ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਵਸਥ ਭਾਰਤ ਪੋਰਟਲ ਦਾ ਉਦਘਾਟਨ: ਭਾਰਤ ਦੇ ਡਿਜੀਟਲ ਸਿਹਤ ਪਰਿਵਰਤਨ ਨੂੰ ਗਤੀ ਦੇਣ ਲਈ ਖੰਡਿਤ ਸਿਹਤ ਪ੍ਰਣਾਲੀਆਂ ਦਾ ਏਕੀਕਰਣ
ਸਵਸਥ ਭਾਰਤ ਪੋਰਟਲ ਇੱਕ ਵਨ-ਸਟੌਪ ਐਗਰੀਗੇਟਰ ਪਲੈਟਫਾਰਮ ਵਜੋਂ ਏਪੀਆਈ ਰਾਹੀਂ ਪ੍ਰੋਗਰਾਮ ਸਿਸਟਮ ਨੂੰ ਏਕੀਕ੍ਰਿਤ ਕਰਦਾ ਹੈ, ਜਿਸ ਨਾਲ ਇੰਟਰਓਪਰੇਬਿਲਿਟੀ ਸਮਰੱਥ ਹੁੰਦੀ ਹੈ ਅਤੇ ਪ੍ਰਸ਼ਾਸਨਿਕ ਬੋਝ ਘੱਟ ਹੁੰਦਾ ਹੈ
ਇੱਕ ਹੀ ਪਲੈਟਫਾਰਮ ਡੁਪਲੀਕੇਟ ਡੇਟਾ ਐਂਟਰੀ ਨੂੰ ਸਮਾਪਤ ਕਰਦਾ ਹੈ, ਰਿਪੋਟਿੰਗ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਸਿਹਤ ਪ੍ਰੋਗਰਾਮਾਂ ਵਿੱਚ ਤੁਰੰਤ ਫੈਸਲਾ ਲੈਣ ਵਿੱਚ ਸਹਾਇਤਾ ਕਰਦਾ ਹੈ
ਏਬੀਡੀਐੱਮ-ਅਨੁਕੂਲ ਸਵਸਥ ਭਾਰਤ ਪੋਰਟਲ ਸੁਰੱਖਿਅਤ ਸਿਹਤ ਡੇਟਾ ਐਕਸਚੇਂਜ ਅਤੇ ਇੱਕ ਇੰਟਰਓਪਰੇਬਲ ਡਿਜੀਟਲ ਹੈਲਥ ਈਕੋਸਿਸਟਮ ਲਈ ਏਬੀਐੱਚਏ ਏਕੀਕਰਣ ਨੂੰ ਸਮਰੱਥ ਬਣਾਉਂਦਾ ਹੈ
ਅਨੁਮਾਨਿਤ ਕੁਸ਼ਲਤਾ ਲਾਭ: ਇਨਫ੍ਰਾਸਟ੍ਰਕਚਰ ਲੋਡ ਵਿੱਚ 20-30 ਪ੍ਰਤੀਸ਼ਤ ਦੀ ਕਮੀ ਅਤੇ ਡੇਟਾ ਐਂਟਰੀ ਅਤੇ ਮਨੁੱਖੀ ਸੰਸਾਧਨ ਡੁਪਲੀਕੇਸ਼ਨ ਵਿੱਚ 20-40 ਪ੍ਰਤੀਸ਼ਤ ਦੀ ਕਮੀ
Posted On:
06 MAY 2026 11:05AM by PIB Chandigarh
