ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਪ੍ਰਸਿੱਧ ਗਾਇਕਾ ਸ਼੍ਰੀਮਤੀ ਆਸ਼ਾ ਭੋਸਲੇ ਜੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ
प्रविष्टि तिथि:
12 APR 2026 7:17PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਦਿੱਗਜ ਪਲੇਬੈਕ ਗਾਇਕਾ ਆਸ਼ਾ ਭੋਸਲੇ ਜੀ ਦੇ ਦੇਹਾਂਤ ‘ਤੇ ਡੂੰਘਾ ਦੁਖ ਪ੍ਰਗਟ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਸ਼੍ਰੀ ਬਿਰਲਾ ਨੇ ਭਾਰਤੀ ਕਲਾ ਅਤੇ ਸੰਗੀਤ ਜਗਤ ਵਿੱਚ ਉਨ੍ਹਾਂ ਦੇ ਯਾਦਗਾਰੀ ਯੋਗਦਾਨ ਨੂੰ ਯਾਦ ਕੀਤਾ।
ਸ਼ਰਧਾਂਜਲੀ ਅਰਪਿਤ ਕਰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ:
“ਸੁਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਜੀ ਦਾ ਦੇਹਾਂਤ ਬਹੁਤ ਦੁਖਦਾਈ ਹੈ। ਪਦਮ ਵਿਭੂਸ਼ਣ, ਦਾਦਾ ਸਾਹੇਬ ਫਾਲਕੇ ਸਮੇਤ ਕਈ ਪ੍ਰਤਿਸ਼ਠਿਤ ਪੁਰਸਕਾਰਾਂ ਨਾਲ ਸਨਮਾਨਿਤ ਆਸ਼ਾ ਜੀ ਨੇ ਲੰਬੇ ਸਮੇਂ ਤੱਕ ਭਾਰਤੀ ਕਲਾ ਜਗਤ ਨੂੰ ਸਮ੍ਰਿੱਧ ਬਣਾਉਣ ਵਿੱਚ ਬੇਮਿਸਾਲ ਭੂਮਿਕਾ ਨਿਭਾਈ।”
ਉਨ੍ਹਾਂ ਨੇ ਅੱਗੇ ਕਿਹਾ ਕਿ ਹਿੰਦੀ, ਮਰਾਠੀ ਦੇ ਨਾਲ ਹੀ ਕਈ ਭਾਸ਼ਾਵਾਂ ਵਿੱਚ ਗਾਇਨ ਨਾਲ ਉਨ੍ਹਾਂ ਨੇ ਭਾਰਤੀ ਗੀਤ-ਸੰਗੀਤ ਅਤੇ ਸਿਨੇਮਾ ਨੂੰ ਵਿਸ਼ਵ ਮੰਚ ‘ਤੇ ਪ੍ਰਤਿਸ਼ਠਿਤ ਕੀਤਾ। ਸ਼੍ਰੀ ਬਿਰਲਾ ਨੇ ਉਨ੍ਹਾਂ ਦੇ ਦੇਹਾਂਤ ਨੂੰ ਭਾਰਤੀ ਕਲਾ-ਸੰਗੀਤ ਜਗਤ ਲਈ ਇੱਕ ਡੂੰਘਾ ਘਾਟਾ ਦੱਸਿਆ।
ਸ਼੍ਰੀ ਬਿਰਲਾ ਨੇ ਈਸ਼ਵਰ ਤੋਂ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਸੋਗ ਵਿੱਚ ਡੁੱਬੇ ਹੋਏ ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟ ਕਰਦੇ ਹੋਏ ਇਕ ਔਖੇ ਸਮੇਂ ਵਿੱਚ ਉਨ੍ਹਾਂ ਨੂੰ ਧੀਰਜ ਪ੍ਰਦਾਨ ਕਰਨ ਦੀ ਕਾਮਨਾ ਕੀਤੀ।
************
ਏਐੱਮ
(रिलीज़ आईडी: 2251560)
आगंतुक पटल : 52