ਗ੍ਰਹਿ ਮੰਤਰਾਲਾ
azadi ka amrit mahotsav

ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਨੇ ਦਿੱਲੀ ਵਿੱਚ ਜਨਗਣਨਾ ਜਾਗਰੂਕਤਾ ਲਈ ਛੇ LED ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦਿਖਾਈ


ਜਾਗਰੂਕਤਾ ਵੈਨਾਂ ਪੂਰੀ ਦਿੱਲੀ ਵਿੱਚ ਘੁੰਮ ਕੇ ਜਨਗਣਨਾ ਵਿੱਚ ਭਾਗੀਦਾਰੀ, ਸਵੈ-ਗਣਨਾ (SE) ਸਹੂਲਤ ਅਤੇ ਜਨਗਣਨਾ 2027 ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਪ੍ਰਚਾਰ ਕਰਨਗੀਆਂ

ਦਿੱਲੀ NCT ਦੇ ਤਹਿਤ MCD ਖੇਤਰਾਂ ਵਿੱਚ ਘਰ ਸੂਚੀਕਰਣ ਕਾਰਜਾਂ (HLO) ਲਈ ਸਵੈ-ਗਣਨਾ (SE) ਦਾ ਕੰਮ ਜਾਰੀ ਹੈ

ਦਿੱਲੀ ਦੇ NDMC ਅਤੇ ਛਾਉਣੀ ਬੋਰਡ ਏਰੀਆ ਵਿੱਚ ਘਰ-ਘਰ ਜਾ ਕੇ ਫੀਲਡ ਵਿਜ਼ਿਟ ਦਾ ਕੰਮ ਜਾਰੀ ਹੈ

ਉੱਤਰ ਪ੍ਰਦੇਸ਼ ਵਿੱਚ ਸਵੈ-ਗਣਨਾ (SE) ਸਹੂਲਤ ਅੱਜ ਤੋਂ ਸ਼ੁਰੂ ਹੋ ਗਈ ਹੈ

23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 92 ਲੱਖ ਪਰਿਵਾਰਾਂ ਨੇ ਸਵੈ-ਗਣਨਾ (SE) ਪੂਰੀ ਕੀਤੀ ਹੈ

ਜਨਗਣਨਾ ਐਕਟ ਦੌਰਾਨ ਇਕੱਠਾ ਕੀਤਾ ਗਿਆ ਡੇਟਾ, ਜਨਗਣਨਾ ਐਕਟ, 1948 ਤਹਿਤ ਪੂਰੀ ਤਰ੍ਹਾਂ ਗੁਪਤ ਰਹਿੰਦਾ ਹੈ ਅਤੇ ਇਸ ਦੀ ਵਰਤੋਂ ਸਿਰਫ਼ ਅੰਕੜਾਤਮਕ ਉਦੇਸ਼ਾਂ ਅਤੇ ਵਿਕਾਸ ਯੋਜਨਾਬੰਦੀ ਲਈ ਕੀਤੀ ਜਾਵੇਗੀ

Posted On: 07 MAY 2026 4:48PM by PIB Chandigarh

ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ (RG & CCI) ਨੇ ਅੱਜ ਜਨਗਣਨਾ ਭਵਨ, ਦਿੱਲੀ ਦਿੱਲੀ ਤੋਂ ਛੇ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾਈ। ਇਹ ਪਹਿਲਕਦਮੀ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਜਨਗਣਨਾ 2027 ਦੇ ਜਨਤਕ ਪਹੁੰਚ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ, ਜੋ ਕਿ ਜਨਗਣਨਾ 2027 ਦੇ ਚੱਲ ਰਹੇ ਪਹਿਲੇ ਪੜਾਅ, ਯਾਨੀ ਕਿ ਘਰ ਸੂਚੀਕਰਣ ਅਤੇ ਘਰਾਂ ਦੀ ਗਣਨਾ (HLO) ਲਈ ਹੈ।

