ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਐੱਮਸੀਏ ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (ਪੀਐੱਮਆਈਐੱਸ) ਦੇ ਯੋਗਤਾ ਮਾਪਦੰਡਾਂ ਦਾ ਵਿਸਤਾਰ ਕਰਦੇ ਹੋਏ ਅੰਤਿਮ ਵਰ੍ਹੇ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ


18 ਤੋਂ 25 ਸਾਲ ਦੀ ਉਮਰ ਦੇ ਵਿਦਿਆਰਥੀ ਹੁਣ ਪੀਐੱਮਆਈਐੱਸ ਪੋਰਟਲ ਰਾਹੀਂ ਟੌਪ ਕੰਪਨੀਆਂ ਵਿੱਚ ਪੇਡ ਇੰਟਰਨਸ਼ਿਪ ਲਈ ਅਪਲਾਈ ਸਕਦੇ ਹਨ

ਪੀਐੱਮਆਈਐੱਸ ਵਿੱਚ ਸੋਧਾਂ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਟੀਚਿਆਂ ਨੂੰ ਅੱਗੇ ਵਧਾਉਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਅਤੇ ਹੁਨਰ ਵਿਕਾਸ ਨੂੰ ਵਧਾਇਆ ਜਾ ਸਕੇ ਅਤੇ ਸਿੱਖਿਆ ਤੋਂ ਕੰਮ ਵੱਲ ਇੱਕ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਈ ਜਾ ਸਕੇ

प्रविष्टि तिथि: 22 APR 2026 4:02PM by PIB Chandigarh

ਨੌਜਵਾਨਾਂ ਦੀ ਰੁਜ਼ਗਾਰ ਸਮਰੱਥਾ ਅਤੇ ਉਦਯੋਗ ਲਈ ਤਿਆਰੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕਾਰਪੋਰੇਟ ਮਾਮਲੇ ਮੰਤਰਾਲੇ (ਐੱਮਸੀਏ) ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (ਪੀਐੱਮਆਈਐੱਸ) ਦੇ ਪਾਇਲਟ ਫੇਜ ਲਈ ਯੋਗਤਾ ਮਾਪਦੰਡਾਂ ਦਾ ਵਿਸਤਾਰ ਕੀਤਾ ਹੈ ਜਿਸ ਵਿੱਚ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਦੇਸ਼ ਦੀਆਂ ਟੌਪ ਦੀਆਂ ਕੰਪਨੀਆਂ ਵਿੱਚ ਢਾਂਚਾਗਤ ਸਿਖਲਾਈ ਦੇ ਮੌਕਿਆਂ ਤੱਕ ਤੁਰੰਤ ਪਹੁੰਚ ਪ੍ਰਦਾਨ ਹੋਣ ਦੀ ਉਮੀਦ ਹੈ, ਜਿਸ ਨਾਲ ਉਹ ਆਪਣੀ ਰਸਮੀ ਸਿੱਖਿਆ ਪੂਰੀ ਕਰਨ ਤੋਂ ਪਹਿਲਾਂ ਹੀ ਵਿਵਹਾਰਕ ਉਦਯੋਗ ਅਨੁਭਵ ਪ੍ਰਾਪਤ ਕਰ ਸਕਣਗੇ। ਇਹ ਫੈਸਲਾ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨਾਲ ਸਲਾਹ-ਮਸ਼ਵਰਾ ਕਰਕੇ ਲਿਆ ਗਿਆ ਹੈ।

ਨਵੀਆਂ ਤਬਦੀਲੀਆਂ

  • ਅੰਤਿਮ ਸਾਲ ਦੇ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਹੁਣ ਪੀਐੱਮਆਈਐੱਸ ਅਧੀਨ ਅਪਲਾਈ ਕਰਨ ਦੇ ਯੋਗ ਹਨ।

  • ਬਿਨੈਕਾਰਾਂ ਨੂੰ ਇਸ ਯੋਜਨਾ ਦੇ ਤਹਿਤ ਮੌਜੂਦਾ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਜਾਰੀ ਰੱਖਣਾ ਹੋਵੇਗਾ।

  • ਵਿਦਿਆਰਥੀਆਂ ਲਈ ਐਪਲੀਕੇਸ਼ਨ ਪ੍ਰੋਸੈੱਸ ਦੌਰਾਨ ਆਪਣੇ ਸਬੰਧਿਤ ਵਿਦਿਅਕ ਸੰਸਥਾਨਾਂ ਤੋਂ ਨੋ ਓਬਜੈਕਸ਼ਨ ਸਰਟੀਫਿਕੇਟ (ਐੱਨਓਸੀ) ਜਮ੍ਹਾਂ ਕਰਨਾ ਲਾਜ਼ਮੀ ਹੈ।