ਭਾਰਤ ਦੇ ਸਿਹਤ ਸੰਭਾਲ ਪਰਿਵਰਤਨ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ ਸਵਸਥ ਭਾਰਤ ਪੋਰਟਲ ਦੀ ਸ਼ੁਰੂਆਤ ਹਾਲ ਹੀ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਦੁਆਰਾ ਆਯੋਜਿਤ ਨਵੀਨਤਾ ਅਤੇ ਸਮਾਵੇਸ਼ ਵਿਸ਼ੇ ‘ਤੇ 10ਵੇਂ ਨੈਸ਼ਨਲ ਸਮਿਟ ਦੌਰਾਨ ਕੀਤੀ ਗਈ। ਇਹ ਸ਼ੁਰੂਆਤ ਇੱਕ ਵਧੇਰੇ ਏਕੀਕ੍ਰਿਤ, ਕੁਸ਼ਲ ਅਤੇ ਵਿਆਪਕ ਡਿਜੀਟਲ ਜਨਤਕ ਸਿਹਤ ਪ੍ਰਣਾਲੀ ਵੱਲ ਨਿਰਣਾਇਕ ਬਦਲਾਅ ਦਾ ਪ੍ਰਤੀਕ ਹੈ।

ਪਿਛਲੇ ਕੁਝ ਵਰ੍ਹਿਆਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੱਖ-ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੇ ਤਹਿਤ ਸੇਵਾ ਵੰਡ, ਨਿਗਰਾਨੀ ਅਤੇ ਰਿਪੋਰਟਿੰਗ ਵਿੱਚ ਸਹਿਯੋਗ ਲਈ ਕਈ ਡਿਜੀਟਲ ਐਪਲੀਕੇਸ਼ਨਾਂ ਵਿਕਸਿਤ ਕੀਤੀਆਂ ਹਨ। ਇਨ੍ਹਾਂ ਪਲੈਟਫਾਰਮਾਂ ਨੇ ਹਾਲਾਂਕਿ ਵੱਡੇ ਪੈਮਾਨੇ ‘ਤੇ ਡਿਜੀਟਲ ਡੇਟਾ ਕੈਪਚਰ ਨੂੰ ਸਮਰੱਥ ਬਣਾਇਆ ਹੈ, ਲੇਕਿਨ ਇਹ ਬਹੁਤ ਹੱਦ ਤੱਕ ਵੱਖ-ਵੱਖ ਹੀ ਸੰਚਾਲਿਤ ਹੁੰਦੇ ਰਹੇ ਹਨ, ਜਿਸ ਦੇ ਨਤੀਜੇ ਵਜੋਂ ਯਤਨਾਂ ਦੀ ਨਕਲ, ਖੰਡਿਤ ਡੇਟਾਸੈੱਟ ਅਤੇ ਸੰਸਾਧਨਾਂ ਦੀ ਸਹੀ ਵਰਤੋਂ ਨਹੀਂ ਹੋਈ ਹੈ।
ਇਸ ਚੁਣੌਤੀ ਦਾ ਸਮਾਧਾਨ ਕਰਨ ਲਈ ਸਵਸਥ ਭਾਰਤ ਪੋਰਟਲ ਨੂੰ ਇੱਕ ਐਗਰੀਗੇਟਰ ਪਲੈਟਫਾਰਮ ਵਜੋਂ ਸੰਕਲਪਿਤ ਕੀਤਾ ਗਿਆ ਹੈ ਜੋ ਏਪੀਆਈ-ਅਧਾਰਿਤ ਫੈਡਰੇਟਿਡ ਆਰਕੀਟੈਕਚਰ ਰਾਹੀਂ ਮੌਜੂਦਾ ਪ੍ਰੋਗਰਾਮ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਦਾ ਹੈ। ਇਹ ਅੰਤਰ-ਕਾਰਜਸ਼ੀਲਤਾ ਅਤੇ ਕਨਵਰਜੈਂਸ ਨੂੰ ਸਮਰੱਥ ਬਣਾਉਂਦਾ ਹੈ, ਜਿਸ ਨਾਲ ਪ੍ਰੋਗਰਾਮਾਂ ਵਿੱਚ ਇੱਕ ਏਕੀਕ੍ਰਿਤ ਡਿਜੀਟਲ ਪੱਧਰ ਦਾ ਨਿਰਮਾਣ ਹੁੰਦਾ ਹੈ। ਇੱਕ ਏਕੀਕ੍ਰਿਤ ਪਲੈਟਫਾਰਮ ਵਜੋਂ ਕਲਪਨਾ ਕੀਤੇ ਇਹ ਕਈ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਇੱਕ ਹੀ ਇੰਟਰਫੇਸ ‘ਤੇ ਲਿਆਉਂਦਾ ਹੈ, ਜਿਸ ਨਾਲ ਕਈ ਲੌਗਇਨ ਅਤੇ ਵਾਰ-ਵਾਰ ਡੇਟਾ ਐਂਟਰੀ ਦੀ ਜ਼ਰੂਰਤ ਸਮਾਪਤ ਹੋ ਜਾਂਦੀ ਹੈ ਅਤੇ ਸਿਹਤ ਸੰਭਾਲ ਪ੍ਰੋਵਾਈਡਰਾਂ ‘ਤੇ ਪ੍ਰਸ਼ਾਸਨਿਕ ਬੋਝ ਬਹੁਤ ਘੱਟ ਹੋ ਜਾਂਦਾ ਹੈ, ਜਦਕਿ ਸਾਰੇ ਪੱਧਰਾਂ ‘ਤੇ ਕੁਸ਼ਲਤਾ ਵਿੱਚ ਵਾਧਾ ਹੁੰਦਾ ਹੈ।
ਭਾਰਤ ਦੇ ਫਰੰਟਲਾਈਨ ਸਿਹਤ ਕਰਮਚਾਰੀ, ਆਸ਼ਾ ਵਰਕਰ, ਏਐੱਨਐੱਮ, ਸੀਐੱਚਓ ਅਤੇ ਮੈਡੀਕਲ ਅਫ਼ਸਰ (ਐੱਮਓ) ਨੂੰ ਅਕਸਰ ਪ੍ਰੋਗਰਾਮ ਰਿਪੋਰਟਿੰਗ ਲਈ ਕਈ ਐਪਲੀਕੇਸ਼ਨਸ ਦਾ ਉਪਯੋਗ ਕਰਨ ਵਿੱਚ ਬਹੁਤ ਸਮਾਂ ਬਿਤਾਉਣਾ ਪੈਂਦਾ ਸੀ। ਸਵਸਥ ਭਾਰਤ ਪੋਰਟਲ ਇੱਕ ਹੀ ਪਲੈਟਫਾਰਮ ਉਪਲਬਧ ਕਰਵਾ ਕੇ ਇਸ ਸਮੱਸਿਆ ਦਾ ਸਮਾਧਾਨ ਕਰਦਾ ਹੈ, ਜਿਸ ਨਾਲ ਡੇਟਾ ਤੱਕ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਇਸ ਵਿੱਚ ਡੇਟਾ ਵਿਜ਼ੁਅਲਾਈਜ਼ੇਸ਼ਨ ਟੂਲ ਅਤੇ ਸਥਾਨਕ ਪੱਧਰ ‘ਤੇ ਨਿਗਰਾਨੀ ਅਤੇ ਸਬੂਤ-ਅਧਾਰਿਤ ਯੋਜਨਾ ਲਈ ਡੇਟਾ ਦੀ ਵਰਤੋਂ ਕਰਨ ਦੀ ਸੁਵਿਧਾ ਵੀ ਉਪਲਬਧ ਹੈ। ਇਹ ਪੋਰਟਲ ਏਬੀਡੀਐੱਮ ਦੇ ਅਨੁਸਾਰ ਹੈ ਅਤੇ ਏਬੀਐੱਚਏ (ਆਯੁਸ਼ਮਾਨ ਭਾਰਤ ਹੈਲਥ ਖਾਤਾ) ਦੇ ਨਾਲ ਏਕੀਕਰਣ ਦਾ ਸਮਰਥਨ ਕਰਦਾ ਹੈ, ਜਿਸ ਨਾਲ ਮਰੀਜ਼ ਹੈਲਥ ਰਿਕਾਰਡ ਦਾ ਨਿਰਵਿਘਨ ਅਤੇ ਸੁਰੱਖਿਅਤ ਅਦਾਨ-ਪ੍ਰਦਾਨ ਸੰਭਵ ਹੁੰਦਾ ਹੈ। ਇਸ ਨੂੰ ਇੱਕ ਵਿਆਪਕ ਅਤੇ ਅੰਤਰ-ਸੰਚਾਲਿਤ ਡਿਜੀਟਲ ਹੈਲਥ ਈਕੋਸਿਸਟਮ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਅੱਗੇ ਚਲ ਕੇ ਹੈਲਥਕੇਅਰ ਪ੍ਰੋਫੈਸ਼ਨਲਜ਼ ਰਜਿਸਟਰੀ (ਐੱਚਪੀਆਰ) ਅਤੇ ਸਿਹਤ ਸੁਵਿਧਾ ਰਜਿਸਟਰੀ (ਐੱਚਐੱਫਆਰ) ਜਿਹੀਆਂ ਰਾਸ਼ਟਰੀ ਰਜਿਸਟਰੀਆਂ ਦੇ ਨਾਲ ਏਕੀਕ੍ਰਿਤ ਹੋਵੇਗਾ।
ਸਵਸਥ ਭਾਰਤ ਪੋਰਟਲ ਹੇਠ ਲਿਖਿਆਂ ਦੀ ਕਲਪਨਾ ਕਰਦਾ ਹੈ:
- ਬੁਨਿਆਦੀ ਢਾਂਚੇ ਦੀ ਨਕਲ ਘਟਾਓ: ਵੱਖ-ਵੱਖ ਪ੍ਰੋਗਰਾਮਾਂ ਵਿੱਚ ਸੁਤੰਤਰ ਹੋਸਟਿੰਗ, ਸਟੋਰੇਜ ਅਤੇ ਕੰਪਿਊਟ ਸੰਸਾਧਨ ਬਣਾਏ ਰੱਖੇ ਜਾਂਦੇ ਹਨ, ਜੋ ਸਵਸਥ ਭਾਰਤ ਯੋਜਨਾ ਰਾਹੀਂ ਇਨ੍ਹਾਂ ਨੂੰ ਏਕੀਕ੍ਰਿਤ ਕੀਤੇ ਜਾਣ ‘ਤੇ ਘੱਟ ਹੋ ਜਾਣਗੇ।
- ਵਾਰ-ਵਾਰ ਡੇਟਾ ਦਰਜ ਕਰਨ ਦੀ ਪ੍ਰਕਿਰਿਆ ਘੱਟ ਹੋਵੇਗੀ: ਇੱਕ ਹੀ ਤਰ੍ਹਾਂ ਦਾ ਲਾਭਾਰਥੀ ਡੇਟਾ ਜੋ ਕਈ ਸਿਸਟਮਾਂ ਵਿੱਚ ਦਰਜ ਕੀਤਾ ਜਾਂਦਾ ਸੀ, ਹੁਣ ਇੱਕ ਹੀ ਪਲੈਟਫਾਰਮ ‘ਤੇ ਦਰਜ ਕੀਤਾ ਜਾਵੇਗਾ, ਜਿਸ ਨਾਲ ਵਾਰ-ਵਾਰ ਹੋਣ ਵਾਲੇ ਕੰਮ ਘੱਟ ਹੋ ਜਾਣਗੇ।
- ਏਕੀਕ੍ਰਿਤ ਮਨੁੱਖੀ ਸੰਸਾਧਨ ਲਾਗੂਕਰਨ: ਸਾਰੇ ਪ੍ਰੋਗਰਾਮਾਂ ਵਿੱਚ ਵੱਖ-ਵੱਖ ਵਿਕਾਸ ਅਤੇ ਰੱਖ-ਰਖਾਅ ਟੀਮਾਂ ਦੀ ਜ਼ਰੂਰਤ ਹੁੰਦੀ ਹੈ, ਇੱਕ ਏਕੀਕ੍ਰਿਤ ਪ੍ਰਣਾਲੀ ਨਾਲ ਮਨੁੱਖੀ ਸੰਸਾਧਨ ਦਾ ਬੋਝ ਘੱਟ ਹੋਵੇਗਾ।
