ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਲੋਕ ਪ੍ਰਤੀਨਿਧੀ ਦੇ ਸਾਰ ਨੂੰ ਉਜਾਗਰ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਨੇ ਪੰਚਾਇਤੀ ਰਾਜ ਦਿਵਸ ਦੇ ਮੌਕੇ ’ਤੇ ਦੇਸ਼ ਭਰ ਦੇ ਜਨ ਪ੍ਰਤੀਨਿਧੀਆਂ ਨੂੰ ਵਧਾਈਆਂ ਦਿੱਤੀਆਂ

Posted On: 24 APR 2026 10:20AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਪ੍ਰਤੀਨਿਧੀ ਦੇ ਸਾਰ ਨੂੰ ਉਜਾਗਰ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ ਹੈ।

“प्रजासुखे सुखं राज्ञः प्रजानां च हिते हितम्।

नात्मप्रियं प्रियं राज्ञः प्रजानां तु प्रियं प्रियम्॥"

ਇਸ ਸੁਭਾਸ਼ਤਮ ਵਿੱਚ ਕਿਹਾ ਗਿਆ ਹੈ, " ਲੋਕ ਪ੍ਰਤੀਨਿਧੀ ਦੀ ਖ਼ੁਸ਼ੀ ਲੋਕਾਂ ਦੀ ਖ਼ੁਸ਼ੀ ਵਿੱਚ ਹੈ; ਉਸ ਦਾ ਕਲਿਆਣ ਲੋਕਾਂ ਦੀ ਭਲਾਈ ਵਿੱਚ ਹੈ।  ਲੋਕ ਪ੍ਰਤੀਨਿਧੀ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਦਾ। ਜੋ ਲੋਕਾਂ ਨੂੰ ਪਿਆਰਾ ਹੈ, ਉਹ ਉਸ ਨੂੰ ਵੀ ਪਿਆਰਾ ਹੈ।"

ਸ਼੍ਰੀ ਮੋਦੀ ਨੇ ਅੱਜ ਪੰਚਾਇਤੀ ਰਾਜ ਦਿਵਸ ਦੇ ਮੌਕੇ ’ਤੇ ਦੇਸ਼ ਭਰ ਦੇ ਜਨ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, "ਜਨ ਸੇਵਾ ਅਤੇ ਰਾਸ਼ਟਰੀ ਸੇਵਾ ਪ੍ਰਤੀ ਤੁਹਾਡਾ ਸਮਰਪਣ ਅਸਲ ’ਚ ਸਾਰਿਆਂ ਲਈ ਪ੍ਰੇਰਨਾਦਾਇਕ ਹੈ।"

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐੱਕਸ ’ਤੇ ਲਿਖਿਆ;

"ਪੰਚਾਇਤੀ ਰਾਜ ਦਿਵਸ ਦੇ ਮੌਕੇ ’ਤੇ ਦੇਸ਼ ਭਰ ਦੇ ਲੋਕ ਪ੍ਰਤੀਨਿਧੀਆਂ ਨੂੰ ਦਿਲੋਂ ਵਧਾਈਆਂ! ਜਨ ਸੇਵਾ ਦੇ ਨਾਲ ਰਾਸ਼ਟਰ ਸੇਵਾ ਪ੍ਰਤੀ ਤੁਹਾਡਾ ਸਾਰਿਆਂ ਦਾ ਸਮਰਪਣ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲਾ ਹੈ।

प्रजासुखे सुखं राज्ञः प्रजानां च हिते हितम्।

नात्मप्रियं प्रियं राज्ञः प्रजानां तु प्रियं प्रियम्॥"

************

ਐੱਮਜੇਪੀਐੱਸ/ਵੀਜੇ/ਐੱਸਐੱਸ


(Release ID: 2255253) ਵਿਜ਼ੀਟਰ ਕਾਊਂਟਰ : 9