WhatsApp Image 2026-05-07 at 16.33.08.jpeg

ਇਹ ਜਨਗਣਨਾ ਜਾਗਰੂਕਤਾ ਵੈਨਾਂ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਘੁੰਮਣਗੀਆਂ, ਅਤੇ ਜਨਗਣਨਾ ਭਾਗੀਦਾਰੀ, ਸਵੈ-ਗਣਨਾ (SE) ਸਹੂਲਤ, ਜਨਗਣਨਾ 2027 ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਫੀਲਡ ਵਿਜ਼ਿਟ ਦੌਰਾਨ ਗਣਨਾਕਾਰਾਂ ਨਾਲ ਜਨਤਕ ਸਹਿਯੋਗ ਦੀ ਮਹੱਤਤਾ ਬਾਰੇ ਸੰਦੇਸ਼ ਦਾ ਪ੍ਰਚਾਰ ਕਰਨਗੀਆਂ। ਇਸ ਮੁਹਿੰਮ ਦਾ ਉਦੇਸ਼ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਜਾਣਕਾਰੀ ਦੇ ਵਿਆਪਕ ਪ੍ਰਸਾਰ ਨੂੰ ਯਕੀਨੀ ਬਣਾਉਣਾ, ਜਨਤਕ ਜਾਗਰੂਕਤਾ ਵਧਾਉਣਾ ਅਤੇ ਜਨਗਣਨਾ ਸਬੰਧੀ ਕਾਰਜਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣਾ ਹੈ। 

ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਇਸ ਸਮੇਂ ਘਰ ਸੂਚੀਕਰਣ ਅਤੇ ਘਰਾਂ ਦੀ ਜਨਗਣਨਾ ਕਾਰਜ (HLO) ਦੇ ਕੰਮ ਜਾਰੀ ਹਨ। ਨਵੀਂ ਦਿੱਲੀ ਨਗਰ ਕੌਂਸਲ (NDMC) ਅਤੇ ਛਾਉਣੀ ਬੋਰਡ ਖੇਤਰਾਂ ਵਿੱਚ, 15 ਅਪ੍ਰੈਲ, 2026 ਨੂੰ HLO ਸਵੈ-ਗਣਨਾ (SE) ਦੇ ਪੂਰਾ ਹੋਣ ਤੋਂ ਬਾਅਦ, ਜਨਗਣਨਾ ਗਣਨਾਕਾਰਾਂ ਦੁਆਰਾ ਘਰ-ਘਰ ਜਾ ਕੇ ਫੀਲਡ ਵਿਜ਼ਿਟ ਦਾ ਕੰਮ 16 ਅਪ੍ਰੈਲ, 2026 ਤੋਂ ਸ਼ੁਰੂ ਹੋਇਆ ਸੀ, ਜੋ ਕਿ 15 ਮਈ, 2026 ਤੱਕ ਪੂਰਾ ਹੋ ਜਾਵੇਗਾ। 

ਰਾਸ਼ਟਰੀ ਰਾਜਧਾਨੀ ਦਿੱਲੀ ਖੇਤਰ (MCD ਖੇਤਰਾਂ) ਵਿੱਚ, ਮੌਜੂਦਾ ਸਮੇਂ ਸਵੈ-ਗਣਨਾ (SE) ਦਾ ਕੰਮ ਜਾਰੀ ਹੈ। ਵਸਨੀਕ 1 ਮਈ ਤੋਂ 15 ਮਈ, 2026 ਤੱਕ ਨਿਰਧਾਰਿਤ ਮਿਆਦ ਦੌਰਾਨ ਅਧਿਕਾਰਤ ਜਨਗਣਨਾ ਪੋਰਟਲ (https://se.census.gov.in)  ਰਾਹੀਂ ਸਵੈ-ਗਣਨਾ (SE) ਕਰ ਸਕਦੇ ਹਨ। ਇਸ ਤੋਂ ਬਾਅਦ 16 ਮਈ ਤੋਂ 14 ਜੂਨ, 2026 ਤੱਕ ਗਣਨਾਕਾਰਾਂ ਦੁਆਰਾ ਘਰ-ਘਰ ਜਾ ਕੇ ਸੂਚੀਕਰਣ ਦਾ ਕਾਰਜ (Houselisting Operations) ਕੀਤਾ ਜਾਵੇਗਾ।

WhatsApp Image 2026-05-07 at 16.29.54.jpeg

ਜਿਨ੍ਹਾਂ ਨਿਵਾਸੀਆਂ ਨੇ ਸਵੈ-ਗਣਨਾ (SE) ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਸਵੈ-ਗਣਨਾ ਆਈਡੀ (SE ID) ਆਪਣੇ ਕੋਲ ਤਿਆਰ ਰੱਖਣ ਅਤੇ ਗਣਨਾਕਾਰ ਦੇ ਆਉਣ ‘ਤੇ ਇਸ ਨੂੰ ਉਸ ਨਾਲ ਸਾਂਝਾ ਕਰਨ।

ਜਨਗਣਨਾ 2027 ਵਿੱਚ ਸਵੈ-ਗਣਨਾ (SE) ਸਹੂਲਤ ਪਹਿਲੀ ਵਾਰ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਜਨਤਾ ਤੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ। ਹੁਣ ਤੱਕ, 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ  92 ਲੱਖ ਪਰਿਵਾਰਾਂ ਨੇ ਅਧਿਕਾਰਤ ਪੋਰਟਲ ਰਾਹੀਂ ਸਵੈ-ਗਣਨਾ (SE) ਸਫਲਤਾਪੂਰਵਕ ਪੂਰੀ ਕਰ ਲਈ ਹੈ।

ਜਨਗਣਨਾ 2027 ਦੇ HLO ਪੜਾਅ ਵਿੱਚ ਇੱਕ ਢਾਂਚਾਗਤ ਪ੍ਰਸ਼ਨਾਵਲੀ ਰਾਹੀਂ ਜਾਣਕਾਰੀ ਇਕੱਠੀ ਕਰਨਾ ਸ਼ਾਮਲ ਹੈ ਜਿਸ ਵਿੱਚ ਘਰੇਲੂ ਵੇਰਵਿਆਂ, ਰਿਹਾਇਸ਼ੀ ਦੀਆਂ ਸਥਿਤੀਆਂ, ਉਪਲਬਧ ਸਹੂਲਤਾਂ ਅਤੇ ਪਰਿਵਾਰਾਂ ਕੋਲ ਮੌਜੂਦ ਸੰਪਤੀਆਂ ਨਾਲ ਸਬੰਧਿਤ 33 ਸੂਚਿਤ ਪ੍ਰਸ਼ਨ ਸ਼ਾਮਲ ਹਨ। ਇਕੱਠਾ ਕੀਤਾ ਗਿਆ ਡੇਟਾ ਸਰਕਾਰ ਦੁਆਰਾ ਯੋਜਨਾਬੰਦੀ, ਨੀਤੀ ਨਿਰਮਾਣ ਅਤੇ ਜਨਤਕ ਸੇਵਾਵਾਂ ਦੀ ਪ੍ਰਭਾਵਸ਼ਾਲੀ ਡਿਲੀਵਰੀ ਲਈ ਇੱਕ ਲਾਜ਼ਮੀ ਅਧਾਰ ਪ੍ਰਦਾਨ ਕਰਦਾ ਹੈ।

