ਗ੍ਰਹਿ ਮੰਤਰਾਲਾ
azadi ka amrit mahotsav

ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਅੱਜ ਤੁਰਕੀ ਤੋਂ ਬਦਨਾਮ ਡਰੱਗ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਵਾਪਸ ਲਿਆਉਣ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ


ਨਾਰਕੋ ਸਿੰਡੀਕੇਟ ਦੇ ਵਿਰੁੱਧ ਮੋਦੀ ਸਰਕਾਰ ਦੀ ‘ਜ਼ੀਰੋ ਟੌਲਰੈਂਸ’ ਦੀ ਨੀਤੀ ਦਾ ਇਹ ਨਤੀਜਾ ਹੈ

ਭਗੌੜੇ ਸਲੀਮ ਡੋਲਾ ਦੀ ਗ੍ਰਿਫਤਾਰੀ, ਡਰੱਗਸ ਦੇ ਸਾਰੇ ਭਗੌੜਿਆਂ ਅਤੇ ਸੰਗਠਿਤ ਅਪਰਾਧ ਸਿੰਡੀਕੇਟ ਦੇ ਮੈਂਬਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੇ ਮੋਦੀ ਸਰਕਾਰ ਦੇ ਪੱਕੇ ਇਰਾਦੇ ਨੂੰ ਦਰਸਾਉਂਦੀ ਹੈ

ਹੁਣ ਉਹ ਕਿਤੇ ਵੀ ਕਿਉਂ ਨਾ ਛੁੱਪ ਜਾਣ, ਡਰੱਗ ਕਿੰਗਪਿਨਾਂ ਲਈ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ

ਡਰੱਗਸ ਦੇ ਵਿਰੁੱਧ ਕੰਮ ਕਰਨ ਵਾਲੀਆਂ ਸਾਡੀਆਂ ਏਜੰਸੀਆਂ ਨੇ ਇੱਕ ਮਜ਼ਬੂਤ ਨੈੱਟਵਰਕ ਦੇ ਜ਼ਰੀਏ ਸਰਹੱਦਾਂ ਤੋਂ ਪਾਰ ਵੀ ਆਪਣੀ ਪਕੜ ਬਣਾ ਲਈ ਹੈ

Posted On: 28 APR 2026 2:03PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਰਕੋ ਸਿੰਡੀਕੇਟ ਦੇ ਵਿਰੁੱਧ ਮੋਦੀ ਸਰਕਾਰ ਦੀ ‘ਜ਼ੀਰੋ ਟੌਲਰੈਂਸ’ ਨੀਤੀ ਦੇ ਅਨੁਸਾਰ, (NCB) ਨੇ ਅੱਜ ਤੁਰਕੀ ਦੇ ਬਦਨਾਮ ਡਰੱਗ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਵਾਪਸ ਲਿਆਉਣ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੀ ਨਾਰਕੋ ਸਿੰਡੀਕੇਟ ਦੇ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ ਦੇ ਤਹਿਤ NCB ਨੇ ਅੱਜ ਤੁਰਕੀ ਦੇ ਬਦਨਾਮ ਡਰੱਗ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਵਾਪਸ ਲਿਆਉਣ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਡਰੱਗ ਕਾਰਟੈਲਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੇ ਮਿਸ਼ਨ ਦੇ ਤਹਿਤ, ਸਾਡੀ ਨਾਰਕੋਟਿਕਸਰੋਧੀ ਏਜੰਸੀਆਂ ਨੇ ਗਲੋਬਲ ਏਜੰਸੀਆਂ ਦੇ ਇੱਕ ਮਜ਼ਬੂਤ ਨੈੱਟਵਰਕ ਦੇ ਜ਼ਰੀਏ ਸੀਮਾਵਾਂ ਦੇ ਪਾਰ ਵੀ ਆਪਣੀ ਪਕੜ ਬਣਾ ਲਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਡਰੱਗ ਸਰਗਨਾ ਕਿਤੇ ਵੀ ਛੁੱਪ ਜਾਵੇ, ਹੁਣ ਉਨ੍ਹਾਂ ਦੇ ਲਈ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਾਰਗਦਰਸ਼ਨ ਵਿੱਚ, ਸਲੀਮ ਡੋਲਾ ਦੀ ਵਾਪਸੀ ਸਰਕਾਰ ਦੇ ਸਾਰੇ ਨਾਰਕੋਟਿਕਸ ਭਗੌੜਿਆਂ ਅਤੇ ਸੰਗਠਿਤ ਅਪਰਾਧ ਸਿੰਡੀਕੇਟ ਦੇ ਮੈਂਬਰਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਊਣ ਦੇ ਮਜ਼ਬੂਤ ਇਰਾਦੇ ਨੂੰ ਦਰਸਾਉਂਦੀ ਹੈ।