  • ਐੱਨਓਸੀ ਨੂੰ ਇਹ ਪੁਸ਼ਟੀ ਕਰਨੀ ਹੋਵੇਗੀ ਕਿ ਸਿਖਲਾਈ ਵਿੱਚ ਸ਼ਾਮਲ ਹੋਣ ਨਾਲ ਵਿਦਿਅਕ ਜ਼ਰੂਰਤਾਂ ਵਿੱਚ ਕੋਈ ਵਿਘਨ ਨਹੀਂ ਪਵੇਗਾ।

  • ਅਧਿਕਾਰਤ ਹਸਤਾਖਰ ਕਰਨ ਵਾਲਿਆਂ ਵਿੱਚ ਵਿਭਾਗ ਮੁਖੀ, ਡੀਨ, ਪ੍ਰਿੰਸੀਪਲ ਜਾਂ ਸਿਖਲਾਈ ਅਤੇ ਪਲੇਸਮੈਂਟ ਅਫਸਰ ਸ਼ਾਮਲ ਹਨ।

ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਉੱਚ ਸਿੱਖਿਆ ਦੇ ਮੁੱਖ ਹਿੱਸੇ ਵਜੋਂ ਸਿਖਲਾਈ, ਉਦਯੋਗ ਦੀ ਸ਼ਮੂਲੀਅਤ ਅਤੇ ਵਿਵਹਾਰਕ ਅਨੁਭਵ ਸਮੇਤ ਅਨੁਭਵੀ ਸਿੱਖਿਆ 'ਤੇ ਜ਼ੋਰ ਦਿੰਦੀ ਹੈ। ਵਿਦਿਆਰਥੀਆਂ ਨੂੰ ਦਾਖਲਾ ਲੈਂਦੇ ਹੋਏ ਢਾਂਚਾਗਤ, ਅਦਾਇਗੀ ਸਿਖਲਾਈ ਵਿੱਚ ਹਿੱਸਾ ਲੈਣ ਦੇ ਯੋਗ ਬਣਾ ਕੇ, ਪੀਐੱਮਆਈਐੱਸ ਅਸਲ-ਸੰਸਾਰ ਦੇ ਅਨੁਭਵ ਨੂੰ ਵਿਦਿਅਕ ਯਾਤਰਾ ਵਿੱਚ ਜੋੜ ਕੇ ਇਸ ਉਦੇਸ਼ ਨੂੰ ਅੱਗੇ ਵਧਾਉਂਦਾ ਹੈ। ਇਹ ਵਿਦਿਆਰਥੀਆਂ ਦੀ ਰੁਜ਼ਗਾਰ ਸਮਰੱਥਾ ਅਤੇ ਹੁਨਰ ਵਿਕਾਸ ਨੂੰ ਵਧਾਉਣ ਅਤੇ ਸਿੱਖਿਆ ਤੋਂ ਕੰਮ ਤੱਕ ਇੱਕ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਦੇ ਐੱਨਈਪੀ ਦੇ ਟੀਚੇ ਦਾ ਸਮਰਥਨ ਕਰਦਾ ਹੈ।

ਪੇਸ਼ੇਵਰ ਵਾਤਾਵਰਣ ਨਾਲ ਜਲਦੀ ਸੰਪਰਕ ਵਿਦਿਆਰਥੀਆਂ ਨੂੰ ਸਮੱਸਿਆ-ਸਮਾਧਾਨ, ਸੰਚਾਰ, ਟੀਮ ਵਰਕ ਅਤੇ ਅਨੁਕੂਲਤਾ ਵਰਗੀਆਂ ਮਹੱਤਵਪੂਰਨ ਕਾਰਜ ਸਥਾਨ ਯੋਗਤਾਵਾਂ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ, ਜੋ ਕਿ ਅੱਜ ਦੀ ਗਤੀਸ਼ੀਲ ਅਰਥਵਿਵਸਥਾ ਵਿੱਚ ਸਫਲਤਾ ਲਈ ਜ਼ਰੂਰੀ ਹਨ। ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਸਿਖਲਾਈ ਵਿੱਚ ਹਿੱਸਾ ਲੈਣ ਦੇ ਯੋਗ ਬਣਾ ਕੇ, ਪੀਐੱਮਆਈਐੱਸ ਦਾ ਉਦੇਸ਼ ਅਕਾਦਮਿਕ ਸਿੱਖਿਆ ਅਤੇ ਉਦਯੋਗ ਦੀਆਂ ਉਮੀਦਾਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ, ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਦੀ ਨੌਕਰੀ ਦੀ ਤਿਆਰੀ ਨੂੰ ਵਧਾਉਣਾ ਅਤੇ ਵਪਾਰਕ ਵਾਤਾਵਰਣ, ਕਾਰਪੋਰੇਟ ਪ੍ਰਕਿਰਿਆਵਾਂ ਅਤੇ ਪੇਸ਼ੇਵਰ ਸੱਭਿਆਚਾਰ ਦਾ ਅਸਲ-ਵਿਸ਼ਵ ਅਨੁਭਵ ਪ੍ਰਦਾਨ ਕਰਨਾ ਹੈ।

ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (ਪੀਐੱਮਆਈਐੱਸ) ਬਾਰੇ

ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਦੇਸ਼ ਭਰ ਦੇ ਨੌਜਵਾਨਾਂ ਨੂੰ ਢਾਂਚਾਗਤ ਅਤੇ ਅਦਾਇਗੀ ਯੋਗ ਸਿਖਲਾਈ ਦੇ ਮੌਕੇ ਪ੍ਰਦਾਨ ਕਰਨਾ ਹੈ।
ਇਸ ਸਕੀਮ ਅਧੀਨ:

  • ਸਿਖਿਆਰਥੀਆਂ ਨੂੰ ਪ੍ਰਤੀ ਮਹੀਨਾ ਘੱਟੋ-ਘੱਟ 9,000 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ।

  • ਦੇਸ਼ ਦੀਆਂ ਟੌਪ ਦੀਆਂ ਕੰਪਨੀਆਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪੇਡ ਇੰਟਰਨਸ਼ਿਪ ਉਪਲਬਧ ਹੈ।

300 ਤੋਂ ਵੱਧ ਕੰਪਨੀਆਂ ਨੇ ਪੀਐੱਮਆਈਐੱਸ ਦੇ ਪਾਇਲਟ ਫੇਜ  ਵਿੱਚ ਹਿੱਸਾ ਲਿਆ ਹੈ ਅਤੇ ਵੱਖ-ਵੱਖ ਭੂਮਿਕਾਵਾਂ ਅਤੇ ਖੇਤਰਾਂ ਵਿੱਚ ਸਿਖਲਾਈ ਦੇ ਮੌਕੇ ਪ੍ਰਦਾਨ ਕੀਤੇ ਹਨ। ਵਰਤਮਾਨ ਵਿੱਚ, ਪਾਇਲਟ ਫੇਜ ਦਾ ਤੀਜਾ ਦੌਰ ਚੱਲ ਰਿਹਾ ਹੈ, ਕੰਪਨੀਆਂ ਲਗਾਤਾਰ ਸਾਈਟ 'ਤੇ ਸਿਖਲਾਈ ਦੇ ਮੌਕੇ ਪੋਸਟ ਕਰ ਰਹੀਆਂ ਹਨ। 18-25 ਸਾਲ ਦੀ ਉਮਰ ਦੇ ਯੋਗ ਨੌਜਵਾਨ ਅਧਿਕਾਰਤ ਪੀਐੱਮਆਈਐੱਸ ਪੋਰਟਲ (www.pminternship.mca.gov.in) ਰਾਹੀਂ ਅਪਲਾਈ ਕਰ ਸਕਦੇ ਹਨ ਅਤੇ ਉਨ੍ਹਾਂ ਦੀਆਂ ਰੁਚੀਆਂ ਅਤੇ ਕਰੀਅਰ ਦੀਆਂ ਇੱਛਾਵਾਂ ਨਾਲ ਮੇਲ ਖਾਂਦੇ ਸਿਖਲਾਈ ਦੇ ਮੌਕਿਆਂ ਦੀ ਪਤਾ ਲਗਾ ਸਕਦੇ ਹਨ।

****

ਏਡੀ/ਏਕੇ


(रिलीज़ आईडी: 2256807) आगंतुक पटल : 43
इस विज्ञप्ति को इन भाषाओं में पढ़ें: English , Gujarati , Urdu , हिन्दी , Marathi , Telugu