ-ਉਦੇਸ਼ੀ ਹਾਲ, ਆਡੀਟੋਰੀਅਮ, ਬੈਂਕੁਏਟ ਸਹੂਲਤਾਂ ਆਦਿ ਵਰਗਾ ਏਕੀਕ੍ਰਿਤ ਬੁਨਿਆਦੀ ਢਾਂਚਾ ਸ਼ਾਮਲ ਹੋਵੇਗਾ।
ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਪਤਵੰਤਿਆਂ ਅਤੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਮੇਘਾਲਿਆ ਦੇ ਨਾਲ 39ਵੀਆਂ ਰਾਸ਼ਟਰੀ ਖੇਡਾਂ 2026 ਲਈ ਮੇਜ਼ਬਾਨ ਰਾਜ ਸਮਝੌਤੇ 'ਤੇ ਵੀ ਦਸਤਖ਼ਤ ਕੀਤੇ ਜਾਣਗੇ।
ਕੇਂਦਰੀ ਮੰਤਰੀ 39ਵੀਆਂ ਰਾਸ਼ਟਰੀ ਖੇਡਾਂ 2026 ਨਾਲ ਸਬੰਧਤ ਤਿਆਰੀਆਂ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਵੀ ਕਰਨਗੇ।
ਇਸ ਬੈਠਕ ਵਿੱਚ ਮੇਘਾਲਿਆ ਦੇ ਅਧਿਕਾਰੀਆਂ ਅਤੇ ਉੱਤਰ-ਪੂਰਬ ਦੇ ਹੋਰ ਰਾਜਾਂ ਦੇ ਨੁਮਾਇੰਦਿਆਂ ਵੱਲੋਂ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰੇ ਸ਼ਾਮਲ ਹੋਣਗੇ।
ਇਸ ਦੌਰੇ ਦੇ ਤਹਿਤ ਡਾ. ਮਾਂਡਵੀਆ ਸ਼ਿਲਾਂਗ ਵਿੱਚ ਉਮਸਾਵਲੀ ਸਪੋਰਟਸ ਕੰਪਲੈਕਸ ਦਾ ਨਿਰੀਖਣ ਵੀ ਕਰਨਗੇ, ਜਿਸ ਵਿੱਚ ਜਲ ਖੇਡਾਂ ਅਤੇ ਟੈਨਿਸ ਸਹੂਲਤਾਂ ਸ਼ਾਮਲ ਹਨ ਤਾਂ ਜੋ ਰਾਜ ਵਿੱਚ ਚੱਲ ਰਹੇ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਸਮੀਖਿਆ ਕੀਤੀ ਜਾ ਸਕੇ।
ਕੇਂਦਰੀ ਮੰਤਰੀ 31 ਮਈ ਨੂੰ 'ਪੂਰਵ-ਉੱਤਰ ਸੰਪਰਕ ਸੇਤੂ' ਪਹਿਲਕਦਮੀ ਦੇ ਤਹਿਤ ਮੇਘਾਲਿਆ ਦੇ ਰੀ-ਭੋਈ ਜ਼ਿਲ੍ਹੇ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਗੂਕਰਨ ਅਤੇ ਪ੍ਰਗਤੀ ਦੀ ਸਮੀਖਿਆ ਵੀ ਕਰਨਗੇ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਦੀ ਪੂਰਵ-ਉੱਤਰ (ਉੱਤਰ-ਪੂਰਬ) ਦੀ ਤਿੰਨ ਦਿਨਾਂ ਯਾਤਰਾ ਪੂਰਵ-ਉੱਤਰ ਖੇਤਰ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ, ਖੇਡ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਅਤੇ ਸਮੁੱਚੇ ਵਿਕਾਸ ਵਿੱਚ ਸਹਾਇਤਾ ਕਰਨ ਪ੍ਰਤੀ ਭਾਰਤ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।
***************
ਆਯੁਸ਼ਮਾਨ ਕੁਮਾਰ
(Release ID: 2266597)
ਵਿਜ਼ੀਟਰ ਕਾਊਂਟਰ : 6