ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 14 ਅਪ੍ਰੈਲ ਨੂੰ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਦਿੱਲੀ-ਦੇਹਰਾਦੂਨ ਆਰਥਿਕ ਕੌਰੀਡੋਰ ਦਾ ਉਦਘਾਟਨ ਕਰਨਗੇ
ਇਸ ਕੌਰੀਡੋਰ ਨਾਲ ਦਿੱਲੀ ਅਤੇ ਦੇਹਰਾਦੂਨ ਦਰਮਿਆਨ ਯਾਤਰਾ ਦਾ ਸਮਾਂ 6 ਘੰਟੇ ਤੋਂ ਘਟ ਕੇ ਲਗਭਗ 2.5 ਘੰਟੇ ਰਹਿ ਜਾਵੇਗਾ
ਕੌਰੀਡੋਰ ਨੂੰ ਕਈ ਵਿਸ਼ੇਸ਼ਤਾਵਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਜਿਨ੍ਹਾਂ ਦਾ ਉਦੇਸ਼ ਮਨੁੱਖੀ-ਜੰਗਲੀ ਜੀਵ ਟਕਰਾਅ ਵਿੱਚ ਭਾਰੀ ਕਮੀ ਲਿਆਉਣਾ ਹੈ
ਇਸ ਪ੍ਰੋਜੈਕਟ ਵਿੱਚ 12 ਕਿੱਲੋਮੀਟਰ ਲੰਬਾ ਜੰਗਲੀ ਜੀਵ ਐਲੀਵੇਟਿਡ ਕੋਰੀਡੋਰ ਸ਼ਾਮਲ ਹੈ, ਜੋ ਏਸ਼ੀਆ ਦੇ ਸਭ ਤੋਂ ਲੰਬੇ ਕੌਰੀਡੋਰਾਂ ਵਿੱਚੋਂ ਇੱਕ ਹੈ
ਪ੍ਰਧਾਨ ਮੰਤਰੀ ਜੰਗਲੀ ਜੀਵ ਕੌਰੀਡੋਰ ਦਾ ਦੌਰਾ ਅਤੇ ਸਮੀਖਿਆ ਵੀ ਕਰਨਗੇ
प्रविष्टि तिथि:
13 APR 2026 4:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਅਪ੍ਰੈਲ 2026 ਨੂੰ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 11:15 ਵਜੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਦਿੱਲੀ-ਦੇਹਰਾਦੂਨ ਆਰਥਿਕ ਕੌਰੀਡੋਰ ਦੇ ਉੱਚੇ ਹਿੱਸੇ ’ਤੇ ਬਣੇ ਜੰਗਲੀ ਜੀਵ ਕੌਰੀਡੋਰ ਦੀ ਸਮੀਖਿਆ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 11:40 ਵਜੇ ਦੇਹਰਾਦੂਨ ਦੇ ਨੇੜੇ ਸਥਿਤ ਜੈ ਮਾਂ ਡਾਟ ਕਾਲੀ ਮੰਦਰ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰ ਲਗਭਗ 12:30 ਵਜੇ ਦੇਹਰਾਦੂਨ ਵਿੱਚ ਇੱਕ ਜਨਤਕ ਸਮਾਗਮ ਵਿੱਚ ਦਿੱਲੀ-ਦੇਹਰਾਦੂਨ ਆਰਥਿਕ ਕੌਰੀਡੋਰ ਦਾ ਉਦਘਾਟਨ ਕਰਨਗੇ ਅਤੇ ਇਸ ਮੌਕੇ ਮੌਜੂਦ ਜਨ-ਸਮੂਹ ਨੂੰ ਸੰਬੋਧਨ ਵੀ ਕਰਨਗੇ।
213 ਕਿੱਲੋਮੀਟਰ ਲੰਬਾ, ਛੇ ਲੇਨ ਵਾਲਾ ਅਤੇ ਐਕਸੈੱਸ ਕੰਟ੍ਰੋਲਡ ਦਿੱਲੀ-ਦੇਹਰਾਦੂਨ ਆਰਥਿਕ ਕੌਰੀਡੋਰ 12,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਕੌਰੀਡੋਰ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਵਿੱਚੋਂ ਹੋ ਕੇ ਗੁਜ਼ਰਦਾ ਹੈ ਅਤੇ ਦਿੱਲੀ ਤੇ ਦੇਹਰਾਦੂਨ ਦਰਮਿਆਨ ਯਾਤਰਾ ਦਾ ਸਮਾਂ ਮੌਜੂਦਾ ਛੇ ਘੰਟੇ ਤੋਂ ਵੱਧ ਤੋਂ ਘਟ ਕੇ ਲਗਭਗ ਢਾਈ ਘੰਟੇ ਰਹਿ ਜਾਵੇਗਾ।
