ਵਿੱਤ ਮੰਤਰਾਲਾ
ਡੀਆਰਆਈ ਨੇ ਮਹਾਰਾਸ਼ਟਰ, ਗੁਜਰਾਤ, ਦਿੱਲੀ ਅਤੇ ਪੱਛਮ ਬੰਗਾਲ ਵਿੱਚ ਈ-ਸਿਗਰੇਟ ਦੀ ਤਸਕਰੀ ਕਰਨ ਵਾਲੇ ਗਿਰੋਹ ‘ਤੇ ਵੱਡੀ ਕਾਰਵਾਈ ਕਰਦੇ ਹੋਏ 120 ਕਰੋੜ ਰੁਪਏ ਦੀ ਕੀਮਤ ਦੇ 3,00,000 ਈ-ਸਿਗਰੇਟ/ਵੇਪਸ ਜ਼ਬਤ ਕੀਤੇ
प्रविष्टि तिथि:
21 MAY 2026 1:49PM by PIB Chandigarh
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਪਾਬੰਧੀਸ਼ੁਦਾ ਨਿਕੋਟੀਨ ਉਤਪਾਦਾਂ ਦੇ ਅਵੈਧ ਆਯਾਤ ਦੇ ਵਿਰੁੱਧ ਇੱਕ ਵੱਡੀ ਕਾਰਵਾਈ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਮਹਾਰਾਸ਼ਟਰ, ਗੁਜਰਾਤ, ਦਿੱਲੀ ਅਤੇ ਪੱਛਮ ਬੰਗਾਲ ਦੇ ਕਈ ਪੋਰਟਸ, ਹਵਾਈ ਅੱਡਿਆ ਅਤੇ ਆਈਸੀਡੀ (ਸੂਚਨਾ ਨਿਯੰਤਰਣ ਕੇਂਦਰ) ਵਿੱਚ ਚਲਾਏ ਗਏ ਆਪਣੇ ਅਭਿਆਨਾਂ ਵਿੱਚ ਵਿਆਪਕ ਪੱਧਰ ‘ਤੇ ਈ-ਸਿਗਰੇਟ (ਵੇਪ) ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।


ਵਿਸ਼ੇਸ਼ ਖੁਫਿਆ ਜਾਣਕਾਰੀ ਦੇ ਅਧਾਰ ‘ਤੇ, ਡੀਆਰਆਈ ਨੇ ਕਸਟਮ ਫੀਸ ਜਾਂਚ ਤੋਂ ਬਚਣ ਲਈ ਗਲਤ ਤਰੀਕੇ ਨਾਲ ਐਲਾਨ ਕੀਤੇ ਗਏ ਕਈ ਸ਼ੱਕੀ ਆਯਾਤ ਸ਼ਿਪਮੈਂਟਾਂ ਦੀ ਪਛਾਣ ਕੀਤੀ, ਉਨ੍ਹਾਂ ‘ਤੇ ਨਜ਼ਰ ਰੱਖੀ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ। ਵਿਸਤ੍ਰਿਤ ਜਾਂਚ ਦੇ ਨਤੀਜੇ ਵਜੋਂ ਵੱਖ-ਵੱਖ ਬ੍ਰਾਂਡਾਂ, ਸਵਾਦਾਂ ਅਤੇ ਵਿਸ਼ੇਸ਼ਤਾਵਾਂ ਦੇ ਲਗਭਗ 3,00,000 ਇਲੈਕਟ੍ਰੌਨਿਕ ਸਿਗਰੇਟ/ਵੇਪਸ ਜ਼ਬਤ ਕੀਤਾ ਗਿਆ, ਜਿਨ੍ਹਾਂ ਦੀ ਕੀਮਤ 120 ਕਰੋੜ ਰੁਪਏ ਤੋਂ ਵੱਧ ਹੈ।
ਇਨ੍ਹਾਂ ਪਾਬੰਦੀਸ਼ੁਦਾ ਈ-ਸਿਗਰੇਟਾਂ ਨੂੰ ਹਰ ਵਾਰ ਚੀਨ ਤੋਂ ਮੰਗਵਾਇਆ ਗਿਆ ਸੀ ਅਤੇ ਇਨ੍ਹਾਂ ਨੂੰ "ਫਰਨੀਚਰ" ਅਤੇ "ਧਾਤੂ ਦੀ ਕੁਰਸੀ ਦੇ ਪੁਰਜ਼ੇ" ਵਰਗੀਆਂ ਚੀਜ਼ਾਂ ਵਿੱਚ ਛੁਪਾ ਕੇ ਆਯਾਤ ਕੀਤਾ ਗਿਆ ਸੀ।
ਭਾਰਤ ਵਿੱਚ ਇਲੈਕਟ੍ਰੌਨਿਕ ਸਿਗਰੇਟ ਅਤੇ ਸਾਰੇ ਇਲੈਕਟ੍ਰੌਨਿਕ ਨਿਕੋਟੀਨ ਡਿਲੀਵਰੀ ਸਿਸਟਮਜ਼ (ਈਐੱਨਡੀਐੱਸ) ਜਨਤਕ ਸਿਹਤ ਦੇ ਹਿਤ ਵਿੱਚ ਹੋਰ ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਲਾਗੂ ਕੀਤੇ ਗਏ ਇਲੈਕਟ੍ਰੌਨਿਕ ਸਿਗਰੇਟ ਪਾਬੰਧੀ (ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਆਵਾਜਾਈ, ਵਿਕਰੀ, ਵੰਡ, ਸਟੋਰੇਜ ਅਤੇ ਇਸ਼ਤਿਹਾਰ) ਐਕਟ, 2019 ਦੇ ਤਹਿਤ ਵਰਜਿਤ ਹਨ।
****
ਐੱਨਬੀ/ਕੇਐੱਮਐੱਨ/ਏਕੇ
(रिलीज़ आईडी: 2263770)
आगंतुक पटल : 50