ਭਾਰਤ ਚੋਣ ਕਮਿਸ਼ਨ
azadi ka amrit mahotsav

ਆਮ ਚੋਣਾਂ ਅਤੇ ਜ਼ਿਮਣੀ ਚੋਣਾਂ 2026


ਚੋਣਾਂ ਵਾਲੇ ਦਿਨ ਕਵਰੇਜ ਲਈ ਮੀਡੀਆ ਵਿਅਕਤੀਆਂ ਨੂੰ ਅਧਿਕਾਰ ਪੱਤਰ ਜਾਰੀ ਕਰਨਾ

Posted On: 18 APR 2026 6:07PM by PIB Chandigarh

ਭਾਰਤੀ ਚੋਣ ਕਮਿਸ਼ਨ (ਈਸੀਆਈ) ਮੁੜ ਦੁਹਰਾਉਂਦਾ ਹੈ ਕਿ ਪੋਲਿੰਗ ਸਟੇਸ਼ਨਾਂ ਵਿੱਚ ਚੋਣ ਪ੍ਰਕਿਰਿਆ ਦੀ ਕਵਰੇਜ ਲਈ ਮੀਡੀਆ ਵਿਅਕਤੀਆਂ ਦੇ ਪ੍ਰਵੇਸ਼ ਪ੍ਰੈਸੀਡਿੰਗ ਅਧਿਕਾਰੀ ਦੁਆਰਾ ਸੰਚਾਲਨ ਨਿਯਮਾਂ, 1961 ਦੇ ਨਿਯਮ 31 ਦੇ ਪ੍ਰਾਵਧਾਨਾਂ ਦੇ ਮੁਤਾਬਕ ਸਖਤੀ ਨਾਲ ਨਿਯੰਤ੍ਰਿਤ ਕੀਤਾ ਜਾਵੇਗਾ।

  1. ਉਸ ਦੇ ਮੁਤਾਬਕ, ਹਰੇਕ ਆਮ, ਜ਼ਿਮਣੀ ਜਾਂ ਦੋ-ਵਰ੍ਹਿਆਂ ਚੋਣਾਂ ਦੇ ਐਲਾਨ ਤੋਂ ਬਾਅਦ, ਮਨੋਨੀਤ ਸਪਾਂਸਰਿੰਗ ਅਥਾਰਿਟੀਆਂ ਨੂੰ ਮੀਡੀਆ ਵਿਅਕਤੀਆਂ ਤੋਂ ਬੇਨਤੀਆਂ ਪ੍ਰਾਪਤ ਕਰਨ ਅਤੇ ਅਥਾਰਿਟੀ ਲੈਟਰ ਜਾਰੀ ਕਰਨ ਲਈ ਅੱਗੇ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਇਹ ਸਪਾਂਸਰ ਅਥਾਰਿਟੀ ਪ੍ਰੈੱਸ ਇਨਫੋਰਮੇਸ਼ਨ ਬਿਊਰੋ (ਪੀਆਈਬੀ) ਅਤੇ ਮੁੱਖ ਚੋਣ ਅਧਿਕਾਰੀ (ਸੀਈਓ) ਰਾਜ ਸੂਚਨਾ ਅਤੇ ਜਨਸੰਪਰਕ ਡਾਇਰੈਕਟੋਰੇਟ (ਡੀਆਈਪੀਆਰ) ਰਾਹੀਂ ਸ਼ਾਮਲ ਹਨ।

  2. ਪੀਆਈਬੀ ਤੋਂ ਮਾਨਤਾ ਪ੍ਰਾਪਤ ਮੀਡੀਆ ਵਿਅਕਤੀਆਂ ਦੇ ਸਬੰਧ ਵਿੱਚ, ਅਥਾਰਿਟੀ ਲੈਟਰ ਪੀਆਈਬੀ ਨੂੰ ਪ੍ਰਦਾਨ ਕੀਤੇ ਜਾਂਦੇ ਹਨ, ਜੋ ਆਪਣੇ ਪੱਧਰ ‘ਤੇ ਜਾਂਚ ਕਰਦਾ ਹੈ ਅਤੇ ਮੁੜ ਅਜਿਹੇ ਪੱਤਰ ਜਾਰੀ ਕਰਦਾ ਹੈ। ਪੀਆਈਬੀ ਉਸ ਤੋਂ ਬਾਅਦ ਪ੍ਰਵਾਨਿਤ ਮੀਡੀਆ ਵਿਅਕਤੀਆਂ ਦੀ ਸੂਚੀ ਈਸੀਆਈ ਨੂੰ ਪੇਸ਼ ਕਰਦਾ ਹੈ, ਜਿਸ ਨਾਲ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਬਣਦੀ ਹੈ।

  3. ਸਟੇਟ ਡੀਆਈਪੀਆਰ ਰਾਹੀਂ ਅਰਜ਼ੀ ਦੇਣ ਵਾਲੇ ਮੀਡੀਆ ਕਰਮਚਾਰੀਆਂ ਲਈ, ਬੇਨਤੀ ਤੋਂ ਪਹਿਲਾਂ ਸਟੇਟ ਡੀਆਈਪੀਆਰ ਦੁਆਰਾ ਜਾਂਚ ਕੀਤੀ ਜਾਂਦੀ ਹੈ, ਜੋ ਆਪਣੀਆਂ ਸਿਫਾਰਸ਼ਾਂ ਸਬੰਧੀ ਸੀਈਓ ਨੂੰ ਅੱਗੇ ਭੇਜਦਾ ਹੈ। ਸੀਈਓ/ਡੀਆਈਪੀਆਰ ਪ੍ਰਮਾਣਿਤ ਕਰਦਾ ਹੈ ਕਿ ਸੂਚੀ ਦੀ ਉੱਚਿਤ ਜਾਂਚ ਕੀਤੀ ਗਈ ਹੈ, ਕਿ ਬਿਨੈਕਾਰ ਅਸਲ ਮੀਡੀਆ ਪ੍ਰਤੀਨਿਧੀ ਹਨ ਅਤੇ ਉਹ ਈਸੀਆਈ ਦਿਸ਼ਾ-ਨਿਰਦੇਸ਼ਾਂ ਵਿੱਚ ਨਿਰਧਾਰਿਤ ਮਿਆਰਾਂ ਨੂੰ ਪੂਰਾ ਕਰਦੇ ਹਨ।

