ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਨੈਸ਼ਨਲ ਹੈਲਥ ਅਥਾਰਿਟੀ ਨੇ ਇਨੋਵੇਟਰਸ ਨੂੰ ਏਬੀ ਪੀਐੱਮ-ਜੇਏਵਾਈ ਆਟੋ-ਐਡਜਿਊਡੀਕੇਸ਼ਨ (Adjudication) ਹੈਕਾਥੌਨ 2026 ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ
ਏਬੀ ਪੀਐੱਮ-ਜੇਏਵਾਈ ਆਟੋ-ਐਡਜਿਊਡੀਕੇਸ਼ਨ ਹੈਕਾਥੌਨ ਦਾ ਉਦੇਸ਼ ਮੌਜੂਦਾ ਪ੍ਰਣਾਲੀਆਂ ਦੇ ਨਾਲ ਏਕੀਕ੍ਰਿਤ, ਮੈਨੂਅਲ ਕੰਮ ਨੂੰ ਘੱਟ ਕਰਨ, ਦਾਅਵਿਆਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਅਤੇ ਸਕੇਲੇਬਲ, ਭਵਿੱਖ ਲਈ ਫੈਸਲਿਆਂ ਦਾ ਢਾਂਚਾ ਬਣਾਉਣ ਲਈ ਨਵੀਨਤਾਕਾਰੀ ਡਿਜੀਟਲ ਸਮਾਧਾਨ ਤਿਆਰ ਕਰਨਾ ਹੈ
ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 13 ਅਪ੍ਰੈਲ ਹੈ, ਹੁਣ ਤੱਕ ਕੁੱਲ 2,600 ਤੋਂ ਵੱਧ ਭਾਗੀਦਾਰਾਂ ਦਾ ਰਜਿਸਟ੍ਰੇਸ਼ਨ ਹੋ ਚੁੱਕਿਆ ਹੈ; ਮਾਸਟਰ ਕਲਾਸ ਸੀਰੀਜ਼ 13 ਅਪ੍ਰੈਲ ਤੋਂ ਸ਼ੁਰੂ ਹੋਵੇਗੀ
Posted On:
13 APR 2026 11:32AM by PIB Chandigarh
ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ), ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਦੁਆਰਾ ਲਾਗੂ ਪ੍ਰਮੁੱਖ ਸਿਹਤ ਬੀਮਾ ਯੋਜਨਾ ਹੈ। ਇਹ ਯੋਜਨਾ ਦੇਸ਼ ਵਿੱਚ ਡਿਜੀਟਲ ਹੈਲਥ ਪਰਿਵਰਤਨ ਨੂੰ ਗਤੀ ਪ੍ਰਦਾਨ ਕਰ ਰਹੀ ਹੈ ਅਤੇ ਹਰ ਦਿਨ ਲਗਭਗ 50,000 ਦਾਅਵਿਆਂ ਦਾ ਨਿਪਟਾਰਾ 1,900 ਤੋਂ ਵੱਧ ਇਲਾਜ ਪੈਕੇਜਾਂ ਦੇ ਤਹਿਤ ਕਰ ਰਹੀ ਹੈ। ਇੰਨੇ ਵੱਡੇ ਪੈਮਾਨੇ ‘ਤੇ ਦਾਅਵਿਆਂ ਦੇ ਨਿਪਟਾਰੇ ਵਿੱਚ ਗਤੀ, ਸ਼ੁੱਧਤਾ ਅਤੇ ਪਾਲਣਾ ਬਹੁਤ ਮਹੱਤਵਪੂਰਨ ਹਨ। ਮੌਜੂਦਾ ਸਮੇਂ ਵਿੱਚ 15-20 ਪ੍ਰਤੀਸ਼ਤ ਦਾਅਵਿਆਂ ਦਾ ਨਿਪਟਾਰਾ ਖੁਦ ਹੋ ਜਾਂਦਾ ਹੈ, ਫਿਰ ਵੀ ਇੱਕ ਅਜਿਹੇ ਸਮਾਧਾਨ ਦੀ ਜ਼ਰੂਰਤ ਬਣੀ ਹੋਈ ਹੈ ਜੋ ਸਾਰੇ ਪੈਕੇਜਾਂ ਲਈ ਉਪਯੁਕਤ ਹੋਣ ਅਤੇ ਸਾਰਿਆਂ ‘ਤੇ ਲਾਗੂ ਹੋ ਸਕਣ।