ਇਸ ਪ੍ਰੋਜੈਕਟ ਦੇ ਲਾਗੂਕਰਨ ਵਿੱਚ ਨਿਰਵਿਘਨ ਉੱਚ ਰਫ਼ਤਾਰ ਕਨੈਕਟੀਵਿਟੀ ਯਕੀਨੀ ਬਣਾਉਣ ਲਈ 10 ਇੰਟਰਚੇਂਜ, ਤਿੰਨ ਰੇਲਵੇ ਓਵਰਬ੍ਰਿਜ (ਆਰਓਬੀ), ਚਾਰ ਪ੍ਰਮੁੱਖ ਪੁਲ ਅਤੇ ਸੜਕ ਕਿਨਾਰੇ 12 ਜਨਤਕ ਸਹੂਲਤਾਂ ਦਾ ਨਿਰਮਾਣ ਵੀ ਸ਼ਾਮਲ ਹੈ। ਯਾਤਰੀਆਂ ਲਈ ਸੁਰੱਖਿਅਤ ਅਤੇ ਵਧੇਰੇ ਕੁਸ਼ਲ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਲਈ ਇਹ ਕੌਰੀਡੋਰ ਉੱਨਤ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ (ਏਟੀਐੱਮ) ਨਾਲ ਲੈਸ ਹੈ।
ਇਸ ਖੇਤਰ ਦੀ ਵਾਤਾਵਰਣ ਸਬੰਧੀ ਸੰਵੇਦਨਸ਼ੀਲਤਾ, ਖ਼ੁਸ਼ਹਾਲ ਜੈਵ-ਵਿਵਿਧਤਾ ਅਤੇ ਜੰਗਲੀ ਜੀਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਕੌਰੀਡੋਰ ਨੂੰ ਕਈ ਵਿਸ਼ੇਸ਼ਤਾਵਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਜਿਨ੍ਹਾਂ ਦਾ ਉਦੇਸ਼ ਮਨੁੱਖੀ-ਜੰਗਲੀ ਜੀਵ ਟਕਰਾਅ ਵਿੱਚ ਭਾਰੀ ਕਮੀ ਲਿਆਉਣਾ ਹੈ। ਜੰਗਲੀ ਜਾਨਵਰਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ, ਪ੍ਰੋਜੈਕਟ ਵਿੱਚ ਜੰਗਲੀ ਜੀਵ ਸੁਰੱਖਿਆ ਲਈ ਕਈ ਵਿਸ਼ੇਸ਼ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ 12 ਕਿੱਲੋਮੀਟਰ ਲੰਬਾ ਜੰਗਲੀ ਜੀਵ ਐਲੀਵੇਟਿਡ ਕੋਰੀਡੋਰ ਸ਼ਾਮਲ ਹੈ, ਜੋ ਏਸ਼ੀਆ ਦੇ ਸਭ ਤੋਂ ਲੰਬੇ ਕੌਰੀਡੋਰਾਂ ਵਿੱਚੋਂ ਇੱਕ ਹੈ। ਕੋਰੀਡੋਰ ਵਿੱਚ ਅੱਠ ਪਸ਼ੂ ਮਾਰਗ, 200 ਮੀਟਰ ਲੰਬੇ ਦੋ ਹਾਥੀ ਅੰਡਰਪਾਸ ਅਤੇ ਡਾਟ ਕਾਲੀ ਮੰਦਰ ਦੇ ਨੇੜੇ 370 ਮੀਟਰ ਲੰਬੀ ਸੁਰੰਗ ਵੀ ਸ਼ਾਮਲ ਹੈ।
ਦਿੱਲੀ-ਦੇਹਰਾਦੂਨ ਆਰਥਿਕ ਕੌਰੀਡੋਰ ਪ੍ਰਮੁੱਖ ਸੈਰ-ਸਪਾਟਾ ਅਤੇ ਆਰਥਿਕ ਕੇਂਦਰਾਂ ਦਰਮਿਆਨ ਸੰਪਰਕ ਵਧਾ ਕੇ ਅਤੇ ਪੂਰੇ ਖੇਤਰ ਵਿੱਚ ਵਪਾਰ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹ ਕੇ ਖੇਤਰੀ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਦੇ ਉਸ ਵਿਜ਼ਨ ਨੂੰ ਦਰਸਾਉਂਦਾ ਹੈ ਜਿਸ ਵਿੱਚ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਸ਼ਾਮਲ ਹੈ, ਜੋ ਉੱਚ ਰਫ਼ਤਾਰ ਸੰਪਰਕ ਨੂੰ ਵਾਤਾਵਰਣਕ ਸਥਿਰਤਾ ਅਤੇ ਨਾਗਰਿਕਾਂ ਦੇ ਜੀਵਨ ਦੀ ਬਿਹਤਰ ਗੁਣਵੱਤਾ ਨਾਲ ਜੋੜਦਾ ਹੈ।
*********
ਐੱਮਜੇਪੀਐੱਸ/ਪੀਆਰਕੇ
(रिलीज़ आईडी: 2252430)
आगंतुक पटल : 49
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Manipuri
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam