ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਸਰਵੋਤਮ ਅਭਿਆਸਾਂ ‘ਤੇ ਰਾਸ਼ਟਰੀ ਸੰਮੇਲਨ ਵਿੱਚ ਜਨਨੀ ਪਲੈਟਫਾਰਮ ਲਾਂਚ ਕੀਤਾ
ਜਨਨੀ ਇੱਕ ਸੇਵਾ-ਕੇਂਦ੍ਰਿਤ ਡਿਜੀਟਲ ਪਲੈਟਫਾਰਮ ਹੈ ਜਿਸ ਨੂੰ ਪ੍ਰਜਨਨ ਉਮਰ ਦੀਆਂ ਮਹਿਲਾਵਾਂ ਦੇ ਡਿਜੀਟਲ ਹੈਲਥ ਰਿਕਾਰਡ ਦੀ ਵਿਆਪਕ ਨਿਗਰਾਨੀ ਅਤੇ ਰੱਖ-ਰਖਾਅ ਲਈ ਡਿਜ਼ਾਈਨ ਕੀਤਾ ਗਿਆ
ਮੌਜੂਦਾ ਆਰਸੀਐੱਚ ਪੋਰਟਲ ਦੇ ਉੱਨਤ ਸੰਸਕਰਣ ਦੇ ਰੂਪ ਵਿੱਚ ਵਿਕਸਿਤ, ਇਹ ਪਲੈਟਫਾਰਮ ਦੇਖਭਾਲ ਦੀ ਨਿਰੰਤਰਤਾ ਵਿੱਚ ਪ੍ਰਮੁੱਖ ਸੇਵਾ ਪ੍ਰਦਾਨ ਕਰਨ ਵਾਲੇ ਸਮਾਗਮਾਂ ਨੂੰ ਦਰਜ ਕਰਕੇ ਇੱਕ ਦੀਰਘਕਾਲੀ ਹੈਲਥ ਰਿਕਾਰਡ ਬਣਾਉਂਦਾ ਹੈ
ਅੱਜ ਤੱਕ, ਜਨਨੀ ਨੇ 1.34 ਕਰੋੜ ਲਾਭਾਰਥੀ ਰਜਿਸਟਰਡ, 30 ਲੱਖ ਤੋਂ ਵੱਧ ਗਰਭਵਤੀ ਮਹਿਲਾਵਾਂ ਦਾ ਰਜਿਸਟ੍ਰੇਸ਼ਨ, 30 ਲੱਖ ਤੋਂ ਵੱਧ ਐੱਮਸੀਐੱਚ ਕਾਰਡ ਜਾਰੀ ਕੀਤੇ ਅਤੇ ਇੱਕ ਲੱਖ ਤੋਂ ਵੱਧ ਬਾਇਓਮੈਟ੍ਰਿਕ ਤਸਦੀਕੀ ਕੀਤੀ
Posted On:
07 MAY 2026 12:14PM by PIB Chandigarh
ਦੇਸ਼ ਵਿੱਚ ਮਾਂ ਅਤੇ ਬੱਚਾ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹਾਲ ਹੀ ਵਿੱਚ ਸੰਪੰਨ ਰਾਸ਼ਟਰੀ ਨਵੀਨਤਾ ਅਤੇ ਸਮਾਵੇਸ਼ੀ ਸਮਿਟ- ਭਾਰਤ ਦੇ ਸਿਹਤ ਭਵਿੱਖ ਨੂੰ ਆਕਾਰ ਦੇਣ ਵਾਲੇ ਸਭ ਤੋਂ ਵਧੀਆਂ ਅਭਿਆਸਾਂ-ਵਿੱਚ ਜਨਨੀ (ਜਨਮ ਤੋਂ ਪਹਿਲਾਂ, ਜਣੇਪੇ ਅਤੇ ਨਵਜੰਮੇ ਬੱਚਿਆਂ ਦੀ ਏਕੀਕ੍ਰਿਤ ਦੇਖਭਾਲ ਦੀ ਯਾਤਰਾ) ਪਲੈਟਫਾਰਮ ਲਾਂਚ ਕੀਤਾ।
