ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਫਲੋਰੈਂਸ ਨਾਇਟੈਂਗਲ ਐਵਾਰਡਸ 2026 ਪ੍ਰਦਾਨ ਕੀਤੇ
ਨਰਸਿੰਗ ਪਰਸੋਨਲ ਸੇਵਾ ਦੇ ਉੱਚਤਮ ਮਿਆਰਾਂ ਦੀ ਉਦਾਹਰਣ ਪੇਸ਼ ਕਰਦੇ ਹਨ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
Posted On:
12 MAY 2026 12:58PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ ‘ਤੇ ਨਰਸਿੰਗ ਪਰਸੋਨਲ ਨੂੰ ਵਰ੍ਹੇ 2026 ਲਈ ਨੈਸ਼ਨਲ ਫਲੋਰੈਂਸ ਨਾਇਟਿੰਗੇਲ ਐਵਾਰਡ ਪ੍ਰਦਾਨ ਕੀਤੇ।

ਨੈਸ਼ਨਲ ਫਲੋਰੈਂਸ ਨਾਇਟਿੰਗੇਲ ਐਵਾਰਡ-2026 ਲਈ ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਮੌਕਾ ਉਨ੍ਹਾਂ ਨਰਸਿੰਗ ਪਰਸੋਨਲ ਅਤੇ ਹੈਲਥਕੇਅਰ ਪੇਸ਼ੇਵਰਾਂ ਦੇ ਵਡਮੁੱਲੇ ਯੋਗਦਾਨ ਦਾ ਪੂਰਾ ਸਨਮਾਨ ਹੈ ਜੋ ਦਇਆ ਅਤੇ ਅਣਥੱਕ ਸਮਰਪਣ ਨਾਲ ਰਾਸ਼ਟਰ ਦੀ ਸੇਵਾ ਕਰਦੇ ਹਨ। ਨਰਸਿੰਗ ਪਰਸੋਨਲ ਸੇਵਾ ਦੇ ਉੱਚਤਮ ਮਿਆਰਾਂ ਦੀ ਉਦਾਹਰਣ ਪੇਸ਼ ਕਰਦੇ ਹਨ ਅਤੇ ਅਕਸਰ ਸਭ ਤੋਂ ਚੁਣੌਤੀਪੂਰਨ ਹਾਲਤਾਂ ਵਿੱਚ ਵੀ ਗੁਣਵੱਤਾਪੂਰਨ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮੈਂ ਸਾਰੇ ਪੁਰਸਕਾਰ ਜੇਤੂਆਂ ਨੂੰ ਫਰਜ਼ ਪ੍ਰਤੀ ਉਨ੍ਹਾਂ ਦੀ ਪ੍ਰੇਰਣਾਦਾਇਕ ਨਿਸ਼ਠਾ ਅਤੇ ਮਰੀਜ਼ ਦੇਖਭਾਲ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਦੇ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਵਧਾਈ ਦਿੰਦੀ ਹਾਂ।

ਨੈਸ਼ਨਲ ਫਲੋਰੈਂਸ ਨਾਇਟਿੰਗੇਲ ਐਵਾਰਡਸ ਦੀ ਸਥਾਪਨਾ ਵਰ੍ਹੇ 1973 ਵਿੱਚ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਮਾਜ ਨੂੰ ਨਰਸਿੰਗ ਪਰਸੋਨਲ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਦੀ ਮਾਨਤਾ ਦੇ ਪ੍ਰਤੀਕ ਵਜੋਂ ਕੀਤੀ ਗਈ ਸੀ।





ਪੁਰਸਕਾਰ ਜੇਤੂਆਂ ਦੀ ਸੂਚੀ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
************
ਐੱਮਜੇਪੀਐੱਸ/ਐੱਸਐੱ/ਪੀਆਰਕੇ/ਏਕੇ
(Release ID: 2260342)
ਵਿਜ਼ੀਟਰ ਕਾਊਂਟਰ : 12
Read this release in:
Telugu
,
Kannada
,
English
,
Urdu
,
हिन्दी
,
Marathi
,
Bengali
,
Bengali-TR
,
Gujarati
,
Tamil
,
Malayalam