- ਬਿਹਤਰ ਅੰਤਰ-ਕਾਰਜਸ਼ੀਲਤਾ: ਕਿਉਂਕਿ ਸਿਸਟਮ ਏਪੀਆਈ ਰਾਹੀਂ ਫੈਡਰੇਟਿਡ ਆਰਕੀਟੈਕਚਰ ‘ਤੇ ਡਿਜ਼ਾਈਨ ਕੀਤਾ ਗਿਆ ਹੈ, ਇਸ ਲਈ ਅੰਤਰ-ਕਾਰਜਸ਼ੀਲਤਾ ਵਧੇਰੇ ਹੋਵੇਗੀ।
ਸਵਸਥ ਭਾਰਤ ਪੋਰਟਲ ਨਾਲ ਮੌਜੂਦਾ ਸਮੇਂ ਵਿੱਚ ਵੱਖ-ਵੱਖ ਪ੍ਰੋਗਰਾਮ ਵਿਭਾਗਾਂ ਦੁਆਰਾ ਸੰਚਾਲਿਤ ਨਿਜੀ ਪੋਰਟਲਾਂ ਦੀ ਤੁਲਨਾ ਵਿੱਚ ਮਨੁੱਖੀ ਸੰਸਾਧਨ, ਸਮੇਂ ਅਤੇ ਆਈਟੀ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਸਰਕਾਰ ਨੂੰ ਬਹੁਤ ਬੱਚਤ ਹੋਵੇਗੀ। ਸਵਸਥ ਭਾਰਤ ਪੋਰਟਲ ਇੱਕ ਏਕੀਕ੍ਰਿਤ, ਕੁਸ਼ਲ ਅਤੇ ਵਿਸਤਾਰ ਯੋਗ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵੱਲ ਬਦਲਾਅ ਨੂੰ ਸਮਰੱਥ ਬਣਾਉਂਦਾ ਹੈ, ਜਿਸ ਨਾਲ ਕੁਸ਼ਲਤਾ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ।
- ਬੁਨਿਆਦੀ ਢਾਂਚਾ: ਲਗਭਗ 20-30 ਪ੍ਰਤੀਸ਼ਤ ਦੀ ਕਮੀ
- ਡੇਟਾ ਐਂਟਰੀ ਵਿੱਚ ਲਗਣ ਵਾਲਾ ਸਮਾਂ: ਲਗਭਗ 20-40 ਪ੍ਰਤੀਸ਼ਤ ਦੀ ਕਮੀ
- ਮਨੁੱਖੀ ਸੰਸਾਧਨ ਡੁਪਲੀਕੇਸ਼ਨ: ਲਗਭਗ 20-40 ਪ੍ਰਤੀਸ਼ਤ ਦੀ ਕਮੀ
- ਫੈਸਲਾ ਲੈਣ ਦੀ ਗਤੀ: ਵਧੇਗੀ
ਇਸ ਤਰ੍ਹਾਂ ਸਵਸਥ ਭਾਰਤ ਪੋਰਟਲ ਭਾਰਤ ਦੀ ਜਨਤਕ ਸਿਹਤ ਪ੍ਰਣਾਲੀ ਵਿੱਚ ਕਨਵਰਜੈਂਸ, ਕੁਸ਼ਲਤਾ ਅਤੇ ਡੇਟਾ-ਸੰਚਾਲਿਤ ਸ਼ਾਸਨ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਕਾਰੀ ਕਦਮ ਦੀ ਪ੍ਰਤੀਨਿਧਤਾ ਕਰਦਾ ਹੈ।
*****
ਐੱਸਆਰ/ਬਲਜੀਤ
(Release ID: 2258736)
ਵਿਜ਼ੀਟਰ ਕਾਊਂਟਰ : 4