ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਬਸਤਰ ਵਿੱਚ ਸ਼ਹੀਦ ਵੀਰ ਗੁੰਡਾਧੁਰ ਸੇਵਾ ਡੇਰਾ ਜਨ ਸੁਵਿਧਾ ਕੇਂਦਰ ਦੀ ਸ਼ੁਰੂਆਤ ਕੀਤੀ


ਸ਼ਹੀਦ ਵੀਰ ਗੁੰਡਾਧੁਰ ਦੀ ਜਨਮ ਭੂਮੀ ਅਤੇ ਕਰਮ ਭੂਮੀ ਬਸਤਰ ਦੇ ਨੇਤਾਨਾਰ ਪਿੰਡ ਨੂੰ ਤੀਰਥ ਮੰਨਿਆਂ ਜਾਂਦਾ ਹੈ, ਨਕਸਲਵਾਦ ਦੇ ਖਾਤਮੇ ਤੋਂ ਬਾਅਦ ਉੱਥੇ CSC ਕੇਂਦਰ ਦਾ ਖੁੱਲ੍ਹਣਾ ਇਤਿਹਾਸਕ ਹੈ

ਬਸਤਰ ਦੀ ਜਿਸ ਜ਼ਮੀਨ ‘ਤੇ ਨਕਸਲੀਆਂ ਨੇ 6 ਪੁਲਿਸ ਜਵਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ, ਉਸ ਹੀ ਸਥਾਨ ‘ਤੇ ਅੱਜ ਗਰੀਬ ਕਬਾਇਲੀ ਭਾਈਚਾਰੇ ਲਈ ਜਨ ਸੇਵਾ ਕੇਂਦਰ ਦਾ ਨਿਰਮਾਣ ਹੋ ਰਿਹਾ ਹੈ

ਨਕਸਲਵਾਦ ਦੇ ਖਾਤਮੇ ਦਾ ਉਦੇਸ਼ ਸਿਰਫ ਨਕਸਲੀਆਂ ਨੂੰ ਜੜ ਤੋਂ ਖ਼ਤਮ ਕਰਨਾ ਹੀ ਨਹੀਂ, ਸਗੋਂ ਗਰੀਬ ਕਬਾਇਲੀ ਭਾਈਚਾਰੇ ਤੱਕ ਜਨ ਭਲਾਈ ਦੀਆਂ ਸੁਵਿਧਾਵਾਂ ਪਹੁੰਚਾਉਣਾ ਵੀ ਹੈ

ਦੇਸ਼ ਭਰ ਵਿੱਚ ਆਜ਼ਾਦੀ 1947 ਵਿੱਚ ਆ ਗਈ ਸੀ, ਪਰ ਬਸਤਰ ਵਿੱਚ 31 ਮਾਰਚ, 2026 ਤੋਂ ਬਾਅਦ ਆਜ਼ਾਦੀ ਦਾ ਸੂਰਜ ਚੜ੍ਹਿਆ

ਛੱਤੀਸਗੜ੍ਹ ਵਿੱਚ ਨਕਸਲਵਾਦ ਦੇ ਖ਼ਾਤਮੇ ਤੋਂ ਬਾਅਦ ਕਬਾਇਲੀ ਮਹਿਲਾਵਾਂ ਵਿਕਾਸ ਦੀ ਅਗਵਾਈ ਕਰਨਗੀਆਂ

ਨਕਸਲਵਾਦ ਨਾਲ ਹੋਏ ਦਹਾਕਿਆਂ ਦੇ ਨੁਕਸਾਨ ਦੀ ਭਰਪਾਈ ਸਾਡੀ ਸਰਕਾਰ ਅਗਲੇ 5 ਵਰ੍ਹਿਆਂ ਵਿੱਚ ਕਰੇਗੀ

Posted On: 18 MAY 2026 5:03PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਬਸਤਰ ਵਿੱਚ ਸ਼ਹੀਦ ਵੀਰ ਗੁੰਡਾਧੁਰ ਸੇਵਾ ਡੇਰਾ ਜਨ ਸੁਵਿਧਾ ਕੇਂਦਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂਦੇਵ ਸਾਏ (Shri Vishnu Deo Sai), ਉਪ ਮੁੱਖ ਮੰਤਰੀ ਸ਼੍ਰੀ ਵਿਜੈ ਸ਼ਰਮਾ, ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਅਤੇ ਸ਼੍ਰੀ ਤਪਨ ਡੇਕਾ, ਡਾਇਰੈਕਟਰ, ਇੰਟੈਲੀਜੈਂਸ ਬਿਊਰੋ (ਆਈਬੀ) ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਕ ਇਤਿਹਾਸਕ ਦਿਨ ਹੈ। ਸ਼ਹੀਦ ਵੀਰ ਗੁੰਡਾਧੁਰ ਦੀ ਇਹ ਜਨਮ ਭੂਮੀ ਅਤੇ ਕਰਮ ਭੂਮੀ ਆਪਣੇ ਆਪ ਵਿੱਚ ਭਾਰਤ ਦੇ ਹਰੇਕ ਨਾਗਰਿਕ ਲਈ ਤੀਰਥ ਵਾਂਗ ਹੈ। 1910 ਵਿੱਚ ਸਾਡੇ ਬਹਾਦਰ ਕਬਾਇਲੀ ਨੇਤਾ ਨੇ ਭੂਮਕਾਲ ਵਿਦਰੋਹ ਰਾਹੀਂ ਆਜ਼ਾਦੀ ਸੰਗਰਾਮ ਦੀ ਸ਼ੁਰੂਆਤ ਕੀਤੀ ਸੀ ਅਤੇ ਵਿਦੇਸ਼ੀ ਸ਼ਾਸਨ ਦੇ ਵਿਰੁੱਧ ਬਸਤਰ ਦੇ ਕਬਾਇਲੀ ਭਾਈਚਾਰੇ ਦੀ ਲੜਾਈ ਦੀ ਅਗਵਾਈ ਸ਼ਹੀਦ ਵੀਰ ਗੁੰਡਾਧੁਰ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਨੇਤਾਨਾਰ ਦਾ ਇਹ ਕੈਂਪ, ਜੋ ਕਿ ਸਾਲ 2013 ਤੋਂ ਸੁਰੱਖਿਆ ਕੈਂਪ ਸੀ, ਹੁਣ ਸੇਵਾ ਕੈਂਪ ਬਣ ਕੇ ਕਬਾਇਲੀ ਭਾਈਚਾਰੇ ਦੀ ਸੇਵਾ ਕਰੇਗਾ। ਛੱਤੀਸਗੜ੍ਹ ਸਰਕਾਰ ਨੇ ਇਸ ਸੇਵਾ ਕੈਂਪ ਦਾ ਨਾਮ ਵੀ ਸ਼ਹੀਦ ਵੀਰ ਗੁੰਡਾਧੁਰ ਦੇ ਨਾਮ ‘ਤੇ ਰੱਖਿਆ ਹੈ। ਇਹ ਕੈਂਪ ਸਾਨੂੰ ਹਮੇਸ਼ਾ ਯਾਦ ਕਰਵਾਏਗਾ ਕਿ ਇੱਕ ਸਮੇਂ ਇੱਥੇ 6 ਪੁਲਿਸ ਜਵਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ, ਇੱਥੇ ਦੇ ਸਕੂਲ, ਹਸਪਤਾਲ ਖੰਡਰ ਬਣਾ ਦਿੱਤੇ ਗਏ ਸਨ, ਰਾਸ਼ਨ ਪਹੁੰਚਾਉਣ ਨਹੀਂ ਦਿੱਤਾ ਗਿਆ, ਰੁਜ਼ਗਾਰ ਅਤੇ ਸਿੱਖਿਆ ਤੋਂ ਲੋਕਾਂ ਨੂੰ ਵਾਂਝੇ ਰੱਖਿਆ ਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਉਸੇ ਸਥਾਨ 'ਤੇ, ਜਿੱਥੇ ਸਾਡੇ 6 ਬਹਾਦਰ ਜਵਾਨ ਸ਼ਹੀਦ ਹੋਏ ਸਨ, ਉੱਥੇ ਗਰੀਬ ਕਬਾਇਲੀ ਭਾਈਚਾਰੇ ਦੀ ਸੇਵਾ ਦਾ ਇੱਕ ਤੀਰਥ ਸਥਾਨ ਬਣਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਅਸੀਂ ਨਕਸਲਵਾਦ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ, ਉਸ ਦਾ ਉਦੇਸ਼ ਸਿਰਫ ਨਕਸਲੀਆਂ ਦਾ ਖ਼ਾਤਮਾ ਕਰਨਾ ਨਹੀਂ ਸਗੋਂ ਇਸ ਖੇਤਰ ਦੇ ਗਰੀਬ ਕਬਾਇਲੀ ਭਾਈਚਾਰੇ ਦੇ ਜੀਵਨ ਵਿੱਚ ਉਹ ਸਾਰੀਆਂ ਸੁਵਿਧਾਵਾਂ ਪਹੁੰਚਾਉਣਾ ਵੀ ਸੀ, ਜੋ ਵੱਡੇ-ਵੱਡੇ ਸ਼ਹਿਰਾਂ ਵਿੱਚ ਉਪਲਬਧ ਹੈ, ਜਿਸ ਨਾਲ ਉਨ੍ਹਾਂ ਦੇ ਬੱਚਿਆਂ ਦਾ ਭੱਵਿਖ ਵੀ ਉੱਜਵਲ ਬਣ ਸਕੇ। ਉਨ੍ਹਾਂ ਨੇ ਕਿਹਾ ਕਿ “ਨਿਯਦ ਨੇੱਲਾਨਾਰ” ਯੋਜਨਾ ਰਾਹੀਂ ਛੱਤੀਸਗੜ੍ਹ ਸਰਕਾਰ ਹਰ ਪਿੰਡ ਵਿੱਚ ਸਸਤੇ ਰਾਸ਼ਨ ਦੀਆਂ ਦੁਕਾਨਾਂ ਖੋਲ੍ਹ ਰਹੀ ਹੈ, ਹਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਸਥਾਪਤ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਵਿੱਚ ਇੱਕ ਸਮੂਹ PSC ਅਤੇ CSC ਖੋਲ੍ਹੇ ਜਾ ਰਹੇ ਹਨ।  ਹੁਣ ਇੱਥੇ ਹਰ ਗਰੀਬ ਦੇ ਘਰ ਤੱਕ ਪੀਣ ਦਾ ਪਾਣੀ ਪਹੁੰਚਾਉਣ ਦਾ ਕੰਮ ਹੋ ਰਿਹਾ ਹੈ, ਆਧਾਰ ਕਾਰਡ ਬਣ ਰਹੇ ਹਨ, ਰਾਸ਼ਨ ਕਾਰਡ ਬਣ ਰਹੇ ਹਨ। ਹਰ ਵਿਅਕਤੀ ਨੂੰ ਪ੍ਰਤੀ ਮਹੀਨਾ 7 ਕਿਲੋ ਚੌਲ ਦਿਤੇ ਜਾਂਦੇ ਹਨ ਅਤੇ 5 ਲੱਖ ਰੁਪਏ ਤੱਕ ਦਾ ਪੂਰਾ ਇਲਾਜ ਫ੍ਰੀ ਵਿੱਚ ਕਰਨ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਯੋਜਨਾ ਵੀ ਹੁਣ ਇੱਥੇ ਤੱਕ ਪਹੁੰਚ ਚੁੱਕੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲਵਾਦੀਆਂ ਨੇ ਦਹਾਕਿਆਂ ਤੱਕ ਗਲਤਫਹਿਮੀ ਫੈਲਾਈ ਕਿ ਸਾਡਾ ਵਿਕਾਸ ਨਹੀਂ ਹੋਇਆ ਇਸ ਲਈ ਅਸੀਂ ਹਥਿਆਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਇਸ ਖੇਤਰ ਦਾ ਵਿਕਾਸ ਇਸ ਲਈ ਨਹੀਂ ਹੋਇਆ ਕਿਉਂਕਿ ਨਕਸਲਵਾਦੀਆਂ ਨੇ ਹੱਥਾਂ ਵਿੱਚ ਹਥਿਆਰ ਚੁੱਕੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਰਾਏਪੁਰ ਵਿੱਚ ਵਿਕਾਸ ਦੇ ਜਿੰਨੇ ਕੰਮ ਹੋਏ ਹਨ, ਉਨ੍ਹਾਂ ਨੂੰ 1 ਸਾਲ ਦੇ ਅੰਦਰ ਸਾਡੀ ਸਰਕਾਰ ਤੁਹਾਡੇ ਪਿੰਡਾਂ ਤੱਕ ਲਿਆਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਦੀ ਹਰ ਸੁਵਿਧਾ ‘ਤੇ ਤੁਹਾਡਾ ਉਨ੍ਹਾਂ ਹੀ ਅਧਿਕਾਰ ਹੈ ਜਿੰਨਾ ਵੱਡੇ ਸ਼ਹਿਰਾਂ ਦੀ ਜਨਤਾ ਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਤੁਹਾਡੀ ਸਰਕਾਰ ਹੈ ਅਤੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲਿਆਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਬਸਤਰ ਵਿੱਚ ਅਜੇ ਲਗਭਗ 200 ਕੈਂਪ ਹਨ ਅਤੇ ਉਨ੍ਹਾਂ ਵਿੱਚੋਂ 70 ਕੈਂਪਾਂ ਨੂੰ ਅਗਲੇ ਡੇਢ ਵਰ੍ਹਿਆਂ ਵਿੱਚ ਅਸੀਂ ਇਸ ਤਰ੍ਹਾਂ ਦੇ ਜਨ ਸੇਵਾ ਕੇਂਦਰ ਵਜੋਂ ਤਬਦੀਲ ਕਰਕੇ ਕਬਾਇਲੀ ਭਲਾਈ ਦਾ ਕੇਂਦਰ ਬਣਾਵਾਂਗੇ। ਇਨ੍ਹਾਂ ਕੈਂਪਾਂ ਦਾ ਡਿਜਾਇਨ ਕੰਪਲੀਟ ਹੋਵੇਗਾ, ਜਿਨ੍ਹਾਂ ਦੇ ਅੰਦਰ ਬੈਂਕਿੰਗ ਸੁਵਿਧਾ ਵੀ ਹੋਵੇਗੀ, ਆਧਾਰ ਕਾਰਡ ਵੀ ਬਣੇਗਾ, ਰਾਸ਼ਨ ਕਾਰਡ ਵੀ ਬਣੇਗਾ, ਸਰਕਾਰ ਦੀ ਯੋਜਨਾ ਦੇ ਪੈਸੇ ਇੱਥੇ ਤੋਂ ਮਿਲਣਗੇ, ਕੌਮਨ ਸਰਵਿਸ ਸੈਂਟਰ ‘ਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੀ 371 ਯੋਜਨਾਵਾਂ ਦਾ ਲਾਭ ਇੱਕ ਹੀ ਸਥਾਨ ‘ਤੇ ਮਿਲੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਵੀ ਸੱਦਾ ਦਿੱਤਾ ਹੈ ਕਿ ਨਕਸਲਵਾਦ ਖ਼ਤਮ ਹੋ ਗਿਆ ਹੈ, ਅਜਿਹਾ ਮੰਨ ਕੇ ਚੈਨ ਦੀ ਨਿੰਦ ਨਹੀਂ ਸੌਣਾ ਹੈ। ਨਕਸਲਵਾਦ ਨਾਲ ਹੋਏ ਨੁਕਸਾਨ ਦੀ ਭਰਪਾਈ ਅਸੀਂ 5 ਸਾਲ ਦੇ ਅੰਦਰ ਕਰਕੇ ਇਨ੍ਹਾਂ ਸਾਰੇ ਪਿੰਡਾਂ ਨੂੰ ਊਰਜਾਵਾਨ ਕਬਾਇਲੀ ਪਿੰਡਾਂ ਵਿੱਚ ਬਦਲਾਗੇ। ਇਸ ਦੇ ਲਈ ਕਬਾਇਲੀ ਭਾਈਚਾਰੇ ਦੇ ਖੇਡ ਨੂੰ ਹੁਲਾਰਾ ਦੇਣ ਲਈ ਅਸੀਂ ਬਸਤਰ ਓਲੰਪਿਕ ਅਤੇ ਕਬਾਇਲੀ ਸਾਹਿਤ, ਭਾਸ਼ਾ, ਸੰਗੀਤ, ਕਲਾ, ਡਾਂਸ ਅਤੇ ਵਿਭਿੰਨ ਰਸੋਈ ਪਰੰਪਰਾਵਾਂ ਨੂੰ ਵਿਸ਼ਵਵਿਆਪੀ ਪ੍ਰਸਿੱਧੀ ਲਈ ਬਸਤਰ ਪਾਂਡੂਮ ਸ਼ੁਰੂ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਹੀ ਦਿਨ ਲਈ ਸ਼ਹੀਦ ਵੀਰ ਗੁੰਡਾਧੁਰ ਨੇ ਆਜ਼ਾਦੀ ਦਾ ਅੰਦੋਲਨ ਸ਼ੁਰੂ ਕੀਤਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਤਾਂ ਆਜ਼ਾਦੀ 1947 ਵਿੱਚ ਆ ਗਈ ਸੀ, ਪਰ ਸਾਡੇ ਬਸਤਰ ਵਿੱਚ 31 ਮਾਰਚ, 2026 ਤੋਂ ਬਾਅਦ ਆਜ਼ਾਦੀ ਦਾ ਸੂਰਜ ਚੜ੍ਹਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜੋ ਦੇਰੀ ਹੋਈ ਹੈ, ਉਸ ਦੇ ਪੂਰੇ ਨੁਕਸਾਨ ਦੀ ਭਰਪਾਈ ਅਸੀਂ ਬਹੁਤ ਜਲਦੀ ਕਰਾਂਗੇ ਅਤੇ ਇਸ ਖੇਤਰ ਦੇ ਲੋਕਾਂ ਦੇ ਵਿਕਾਸ ਲਈ ਭਾਰਤ ਸਰਕਾਰ ਅਤੇ ਛੱਤੀਸਗੜ੍ਹ ਸਰਕਾਰ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਨੇ ਕਿਹਾ ਕਿ ਵਿਕਾਸ ਨੂੰ ਰੋਕਣ ਨਾਲ ਕਦੇ ਵਿਕਾਸ ਨਹੀਂ ਹੁੰਦਾ ਹੈ, ਸਗੋਂ ਜਦੋਂ ਅਸੀਂ ਵਿਕਾਸ ਨੂੰ ਰਫ਼ਤਾਰ ਦੇਵਾਂਗੇ ਤਦੋ ਵਿਕਾਸ ਦਾ ਫਾਇਦਾ ਸਾਡੇ ਤੱਕ ਪਹੁੰਚੇਗਾ। 

****

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(Release ID: 2262685) ਵਿਜ਼ੀਟਰ ਕਾਊਂਟਰ : 18