ਦਾਅਵਿਆਂ ਦੀ ਗਿਣਤੀ ਅਤੇ ਗੁੰਝਲਤਾ ਨੂੰ ਦੇਖਦੇ ਹੋਏ ਵੱਖ-ਵੱਖ ਤਰ੍ਹਾਂ ਦੇ ਇਲਾਜਾਂ ਅਤੇ ਦਸਤਾਵੇਜ਼ ਸਰੂਪਾਂ ਨੂੰ ਸੰਭਾਲਣ ਵਿੱਚ ਸਮਰੱਥ ਇੱਕ ਉੱਨਤ ਆਟੋ ਨਿਰਣਾ ਸਿਸਟਮ ਦੀ ਜ਼ਰੂਰਤ ਵਧ ਰਹੀ ਹੈ। ਆਟੋਮੇਸ਼ਨ, ਏਆਈ-ਅਧਾਰਿਤ ਧੋਖਾਧੜੀ ਦਾ ਪਤਾ ਲਗਾਉਣ, ਮਿਆਰੀ ਦਸਤਾਵੇਜ਼ੀਕਰਣ ਦਾ ਤਸਦੀਕ ਕੀਤਾ ਲਾਭ ਚੁੱਕ ਕੇ ਦਾਅਵਿਆਂ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਬਣਾਇਆ ਜਾ ਸਕਦਾ ਹੈ, ਜਿਸ ਨਾਲ ਵਧੇਰੇ ਇਕਸਾਰ ਅਤੇ ਪਾਰਦਰਸ਼ੀ ਨਤੀਜੇ ਜਲਦੀ ਪ੍ਰਾਪਤ ਹੋ ਸਕਣ।
ਏਬੀ ਪੀਐੱਮ-ਜੇਏਵਾਈ ਆਟੋ-ਐਡਜਿਊਡੀਕੇਸ਼ਨ ਹੈਕਾਥੌਨ ਦਾ ਉਦੇਸ਼ ਅਜਿਹੇ ਨਵੀਨਤਾਕਾਰੀ ਡਿਜੀਟਲ ਸਮਾਧਾਨਾਂ ਨੂੰ ਹੁਲਾਰਾ ਦੇਣਾ ਹੈ ਜੋ ਮੌਜੂਦਾ ਏਬੀ ਪੀਐੱਮ-ਜੇਏਵਾਈ ਬੁਨਿਆਦੀ ਢਾਂਚੇ ਦੇ ਨਾਲ ਸਹਿਜਤਾ ਨਾਲ ਏਕੀਕ੍ਰਿਤ ਹੋਣ, ਮੈਨੂਅਲ ਯਤਨਾਂ ਨੂੰ ਘੱਟ ਕਰਨ, ਨਿਪਟਾਰੇ ਦੇ ਸਮੇਂ ਨੂੰ ਘੱਟ ਕਰਨ ਅਤੇ ਪੂਰੇ ਈਕੋਸਿਸਟਮ ਲਈ ਇੱਕ ਸਕੇਲੇਬਲ, ਭਵਿੱਖ ਲਈ ਨਿਰਣਾਇਕ ਢਾਂਚਾ ਤਿਆਰ ਕਰਨ।
ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੂੰ ਏਬੀ ਪੀਐੱਮ-ਜੇਏਵਾਈ ਆਟੋ-ਐਡਜਿਊਡੀਕੇਸ਼ਨ ਹੈਕਾਥੌਨ 2026 ਲਈ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ, ਹੁਣ ਤੱਕ ਦੇਸ਼ ਭਰ ਤੋਂ 2,600 ਤੋਂ ਵੱਧ ਭਾਗੀਦਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।
ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ: 13 ਅਪ੍ਰੈਲ 2026
ਇਛੁੱਕ ਵਿਦਿਆਰਥੀ, ਖੋਜਕਰਤਾ, ਡਿਵੈਲਪਰ, ਪੇਸ਼ੇਵਰ, ਸਟਾਰਟਅੱਪਸ ਅਤੇ ਇਨੋਵੇਟਰਸ 13 ਅਪ੍ਰੈਲ 2026 ਤੱਕ ਅਧਿਕਾਰਤ ਪੋਰਟਲ https://nha.gov.in/hackathon ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਤਿੰਨ ਮਾਸਟਰ ਕਲਾਸ ਸੈਸ਼ਨ 13 ਅਪ੍ਰੈਲ 2026 ਤੋਂ ਸ਼ੁਰੂ ਹੋਣਗੇ
ਭਾਗੀਦਾਰਾਂ ਨੂੰ ਚੁਣੌਤੀਆਂ ਨੂੰ ਸਮਝਣ ਅਤੇ ਸੰਭਾਵਿਤ ਸਮਾਧਾਨਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਨ ਲਈ ਐੱਨਐੱਚਏ 13 ਅਪ੍ਰੈਲ 2026 ਤੋਂ ਤਿੰਨ ਮਾਸਟਰ ਕਲਾਸ ਸੀਰੀਜ਼ ਦਾ ਆਯੋਜਨ ਕਰੇਗਾ। ਸੈਸ਼ਨਾਂ ਵਿੱਚ ਦਾਅਵਾ ਨਿਪਟਾਰਾ ਪ੍ਰਣਾਲੀ, ਹੈਕਾਥੌਨ ਤੋਂ ਪ੍ਰਮੁੱਖ ਉਮੀਦਾਂ ਅਤੇ ਡਿਜੀਟਲ ਹੈਲਥ ਵਿੱਚ ਇਨੋਵੇਸ਼ਨ ਤੋਂ ਉਭਰਦੇ ਮੌਕਿਆਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।