ਜਨਨੀ ਇੱਕ ਸੇਵਾ-ਕੇਂਦ੍ਰਿਤ ਡਿਜੀਟਲ ਪਲੈਟਫਾਰਮ ਹੈ ਜਿਸ ਨੂੰ ਪ੍ਰਜਨਨ ਉਮਰ ਦੀਆਂ ਮਹਿਲਾਵਾਂ ਦੇ ਡਿਜੀਟਲ ਹੈਲਥ ਰਿਕਾਰਡ ਦੀ ਵਿਆਪਕ ਨਿਗਰਾਨੀ ਅਤੇ ਰੱਖ-ਰਖਾਅ ਲਈ ਡਿਜ਼ਾਈਨ ਕੀਤਾ ਗਿਆ ਹੈ। ਮੌਜੂਦਾ ਆਰਸੀਐੱਚ ਪੋਰਟਲ ਦੇ ਉੱਨਤ ਸੰਸਕਰਣ ਦੇ ਰੂਪ ਵਿੱਚ ਵਿਕਸਿਤ ਇਹ ਪਲੈਟਫਾਰਮ, ਦੇਖਭਾਲ ਦੀ ਨਿਰੰਤਰਤਾ ਵਿੱਚ ਪ੍ਰਮੁੱਖ ਸੇਵਾ ਪ੍ਰਦਾਨ ਕਰਨ ਵਾਲੀਆਂ ਘਟਨਾਵਾਂ ਨੂੰ ਦਰਜ ਕਰਕੇ ਇੱਕ ਦੀਰਘਕਾਲੀ ਹੈਲਥ ਰਿਕਾਰਡ ਬਣਾਉਂਦਾ ਹੈ।
ਇਸ ਪਲੈਟਫਾਰਮ ਦਾ ਉਦੇਸ਼ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਸੇਵਾਵਾਂ ਦੀ ਸੁਚਾਰੂ ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ, ਜਿਸ ਵਿੱਚ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ, ਜਣੇਪੇ ਦੀ ਤਿਆਰੀ, ਜਣੇਪਾ, ਜਣੇਪੇ ਤੋਂ ਬਾਅਦ ਦੀ ਦੇਖਭਾਲ, ਨਵਜੰਮੇ ਬੱਚੇ ਦੀ ਦੇਖਭਾਲ, ਘਰ ਅਧਾਰਿਤ ਨਵਜੰਮੇ ਬੱਚੇ ਅਤੇ ਬੱਚੇ ਦੀ ਦੇਖਭਾਲ ਅਤੇ ਪਰਿਵਾਰ ਨਿਯੋਜਨ ਸ਼ਾਮਲ ਹਨ। ਨਿਰੰਤਰ ਨਿਗਰਾਨੀ ਅਤੇ ਸਮੇਂ ‘ਤੇ ਉਪਾਅ ਨੂੰ ਸਮਰੱਥ ਬਣਾ ਕੇ, ਜਨਨੀ ਸੇਵਾ ਵੰਡ ਨੂੰ ਮਜ਼ਬੂਤ ਕਰਦਾ ਹੈ ਅਤੇ ਹਰ ਪੜਾਅ ਵਿੱਚ ਦੇਖਭਾਲ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਂਦਾ ਹੈ।
ਜਨਨੀ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਕਿਊਆਰ-ਕੋਡ ਵਾਲੇ ਡਿਜੀਟਲ ਮਦਰ ਐਂਡ ਚਾਈਲਡ ਹੈਲਥ (ਐੱਮਸੀਐੱਚ) ਕਾਰਡਾਂ ਦੀ ਸ਼ੁਰੂਆਤ ਹੈ, ਜੋ ਹੈਲਥ ਰਿਕਾਰਡਾਂ ਤੱਕ ਅਸਾਨ ਪਹੁੰਚ ਅਤੇ ਪੋਰਟੇਬਿਲਿਟੀ ਨੂੰ ਸਮਰੱਥ ਬਣਾਉਂਦੇ ਹਨ। ਇਸ ਪਲੈਟਫਾਰਮ ਵਿੱਚ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ ਲਈ ਸਵੈਚਾਲਿਤ ਅਲਰਟ, ਸੁਪਰਵਾਈਜ਼ਰੀ ਸਮੀਖਿਆ ਲਈ ਰੀਅਲ ਟਾਈਮ ਡੈਸ਼ਬੋਰਡ ਅਤੇ ਡਯੂ-ਲਿਸਟ ਜਨਰੇਸ਼ਨ ਜਿਹੀਆਂ ਸੁਵਿਧਾਵਾਂ ਸ਼ਾਮਲ ਹਨ, ਜੋ ਸਮੇਂ ‘ਤੇ ਟ੍ਰੈਕਿੰਗ, ਨਿਗਰਾਨੀ ਅਤੇ ਟੀਚਾਗਤ ਉਪਾਵਾਂ ਨੂੰ ਸਮਰੱਥ ਬਣਾਉਂਦੀ ਹੈ।

