ਗ੍ਰਹਿ ਮੰਤਰਾਲਾ
azadi ka amrit mahotsav

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਗੋਆ, ਕਰਨਾਟਕ, ਲਕਸ਼ਦ੍ਵੀਪ, ਮਿਜ਼ੋਰਮ, ਓਡੀਸ਼ਾ, ਸਿੱਕਮ, NDMC ਅਤੇ ਦਿੱਲੀ ਛਾਉਣੀ ਬੋਰਡ ਖੇਤਰ ਵਿੱਚ ਘਰਾਂ ਦੇ ਸੂਚੀਕਰਣ ਅਤੇ ਘਰਾਂ ਦੀ ਗਣਨਾ (HLO) ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋਵੇਗਾ


ਜਨਗਣਨਾ ਵਿੱਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਸਵੈ-ਗਣਨਾ (SE) ਸੁਵਿਧਾ ਨੂੰ ਉਤਸਾਹਜਨਕ ਰਿਸਪੌਂਸ

ਜਨਗਣਨਾ 2027 ਲਈ ਅਪਣਾਈ ਗਈ ਡਿਜੀਟਲ-ਪ੍ਰਥਮ ਪਹਿਲ ਦੇ ਤਹਿਤ ਹੁਣ ਤੱਕ ਲਗਭਗ 12 ਲੱਖ ਪਰਿਵਾਰਾਂ ਨੇ ਸਵੈ-ਗਣਨਾ ਸੁਵਿਧਾ ਦਾ ਸਫ਼ਲਤਾਪੂਰਵਕ ਲਾਭ ਉਠਾਇਆ

ਜਿਨ੍ਹਾਂ ਨਿਵਾਸੀਆਂ ਨੇ ਸਵੈ-ਗਣਨਾ ਪੂਰੀ ਕਰ ਲਈ ਹੈ ਉਹ ਆਪਣੀ ਸਵੈ-ਗਣਨਾ ਆਈਡੀ (SE ID) ਨੂੰ ਤਿਆਰ ਰੱਖਣ ਅਤੇ ਘਰਾਂ ਦੇ ਸੂਚੀਕਰਣ ਲਈ ਆਉਣ ਵਾਲੇ ਗਣਨਾਕਾਰ ਨਾਲ ਸਾਂਝਾ ਕਰਨ

ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਸਵੈ-ਗਣਨਾ ਸੁਵਿਧਾ ਕੱਲ੍ਹ ਤੋਂ ਸ਼ੁਰੂ ਹੋਵੇਗੀ

ਬਿਹਾਰ ਵਿੱਚ 15 ਦਿਨਾਂ ਸਵੈ-ਗਣਨਾ ਮਿਆਦ 17 ਅਪ੍ਰੈਲ, 2026 ਤੋਂ ਸ਼ੁਰੂ ਹੋਵੇਗੀ

ਜਨਗਣਨਾ ਐਕਟ, 1948 ਦੇ ਤਹਿਤ ਇਕੱਤਰ ਕੀਤਾ ਗਿਆ ਸਾਰਾ ਡੇਟਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਵਰਤੋਂ ਸਿਰਫ਼ ਅੰਕੜਾਤਮਕ ਉਦੇਸ਼ਾਂ ਅਤੇ ਵਿਕਾਸ ਯੋਜਨਾ ਨਿਰਮਾਣ ਲਈ ਕੀਤੀ ਜਾਂਦੀ ਹੈ

ਸੂਚਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਘਰਾਂ ਦੇ ਸੂਚੀਕਰਣ ਕਾਰਜ ਦੌਰਾਨ ਗਣਨਾਕਾਰਾਂ ਨੂੰ ਪੂਰਾ ਸਹਿਯੋਗ ਪ੍ਰਦਾਨ ਕਰਨ ਅਤੇ ਇਸ ਮਹੱਤਵਪੂਰਨ ਰਾਸ਼ਟਰੀ ਅਭਿਆਨ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ

Posted On: 15 APR 2026 7:05PM by PIB Chandigarh

ਜਨਗਣਨਾ 2027 ਦੇ ਪਹਿਲੇ ਪੜਾਅ ਦੇ ਤਹਿਤ ਘਰਾਂ ਦੇ ਸੂਚੀਕਰਣ ਅਤੇ ਘਰਾਂ ਦੀ ਗਣਨਾ ਗਣਨਾਕਾਰ ਲਈ ਕੰਮ ਕੱਲ੍ਹ 16 ਅਪ੍ਰੈਲ 2026 ਤੋਂ ਦੇਸ਼ ਦੇ ਅੱਠ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ੁਰੂ ਹੋ ਰਿਹਾ ਹੈ। ਇਨ੍ਹਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਗੋਆ, ਕਰਨਾਟਕ, ਲਕਸ਼ਦ੍ਵੀਪ, ਮਿਜ਼ੋਰਮ, ਓਡੀਸ਼ਾ ਅਤੇ ਸਿੱਕਮ ਦੇ ਨਾਲ-ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦੇ ਨਵੀਂ ਦਿੱਲੀ ਨਗਰਪਾਲਿਕਾ ਪਰਿਸ਼ਦ (NDMC)  ਅਤੇ ਦਿੱਲੀ ਛਾਉਣੀ ਬੋਰਡ ਖੇਤਰ ਸ਼ਾਮਲ ਹਨ।

ਇਨ੍ਹਾਂ ਖੇਤਰਾਂ ਵਿੱਚ 15 ਦਿਨਾਂ ਸਵੈ-ਗਣਨਾ ਮਿਆਦ ਸਮਾਪਤ ਹੋਣ ਤੋਂ ਬਾਅਦ ਘਰਾਂ ਦੇ ਸੂਚੀਕਰਣ ਅਤੇ ਘਰਾਂ ਦੀ ਗਣਨਾ (HLO)  ਰਾਸ਼ਟਰ ਵਿਆਪੀ ਜਨਗਣਨਾ ਅਭਿਆਨ ਦੇ ਤਹਿਤ ਸ਼ੁਰੂ ਕੀਤੀ ਜਾ ਰਹੀ ਹੈ। ਇਹ ਕੰਮ 30 ਦਿਨਾਂ ਦੀ ਮਿਆਦ, ਅਰਥਾਤ 15 ਮਈ, 2026 ਤੱਕ ਸੰਚਾਲਿਤ ਕੀਤਾ ਜਾਵੇਗਾ, ਜਿਸ ਦੇ ਦੌਰਾਨ ਟ੍ਰੇਂਡ ਗਣਨਾਕਾਰ ਘਰ-ਘਰ ਜਾ ਕੇ ਅੰਕੜਿਆਂ ਨੂੰ ਇਕੱਠੇ ਕਰਨਗੇ।

ਜਨਗਣਨਾ ਵਿੱਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਸਵੈ-ਗਣਨਾ (SE)  ਸੁਵਿਧਾ ਨੂੰ ਜਨਤਾ ਵੱਲੋਂ ਉਤਸ਼ਾਹਜਨਕ ਰਿਸਪੌਂਸ ਮਿਲਿਆ ਹੈ। ਜਨਗਣਨਾ 2027 ਲਈ ਅਪਣਾਈ ਗਈ ਡਿਜੀਟਲ ਪ੍ਰਥਮ ਪਹਿਲ ਦੇ ਤਹਿਤ ਹੁਣ ਤੱਕ ਲਗਭਗ 12 ਲੱਖ ਪਰਿਵਾਰਾਂ ਨੇ ਅਧਿਕਾਰਿਤ ਪੋਰਟਲ (se.census.gov.in) ਰਾਹੀਂ ਆਪਣੀ ਸਵੈ-ਗਣਨਾ ਸਫ਼ਲਤਾਪੂਰਵਕ ਪੂਰੀ ਕੀਤੀ ਹੈ।

