ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿੱਲੀ-ਦੇਹਰਾਦੂਨ ਆਰਥਿਕ ਕੋਰੀਡੋਰ ਦੇ ਉਦਘਾਟਨ ਮੌਕੇ 'ਤੇ ਆਪਣੇ ਭਾਸ਼ਣ ਝਲਕੀਆਂ ਸਾਂਝੀਆਂ ਕੀਤੀਆਂ
Posted On:
14 APR 2026 9:36PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ-ਦੇਹਰਾਦੂਨ ਆਰਥਿਕ ਕੋਰੀਡੋਰ ਦੇ ਉਦਘਾਟਨ ਮੌਕੇ 'ਤੇ ਆਪਣੇ ਭਾਸ਼ਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ।
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ:
"ਬਾਬਾਸਾਹਿਬ ਡਾ. ਅੰਬੇਡਕਰ ਦਾ ਜੀਵਨ ਗ਼ਰੀਬਾਂ, ਵਾਂਝਿਆਂ ਅਤੇ ਸ਼ੋਸ਼ਿਤਾਂ ਨੂੰ ਨਿਆਂਪੂਰਨ ਪ੍ਰਣਾਲੀ ਦੇਣ ਲਈ ਸਮਰਪਿਤ ਸੀ। ਸਾਡੀ ਸਰਕਾਰ ਵੀ ਅੱਜ ਉਸੇ ਭਾਵਨਾ ਨਾਲ ਸਾਰਿਆਂ ਨੂੰ ਸੱਚਾ ਸਮਾਜਿਕ ਨਿਆਂ ਪ੍ਰਦਾਨ ਕਰਨ ਵਿੱਚ ਜੁਟੀ ਹੋਈ ਹੈ।"
ਦੇਸ਼ ਦੀਆਂ ਸੜਕਾਂ, ਹਾਈਵੇਅ, ਐਕਸਪ੍ਰੈਸਵੇਅ, ਹਵਾਈ ਮਾਰਗ, ਰੇਲਵੇ ਅਤੇ ਜਲ ਮਾਰਗ ਵਿਕਾਸ ਦੀਆਂ ਜੀਵਨ ਰੇਖਾਵਾਂ ਹਨ। ਪਿਛਲੇ ਇੱਕ ਦਹਾਕੇ ਤੋਂ ਸਾਡੀ ਸਰਕਾਰ ਇਨ੍ਹਾਂ ਦੇ ਨਿਰਮਾਣ ਲਈ ਨਿਰੰਤਰ ਯਤਨਸ਼ੀਲ ਹੈ।
“ਅੱਜ ਜਿਹੜੇ ਦੇਹਰਾਦੂਨ-ਦਿੱਲੀ ਆਰਥਿਕ ਕੋਰੀਡੋਰ ਦਾ ਉਦਘਾਟਨ ਹੋਇਆ ਹੈ, ਉਸ ਨਾਲ ਇਸ ਸਮੁੱਚੇ ਖੇਤਰ ਦੀ ਨੁਹਾਰ ਬਦਲਣ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਆਉਣਾ-ਜਾਣਾ ਸਸਤਾ ਅਤੇ ਤੇਜ਼ ਹੋਵੇਗਾ, ਸਗੋਂ ਉਤਰਾਖੰਡ ਦੇ ਸੈਰ-ਸਪਾਟੇ ਅਤੇ ਵਪਾਰ ਨੂੰ ਵੀ ਬਹੁਤ ਲਾਭ ਹੋਵੇਗਾ ।”
" ਉਤਰਾਖੰਡ ਵਿੱਚ ਦੇਸ਼ -ਦੁਨੀਆ ਤੋਂ ਆਉਣ ਵਾਲੇ ਸਾਰੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਮੇਰੀ ਇਹ ਵਿਸ਼ੇਸ਼ ਅਪੀਲ..."
“ਦੇਵ ਭੂਮੀ ਉੱਤਰਾਖੰਡ ਤੋਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਮੇਰੀ ਇੱਕ ਵਾਰ ਮੁੜ ਤੋਂ ਬੇਨਤੀ ਹੈ ਕਿ ਉਹ ਨਾਰੀ ਸ਼ਕਤੀ ਵੰਦਨ ਅਧਿਨਿਯਮ ਵਿੱਚ ਸੋਧ ਦਾ ਸਮਰਥਨ ਜ਼ਰੂਰ ਕਰਨ। ਅਸੀਂ 2029 ਤੋਂ ਹੀ ਦੇਸ਼ ਦੀਆਂ ਮਾਵਾਂ ਅਤੇ ਭੈਣਾਂ ਨੂੰ ਉਨ੍ਹਾਂ ਦਾ ਹੱਕ ਦੇ ਕੇ ਰਹਾਂਗੇ ।”
“ਹਥਿਆਰਬੰਦ ਬਲਾਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੋਵੇ ਜਾਂ ਸਾਡੇ ਸੈਨਿਕ ਪਰਿਵਾਰਾਂ ਦੀ ਸੁਵਿਧਾ ਅਤੇ ਸਨਮਾਨ ਦੀ ਗੱਲ, ਸਾਡੀ ਸਰਕਾਰ ਇਸ ਦਿਸ਼ਾ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੀ ਹੈ।
************
ਐੱਮਜੇਪੀਐੱਸ/ਐੱਸਟੀ
(Release ID: 2252115)
ਵਿਜ਼ੀਟਰ ਕਾਊਂਟਰ : 11
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Telugu
,
Kannada
,
Malayalam