ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 2026 ਲਈ ਭਾਰਤ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਡਾ. ਮਾਂਡਵੀਆ ਨੇ ਹਿਤਧਾਰਕਾਂ ਨੂੰ ਰਾਸ਼ਟਰਮੰਡਲ ਖੇਡਾਂ 2026 ਲਈ ਖਿਡਾਰੀ-ਕੇਂਦ੍ਰਿਤ ਤਿਆਰੀਆਂ ਅਤੇ ਸੁਚਾਰੂ ਤਾਲਮੇਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ
ਸਮੀਖਿਆ ਬੈਠਕ ਵਿੱਚ ਗੁਜਰਾਤ ਦੇ ਉਪ-ਮੁੱਖ ਮੰਤਰੀ ਅਤੇ ਮੰਤਰਾਲੇ, ਆਈਓਏ, ਐੱਸਏਆਈ ਅਤੇ ਰਾਸ਼ਟਰਮੰਡਲ ਖੇਡਾਂ ਦੇ ਪ੍ਰਮੁੱਖ ਹਿਤਧਾਰਕ ਸ਼ਾਮਲ ਹੋਏ
Posted On:
15 MAY 2026 2:57PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸਕਾਟਲੈਂਡ ਦੇ ਗਲਾਸਗੋ ਵਿੱਚ ਆਯੋਜਿਤ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 2026 ਲਈ ਭਾਰਤ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।

ਬੈਠਕ ਵਿੱਚ ਸਾਰੇ ਹਿੱਤਧਾਰਕਾਂ ਵਿਚਕਾਰ ਸੁਚਾਰੂ ਤਾਲਮੇਲ ਯਕੀਨੀ ਬਣਾਉਣ ਅਤੇ 2026 ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਕਰ ਰਹੇ ਭਾਰਤੀ ਐਥਲੀਟਾਂ ਲਈ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਬੈਠਕ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਭਾਰਤੀ ਓਲੰਪਿਕ ਸੰਘ (ਆਈਓਏ) ਦੇ ਨੁਮਾਇੰਦੇ, ਜਿਨ੍ਹਾਂ ਵਿੱਚ 2026 ਰਾਸ਼ਟਰਮੰਡਲ ਖੇਡਾਂ ਦੇ ਲਈ ਮਿਸ਼ਨ ਮੁਖੀ ਵੀ ਸ਼ਾਮਲ ਸਨ। ਉਹਨਾਂ ਨੇ ਖੇਡਾਂ ਲਈ ਸੰਚਾਲਨ ਯੋਜਨਾ, ਐਥਲੀਟਾਂ ਦੀ ਤਿਆਰੀ ਅਤੇ ਤਾਲਮੇਲ ਪ੍ਰਣਾਲੀ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਭਾਰਤੀ ਖੇਡ ਅਥਾਰਟੀ ਐੱਸ.ਏ.ਆਈ ਦੇ ਅਧਿਕਾਰੀ ਵੀ ਮੌਜੂਦ ਸਨ।

ਖੇਡ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2026 ਲਈ ਭਾਰਤ ਦੀਆਂ ਤਿਆਰੀਆਂ, ਸਿਖਲਾਈ, ਪ੍ਰਬੰਧਾਂ, ਭਲਾਈ ਅਤੇ ਤਾਲਮੇਲ ਦੀ ਸਮੀਖਿਆ ਕੀਤੀ।
ਡਾ. ਮਾਂਡਵੀਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤੀ ਐਥਲੀਟਾਂ ਨੂੰ ਉਨ੍ਹਾਂ ਦੇ ਸਰਬੋਤਮ ਪ੍ਰਦਰਸ਼ਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਉਹਨਾਂ ਨੇ ਦੇਸ਼ ਲਈ ਇੱਕ ਸਫ਼ਲ ਮੁਹਿੰਮ ਯਕੀਨੀ ਬਣਾਉਣ ਲਈ ਸਮੇਂ ਸਿਰ ਯੋਜਨਾਬੰਦੀ, ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਅਤੇ ਖਿਡਾਰੀ-ਕੇਂਦ੍ਰਿਤ ਤਿਆਰੀ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਬੈਠਕ ਵਿੱਚ ਰਾਸ਼ਟਰਮੰਡਲ ਖੇਡਾਂ 2026 ਦੇ ਸਮਾਪਤੀ ਸਮਾਰੋਹ ਨਾਲ ਸਬੰਧਤ ਤਿਆਰੀਆਂ ’ਤੇ ਵੀ ਚਰਚਾ ਹੋਈ, ਜਿਸ ਦੌਰਾਨ ਭਾਰਤ ਨੂੰ ਅਧਿਕਾਰਤ ਤੌਰ ’ਤੇ ਰਾਸ਼ਟਰਮੰਡਲ ਖੇਡਾਂ 2030 ਦੀ ਮੇਜ਼ਬਾਨੀ ਸੌਂਪੀ ਜਾਵੇਗੀ, ਜਿਨ੍ਹਾਂ ਦਾ ਆਯੋਜਨ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਵੇਗਾ।