ਇਹ ਸੁਵਿਧਾ ਖੇਤਰੀ ਗਣਨਾ ਮਿਆਦ ਤੋਂ ਪਹਿਲਾਂ ਉਪਲਬਧ ਕਰਵਾਈ ਗਈ ਸੀ, ਜਿਸ ਨਾਲ ਨਿਵਾਸੀ ਸੁਰੱਖਿਅਤ ਅਤੇ user friendly ਡਿਜੀਟਲ ਮੰਚ ਰਾਹੀਂ ਔਨਲਾਈਨ ਆਪਣੀ ਜਾਣਕਾਰੀ ਦਰਜ ਕਰਵਾ ਸਕਣ। ਇਹ ਪਹਿਲ ਜਨਗਣਨਾ ਸੰਚਾਲਨ ਦੇ ਡਿਜ਼ੀਟਾਈਜ਼ੇਸ਼ਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ ਅਤੇ ਲਚਕਤਾ, ਸੁਵਿਧਾ ਅਤੇ ਭਾਗੀਦਾਰੀ ਵਿੱਚ ਅਸਾਨੀ ਪ੍ਰਦਾਨ ਕਰਨ ਲਈ ਇਸ ਦੀ ਵਿਆਪਕ ਤੌਰ ‘ਤੇ ਸ਼ਲਾਘਾ ਹੋਈ ਹੈ।

ਜਿਨ੍ਹਾਂ ਨਿਵਾਸੀਆਂ ਨੇ ਸਵੈ-ਗਣਨਾ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਸਵੈ-ਗਣਨਾ ਆਈਡੀ (SE ID) ਨੂੰ ਤਿਆਰ ਰੱਖਣ ਅਤੇ ਗਣਨਾਕਾਰ ਦੇ ਆਉਣ ‘ਤੇ ਇਸ ਨੂੰ ਉਨ੍ਹਾਂ ਨਾਲ ਸਾਂਝਾ ਕਰਨ। ਜਿਨ੍ਹਾਂ ਪਰਿਵਾਰਾਂ ਨੇ ਖੁਦ ਜਨਗਣਨਾ ਦਾ ਵਿਕਲਪ ਨਹੀਂ ਚੁਣਿਆ ਹੈ, ਉਨ੍ਹਾਂ ਨੂੰ ਜਨਗਣਨਾ ਕਰਨ ਵਾਲਿਆਂ ਦੁਆਰਾ ਘਰ-ਘਰ ਜਾ ਕੇ ਘਰਾਂ ਦੇ ਸੂਚੀਕਰਣ ਅਤੇ ਘਰਾਂ ਦੀ ਗਣਨਾ ਵਿੱਚ ਸ਼ਾਮਲ ਕੀਤਾ ਜਾਵੇਗਾ।

ਜਨਗਣਨਾ ਪਹਿਲੀ ਵਾਰ ਡਿਜੀਟਲ ਸਾਧਨਾਂ ਰਾਹੀਂ ਆਯੋਜਿਤ ਕੀਤੀ ਜਾ ਰਹੀ ਹੈ, ਜਦ ਕਿ ਵਿਆਪਕ ਅਤੇ ਸਹੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਰਵਾਇਤੀ ਘਰ-ਘਰ ਗਣਨਾ ਪ੍ਰਣਾਲੀ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ। ਫੀਲਡ ਵਿਜ਼ਿਟ ਦੌਰਾਨ ਗਣਨਾਕਾਰ ਅੰਕੜਿਆਂ ਨੂੰ ਡਿਜੀਟਲ ਤੌਰ ‘ਤੇ ਇਕੱਠਾ ਕਰਨ ਲਈ dedicated ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਨਗੇ, ਜਿਸ ਨਾਲ ਵਧੇਰੇ ਸਹੀ ਅਤੇ ਤੁਰੰਤ ਪ੍ਰੋਸੈੱਸਿੰਗ ਯਕੀਨੀ ਹੋਵੇਗੀ।