ਜਨਨੀ ਨੂੰ ਮਜ਼ਬੂਤ ਅੰਤਰ-ਕਾਰਜਸ਼ੀਲਤਾ ਸੁਵਿਧਾਵਾਂ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜੋ ਯੂ-ਵਿਨ ਅਤੇ ਪੋਸ਼ਣ ਜਿਹੇ ਨੈਸ਼ਨਲ ਪਲੈਟਫਾਰਮਾਂ ਦੇ ਨਾਲ ਏਕੀਕਰਣ ਨੂੰ ਸਮਰੱਥ ਬਣਾਉਂਦਾ ਹੈ। ਇਸ ਨਾਲ ਨਿਰਵਿਘਨ ਡੇਟਾ ਐਕਸਚੇਂਜ, ਪ੍ਰੋਗਰਾਮਾਂ ਵਿੱਚ ਬਿਹਤਰ ਤਾਲਮੇਲ ਅਤੇ ਵੱਖ-ਵੱਖ ਖੇਤਰਾਂ ਵਿੱਚ ਲਾਭਾਰਥੀਆਂ ਦੀ ਵਿਆਪਕ ਨਿਗਰਾਨੀ ਦੀ ਸੁਵਿਧਾ ਮਿਲਦੀ ਹੈ।
ਇਹ ਪਲੈਟਫਾਰਮ ਆਭਾ, ਆਧਾਰ (ਓਟੀਪੀ ਅਤੇ ਬਾਇਓਮੈਟ੍ਰਿਕ) ਅਤੇ ਮੋਬਾਈਲ ਨੰਬਰ ਜਿਹੇ ਵਿਸ਼ੇਸ਼ ਪਛਾਣਕਰਤਾਵਾਂ ਦਾ ਉਪਯੋਗ ਕਰਕੇ ਲਾਭਾਰਥੀਆਂ ਦੇ ਰਜਿਸਟ੍ਰੇਸ਼ਨ ਨੂੰ ਸਮਰੱਥ ਬਣਾਉਂਦਾ ਹੈ, ਨਾਲ ਹੀ ਆਲ ਇੰਡੀਆ ਰਿਸਰਚ ਸੁਵਿਧਾ ਵੀ ਪ੍ਰਦਾਨ ਕਰਦਾ ਹੈ। ਇਸ ਨਾਲ ਪ੍ਰਵਾਸੀ ਆਬਾਦੀ ਦੇ ਲਈ ਸਿਹਤ ਸੰਭਾਲ ਦੀ ਨਿਰੰਤਰਤਾ ਯਕੀਨੀ ਹੁੰਦੀ ਹੈ ਅਤੇ ਰਿਕਾਰਡ ਦੀ ਨਕਲ ਨੂੰ ਰੋਕਿਆ ਜਾ ਸਕਦਾ ਹੈ। ਇਹ ਵੈੱਬ ਅਤੇ ਮੋਬਾਈਲ ਪਲੈਟਫਾਰਮ ਰਾਹੀਂ ਸਵੈ-ਰਜਿਸਟ੍ਰੇਸ਼ਨ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ, ਜਿਸ ਨਾਲ ਲਾਭਾਰਥੀਆਂ ਨੂੰ ਆਪਣੀ ਸਿਹਤ ਸੰਭਾਲ ਯਾਤਰਾ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਦਾ ਅਧਿਕਾਰ ਮਿਲਦਾ ਹੈ।