ਇਸ ਸੰਦਰਭ ਵਿੱਚ ਗੁਜਰਾਤ ਦੇ ਉਪ-ਮੁੱਖ ਮੰਤਰੀ ਹਰਸ਼ ਸੰਘਵੀ ਅਤੇ ਗੁਜਰਾਤ ਸਰਕਾਰ ਦੇ ਹੋਰ ਸੀਨੀਅਰ ਨੁਮਾਇੰਦਿਆਂ ਨੇ ਵੀ ਸਮੀਖਿਆ ਬੈਠਕ ਵਿੱਚ ਹਿੱਸਾ ਲਿਆ ਅਤੇ ਚਰਚਾ ਵਿੱਚ ਭਾਗ ਲਿਆ।
ਬੈਠਕ ਵਿੱਚ ਸਕੱਤਰ (ਖੇਡਾਂ) ਵੱਲੋਂ ਗਲਾਸਗੋ 2026 ਦੇ ਸੰਚਾਲਨ ਅਤੇ ਲੌਜਿਸਟਿਕਸ ਸਬੰਧੀ ਤਿਆਰੀਆਂ ਲਈ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਕੀਤੇ ਜਾ ਰਹੇ ਅੰਤਰ-ਮੰਤਰਾਲਾ ਤਾਲਮੇਲ ਯਤਨਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ।

ਚਰਚਾ ਦਾ ਮੁੱਖ ਕੇਂਦਰ ਅੰਤਰ-ਮੰਤਰਾਲਾ ਤਾਲਮੇਲ, ਸਹੂਲਤ ਪ੍ਰਬੰਧ ਅਤੇ ਭਾਰਤੀ ਦਲ ਨਾਲ ਸਬੰਧਤ ਸਾਰੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਸੀ।
ਐੱਸ.ਏ.ਆਈ ਅਤੇ ਮੰਤਰਾਲੇ ਦੇ ਅਧਿਕਾਰੀਆਂ ਨੇ ਮੌਜੂਦ ਪਤਵੰਤਿਆਂ ਨੂੰ ਖੇਡਾਂ ਲਈ ਤਿਆਰ ਕੀਤੀ ਜਾ ਰਹੀ ਰੂਪ-ਰੇਖਾ ਦੀ ਜਾਣਕਾਰੀ ਦਿੱਤੀ, ਜਿਸ ਵਿੱਚ ਮੁਕਾਬਲੇ ਦਾ ਤਜਰਬਾ, ਸਿਖਲਾਈ ਸਮਾਂ-ਸਾਰਣੀ, ਸਹਾਇਕ ਸਟਾਫ਼ ਦੀ ਤਾਇਨਾਤੀ ਅਤੇ ਸੰਕਟਕਾਲੀਨ ਯੋਜਨਾ ਸ਼ਾਮਲ ਸੀ।

ਸਮੀਖਿਆ ਬੈਠਕ ਵਿੱਚ ਗਲਾਸਗੋ ਵਿੱਚ ਆਯੋਜਿਤ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੀ ਮੁਹਿੰਮ ਲਈ ਵਿਆਪਕ ਤਿਆਰੀਆਂ ਨੂੰ ਯਕੀਨੀ ਬਣਾਉਣ ਦੇ ਪ੍ਰਤੀ ਮੰਤਰਾਲੇ, ਆਈ.ਓ.ਏ. , ਐੱਸ.ਏ.ਆਈ. ਗੁਜਰਾਤ ਸਰਕਾਰ ਅਤੇ ਸਬੰਧਤ ਹਿਤਧਾਰਕਾਂ ਦੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ।
*****
ਆਯੁਸ਼ਮਾਨ ਕੁਮਾਰ
(Release ID: 2262335)
ਵਿਜ਼ੀਟਰ ਕਾਊਂਟਰ : 14
Read this release in:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Gujarati
,
Tamil
,
Telugu
,
Malayalam