ਘਰਾਂ ਦੇ ਸੂਚੀਕਰਣ ਅਤੇ ਘਰਾਂ ਦੀ ਗਣਨਾ ਪੜਾਅ ਦੇ ਤਹਿਤ, ਗਣਨਾਕਾਰ 33 ਸੂਚਿਤ ਸਵਾਲਾਂ ‘ਤੇ ਅਧਾਰਿਤ ਢਾਂਚਾਗਤ ਪ੍ਰਸ਼ਨਾਵਲੀ ਰਾਹੀਂ ਆਵਾਸ ਦੀ ਸਥਿਤੀ, ਪਰਿਵਾਰਾਂ ਦੇ ਵੇਰਵੇ ਅਤੇ ਉਪਲਬਧ ਸੁਵਿਧਾਵਾਂ ਅਤੇ ਸੰਪਤੀਆਂ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਇਕੱਠੀ ਕਰਨਗੇ। ਜਨਗਣਨਾ ਦਾ ਇਹ ਪੜਾਅ ਸਬੂਤ ਅਧਾਰਿਤ ਯੋਜਨਾ ਨਿਰਮਾਣ ਅਤੇ ਕਲਿਆਣਕਾਰੀ ਅਤੇ ਵਿਕਾਸਾਤਮਕ ਪ੍ਰੋਗਰਾਮਾਂ ਦੇ ਨਿਰਮਾਣ ਦੀ ਨੀਂਹ ਹੈ।

ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ 16 ਅਪ੍ਰੈਲ, 2026 ਤੋਂ ਸਵੈ-ਗਣਨਾ ਸੁਵਿਧਾ ਸ਼ੁਰੂ ਹੋਵੇਗੀ ਜੋ 30 ਅਪ੍ਰੈਲ, 2026 ਤੱਕ ਉਪਲਬਧ ਰਹੇਗੀ। ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਘਰਾਂ ਦੇ ਸੂਚੀਕਰਣ ਦਾ ਕੰਮ 1 ਮਈ ਤੋਂ 30 ਮਈ, 2026 ਤੱਕ ਸੰਚਾਲਿਤ ਕੀਤਾ ਜਾਵੇਗਾ।

ਬਿਹਾਰ ਵਿੱਚ 15 ਦਿਨਾਂ ਸਵੈ-ਗਣਨਾ ਮਿਆਦ 17 ਅਪ੍ਰੈਲ, 2026 ਤੋਂ ਸ਼ੁਰੂ ਹੋ ਕੇ 1 ਮਈ, 2026 ਤੱਕ ਚਲੇਗੀ, ਜਿਸ ਤੋਂ ਬਾਅਦ ਘਰਾਂ ਦੇ ਸੂਚੀਕਰਣ ਦਾ ਕੰਮ 2 ਮਈ ਤੋਂ 31 ਮਈ, 2026 ਤੱਕ ਸੰਚਾਲਿਤ ਹੋਵੇਗਾ।

ਜਨਗਣਨਾ ਐਕਟ, 1948 ਦੇ ਤਹਿਤ ਇਕੱਠੇ ਕੀਤੇ ਗਏ ਸਾਰੇ ਅੰਕੜੇ ਪੂਰੀ ਤਰ੍ਹਾਂ ਗੁਪਤ ਰੱਖੇ ਜਾਂਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਸਿਰਫ਼ ਅੰਕੜਿਆਂ ਦੇ ਉਦੇਸ਼ਾਂ ਅਤੇ ਵਿਕਾਸ ਯੋਜਨਾ ਨਿਰਮਾਣ ਲਈ ਕੀਤੀ ਜਾਂਦੀ ਹੈ। ਸੂਚਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਘਰਾਂ ਦੇ ਸੂਚੀਕਰਨ ਕਾਰਜ ਦੌਰਾਨ ਗਣਨਾਕਾਰਾਂ ਨੂੰ ਪੂਰਾ ਸਹਿਯੋਗ ਪ੍ਰਦਾਨ ਕਰਨ ਅਤੇ ਇਸ ਮਹੱਤਵਪੂਰਨ ਰਾਸ਼ਟਰੀ ਅਭਿਆਨ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ।

*****

 ਆਰਕੇ/ਆਰਆਰ/ਪੀਆਰ/ਪੀਐੱਸ/ਐੱਸਕੇ/ਬਲਜੀਤ


(Release ID: 2252603) ਵਿਜ਼ੀਟਰ ਕਾਊਂਟਰ : 8