ਭਾਰਤ ਚੋਣ ਕਮਿਸ਼ਨ
azadi ka amrit mahotsav

ਆਮ ਚੋਣਾਂ ਅਤੇ ਜ਼ਿਮਣੀ ਚੋਣਾ, 2026


ਤਮਿਲ ਨਾਡੂ ਅਤੇ ਪੱਛਮ ਬੰਗਾਲ ਵਿੱਚ ਭਰੇ ਗਏ ਫਾਰਮ 17ਏ ਦੀ ਜਾਂਚ (ਪੜਾਅ-I)

प्रविष्टि तिथि: 25 APR 2026 11:56AM by PIB Chandigarh
  1. ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਪੋਲਿੰਗ ਸਟੇਸ਼ਨਾਂ 'ਤੇ ਪਾਰਦਰਸ਼ਿਤਾ ਵਧਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਅਨਿਯਮਤਤਾ ਦਾ ਪਤਾ ਲਗਾਉਣ ਲਈ ਫਾਰਮ 17A (ਵੋਟਰਸ ਦੀ ਸੂਚੀ)  ਅਤੇ ਪੋਲਿੰਗ ਦਿਨ ਦੇ ਹੋਰ ਦਸਤਾਵੇਜ਼ਾਂ ਅਤੇ ਹੋਰ ਰਿਕਾਰਡਾਂ ਨੂੰ ਪੋਲਿੰਗ ਤੋਂ ਬਾਅਦ ਜਾਂਚ ਦੇ ਸਬੰਧ ਸੰਗਠਿਤ ਨਿਰਦੇਸ਼ ਜਾਰੀ ਕੀਤੇ ਹਨ, ਅਤੇ ਜੇਕਰ ਜ਼ਰੂਰੀ ਹੋਵੇ ਤਾਂ ਦੁਬਾਰਾ ਪੋਲਿੰਗ ਦੀ ਸਿਫ਼ਾਰਿਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।

  2. ਇਸ ਅਨੁਸਾਰ, ਪੱਛਮ ਬੰਗਾਲ ਵਿੱਚ  (ਪੜਾਅ-1) ਪੋਲ ਵਾਲੇ ਸਾਰੇ 152 ਵਿਧਾਨ ਸਭਾ ਖੇਤਰਾਂ (ਏਸੀ) ਵਿੱਚ 24 ਅਪ੍ਰੈਲ , 2026 ਨੂੰ ਰਿਟਰਨਿੰਗ ਅਫਸਰਾਂ (ਆਰਓ) ਦੁਆਰਾ ਜਨਰਲ ਔਬਜ਼ਰਵਰਾਂ (ਜੀਓ) ਅਤੇ 600 ਤੋਂ ਵੱਧ ਉਮੀਦਵਾਰਾਂ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਦਸਤਾਵੇਜ਼ਾਂ ਦੀ ਜਾਂਚ ਸੁਚਾਰੂ ਢੰਗ ਨਾਲ ਕੀਤੀ ਗਈ।

  3. ਪੱਛਮ ਬੰਗਾਲ ਦੀਆਂ ਆਮ ਚੋਣਾਂ ਦੇ ਪਹਿਲੇ ਪੜਾਅ ਵਿੱਚ , ਸਾਰੇ 1,478 ਉਮੀਦਵਾਰਾਂ ਨੂੰ ਜਾਂਚ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਜਾਂਚ ਦੀ ਮਿਤੀ, ਸਮਾਂ ਅਤੇ ਸਥਾਨ ਬਾਰੇ ਸੂਚਿਤ ਕੀਤਾ ਗਿਆ ਸੀ। ਜਾਂਚ ਤੋਂ ਬਾਅਦ, 23 ਅਪ੍ਰੈਲ, 2026 ਨੂੰ ਵੋਟਾਂ ਪੈਣ ਵਾਲੇ 44,376 ਪੋਲਿੰਗ ਸਟੇਸ਼ਨਾਂ ਵਿੱਚੋਂ ਕਿਸੇ ਵਿੱਚ ਵੀ ਦੁਬਾਰਾ ਵੋਟਿੰਗ ਦੀ ਸਿਫਾਰਿਸ਼ ਨਹੀਂ ਕੀਤੀ ਗਈ ।

  4. ਇਸੇ ਤਰ੍ਹਾਂ, ਤਮਿਲ ਨਾਡੂ ਵਿੱਚ 24 ਅਪ੍ਰੈਲ, 2026 ਨੂੰ  ਪੋਲ ਵਾਲੇ ਸਾਰੇ 234 ਵਿਧਾਨ ਸਭਾ ਖੇਤਰਾਂ (ਏਸੀ) ਵਿੱਚ ਰਿਟਰਨਿੰਗ ਅਫਸਰਾਂ (ਆਰਓ) ਦੁਆਰਾ ਜਨਰਲ ਔਬਜ਼ਰਵਰਾਂ (ਜੀਓ) ਅਤੇ 1,825 ਉਮੀਦਵਾਰਾਂ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਦਸਤਾਵੇਜ਼ਾਂ ਦੀ ਜਾਂਚ ਸੁਚਾਰੂ ਢੰਗ ਨਾਲ ਕੀਤੀ ਗਈ।

