ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਅਤੇ ਕਿਸਾਨਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
Posted On:
20 APR 2026 8:36AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਖੇਤੀਬਾੜੀ ਸਾਡੀ ਖ਼ੁਸ਼ਹਾਲੀ ਦੀ ਨੀਂਹ ਹੈ ਅਤੇ ਕਿਸਾਨ ਭਰਾ-ਭੈਣਾਂ ਦੇਸ਼ ਦੇ ਅੰਨਦਾਤਾ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੇਸ਼ ਦੀ ਤਰੱਕੀ ਨੂੰ ਯਕੀਨੀ ਬਣਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-
“कृषिर्धन्या कृषिर्मेध्या जन्तूनां जीवनं कृषिः।
अन्नदः सर्वदश्चैव तस्माच्छ्रेष्ठतरो हि सः॥”
ਇਸ ਸੁਭਾਸ਼ਤਮ ਦਾ ਭਾਵ ਇਹ ਹੈ ਕਿ ਖੇਤੀਬਾੜੀ ਪੈਸਾ ਦੇਣ ਵਾਲੀ ਹੈ, ਬੁੱਧੀ ਨੂੰ ਸ਼ੁੱਧ ਕਰਨ ਵਾਲੀ ਹੈ ਅਤੇ ਸਮੂਹ ਜੀਵਾਂ ਦੀ ਨੀਂਹ ਹੈ। ਜੋ ਕਿਸਾਨ ਫ਼ਸਲ ਪੈਦਾ ਕਰਕੇ ਸੰਸਾਰ ਨੂੰ ਅੰਨ ਦਿੰਦਾ ਹੈ, ਉਹ ਅਸਲ ਵਿੱਚ ਸਭ ਨੂੰ ਸਭ ਕੁਝ ਦੇਣ ਵਾਲਾ ਹੈ, ਕਿਉਂਕਿ ਅੰਨ ਤੋਂ ਬਿਨਾਂ ਕੋਈ ਵੀ ਹੋਰ ਦਾਨ ਜਾਂ ਵਸਤੂ ਕੰਮ ਨਹੀਂ ਆਉਂਦੀ; ਇਸ ਲਈ ਖੇਤੀ ਕਰਨ ਵਾਲਾ ਉਹ ਕਿਸਾਨ ਸਭ ਤੋਂ ਉੱਤਮ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਲਿਖਿਆ;
"ਖੇਤੀਬਾੜੀ ਸਾਡੀ ਖ਼ੁਸ਼ਹਾਲੀ ਦੀ ਨੀਂਹ ਹੈ ਅਤੇ ਸਾਡੇ ਕਿਸਾਨ ਭਰਾ-ਭੈਣਾਂ ਦੇਸ਼ ਦੇ ਅੰਨਦਾਤਾ ਹਨ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਹੀ ਦੇਸ਼ ਦੀ ਤਰੱਕੀ ਨੂੰ ਯਕੀਨੀ ਬਣਾਉਂਦੇ ਹਨ।
कृषिर्धन्या कृषिर्मेध्या जन्तूनां जीवनं कृषिः।
अन्नदः सर्वदश्चैव तस्माच्छ्रेष्ठतरो हि सः॥”
*****
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2253650)
ਵਿਜ਼ੀਟਰ ਕਾਊਂਟਰ : 9
Read this release in:
English
,
Urdu
,
Marathi
,
हिन्दी
,
Assamese
,
Bengali
,
Bengali-TR
,
Manipuri
,
Gujarati
,
Telugu
,
Kannada
,
Malayalam