ਖੇਤੀਬਾੜੀ ਮੰਤਰਾਲਾ
azadi ka amrit mahotsav

ਕਿਸਾਨਾਂ ਦੇ ਹਿਤ ਸਭ ਤੋਂ ਉੱਪਰ : ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਿਰਦੇਸ਼ਾਂ 'ਤੇ, ਘਟੀਆ ਬੀਜ ਮਾਮਲੇ ਵਿੱਚ ਕਾਰਵਾਈ, ਨੁੰਹੇਮਸ ਕੰਪਨੀ (Nunhems company) ਵਿਰੁੱਧ ਐੱਫਆਈਆਰ ਦਰਜ ਕੀਤੀ ਗਈ


ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਧਾਰ-ਖਰਗੋਨ ਦੇ ਕਿਸਾਨਾਂ ਦੀ ਦੁਰਦਸ਼ਾ ਦਾ ਤੁਰੰਤ ਨੋਟਿਸ ਲਿਆ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਪਸ਼ਟ ਸੰਦੇਸ਼ ਦਿੱਤਾ: ਕਿਸਾਨਾਂ ਨਾਲ ਧੋਖਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਿਸਾਨਾਂ ਦੇ ਹਿਤਾਂ ਪ੍ਰਤੀ ਜ਼ੀਰੋ-ਟੌਲਰੈਂਸ ਪੌਲਿਸੀ

Posted On: 17 APR 2026 4:05PM by PIB Chandigarh

ਨਵੀਂ ਦਿੱਲੀ ਵਿੱਚ, ਮੱਧ ਪ੍ਰਦੇਸ਼ ਦੇ ਧਾਰ ਅਤੇ ਖਰਗੋਨ ਦੇ ਕਿਸਾਨਾਂ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਘਟੀਆ ਬੀਜਾਂ ਅਤੇ ਪੌਦਿਆਂ ਕਾਰਨ ਕਰੇਲੇ ਦੀ ਫਸਲ ਨੂੰ ਹੋਏ ਭਾਰੀ ਨੁਕਸਾਨ ਦਾ ਮੁੱਦਾ ਚੁੱਕਿਆ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸਨੂੰ ਕਿਸਾਨਾਂ ਦੀ ਰੋਜ਼ੀ-ਰੋਟੀ 'ਤੇ ਸਿੱਧਾ ਹਮਲਾ ਮੰਨਦੇ ਹੋਏ, ਤੁਰੰਤ ਅਧਿਕਾਰੀਆਂ ਨੂੰ ਪ੍ਰਭਾਵਿਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਅਤੇ ਦੋਸ਼ੀ ਕੰਪਨੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। 

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਗਈ ਅਤੇ ਧਾਰ ਜ਼ਿਲ੍ਹੇ ਦੇ ਮਨਵਰ ਪੁਲਿਸ ਸਟੇਸ਼ਨ ਵਿੱਚ ਸਬੰਧਿਤ ਕੰਪਨੀ - ਨੁੰਹੇਮਸ ਇੰਡੀਆ ਪ੍ਰਾਈਵੇਟ ਲਿਮਿਟੇਡ, ਹੈਦਰਾਬਾਦ, ਤੇਲੰਗਾਨਾ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਦੇ ਹਿਤ ਉਨ੍ਹਾਂ ਲਈ ਸਭ ਤੋਂ ਉੱਪਰ ਹਨ। ਮੱਧ ਪ੍ਰਦੇਸ਼ ਦੇ ਧਾਰ ਅਤੇ ਖਰਗੋਨ ਦੇ ਕਿਸਾਨ ਨਵੀਂ ਦਿੱਲੀ ਵਿੱਚ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਘਟੀਆ ਬੀਜਾਂ ਅਤੇ ਪੌਦਿਆਂ ਕਾਰਨ ਉਨ੍ਹਾਂ ਦੀ ਕਰੇਲੇ ਦੀ ਫਸਲ ਨੂੰ ਹੋਏ ਭਾਰੀ ਨੁਕਸਾਨ ਬਾਰੇ ਦੱਸਿਆ। ਸ਼੍ਰੀ ਚੌਹਾਨ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਨਾਲ ਹੀ ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਇਸ ਪੂਰੇ ਮਾਮਲੇ ਵਿੱਚ ਜਿਸ ਕੰਪਨੀ ਦੀ ਭੂਮਿਕਾ ਸਾਹਮਣੇ ਆਈ ਹੈ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਪ੍ਰਸ਼ਾਸਕੀ ਕਾਰਵਾਈ ਤੇਜ਼ ਕੀਤੀ ਗਈ ਅਤੇ ਧਾਰ ਜ਼ਿਲ੍ਹੇ ਦੇ ਮਨਾਵਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਨੰਬਰ 266 ਦਰਜ ਕੀਤੀ ਗਈ।

