ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਨੇ ਰਬਿੰਦਰਨਾਥ ਟੈਗੋਰ ਦੀ ਸਾਂਝੀ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਤੋਹਫ਼ਿਆਂ ਦਾ ਲੈਣ-ਦੇਣ ਕੀਤਾ
Posted On:
17 MAY 2026 11:18PM by PIB Chandigarh
ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਉਲਫ ਕ੍ਰਿਸਟਰਸਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੋਬਲ ਪੁਰਸਕਾਰ ਜੇਤੂ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਵਿਰਾਸਤ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਯਾਦਗਾਰੀ ਤੋਹਫ਼ਿਆਂ ਦਾ ਲੈਣ-ਦੇਣ ਕੀਤਾ।
ਪ੍ਰਧਾਨ ਮੰਤਰੀ ਕ੍ਰਿਸਟਰਸਨ ਦੇ ਤੋਹਫ਼ੇ ਵਿੱਚ ਗੁਰੂਦੇਵ ਰਬਿੰਦਰਨਾਥ ਟੈਗੋਰ ਵੱਲੋਂ ਹੱਥ-ਲਿਖਤ ਟਿੱਪਣੀਆਂ ਦੀਆਂ ਦੋ ਕਾਪੀਆਂ ਵਾਲਾ ਇੱਕ ਡੱਬਾ ਸ਼ਾਮਲ ਸੀ, ਜਿਸ ਦੇ ਨਾਲ ਇੱਕ ਛੋਟੀ ਵਿਆਖਿਆਤਮਕ ਲਿਖਤ ਅਤੇ ਗੁਰੂਦੇਵ ਟੈਗੋਰ ਦੀ ਇੱਕ ਫੋਟੋ ਸੀ, ਜੋ 1921 ਵਿੱਚ ਉੱਪਸਾਲਾ ਯੂਨੀਵਰਸਿਟੀ ਦੀ ਯਾਤਰਾ ਦੌਰਾਨ ਲਈ ਗਈ ਸੀ। ਸਵੀਡਿਸ਼ ਨੈਸ਼ਨਲ ਆਰਕਾਈਵਜ਼ ਵਿੱਚ ਹਾਲ ਹੀ ਵਿੱਚ ਲੱਭੀਆਂ ਗਈਆਂ ਅਸਲ ਟਿੱਪਣੀਆਂ ਗੁਰੂਦੇਵ ਟੈਗੋਰ ਵੱਲੋਂ 1921 ਅਤੇ 1926 ਵਿੱਚ ਸਵੀਡਨ ਦੇ ਆਪਣੇ ਦੌਰਿਆਂ ਦੌਰਾਨ ਲਿਖੀਆਂ ਗਈਆਂ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਕ੍ਰਿਸਟਰਸਨ ਨੂੰ ਰਬਿੰਦਰਨਾਥ ਟੈਗੋਰ ਦੀਆਂ ਇਕੱਤਰ ਕੀਤੀਆਂ ਰਚਨਾਵਾਂ ਦਾ ਇੱਕ ਸੈੱਟ, ਸ਼ਾਂਤੀ ਨਿਕੇਤਨ ਤੋਂ ਇੱਕ ਵਿਸ਼ੇਸ਼ ਤੌਰ 'ਤੇ ਹੱਥ ਨਾਲ ਬਣਾਇਆ ਝੋਲਾ ਭੇਟ ਕੀਤਾ, ਜਿਸਦੇ ਨਮੂਨੇ ਗੁਰੂਦੇਵ ਨੇ ਸਥਾਨਕ ਕਾਰੀਗਰਾਂ ਨੂੰ ਸਮਰੱਥ ਬਣਾਉਣ ਲਈ ਚੁਣੇ ਸਨ। ਇਹ ਝੋਲਾ ਟੈਗੋਰ ਦੇ ਫ਼ਲਸਫ਼ੇ ਦਾ ਪ੍ਰਤੀਕ ਹੈ ਕਿ ਆਰਟ ਗੈਲਰੀਆਂ ਤੱਕ ਸੀਮਤ ਨਹੀਂ ਹੈ, ਸਗੋਂ ਰੋਜ਼ਾਨਾ ਵਸਤੂਆਂ ਵਿੱਚ ਜੀਵਨ ਭਰਨ ਲਈ ਹੈ, ਜੋ ਬੌਧਿਕ ਅਤੇ ਕਾਰਜਸ਼ੀਲਤਾ ਦੇ ਪਾੜੇ ਨੂੰ ਦੂਰ ਕਰਦਾ ਹੈ।
ਭਾਵੇਂ ਗੁਰੂਦੇਵ ਟੈਗੋਰ 1913 ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਸਵੀਡਨ ਦੀ ਯਾਤਰਾ ਨਹੀਂ ਕਰ ਸਕੇ ਸਨ, ਪਰ 1921 ਵਿੱਚ ਸਵੀਡਨ ਦੀ ਯਾਤਰਾ 'ਤੇ ਰਾਜਾ ਗੁਸਤਾਵ ਪੰਜਵੇਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। ਇਹ ਤੋਹਫ਼ੇ ਭਾਰਤ ਅਤੇ ਸਵੀਡਨ ਵਿਚਕਾਰ ਸਾਂਝੀ ਸਭਿਆਚਾਰਕ ਅਤੇ ਬੌਧਿਕ ਵਿਰਾਸਤ ਦਾ ਪ੍ਰਤੀਕ ਹਨ ਅਤੇ ਰਬਿੰਦਰਨਾਥ ਟੈਗੋਰ ਦੀ ਸਥਾਈ ਵਿਰਾਸਤ ਨੂੰ ਸਨਮਾਨ ਦਿੰਦੇ ਹਨ। ਤੋਹਫ਼ਿਆਂ ਦਾ ਲੈਣ-ਦੇਣ 1926 ਵਿੱਚ ਗੁਰੂਦੇਵ ਦੀ ਇਤਿਹਾਸਕ ਸਵੀਡਨ ਫੇਰੀ ਦੀ ਸ਼ਤਾਬਦੀ ਦੇ ਨਾਲ ਵੀ ਮੇਲ ਖਾਂਦਾ ਹੈ।
*********
ਐਮਜੇਪੀਐਸ/ਐਸਐਸ/ਵੀਜੇ
(Release ID: 2262279)
ਵਿਜ਼ੀਟਰ ਕਾਊਂਟਰ : 8