  5. ਤਮਿਲ ਨਾਡੂ ਦੀਆਂ ਆਮ ਚੋਣਾਂ ਵਿੱਚ, ਸਾਰੇ 4,023 ਉਮੀਦਵਾਰਾਂ ਨੂੰ ਜਾਂਚ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਜਾਂਚ ਦੀ ਮਿਤੀ, ਸਮਾਂ ਅਤੇ ਸਥਾਨ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਜਾਂਚ ਤੋਂ ਬਾਅਦ, 23 ਅਪ੍ਰੈਲ, 2026 ਨੂੰ ਵੋਟ ਪਾਉਣ ਵਾਲੇ 75,064 ਪੋਲਿੰਗ ਸਟੇਸ਼ਨਾਂ ਵਿੱਚੋਂ ਕਿਸੇ ਵਿੱਚ ਵੀ ਦੁਬਾਰਾ ਵੋਟ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਗਈ ।

  6. ਦੋਵਾਂ ਰਾਜਾਂ ਵਿੱਚ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਅਤੇ ਜਾਂਚ ਤੋਂ ਬਾਅਦ, ਫਾਰਮ 17A ਅਤੇ ਸਬੰਧਿਤ ਸਮੱਗਰੀਆਂ ਨੂੰ ਆਰਓ ਦੀ ਸਟੈਂਪ ਨਾਲ ਦੁਬਾਰਾ ਤੋਂ ਸੀਲ ਕਰ ਦਿੱਤਾ ਗਿਆ ।

  7. ਈਵੀਐੱਮ-ਵੀਵੀਪੀਏਟੀ ਮਸ਼ੀਨਾਂ ਨੂੰ ਸੁਰੱਖਿਅਤ ਤੌਰ ‘ਤੇ ਸਟ੍ਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ । ਉਨ੍ਹਾਂ ਸਟ੍ਰਾਂਗ ਰੂਮਾਂ  ਨੂੰ 23 ਅਪ੍ਰੈਲ, 2026 ਨੂੰ ਆਮ ਔਬਜ਼ਰਵਰਾਂ ਅਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਨੂੰ ਚੋਣਾਂ ਖਤਮ ਹੋਣ ਤੋਂ ਬਾਅਦ, ਸੀਲ ਕਰ ਦਿੱਤਾ ਗਿਆ ਸੀ।

  8. ਈਵੀਐੱਮ ਦੇ ਸਟ੍ਰਾਂਗ ਰੂਮ ਦੀ ਸੁਰੱਖਿਆ ਲਈ ਵਿਆਪਕ ਵਿਵਸਥਾ ਕੀਤੀ ਗਈ ਹੈ ,ਜਿਸ ਵਿੱਚ ਡਬਲ-ਲੌਕ ਸਿਸਟਮ, 24 ਘੰਟੇ ਦੋ-ਪੱਧਰੀ ਸੁਰੱਖਿਆ ਦੀ ਤੈਨਾਤੀ ਅਤੇ ਸਟ੍ਰਾਂਗ ਰੂਮ ਦੇ ਦਰਵਾਜ਼ਿਆਂ/ਗਲਿਆਰਿਆਂ ਦੀ ਸੀਸੀਟੀਵੀ ਕਵਰੇਜ ਸ਼ਾਮਲ ਹੈ।

  9. ਆਰਓ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਦਿਨ ਵਿੱਚ ਦੋ ਵਾਰ ਸਟ੍ਰਾਂਗ ਰੂਮਾਂ ਦਾ ਦੌਰਾ ਕਰਨ ਅਤੇ ਵਿਵਸਥਾਵਾਂ ਦੀ ਜਾਂਚ ਕਰਨ, ਜਦੋਂ ਕਿ ਡੀਈਓਜ਼ ਹੈੱਡਕੁਆਰਟਰ  ਵਿਖੇ ਸਥਿਤ ਸਟ੍ਰਾਂਗ ਰੂਮਾਂ ਦਾ ਦੌਰਾ ਦਿਨ ਵਿੱਚ ਇੱਕ ਵਾਰ ਅਤੇ ਹੈੱਡਕੁਆਰਟਰ ਦੇ ਬਾਹਰ ਸਥਿਤ ਸਟ੍ਰਾਂਗ ਰੂਮਾਂ ਦਾ ਦੌਰਾ  3-4 ਦਿਨਾਂ ਵਿੱਚ ਇੱਕ ਵਾਰ ਕਰਨਗੇ।

  10. ਉਮੀਦਵਾਰਾਂ ਦੇ ਪ੍ਰਤੀਨਿਧੀਆਂ ਨੂੰ ਵੀ ਸਟ੍ਰਾਂਗ ਰੂਮ ਦੀ ਨਿਗਰਾਨੀ ਲਈ ਸਟ੍ਰਾਂਗ ਰੂਮ ਭਵਨ ਪਰਿਸਰ ਵਿੱਚ ਕੈਂਪਸ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

 

**********

ਪੀਕੇ/ਜੀਡੀਐੱਚ/ਆਰਪੀ/ਏਕੇ


(रिलीज़ आईडी: 2255706) आगंतुक पटल : 69
इस विज्ञप्ति को इन भाषाओं में पढ़ें: English , Urdu , हिन्दी , Bengali , Gujarati , Tamil