ਜਨਨੀ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਅਤੇ ਟੀਕਾਕਰਣ ਦੀ ਸਮਾਂਬੱਧ ਯੋਜਨਾ ਬਣਾਉਣ ਅਤੇ ਨਿਗਰਾਨੀ ਕਰਨ ਵਿੱਚ ਸਮਰੱਥ ਬਣਾ ਕੇ ਨਾਗਰਿਕਾਂ ਦੀ ਸਹਾਇਤਾ ਕਰਦਾ ਹੈ, ਨਾਲ ਹੀ ਮਹੱਤਵਪੂਰਨ ਸਿਹਤ ਸਬੰਧੀ ਉਪਲਬਧੀਆਂ ਨੂੰ ਯਕੀਨੀ ਬਣਾਉਣ ਲਈ ਅਲਰਟ ਅਤੇ ਰਿਮਾਇੰਡਰ ਵੀ ਪ੍ਰਦਾਨ ਕਰਦਾ ਹੈ। ਇਹ ਡਿਜੀਟਲ ਐੱਮਸੀਐੱਚ ਕਾਰਡਾਂ, ਆਲੇ-ਦੁਆਲੇ ਦੇ ਸਿਹਤ ਕੇਂਦਰਾਂ ਦੀ ਜਾਣਕਾਰੀ, ਜਣੇਪੇ ਦੇ ਸੰਭਾਵਿਤ ਸਥਾਨ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਸਿਹਤ ਸਿੱਖਿਆ ਅਤੇ ਪੋਸ਼ਣ ਸਬੰਧੀ ਮਾਰਗਦਰਸ਼ਨ ਰਾਹੀਂ ਸੂਚਿਤ ਫੈਸਲਾ ਲੈਣ ਵਿੱਚ ਸਹਾਇਤਾ ਕਰਦਾ ਹੈ। ਕੁੱਲ ਮਿਲਾ ਕੇ, ਜਨਨੀ ਡਿਜੀਟਲ ਪ੍ਰਮਾਣੀਕਰਣ, ਅਸਲ ਸਮੇਂ ਦੀ ਨਿਗਰਾਨੀ ਅਤੇ ਅੰਤਰ-ਖੇਤਰੀ ਤਾਲਮੇਲ ਨੂੰ ਏਕੀਕ੍ਰਿਤ ਕਰਕੇ ਮਾਂ ਅਤੇ ਬੱਚੇ ਦੇ ਸਿਹਤ ਪ੍ਰਸ਼ਾਸਨ ਵਿੱਚ ਇੱਕ ਢਾਂਚਾਗਤ ਸੁਧਾਰ ਦਾ ਪ੍ਰਤੀਕ ਹੈ- ਜਿਸ ਨਾਲ ਬਿਹਤਰ ਸੇਵਾ ਕਵਰੇਜ, ਜਵਾਬਦੇਹੀ ਅਤੇ ਮਾਂ ਅਤੇ ਬੱਚੇ ਦੀ ਮੌਤ ਦਰ ਵਿੱਚ ਦੀਰਘਕਾਲੀ ਕਮੀ ਲਿਆਉਣ ਵਿੱਚ ਯੋਗਦਾਨ ਮਿਲਦਾ ਹੈ।
ਅੱਜ ਤੱਕ, ਜਨਨੀ ਨੇ 1.34 ਕਰੋੜ ਲਾਭਾਰਥੀ ਰਜਿਸਟਰਡ, 30 ਲੱਖ ਤੋਂ ਵੱਧ ਗਰਭਵਤੀ ਮਹਿਲਾਵਾਂ ਦਾ ਰਜਿਸਟ੍ਰੇਸ਼ਨ, 30 ਲੱਖ ਤੋਂ ਵੱਧ ਮਾਵਾਂ ਅਤੇ ਬੱਚਿਆਂ ਦੇ ਹੈਲਥ ਕਾਰਡ ਜਾਰੀ ਕੀਤੇ ਹਨ ਅਤੇ ਇੱਕ ਲੱਖ ਤੋਂ ਵੱਧ ਬਾਇਓਮੈਟ੍ਰਿਕ ਤਸਦੀਕ ਕੀਤੇ ਹਨ।
ਜਨਨੀ ਦੀ ਸ਼ੁਰੂਆਤ ਪਹੁੰਚਯੋਗ, ਬਰਾਬਰੀ ਵਾਲੀਆਂ ਅਤੇ ਗੁਣਵੱਤਾਪੂਰਨ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਡਿਜੀਟਲ ਸਸ਼ਕਤੀਕਰਣ, ਦੇਖਭਾਲ ਦੀ ਨਿਰੰਤਰਤਾ ਅਤੇ ਮਾਵਾਂ ਅਤੇ ਬੱਚਿਆਂ ਦੀ ਸਿਹਤ ਦੇ ਨਤੀਜਿਆਂ ਵਿੱਚ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
*****
ਐੱਸਆਰ/ਬਲਜੀਤ
(Release ID: 2258749)
ਵਿਜ਼ੀਟਰ ਕਾਊਂਟਰ : 2