ਐੱਫਆਈਆਰ ਭਾਰਤੀਯ ਨਯਾਏ ਸੰਹਿਤਾ, 2023 ਦੀ ਧਾਰਾ 318(4) ਅਤੇ 324(5), ਜ਼ਰੂਰੀ ਵਸਤੂਆਂ ਐਕਟ, 1955 ਦੀ ਧਾਰਾ 3 ਅਤੇ 7, ਅਤੇ ਬੀਜ ਐਕਟ, 1966 ਦੀ ਧਾਰਾ 19 ਤਹਿਤ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਐੱਫਆਈਆਰ ਵਿੱਚ ਨੁੰਹੇਮਸ  ਇੰਡੀਆ ਪ੍ਰਾਈਵੇਟ ਲਿਮਟਿਡ, ਹੈਦਰਾਬਾਦ, ਤੇਲੰਗਾਨਾ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਕਿਸਾਨਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਨੁਸਾਰ, ਉਨ੍ਹਾਂ ਨੇ ਨਵੰਬਰ 2025 ਵਿੱਚ ਵੱਖ-ਵੱਖ ਨਰਸਰੀਆਂ ਅਤੇ ਖੇਤੀਬਾੜੀ ਸੇਵਾ ਕੇਂਦਰਾਂ ਨਾਲ ਸਬੰਧਿਤ ਕੰਪਨੀ ਦੇ ਬੀਜ ਅਤੇ ਬੂਟੇ ਖਰੀਦੇ ਸਨ। ਹਾਲਾਂਕਿ, ਬਿਜਾਈ ਕਰਨ ਤੋਂ ਬਾਅਦ, ਕਰੇਲੇ ਦੀ ਫਸਲ ਉਮੀਦ ਅਨੁਸਾਰ ਝਾੜ ਦੇਣ ਵਿੱਚ ਅਸਫਲ ਰਹੀ। ਕਿਸਾਨਾਂ ਨੇ ਦੱਸਿਆ ਕਿ ਫਲ ਆਕਾਰ ਵਿੱਚ ਛੋਟੇ ਰਹੇ, ਪੀਲੇ ਹੋ ਗਏ ਅਤੇ ਸਮੇਂ ਤੋਂ ਪਹਿਲਾਂ ਡਿੱਗਣ ਲੱਗੇ, ਜਿਸ ਦੇ ਨਤੀਜੇ ਵਜੋਂ ਫਸਲ ਨੂੰ ਵੱਡਾ ਨੁਕਸਾਨ ਹੋਇਆ ਅਤੇ ਕਾਫ਼ੀ ਜ਼ਿਆਦਾ ਵਿੱਤੀ ਨੁਕਸਾਨ ਹੋਇਆ।

ਉਤਪਾਦਨ ਵਿੱਚ ਭਾਰੀ ਗਿਰਾਵਟ ਦੇਖਣ ਤੋਂ ਬਾਅਦ, ਕਿਸਾਨਾਂ ਨੇ 17 ਫਰਵਰੀ, 2026 ਨੂੰ ਰਸਮੀ ਤੌਰ 'ਤੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਗਰੋਂ, ਖੇਤੀਬਾੜੀ ਵਿਗਿਆਨੀਆਂ ਅਤੇ ਵਿਭਾਗੀ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ। ਮੁੱਢਲੀ ਜਾਂਚ ਦੌਰਾਨ, ਪਹਿਲੀ ਨਜ਼ਰ ਵਿੱਚ ਇਹ ਦੇਖਿਆ ਗਿਆ ਕਿ ਘਟੀਆ ਬੀਜਾਂ ਦੇ ਨਾਲ-ਨਾਲ ਘਟੀਆ ਬੀਜਾਂ ਤੋਂ ਤਿਆਰ ਬੂਟੇ ਕਿਸਾਨਾਂ ਨੂੰ ਵੇਚੇ ਗਏ ਸਨ, ਜਦਕਿ ਉਨ੍ਹਾਂ ਨੂੰ ਪ੍ਰਮਾਣਿਤ ਸਮੱਗਰੀ ਵਜੋਂ ਦਰਸਾਇਆ ਗਿਆ ਸੀ।

ਸ਼ਿਕਾਇਤ ਅਤੇ ਮੁੱਢਲੀਆਂ ਖੋਜਾਂ ਦੇ ਅਨੁਸਾਰ, ਇਸ ਨਾਲ ਉਨ੍ਹਾਂ ਕਿਸਾਨਾਂ ਨੂੰ ਗੰਭੀਰ ਆਰਥਿਕ ਨੁਕਸਾਨ ਹੋਇਆ ਜਿਨ੍ਹਾਂ ਨੇ ਆਪਣੀ ਮਿਹਨਤ, ਸਰੋਤ ਅਤੇ ਪੈਸਾ, ਫਸਲ ਵਿੱਚ ਲਗਾਇਆ ਸੀ।