ਮਾਸਟਰ ਕਲਾਸ ਸੀਰੀਜ਼ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ:
ਸੈਸ਼ਨ 1: 13 ਅਪ੍ਰੈਲ 2026/ ਦੁਪਹਿਰ 2:00 ਵਜੇ ਤੋਂ ਸ਼ਾਮ 4:00 ਵਜੇ ਤੱਕ
ਸੈਸ਼ਨ 2: 15 ਅਪ੍ਰੈਲ 2026/ ਦੁਪਹਿਰ 2:00 ਵਜੇ ਤੋਂ ਸ਼ਾਮ 4:00 ਵਜੇ ਤੱਕ
ਸੈਸ਼ਨ 3: 16 ਅਪ੍ਰੈਲ 2026/ਦੁਪਹਿਰ 2:00 ਵਜੇ ਤੋਂ ਸ਼ਾਮ 4:00 ਤੱਕ
ਸਾਰੇ ਸੈਸ਼ਨਾਂ ਦਾ ਸਿੱਧਾ ਪ੍ਰਸਾਰਣ ਨੈਸ਼ਨਲ ਹੈਲਥ ਅਥਾਰਿਟੀ ਦੇ ਅਧਿਕਾਰਿਤ ਯੂਟਿਊਬ ਚੈਨਲ @Ayushman ‘ਤੇ ਵੀ ਕੀਤਾ ਜਾਵੇਗਾ।

ਆਈਆਈਐੱਸਸੀ ਬੰਗਲੁਰੂ ਵਿੱਚ ਸ਼ਾਨਦਾਰ ਸਮਾਪਤੀ ਸਮਾਰੋਹ
ਹੈਕਾਥੌਨ ਦੀ ਸਮਾਪਤੀ 8-9 ਮਈ, 2026 ਨੂੰ ਬੰਗਲੁਰੂ ਸਥਿਤ ਪ੍ਰਤਿਸ਼ਠਿਤ ਭਾਰਤੀ ਵਿਗਿਆਨ ਸੰਸਥਾਨ ਵਿੱਚ ਹੋਵੇਗੀ, ਜਿੱਥੇ ਜੇਤੂ ਟੀਮਾਂ ਸਿਹਤ ਸੰਭਾਲ, ਤਕਨਾਲੋਜੀ ਅਤੇ ਜਨਤਕ ਨੀਤੀ ਦੇ ਖੇਤਰ ਵਿੱਚ ਦਿੱਗਜਾਂ ਦੀ ਨਿਰਣਾਇਕ ਕਮੇਟੀ ਦੇ ਸਾਹਮਣੇ ਆਪਣੇ ਸਮਾਧਾਨ ਪੇਸ਼ ਕਰਨਗੀਆਂ। ਜੇਤੂਆਂ ਨੂੰ ਹਰੇਕ ਸਮੱਸਿਆ ਦੇ ਸਮਾਧਾਨ ਲਈ 5 ਲੱਖ,3 ਲੱਖ ਅਤੇ 2 ਲੱਖ ਰੁਪਏ ਦੇ ਆਕਰਸ਼ਣ ਨਕਦ ਪੁਰਸਕਾਰ ਦੇ ਨਾਲ-ਨਾਲ ਐੱਨਐੱਚਏ ਦੇ ਨਾਲ ਸੰਭਾਵਿਤ ਸਹਿਯੋਗ ਦਾ ਮੌਕਾ ਵੀ ਮਿਲੇਗਾ।
ਡਿਜੀਟਲ ਹੈਲਥ ਇਨੋਵੇਸ਼ਨ ਨੂੰ ਅੱਗੇ ਵਧਾਉਣਾ
ਇਹ ਹੈਕਾਥੌਨ ਐੱਨਐੱਚਏ ਦੇ ਭਵਿੱਖ ਲਈ ਤਿਆਰ ਡਿਜੀਟਲ ਹੈਲਥ ਪ੍ਰਣਾਲੀਆਂ ਦੇ ਵਿਕਾਸ ਲਈ ਇਨੋਵੇਸ਼ਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਜੋ ਕੁਸ਼ਲਤਾ ਅਤੇ ਪਾਰਦਰਸ਼ਿਤਾ ਨੂੰ ਮਜ਼ਬੂਤ ਬਣਾ ਕੇ ਲਾਭਾਰਥੀਆਂ ਅਤੇ ਪ੍ਰੋਵਾਈਡਰਾਂ ਦੋਹਾਂ ਲਈ ਸਿਹਤ ਸੰਭਾਲ ਵੰਡ ਨੂੰ ਬਿਹਤਰ ਬਣਾਉਂਦਾ ਹੈ।
ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ https://nha.gov.in/hackathon ‘ਤੇ ਕਲਿੱਕ ਕਰੋ।
**********
ਐੱਸਆਰ
(Release ID: 2251523)
ਵਿਜ਼ੀਟਰ ਕਾਊਂਟਰ : 8