NCB ਨੇ ਅੰਤਰਰਾਸ਼ਟਰੀ ਅਤੇ ਭਾਰਤੀ ਖੁਫੀਆ ਏਜੰਸੀਆਂ ਦੇ ਨਾਲ ਮਿਲ ਕੇ, ‘ਆਪ੍ਰੇਸ਼ਨ ਗਲੋਬਲ-ਹੰਟ’ ਦੇ ਤਹਿਤ ਲੋੜੀਂਦੇ ਡਰੱਗ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਤੁਰਕੀ ਤੋਂ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਸਵੇਰੇ ਨਵੀਂ ਦਿੱਲੀ ਦੇ IGI ਹਵਾਈ ਅੱਡੇ ‘ਤੇ ਪਹੁੰਚਦੇ ਹੀ NCB ਨੇ ਉਸ ਨੂੰ  ਹਿਰਾਸਤ ਵਿੱਚ ਲੈ ਲਿਆ।

ਸਲੀਮ ਡੋਲਾ (59 ਸਾਲ, ਮੁੰਬਈ ਨਿਵਾਸੀ) ਦੇ ਵਿਰੁੱਧ ਮਾਰਚ, 2024 ਵਿੱਚ ਭਾਰਤ ਦੀ ਬੇਨਤੀ ‘ਤੇ  INTERPOL ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਭਾਰਤ ਵਿੱਚ ਕਈ ਨਸ਼ੀਲੇ ਪਦਾਰਥਾਂ ਦੀ ਤਸਕਰੀ  ਦੇ ਮਾਮਲਿਆਂ ਵਿੱਚ ਮੁਕੱਦਮਾ ਚਲਾਉਣ ਲਈ ਉਸ ਦੀ ਭਾਲ ਸੀ ਅਤੇ ਉਹ ਭਾਰਤੀ ਕਾਨੂੰਨ ਲਾਗੂਕਰਨ ਏਜੰਸੀਆਂ ਦੀ ਗਿਰਫਤ ਤੋਂ ਬਾਹਰ ਸੀ। ਪਿਛਲੇ ਕੁਝ ਵਰ੍ਹਿਆਂ ਵਿੱਚ, ਡੋਲਾ ਨੇ ਮੱਧ ਪੂਰਬ, ਅਫਰੀਕਾ ਅਤੇ ਯੂਰੋਪ ਦੇ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਇੱਕ ਵੱਡਾ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਖੜ੍ਹਾ ਕਰ ਲਿਆ ਸੀ। ਡੋਲਾ ਦੇ ਦੋ ਦਹਾਕਿਆਂ ਦੇ ਅਪਰਾਧਿਕ ਇਤਿਹਾਸ ਵਿੱਚ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਹੈਰੋਇਨ, ਚਰਸ,ਮੇਫੇਡ੍ਰੋਨ, ਮੈਂਡ੍ਰੇਕਸ ਅਤੇ ਮੇਥਾਮਫੇਟਾਮਾਈਨ ਦੀ ਵੱਡੀ ਖੇਪ ਫੜੇ ਜਾਣ ਨਾਲ ਜੁੜੇ ਮਾਮਲਿਆਂ ਵਿੱਚ ਡੋਲਾ ਦੀ ਸਿੱਧੀ ਭੂਮਿਕਾ ਹੈ। ਸਲੀਮ ਡੋਲਾ ਦੀ ਭੁਮਿਕਾ ਭਾਰਤ ਵਿੱਚ ਹੇਠਲੇ ਪੱਧਰ ਦੇ ਵੰਡ ਨੈੱਟਵਰਕ ਦੇ ਲਈ ਇੱਕ ਥੋਕ ਸਪਲਾਇਰ ਦੇ ਰੂਪ ਵਿੱਚ ਲਗਾਤਾਰ ਸਾਹਮਣੇ ਆਉਂਦੀ ਰਹੀ ਹੈ। ਇਸ ਤੋਂ ਇਲਾਵਾ, ਗੁਜਰਾਤ ATS ਅਤੇ ਮੁੰਬਈ ਪੁਲਿਸ ਨੂੰ ਵੀ ਉਸ ਦੀ ਭਾਲ ਸੀ। ਇਸ ਤੋਂ ਪਹਿਲਾਂ, ਉਸ ਦੇ ਬੇਟੇ ਤਾਹਿਲ ਸਲੀਮ ਡੋਲਾ ਅਤੇ ਹੋਰ ਸਹਿਯੋਗੀਆਂ ਨੂੰ 2025 ਵਿੱਚ UAE ਤੋਂ ਦੇਸ਼ ਨਿਕਾਲੇ/ਵਾਪਸੀ ਤੋਂ ਬਾਅਦ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਹ ਯਤਨ ਤੁਰਕੀ ਦੇ ਅਧਿਕਾਰੀਆਂ, INTERPOL ਅਤੇ ਭਾਰਤੀ ਏਜੰਸੀਆਂ ਦਰਮਿਆਨ ਬਿਹਤਰ ਸਹਿਯੋਗ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਇੱਕ ਬਿਹਤਰੀਨ ਉਦਹਾਰਣ ਹੈ।

 

*****

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ


(Release ID: 2256271) ਵਿਜ਼ੀਟਰ ਕਾਊਂਟਰ : 4