WhatsApp Image 2026-05-07 at 16.29.54 (2).jpeg

ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਵਿੱਚ ਅੱਜ ਤੋਂ ਘਰ ਸੂਚੀਕਰਣ ਅਤੇ ਰਿਹਾਇਸ਼ੀ ਜਨਗਣਨਾ ਪੜਾਅ ਦਾ ਕੰਮ ਸ਼ੁਰੂ ਹੋ ਗਏ ਹਨ। ਉੱਤਰ ਪ੍ਰਦੇਸ਼ ਦੇ ਵਸਨੀਕ 7 ਮਈ ਤੋਂ 21 ਮਈ, 2026 ਤੱਕ ਨਿਰਧਾਰਿਤ ਮਿਆਦ ਦੌਰਾਨ ਅਧਿਕਾਰਤ ਪੋਰਟਲ ਰਾਹੀਂ ਸਵੈ-ਗਣਨਾ (SE) ਕਰ ਸਕਦੇ ਹਨ। ਇਸ ਤੋਂ ਬਾਅਦ 22 ਮਈ ਤੋਂ 20 ਜੂਨ, 2026 ਤੱਕ ਘਰ-ਘਰ ਜਾ ਕੇ ਖੇਤਰੀ ਕਾਰਜ ਕੀਤੇ ਜਾਣਗੇ।

HLO ਸਵੈ-ਗਣਨਾ ਪੜਾਅ ਵਰਤਮਾਨ ਵਿੱਚ ਤੇਲੰਗਾਨਾ, ਪੰਜਾਬ, ਰਾਜਸਥਾਨ, ਦਿੱਲੀ (MCD), ਮਹਾਰਾਸ਼ਟਰ, ਮੇਘਾਲਿਆ ਅਤੇ ਝਾਰਖੰਡ ਵਿੱਚ ਵੀ ਚੱਲ ਰਹੀ ਹੈ।

ਨਿਰਧਾਰਿਤ ਪ੍ਰੋਗਰਾਮ ਅਨੁਸਾਰ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ, ਦਿੱਲੀ (ਐੱਨਡੀਐੱਮਸੀ ਅਤੇ ਦਿੱਲੀ ਛਾਉਣੀ ਬੋਰਡ ਖੇਤਰ), ਗੋਆ, ਹਰਿਆਣਾ, ਕਰਨਾਟਕ, ਲਕਸ਼ਦ੍ਵੀਪ, ਮੱਧ ਪ੍ਰਦੇਸ਼, ਮਿਜ਼ੋਰਮ, ਓਡੀਸ਼ਾ, ਸਿੱਕਮ ਅਤੇ ਉੱਤਰਾਖੰਡ ਵਿੱਚ ਗਣਨਾਕਾਰਾਂ ਦੁਆਰਾ ਘਰ-ਘਰ ਜਾ ਕੇ ਵਿਜ਼ਿਟ ਕਰਨ ਦਾ ਕੰਮ ਚੱਲ ਰਿਹਾ ਹੈ।

WhatsApp Image 2026-05-07 at 16.29.54 (1).jpeg

ਜਨਗਣਨਾ ਐਕਟ, 1948 ਦੇ ਅਨੁਸਾਰ ਜਨਗਣਨਾ ਦੌਰਾਨ ਇਕੱਠਾ ਕੀਤਾ ਗਿਆ ਸਾਰਾ ਡੇਟਾ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਸਿਰਫ਼ ਅੰਕੜਾਤਮਕ ਉਦੇਸ਼ਾਂ ਅਤੇ ਵਿਕਾਸ ਯੋਜਨਾਬੰਦੀ ਲਈ ਕੀਤੀ ਜਾਵੇਗੀ। ਸੂਚਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਘਰ ਸੂਚੀਕਰਣ ਕਾਰਜਾਂ ਦੌਰਾਨ ਗਣਨਾਕਾਰਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਇਸ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ।


****

ਆਰਕੇ/ ਆਰਆਰ / ਪੀਐੱਸ/ ਏਕੇ 


(Release ID: 2258921) ਵਿਜ਼ੀਟਰ ਕਾਊਂਟਰ : 22