ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਘੀ ਅਤੇ ਬਹੁਮੁਖੀ ਗਾਇਕਾ ਆਸ਼ਾ ਭੋਸਲੇ ਜੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਬੇਮਿਸਾਲ ਸੰਗੀਤਕ ਯਾਤਰਾ ਅਤੇ ਸਦੀਵੀ ਪ੍ਰਤਿਭਾ ’ਤੇ ਚਾਨਣਾ ਪਾਇਆ
Posted On:
12 APR 2026 2:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸ਼ਾ ਭੋਸਲੇ ਜੀ ਦੇ ਦੇਹਾਂਤ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀਆਂ ਸਭ ਤੋਂ ਉੱਘੀ ਅਤੇ ਬਹੁਮੁਖੀ ਆਵਾਜ਼ਾਂ ਵਿੱਚੋਂ ਇੱਕ ਦੱਸਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਦਹਾਕਿਆਂ ਦੀ ਬੇਮਿਸਾਲ ਸੰਗੀਤਕ ਯਾਤਰਾ ਨੇ ਦੇਸ਼ ਦੀ ਸਭਿਆਚਾਰਕ ਵਿਰਾਸਤ ਨੂੰ ਅਮੀਰ ਕੀਤਾ ਅਤੇ ਦੁਨੀਆ ਭਰ ਵਿੱਚ ਅਣਗਿਣਤ ਦਿਲਾਂ ਨੂੰ ਛੂਹਿਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀਆਂ ਰੂਹਾਨੀ ਸੁਰਾਂ ਹੋਣ ਜਾਂ ਜੀਵਿਤ ਰਚਨਾਵਾਂ, ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਸਦੀਵੀ ਚਮਕ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਨੂੰ ਉਹ ਹਮੇਸ਼ਾ ਸੰਭਾਲ ਕੇ ਰੱਖਣਗੇ ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ, ਪ੍ਰਸੰਸਕਾਂ ਅਤੇ ਸੰਗੀਤ ਪ੍ਰੇਮੀਆਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਅਤੇ ਉਨ੍ਹਾਂ ਦੇ ਗੀਤ ਲੋਕਾਂ ਦੇ ਜੀਵਨ ਵਿੱਚ ਹਮੇਸ਼ਾ ਗੂੰਜਦੇ ਰਹਿਣਗੇ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ:
"ਭਾਰਤ ਦੀਆਂ ਸਭ ਤੋਂ ਉੱਘੀ ਅਤੇ ਬਹੁਮੁਖੀ ਆਵਾਜ਼ਾਂ ਵਿੱਚੋਂ ਇੱਕ ਆਸ਼ਾ ਭੋਸਲੇ ਜੀ ਦੇ ਦੇਹਾਂਤ 'ਤੇ ਮੈਂ ਬਹੁਤ ਦੁਖੀ ਹਾਂ ਉਨ੍ਹਾਂ ਦੀ ਦਹਾਕਿਆਂ ਦੀ ਬੇਮਿਸਾਲ ਸੰਗੀਤਕ ਯਾਤਰਾ ਨੇ ਸਾਡੀ ਸਭਿਆਚਾਰਕ ਵਿਰਾਸਤ ਨੂੰ ਅਮੀਰ ਕੀਤਾ ਅਤੇ ਦੁਨੀਆ ਭਰ ਵਿੱਚ ਅਣਗਿਣਤ ਦਿਲਾਂ ਨੂੰ ਛੂਹਿਆ। ਭਾਵੇਂ ਉਨ੍ਹਾਂ ਦੀਆਂ ਰੂਹਾਨੀ ਸੁਰਾਂ ਹੋਣ ਜਾਂ ਜੀਵਿਤ ਰਚਨਾਵਾਂ, ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਸਦੀਵੀ ਚਮਕ ਸੀ। ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਨੂੰ ਮੈਂ ਹਮੇਸ਼ਾ ਸੰਭਾਲ ਕੇ ਰੱਖਾਂਗਾ।
ਉਨ੍ਹਾਂ ਦੇ ਪਰਿਵਾਰ, ਪ੍ਰਸੰਸਕਾਂ ਅਤੇ ਸੰਗੀਤ ਪ੍ਰੇਮੀਆਂ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ। ਉਹ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਅਤੇ ਉਨ੍ਹਾਂ ਦੇ ਗੀਤ ਹਮੇਸ਼ਾ ਲੋਕਾਂ ਦੇ ਜੀਵਨ ਵਿੱਚ ਗੂੰਜਦੇ ਰਹਿਣਗੇ।"
*********
ਐੱਮਜੇਪੀਐੱਸ/ਪੀਆਰਕੇ
(Release ID: 2252197)
ਵਿਜ਼ੀਟਰ ਕਾਊਂਟਰ : 11
Read this release in:
English
,
Urdu
,
Marathi
,
हिन्दी
,
Bengali
,
Bengali-TR
,
Assamese
,
Manipuri
,
Gujarati
,
Odia
,
Telugu
,
Kannada
,
Malayalam