ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਸ਼੍ਰੀ ਸੌਰਭ ਵਿਜੇ ਨੇ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਚਾਰਜ ਸੰਭਾਲਿਆ

प्रविष्टि तिथि: 18 MAY 2026 4:06PM by PIB Chandigarh

ਸ਼੍ਰੀ ਸੌਰਭ ਵਿਜੇ ਨੇ ਸੋਮਵਾਰ ਨੂੰ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਚਾਰਜ ਸੰਭਾਲਿਆ। ਉਹ ਮਹਾਰਾਸ਼ਟਰ ਕੈਡਰ ਦੇ 1998 ਬੈਚ ਦੇ IAS ਅਧਿਕਾਰੀ ਹਨ।

IIT-ਦਿੱਲੀ ਤੋਂ ਸਿਵਲ ਇੰਜੀਨੀਅਰ ਹੋਣ ਦੇ ਨਾਤੇ, ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਅਤੇ ਭਾਰਤ ਸਰਕਾਰ ਵਿੱਚ ਕਈ ਅਹੁਦਿਆਂ 'ਤੇ ਕੰਮ ਕੀਤਾ ਹੈ।

UIDAI ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਮਹਾਰਾਸ਼ਟਰ ਸਰਕਾਰ ਦੇ ਵਿੱਤ ਵਿਭਾਗ ਵਿੱਚ ਪ੍ਰਧਾਨ ਸਕੱਤਰ (ਖਰਚਾ) ਸਨ। ਕੈਡਰ ਵਿੱਚ ਉਨ੍ਹਾਂ ਦੇ ਪਿਛਲੇ ਅਸਾਈਨਮੈਂਟਾਂ ਵਿੱਚ ਮਹਾਰਾਸ਼ਟਰ ਦੇ ਪ੍ਰਧਾਨ ਸਕੱਤਰ ਯੋਜਨਾ ਅਤੇ ਵਿਕਾਸ ਕਮਿਸ਼ਨਰ, ਪ੍ਰਧਾਨ ਸਕੱਤਰ ਸੈਰ-ਸਪਾਟਾ, ਸਕੱਤਰ ਮੈਡੀਕਲ ਸਿੱਖਿਆ, ਸਕੱਤਰ ਉੱਚ ਅਤੇ ਤਕਨੀਕੀ ਸਿੱਖਿਆ, ਅਤੇ ਹੋਰ ਸ਼ਾਮਲ ਹਨ।

ਉਨ੍ਹਾਂ ਨੇ ਕੇਂਦਰੀ ਡੈਪੂਟੇਸ਼ਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਸੇਵਾ ਨਿਭਾਈ ਹੈ, ਜਿਨ੍ਹਾਂ ਵਿੱਚ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਸਕੱਤਰੇਤ ਵਿੱਚ ਨਿਰਦੇਸ਼ਕ ਅਤੇ ਵਾਸ਼ਿੰਗਟਨ ਡੀ.ਸੀ. ਵਿੱਚ ਵਿਸ਼ਵ ਬੈਂਕ ਵਿੱਚ ਬੰਗਲਾਦੇਸ਼, ਭੂਟਾਨ, ਭਾਰਤ ਅਤੇ ਸ਼੍ਰੀਲੰਕਾ ਲਈ ਕਾਰਜਕਾਰੀ ਨਿਰਦੇਸ਼ਕ ਦੇ ਸਲਾਹਕਾਰ ਵਜੋਂ ਕੰਮ ਸ਼ਾਮਲ ਹੈ।

 

************

ਐੱਮਐੱਸਜੇ / ਐੱਸਜੇ / ਆਰਐੱਨ


(रिलीज़ आईडी: 2262347) आगंतुक पटल : 65
इस विज्ञप्ति को इन भाषाओं में पढ़ें: English , Urdu , हिन्दी , Marathi , Bengali , Gujarati , Tamil , Telugu