ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੈਂਗਲੁਰੂ ਵਿੱਚ ਦਿ ਆਰਟ ਆਫ਼ ਲਿਵਿੰਗ ਦੇ 45ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਆਪਣੇ ਸੰਬੋਧਨ ਦੇ ਮੁੱਖ ਅੰਸ਼ ਸਾਂਝੇ ਕੀਤੇ
Posted On:
10 MAY 2026 3:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੈਂਗਲੁਰੂ ਵਿੱਚ ਦਿ ਆਰਟ ਆਫ਼ ਲਿਵਿੰਗ ਦੇ 45ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਆਪਣੇ ਸੰਬੋਧਨ ਦੇ ਮੁੱਖ ਅੰਸ਼ ਸਾਂਝੇ ਕੀਤੇ।
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;
“ਸੇਵਾ ਹੀ ਸਾਡੇ ਸਮਾਜ ਦਾ ਸੁਭਾਵਿਕ ਚਰਿੱਤਰ ਹੈ। ਪੀੜ੍ਹੀ ਦਰ ਪੀੜ੍ਹੀ ਇਹ ਸਾਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਊਰਜਾਵਾਨ ਬਣਾਉਂਦੀ ਆ ਰਹੀ ਹੈ। ਆਰਟ ਆਫ਼ ਲਿਵਿੰਗ ਦੇ ਹਰ ਯਤਨ ਵਿੱਚ ਇਸੇ ਭਾਵਨਾ ਦਾ ਪ੍ਰਤੀਬਿੰਬ ਨਜ਼ਰ ਆਉਂਦਾ ਹੈ।”
“ਮੇਰਾ ਹਮੇਸ਼ਾ ਤੋਂ ਇਹ ਵਿਸ਼ਵਾਸ ਰਿਹਾ ਹੈ ਕਿ ਕੋਈ ਵੀ ਸਰਕਾਰ ਉਦੋਂ ਹੀ ਸਫਲ ਹੋ ਸਕਦੀ ਹੈ, ਜਦੋਂ ਸਮਾਜ ਖ਼ੁਦ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭਾਗੀਦਾਰੀ ਨਿਭਾਉਂਦਾ ਹੈ। ਸਵੱਛ ਭਾਰਤ ਅਭਿਆਨ ਵਰਗੇ ਕਈ ਪ੍ਰੋਗਰਾਮ ਇਸ ਦੀਆਂ ਵੱਡੀਆਂ ਮਿਸਾਲਾਂ ਹਨ।”
“ਦੇਸ਼ ਦੀਆਂ ਅਨੇਕਾਂ ਪ੍ਰਾਪਤੀਆਂ ਪਿੱਛੇ ਸਾਡੇ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੈ। ਮੈਨੂੰ ਖ਼ੁਸ਼ੀ ਹੈ ਕਿ ਆਰਟ ਆਫ਼ ਲਿਵਿੰਗ ਆਧੁਨਿਕ ਯੁੱਗ ਦੀਆਂ ਚੁਣੌਤੀਆਂ ਦੇ ਹੱਲ ਲੱਭਣ ਵਿੱਚ ਇਹਨਾਂ ਦੀ ਮਦਦ ਕਰ ਰਿਹਾ ਹੈ।”
“ਭਾਰਤ ਦੇ ਸਰਬਪੱਖੀ ਵਿਕਾਸ ਲਈ ਕਈ ਪੱਧਰਾਂ 'ਤੇ ਸਮੂਹਿਕ ਯਤਨਾਂ ਦੀ ਲੋੜ ਹੈ। ਆਰਟ ਆਫ਼ ਲਿਵਿੰਗ ਵਰਗੀਆਂ ਸੰਸਥਾਵਾਂ ਹੋਰ ਵੀ ਵਧੇਰੇ ਸ਼ਕਤੀ ਨਾਲ ਇਸ ਪਰਿਵਰਤਨ ਦੀਆਂ ਪਹਿਰੇਦਾਰ ਬਣ ਸਕਦੀਆਂ ਹਨ।”
****
ਐਮਜੇਪੀਐਸ/ਐਸਐਸ/ਐਸਟੀ
(Release ID: 2261441)
ਵਿਜ਼ੀਟਰ ਕਾਊਂਟਰ : 8
Read this release in:
Malayalam
,
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Telugu
,
Kannada