ਜਦੋਂ ਪ੍ਰਭਾਵਿਤ ਕਿਸਾਨ ਦਿੱਲੀ ਆਏ ਅਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਨਿਜੀ ਤੌਰ 'ਤੇ ਪੂਰੇ ਮਾਮਲੇ ਬਾਰੇ ਦੱਸਿਆ, ਤਾਂ ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਫਸਲਾਂ ਦੀ ਅਸਫਲਤਾ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਿਸਾਨਾਂ ਦੇ ਵਿਸ਼ਵਾਸ, ਮਿਹਨਤ ਅਤੇ ਪੂੰਜੀ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਿਤ ਹੈ, ਇਸ ਲਈ ਤੁਰੰਤ ਅਤੇ ਗੰਭੀਰ ਦਖਲਅੰਦਾਜ਼ੀ ਦੇ ਹੱਕਦਾਰ ਹਨ।

ਉਨ੍ਹਾਂ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ, ਪੂਰੇ ਮਾਮਲੇ ਨੂੰ ਤੁਰੰਤ ਅਤੇ ਗੰਭੀਰਤਾ ਨਾਲ ਲਿਆ ਗਿਆ, ਅਤੇ ਸਬੰਧਿਤ ਕਾਨੂੰਨੀ ਉਪਬੰਧਾਂ ਦੇ ਤਹਿਤ ਇੱਕ ਐੱਫਆਈਆਰ ਦਰਜ ਕੀਤੀ ਗਈ। ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ ਅਤੇ ਕਾਨੂੰਨ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾ ਸਕੇ।

ਇਸ ਦੇ ਨਾਲ ਹੀ, "ਰੁਬਸਤਾ" ਵਜੋਂ ਜਾਣੀ ਜਾਂਦੀ ਘਟੀਆ ਕਰੇਲੇ ਦੇ ਬੀਜ ਦੀ ਕਿਸਮ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਤਾਂ ਜੋ ਭਵਿੱਖ ਵਿੱਚ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਘਟੀਆ-ਗੁਣਵੱਤਾ ਵਾਲੇ ਖੇਤੀਬਾੜੀ ਖਰਚਿਆਂ ਕਾਰਨ ਹੋਰ ਕੋਈ ਨੁਕਸਾਨ ਨਾ ਹੋਵੇ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ, ਇੱਕ ਦ੍ਰਿੜ੍ਹ ਅਤੇ ਸਪਸ਼ਟ  ਸੰਦੇਸ਼ ਦਿੱਤਾ ਕਿ ਕਿਸਾਨਾਂ ਨਾਲ ਬੇਇਨਸਾਫ਼ੀ, ਲਾਪਰਵਾਹੀ ਜਾਂ ਧੋਖਾਧੜੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਪ੍ਰਭਾਵਿਤ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ ਅਤੇ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਲਈ ਵਚਨਬੱਧ ਹੈ।