  4. ਰਿਕਮੈਂਡਿਡ ਮੀਡੀਆ ਵਿਅਕਤੀਆਂ ਦੀ ਇਕੱਠੀ ਸੂਚੀ ਉਦੋਂ ਸੀਈਓ ਦੁਆਰਾ ਕਮਿਸ਼ਨ ਨੂੰ ਪ੍ਰਵਾਨਗੀ ਲਈ ਅੱਗੇ ਭੇਜੀ ਜਾਂਦੀ ਹੈ। ਅਥਾਰਿਟੀ ਲੈਟਰ ਸਿਰਫ਼ ਸੀਈਓ/ਜ਼ਿਲ੍ਹਾ ਚੋਣ ਅਧਿਕਾਰੀ ਜਾਂ ਅਧਿਕਾਰਤ ਅਧਿਕਾਰੀ ਦੁਆਰਾ ਉੱਚਿਤ ਪ੍ਰਮਾਣੀਕਰਣ ਦੇ ਬਾਅਦ ਜਾਰੀ ਕੀਤਾ ਜਾਂਦਾ ਹੈ। ਕਮਿਸ਼ਨ ਨੇ ਲਾਜ਼ਮੀ ਕੀਤਾ ਹੈ ਕਿ ਇਸ ਪ੍ਰਕਿਰਿਆ ਵਿੱਚ ਕੋਈ ਫੈਕਸੀਮਾਈਲ ਅਤੇ/ਜਾਂ ਰਬੜ ਸਟੈਂਪ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਤਾਂ ਜੋ ਪ੍ਰਮਾਣਿਕਤਾ ਅਤੇ ਅਖੰਡਤਾ ਬਣੀ ਰਹੇ।

  5. ਅਥਾਰਿਟੀ ਲੈਟਰਾਂ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਲਈ ਸਖਤੀ ਨਾਲ ਮਨਾਹੀ ਹੈ। ਵੋਟਿੰਗ ਰੂਮ ਦੇ ਅੰਦਰ ਫੋਟੋਗ੍ਰਾਫੀ/ਵੀਡੀਓਗ੍ਰਾਫੀ ਦੀ ਸਖ਼ਤੀ ਨਾਲ ਮਨਾਹੀ ਹੈ ਤਾਂ ਜੋ ਵੋਟ ਦੀ ਗੋਪਨੀਅਤਾ ਦੀ ਉਲੰਘਣਾ ਨਾ ਹੋਵੇ।

  6. ਕਮਿਸ਼ਨ ਦੁਹਰਾਉਂਦਾ ਹੈ ਕਿ ਇਹ ਢਾਂਚਾਗਤ ਅਤੇ ਬਹੁ-ਪੱਧਰੀ ਤਸਦੀਕ ਪ੍ਰਕਿਰਿਆ ਯਕੀਨੀ ਬਣਾਉਣ ਦੇ ਉਦੇਸ਼ ਨਾਲ ਹੈ ਕਿ ਸਿਰਫ਼ ਉੱਚਿਤ ਤਸਦੀਕ ਅਤੇ ਅਧਿਕਾਰਤ ਮੀਡੀਆ ਕਰਮਚਾਰੀ ਪੋਲਿੰਗ ਸਟੇਸ਼ਨਾਂ ਅਤੇ ਗਣਨਾ ਕੇਂਦਰਾਂ ਤੱਕ ਪਹੁੰਚ ਪ੍ਰਾਪਤ ਕਰਨ, ਜਿਸ ਨਾਲ ਚੋਣ ਪ੍ਰਕਿਰਿਆ ਦੀ ਅਖੰਡਤਾ, ਸੁਰੱਖਿਆ ਅਤੇ ਵਿਵਸਥਿਤ ਸੰਚਾਲਨ ਬਣਿਆ ਰਹੇ।

  7. ਇਹ ਦੁਹਰਾਇਆ ਜਾਂਦਾ ਹੈ ਕਿ ਚੋਣ ਕਮਿਸ਼ਨ ਦੁਆਰਾ ਚੋਣਾਂ ਵਾਲੇ ਦਿਨ ਕਵਰੇਜ ਲਈ ਅਧਿਕਾਰਤ ਮੀਡੀਆ ਵਿਅਕਤੀ ਜ਼ਰੂਰੀ ਸੇਵਾਵਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਪੋਸਟਲ ਵੋਟਿੰਗ ਸੈਂਟਰ (ਪੀਵੀਸੀ) ‘ਤੇ ਪੋਸਟਲ ਬੈਲਟ ਸੁਵਿਧਾ ਦਾ ਲਾਭ ਪ੍ਰਾਪਤ ਹੈ।

**********

ਪੀਕੇ/ਜੀਡੀਐੱਚ/ਆਰਪੀ/ਏਕੇ


(Release ID: 2253738) ਵਿਜ਼ੀਟਰ ਕਾਊਂਟਰ : 17