ਰੱਖਿਆ ਮੰਤਰਾਲਾ
“ਰਕਸ਼ਾ ਰਾਜ ਮੰਤਰੀ ਨੇ ਨੌਰਥ ਟੈਕ ਸਿੰਪੋਜ਼ੀਅਮ 2026 ਵਿੱਚ ਕਿਹਾ ਕਿ ਭਾਰਤ ਦੀ ਫੌਜੀ ਸ਼ਕਤੀ ਸਾਡੇ ਰੱਖਿਆ ਉਦਯੋਗਾਂ ਦੀ ਫੈਕਟਰੀਆਂ ਵਿੱਚ ਵਿਕਸਿਤ ਹੋਈ, ਆਪ੍ਰੇਸ਼ਨ ਸਿੰਦੂਰ ਵਿੱਚ ਸਵਦੇਸ਼ੀ ਹਥਿਆਰਾਂ ਦੀ ਸ਼ਕਤੀ ਦੀ ਝਲਕ ਮਿਲੀ
“ਸਟਾਰਟਅੱਪ ਅਤੇ ਐੱਮਐੱਸਐੱਮਈ ਵਿਕਸਿਤ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਵਿੱਚ ਪ੍ਰੇਰਕ ਸ਼ਕਤੀ ਹਨ”
Posted On:
05 MAY 2026 12:03PM by PIB Chandigarh
ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਨੇ ਕਿਹਾ ਹੈ ਕਿ “ਭਾਰਤ ਦੀ ਫੌਜੀ ਸ਼ਕਤੀ ਸਾਡੇ ਰੱਖਿਆ ਉਦਯੋਗਾਂ ਦੀ ਫੈਕਟਰੀਆਂ ਵਿੱਚ ਵਿਕਸਿਤ ਕੀਤੀਆਂ ਗਈਆਂ ਹਨ।” ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦਾ ਕ੍ਰੈਡਿਟ ਰੱਖਿਆ ਬਲਾਂ ਦੇ ਬੇਮਿਸਾਲ ਸਾਹਸ ਅਤੇ ਦ੍ਰਿੜ੍ਹ ਸੰਕਲਪ ਨੂੰ ਦਿੱਤਾ ਜਿਸ ਨੂੰ ਸਵਦੇਸ਼ੀ ਤੌਰ ‘ਤੇ ਵਿਕਸਿਤ ਪ੍ਰਭਾਵਸ਼ਾਲੀ ਅਤਿਆਧੁਨਿਕ ਹਥਿਆਰਾਂ ਅਤੇ ਪ੍ਰਣਾਲੀਆਂ ਨੇ ਹੋਰ ਵੀ ਮਜ਼ਬੂਤ ਬਣਾਇਆ। ਉਨ੍ਹਾਂ ਨੇ 5 ਮਈ 2026 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਆਯੋਜਿਤ ਨੌਰਥ ਟੈਕ ਸਿੰਪੋਜ਼ੀਅਮ ਨੂੰ ਸੰਬੋਧਨ ਕਰਦੇ ਹੋਏ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਅਤੇ ਸਟਾਰਟਅੱਪਸ ਨੂੰ ਦੇਸ਼ ਦਾ ਬ੍ਰਾਂਡ ਅੰਬੈਸਡਰ ਦੱਸਿਆ। ਉਨ੍ਹਾਂ ਨੇ ਕਿਹਾ ਕਿ “ਸਾਡੇ ਸਟਾਰਟਅੱਪਸ ਅਤੇ ਐੱਮਐੱਸਐੱਮਈ ਭਵਿੱਖ ਵਿੱਚ ਹੋਣ ਵਾਲੇ ਵਿਕਾਸ ਦੀ ਪ੍ਰੇਰਕ ਸ਼ਕਤੀ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਹ ਸਾਡੇ ਯੁੱਗ ਦੇ ਵਿਸ਼ਵਕਰਮਾ ਹਨ।”
U5DP.jpeg)
ਰਕਸ਼ਾ ਰਾਜ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਅੱਤਵਾਦੀਆਂ ਦੇ ਛੁੱਪਣ ਦੇ ਠਿਕਾਣਿਆਂ ਨੂੰ ਨਸ਼ਟ ਕਰਕੇ ਭਾਰਤ ਦੇ ਦੁਸ਼ਮਣਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਨਾਕਾਮ ਕਰਨ ਲਈ ਰੱਖਿਆ ਬਲਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਬਣੇ ਹੋਏ ਉਪਕਰਣਾਂ ਦਾ ਪ੍ਰਭਾਵਸ਼ਾਲੀ ਉਪਯੋਗ ਪੂਰੇ ਦੇਸ਼ ਵਿੱਚ ਸਰਕਾਰ, ਰੱਖਿਆ ਖੇਤਰ ਦੇ ਜਨਤਕ ਉਪਕ੍ਰਮਾਂ ਅਤੇ ਨਿਜੀ ਖੇਤਰ ਵਿਸ਼ੇਸ਼ ਤੌਰ ‘ਤੇ ਇਨੋਵੇਟਰਸ, ਸਟਾਰਟਅੱਪਸ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਵੱਲੋਂ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦੇ ਸੰਕਲਪ ਦਾ ਪ੍ਰਮਾਣ ਹੈ।
ਰਕਸ਼ਾ ਰਾਜ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਿਕਾਰਡ ਰੱਖਿਆ ਉਤਪਾਦਨ ਅਤੇ ਰੱਖਿਆ ਸਬੰਧੀ ਨਿਰਯਾਤ ਦੇ ਅੰਕੜੇ ਉਸ ਨਵੇਂ ਭਾਰਤ ਦੇ ਉਦੈ ਦਾ ਪ੍ਰਮਾਣ ਹਨ ਜੋ ਰਾਸ਼ਟਰੀ ਹਿਤਾਂ ਦੀ ਰੱਖਿਆ ਲਈ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ׅ“ਇਹ ਨਵਾਂ ਭਾਰਤ ਕਿਸੇ ‘ਤੇ ਬੁਰੀ ਨਜ਼ਰ ਨਹੀਂ ਰੱਖਦਾ ਅਤੇ ਨਾ ਹੀ ਕਿਸੇ ਦੇ ਦੁਆਰਾ ਆਪਣੀ ਪ੍ਰਭੂਸੱਤਾ ਨੂੰ ਖਤਰਾ ਪਹੁੰਚਾਉਣ ਦਾ ਯਤਨ ਕਰਨ ‘ਤੇ ਅੱਖਾਂ ਫੇਰ ਲੈਂਦਾ ਹੈ।”
VOO7.jpeg)
ਰਕਸ਼ਾ ਰਾਜ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਉਪਯੋਗ ਵਿੱਚ ਲਿਆਂਦੀ ਜਾ ਰਹੀ ਤਕਨੀਕ ਕੱਲ੍ਹ ਬੇਕਾਰ ਹੋ ਸਕਦੀ ਹੈ ਅਤੇ ਇਸ ਦੇ ਸਬੰਧ ਵਿੱਚ ਉਨ੍ਹਾਂ ਨੇ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦਰਮਿਆਨ ਉਦਯੋਗ ਜਗਤ ਤੋਂ ਲੀਕ ਤੋਂ ਹੱਟ ਕੇ ਸੋਚਦੇ ਹੋਏ ਤਕਨਾਲੋਜੀ ਪ੍ਰਗਤੀ ਵਿੱਚ ਮੋਹਰੀ ਬਣੇ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਦੇਸ਼ ਦੇ ਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੀਨਤਾ ਇੱਕ ਟਿਕਾਊ ਪ੍ਰਕਿਰਿਆ ਹੈ ਅਤੇ ਸਰਕਾਰ ਵੱਲੋਂ ਇਸ ਸਿਲਸਿਲੇ ਵਿੱਚ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਰੱਖਿਆ ਉਦਯੋਗਿਕ ਗਲਿਆਰੇ ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਸਵੀਕਾਰ ਕੀਤਾ ਅਤੇ ਉਦਯੋਗ ਜਗਤ ਨਾਲ ਵਿਕਾਸ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਣ ਦੀ ਮੰਗ ਕੀਤੀ।
ਕੇਂਦਰੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ (ਜੀਓਸੀ-ਇਨ-ਸੀ) ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਨੇ ਇਸ ਮੌਕੇ ‘ਤੇ ਉਦਯੋਗ ਜਗਤ ਨੂੰ ਤਾਕੀਦ ਕੀਤੀ ਕਿ ਉਹ ਉਭਰਦੇ ਖੇਤਰਾਂ ਵਿੱਚ ਸੰਚਾਲਨ ਸਬੰਧੀ ਮੌਜੂਦਾ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਭਾਰਤੀ ਸੈਨਾ ਨੂੰ ਭਵਿੱਖ ਲਈ ਤਿਆਰ ਬਲ ਬਣਾਉਣ ਵਿੱਚ ਯੋਗਦਾਨ ਦੇਣ ਲਈ ਰੱਖਿਆ ਬਲਾਂ ਦੇ ਨਾਲ ਮਿਲ ਕੇ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਆਤਮ-ਨਿਰਭਰਤਾ ਨਾਲ ਰਣਨੀਤਕ ਖੁਦਮੁਖਤਿਆਰੀ, ਤਕਨੀਕੀ ਪ੍ਰਭੂਸੱਤਾ ਅਤੇ ਸੰਚਾਲਨ ਦੇ ਅਨੁਕੂਲ ਸਮਰੱਥਾ ਪ੍ਰਾਪਤ ਹੋਵੇਗੀ।
ਭਾਰਤੀ ਸੈਨਾ ਦੀ ਉੱਤਰੀ ਅਤੇ ਕੇਂਦਰੀ ਕਮਾਨ ਅਤੇ ਐੱਸਆਈਡੀਐੱਮ ਵੱਲੋਂ ‘ਰਕਸ਼ਾ ਤ੍ਰਿਵੇਣੀ ਸੰਗਮ-ਤਕਨਾਲੋਜੀ ਉਦਯੋਗ ਅਤੇ ਸੈਨਯ ਕੌਸ਼ਲ ਦਾ ਸੰਗਮ’ ਵਿਸ਼ੇ ‘ਤੇ ਤਿੰਨ ਦਿਨਾਂ ਨੌਰਥ ਟੈਕ ਸ਼ਿੰਪੋਜ਼ੀਅਮ 2026 ਦਾ ਆਯੋਜਨ ਕੀਤਾ ਗਿਆ ਹੈ। ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 4 ਮਈ 2026 ਨੂੰ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਵਿੱਚ ਨਿਜੀ ਖੇਤਰ ਦੇ ਰੱਖਿਆ ਨਿਰਮਾਤਾਵਾਂ ਦੇ 284 ਸਟਾਲ ਹਨ ਜਿੱਥੇ ਅਤਿ-ਆਧੁਨਿਕ ਰੱਖਿਆ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ), ਡ੍ਰੋਨ, ਕਾਊਂਟਰ ਯੂਏਵੀ (ਆਲ ਟੇਰੇਨ ਵ੍ਹੀਕਲ), ਨਿਗਰਾਨੀ ਉਪਕਰਣ ਅਤੇ ਹੋਰ ਰੱਖਿਆ ਉਤਪਾਦਾਂ ਦਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ।
MFUS.jpeg)
ਇਸ ਪ੍ਰੋਗਰਾਮ ਦੌਰਾਨ ਆਯੋਜਿਤ ਸੈਸ਼ਨ ਵਿੱਚ ਉੱਤਰੀ ਕਮਾਨ ਦੇ ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ, ਪ੍ਰਥਮ ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਵੀ ਹਰੀਹਰਨ, ਸੋਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਸ (ਐੱਸਆਈਡੀਐੱਮ) ਦੇ ਪ੍ਰਧਾਨ ਸ਼੍ਰੀ ਅਰੁਣ ਟੀ ਰਾਮਚੰਦਾਨੀ, ਉਦਯੋਗ ਜਗਤ ਦੇ ਦਿੱਗਜਾਂ, ਇਨੋਵੇਟਰਸ, ਸਟਾਰਟਅੱਪਸ ਅਤੇ ਸਿੱਖਿਆ ਜਗਤ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
R4IK.jpeg)

******
ਵੀਕੇ/ਐੱਸਪੀਐੱਸ/ਡੀਡੀ/ਸੈਵੀ/ਏਕੇ
(Release ID: 2258045)
ਵਿਜ਼ੀਟਰ ਕਾਊਂਟਰ : 6