ਧਾਰ ਅਤੇ ਖਰਗੋਨ ਦੇ ਕਿਸਾਨਾਂ ਨਾਲ ਸਬੰਧਿਤ ਘਟਨਾਕ੍ਰਮ ਦਰਸਾਉਂਦੇ ਹਨ ਕਿ ਜਦੋਂ ਮਾਮਲਾ ਸਿੱਧੇ ਤੌਰ 'ਤੇ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਤੱਕ ਪਹੁੰਚਿਆ, ਤਾਂ ਇਸ ਨੂੰ ਇੱਕ ਆਮ ਸ਼ਿਕਾਇਤ ਵਜੋਂ ਨਹੀਂ ਮੰਨਿਆ ਗਿਆ ਜਾਂ ਸਿਰਫ਼ ਰਸਮੀ ਨੋਟਿਸ ਨਹੀਂ ਲਿਆ ਗਿਆ। ਇਸ ਦੀ ਬਜਾਏ, ਦੋ ਮੋਰਚਿਆਂ 'ਤੇ ਇੱਕੋ ਸਮੇਂ ਠੋਸ ਕਦਮ ਚੁੱਕੇ ਗਏ - ਕਿਸਾਨਾਂ ਲਈ ਮੁਆਵਜ਼ਾ ਯਕੀਨੀ ਬਣਾਉਣਾ ਅਤੇ ਕਥਿਤ ਤੌਰ 'ਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨਾ। ਇਸ ਨਾਲ ਕਿਸਾਨਾਂ ਵਿੱਚ ਵਿਸ਼ਵਾਸ ਹੋਰ ਮਜ਼ਬੂਤ ​​ਹੋਇਆ ਹੈ ਕਿ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਉੱਚ ਪੱਧਰ 'ਤੇ ਸੁਣਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਪ੍ਰਭਾਵਸ਼ਾਲੀ, ਨਤੀਜਾ-ਮੁਖੀ ਕਾਰਵਾਈ ਕੀਤੀ ਜਾ ਰਹੀ ਹੈ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਹਿਲਾਂ ਵੀ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ, ਘਟੀਆ ਅਤੇ ਨਕਲੀ ਬੀਜਾਂ, ਕੀਟਨਾਸ਼ਕਾਂ ਅਤੇ ਖੇਤੀਬਾੜੀ ਲਾਗਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਪ੍ਰਭਾਵਿਤ ਕਿਸਾਨਾਂ ਤੱਕ ਬਿਨਾ ਕਿਸੇ ਦੇਰੀ ਦੇ ਅਸਲ ਰਾਹਤ ਪਹੁੰਚਾਉਣ ਦੇ ਪੱਖ ਵਿੱਚ ਲਗਾਤਾਰ ਸਪਸ਼ਟ ਅਤੇ ਦ੍ਰਿੜ੍ਹ ਨਿਰਦੇਸ਼ ਜਾਰੀ ਕੀਤੇ ਹਨ। ਘਟੀਆ-ਗੁਣਵੱਤਾ ਵਾਲੇ ਬੀਜਾਂ ਅਤੇ ਹੋਰ ਖੇਤੀਬਾੜੀ ਲਾਗਤਾਂ ਨਾਲ ਸਬੰਧਿਤ ਮਾਮਲਿਆਂ ਵਿੱਚ, ਸ਼੍ਰੀ ਚੌਹਾਨ ਨੇ ਵਾਰ-ਵਾਰ ਇਹ ਸਪਸ਼ਟ  ਕੀਤਾ ਹੈ ਕਿ ਜੋ ਲੋਕ ਕਿਸਾਨਾਂ ਦੀ ਮਿਹਨਤ, ਫਸਲਾਂ ਅਤੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਂਦੇ ਹਨ, ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਧਾਰ-ਖਰਗੋਨ ਮਾਮਲੇ ਵਿੱਚ ਮੌਜੂਦਾ ਕਾਰਵਾਈ ਨੂੰ ਸਰਕਾਰ ਦੀ ਕਿਸਾਨਾਂ ਨੂੰ ਦੁਰਵਿਵਹਾਰ ਤੋਂ ਬਚਾਉਣ ਅਤੇ ਖੇਤੀਬਾੜੀ ਇਨਪੁਟ ਸਪਲਾਈ ਚੇਨ ਵਿੱਚ ਜਵਾਬਦੇਹੀ ਨੂੰ ਯਕੀਨੀ ਬਣਾਉਣ ਪ੍ਰਤੀ ਦੱਸੀ ਗਈ ਵਚਨਬੱਧਤਾ ਦੀ ਇੱਕ ਹੋਰ ਉਦਾਹਰਣ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮਾਮਲੇ ਨੇ ਬੀਜਾਂ ਅਤੇ ਬਿਜਾਈ ਸਮੱਗਰੀ ਵਿੱਚ ਗੁਣਵੱਤਾ ਭਰੋਸੇ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਹੈ, ਕਿਉਂਕਿ ਕਿਸਾਨ ਫਸਲ ਦੀ ਸਫਲਤਾ, ਘਰੇਲੂ ਆਮਦਨ ਅਤੇ ਰੋਜ਼ੀ-ਰੋਟੀ ਦੀ ਸੁਰੱਖਿਆ ਲਈ ਅਜਿਹੇ ਇਨਪੁਟਸ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ। ਗੁਣਵੱਤਾ ਵਿੱਚ ਕੋਈ ਵੀ ਸਮਝੌਤਾ ਨਾ ਸਿਰਫ਼ ਉਤਪਾਦਨ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਗ੍ਰਾਮੀਣ ਪਰਿਵਾਰਾਂ ਨੂੰ ਆਰਥਿਕ ਤੌਰ 'ਤੇ ਡੂੰਘਾ ਪ੍ਰਭਾਵਿਤ ਕਰ ਸਕਦਾ ਹੈ।

******

ਆਰਸੀ/ਐੱਮਐੱਸ/ਡੀਕੇ/ਐੱਮਕੇ/ਏਕੇ


(Release ID: 2253387) ਵਿਜ਼ੀਟਰ ਕਾਊਂਟਰ : 16