ਵਿੱਤ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਨੇ ਲਘੂ ਅਤੇ ਸੂਖਮ ਉਦਯੋਗਾਂ ਨੂੰ ਸਸ਼ਕਤ ਬਣਾਉਣ ਦੇ 11 ਸਾਲ ਪੂਰੇ ਕੀਤੇ


ਪੀਐੱਮਐੱਮਵਾਈ ਦੇਸ਼ ਵਿੱਚ ਲਘੂ ਅਤੇ ਦਰਮਿਆਨੇ ਉਦਮਾਂ (ਐੱਮਐੱਸਐੱਮਈ) ਅਤੇ ਅਣਗਿਣਤ ਵਿਅਕਤੀਗਤ ਉਦਮੀਆਂ ਲਈ ਕ੍ਰੈਡਿਟ ਲੈਂਡਸਕੇਪ ਨੂੰ ਨਵਾਂ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ: ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ

ਪੀਐੱਮਐੱਮਵਾਈ ਕ੍ਰੈਡਿਟ ਸਮਾਵੇਸ਼ ਨੂੰ ਹੁਲਾਰਾ ਦਿੰਦੇ ਹੋਏ ਲਘੂ ਉੱਦਮੀਆਂ ਨੂੰ ਬੈਂਕਾਂ, ਗੈਰ-ਸੰਚਾਲਿਤ ਵਿੱਤੀ ਸੰਸਥਾਨਾਂ (ਐੱਨਬੀਐੱਫਸੀ) ਅਤੇ ਲਘੂ ਅਤੇ ਦਰਮਿਆਨੇ ਮਾਈਕ੍ਰੋਫਾਈਨਾਂਸ ਸੰਸਥਾਨਾਂ (ਐੱਮਐੱਫਆਈ) ਤੋਂ ਲੋਨ ਸਹਾਇਤਾ ਹਾਸਲ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ: ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ

ਮੁਦਰਾ ਯੋਜਨਾ ਗੈਰ-ਕਾਰਪੋਰੇਟ ਅਤੇ ਗੈਰ-ਖੇਤੀਬਾੜੀ ਆਮਦਨ ਸਿਰਜਣ ਵਾਲੀ ਗਤੀਵਿਧੀਆਂ ਲਈ 20 ਲੱਖ ਰੁਪਏ ਤੱਕ ਦੇ ਬਿਨਾ ਗਰੰਟੀ ਵਾਲੇ ਸੰਸਥਾਗਤ ਕ੍ਰੈਡਿਟ ਤੱਕ ਨਿਰਵਿਘਨ ਪਹੁੰਚ ਨੂੰ ਅਸਾਨ ਬਣਾਉਂਦੀ ਹੈ

ਪੀਐੱਮਐੱਮਵਾਈ ਨੇ 57.79 ਕਰੋੜ ਲੋਨਸ ਰਾਹੀਂ 40.07 ਲੱਖ ਕਰੋੜ ਰੁਪਏ ਤੋਂ ਵੱਧ ਦੀ ਵੰਡ ਕੀਤੀ, ਜਿਸ ਨਾਲ ਲਘੂ ਅਤੇ ਸੂਖਮ ਉੱਦਮਾਂ ਲਈ ਕ੍ਰੈਡਿਟ ਈਕੋਸਿਸਟਮ ਮਜ਼ਬੂਤ ਹੋਇਆ

Posted On: 08 APR 2026 9:37AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 8 ਅਪ੍ਰੈਲ, 2015 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਭਾਰਤ ਦੇ ਜ਼ਮੀਨੀ ਪੱਧਰ ਦੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਵਿੱਚ 11 ਵਰ੍ਹਿਆਂ ਦੀ ਸਫਲਤਾ ਦਾ ਉਤਸਵ ਮਨਾ ਰਹੀ ਹੈ। ਇਸ ਪਹਿਲ ਦਾ ਉਦੇਸ਼ ਵਿੱਤੀ ਪਹੁੰਚ ਵਿੱਚ ਵਰਤਮਾਨ ਅੰਤਰ ਨੂੰ ਘੱਟ ਕਰਨਾ ਹੈ, ਜਿਸ ਦੇ ਅਧੀਨ ਗੈਰ-ਕਾਰਪੋਰੇਟ ਅਤੇ ਗੈਰ-ਖੇਤੀਬਾੜੀ ਆਮਦਨ ਸਿਰਜਣ ਵਾਲੀਆਂ ਗਤੀਵਿਧੀਆਂ ਲਈ ਸਮਾਲ ਸਕੇਲ ਬਿਜ਼ਨੈਸ ਨੂੰ ਸਮਰਥਨ ਦੇਣ ਲਈ 20 ਲੱਖ ਰੁਪਏ ਤੱਕ ਦੇ ਸਰਲ, ਅਸਾਨ ਅਤੇ ਬਿਨਾ ਗਰੰਟੀ ਵਾਲੇ ਲੋਨ ਉਪਲਬਧ ਕਰਵਾਏ ਜਾਂਦੇ ਹਨ।

ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਉਦਯੋਗਿਕ ਈਕੋਸਿਸਟਮ ਦਾ ਅਧਾਰ ਹੈ ਅਤੇ ਇਹ ਪ੍ਰਮੁੱਖ ਨਿਗਮਾਂ ਲਈ ਜ਼ਰੂਰੀ ਭਾਗੀਦਾਰੀ ਵਜੋਂ ਕਾਰਜ ਕਰਦੇ ਹੋਏ ਸੰਤੁਲਿਤ ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਦੇ ਹਨ। ਨਵੇਂ ਉਦਯੋਗਾਂ ਵਿੱਚ ਵਿਸਤਾਰ ਅਤੇ ਉਤਪਾਦਨ ਵਿੱਚ ਸੁਧਾਰ ਕਰਕੇ, ਇਹ ਉੱਦਮ ਸਥਾਨਕ ਉਪਭੋਗਤਾਵਾਂ ਅਤੇ ਗਲੋਬਲ ਬਜ਼ਾਰਾਂ ਦੋਵਾਂ ਦੀ ਜ਼ਰੂਰਤਾਂ ਨੂੰ ਪ੍ਰਭਾਵੀ ਢੰਗ ਨਾਲ ਪੂਰਾ ਕਰ ਰਹੇ ਹਨ।

ਡਿਜੀਟਲ ਇਨੋਵੇਸ਼ਾਂ ਅਤੇ ਡੇਟਾ ਵਿਸ਼ਲੇਸ਼ਣ ਦੀ ਸਹਾਇਤਾ ਨਾਲ ਛੋਟੇ ਕਾਰੋਬਾਰਾਂ ਲਈ ਪੂੰਜੀ ਇਕੱਠੀ ਕਰਨਾ ਅਸਾਨ ਹੋ ਗਿਆ ਹੈ, ਜਿਸ ਨਾਲ ਵਪਾਰਕ ਵਿੱਤ ਪੋਸ਼ਣ ਦਾ ਦ੍ਰਿਸ਼ਕੋਣ ਤੇਜ਼ੀ ਨਾਲ ਵਿਕਸਿਤ ਹੋਇਆ ਹੈ। ਇਸ ਪ੍ਰਗਤੀ ਦਾ ਇੱਕ ਮਹੱਤਵਪੂਰਨ ਹਿੱਸਾ ਪੀਐੱਮਐੱਮਵਾਈ ਹੈ, ਜੋ ਇੱਕ ਰਣਨੀਤਕ ਸਰਕਾਰੀ ਪਹਿਲਕਦਮੀ ਹੈ ਅਤੇ ਇਹ "ਫੰਡ ਨਾ ਮਿਲਣ ਵਾਲੀਆਂ ਨੂੰ ਫੰਡ ਪ੍ਰਦਾਨ ਕਰਨਾ" ਦੇ ਆਪਣੇ ਮਿਸ਼ਨ ਲਈ ਜਾਣਿਆ ਜਾਂਦਾ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕ੍ਰੈਡਿਟ ਉਨ੍ਹਾਂ ਲੋਕਾਂ ਤੱਕ ਪਹੁੰਚੇ ਜੋ ਪਰੰਪਰਾਗਤ ਤੌਰ 'ਤੇ ਰਸਮੀ ਬੈਂਕਿੰਗ ਪ੍ਰਣਾਲੀਆਂ ਤੋਂ ਵਾਂਝੇ ਰਹੇ ਹਨ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੇ 11ਵੇਂ ਸਫਲ ਸਾਲ ਦੇ ਮੌਕੇ ‘ਤੇ, ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ, ਭਾਰਤ ਨੇ ਇੱਕ ਅਜਿਹਾ ਪਰਿਵਰਤਨ ਦੇਖਿਆ ਹੈ ਜਿਥੇ ਕਰੋੜਾਂ ਆਮ ਨਾਗਰਿਕਾਂ ਨੇ ਨਵੇਂ ਆਤਮਵਿਸ਼ਵਾਸ ਅਤੇ ਸਰਗਰਮੀ ਨਾਲ ਉੱਦਮਸ਼ੀਲ ਦੇ ਖੇਤਰ ਵਿੱਚ ਕਦਮ ਰੱਖਿਆ ਹੈ। ਇਸ ਦੇ ਕੇਂਦਰ ਵਿੱਚ ਪ੍ਰਧਾਨ ਮੰਤਰੀ ਦੁਆਰਾ 8 ਅਪ੍ਰੈਲ, 2015 ਨੂੰ ਸ਼ੁਰੂ ਕੀਤੀ ਗਈ ਇੱਕ ਪਹਿਲਕਦਮੀ, ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਹੈ, ਜਿਸ ਦਾ ਉਦੇਸ਼ ‘ਫੰਡ ਨਾ ਮਿਲਣ ਵਾਲੀਆਂ ਨੂੰ ਫੰਡ ਪ੍ਰਦਾਨ ਕਰਨਾ’ ਸੀ।”

 ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ 11 ਵਰ੍ਹਿਆਂ ਬਾਅਦ, ਇਹ ਯੋਜਨਾ ਦੇਸ਼ ਵਿੱਚ ਲਘੂ ਅਤੇ ਦਰਮਿਆਨੇ ਉੱਦਮਾਂ (MSMEs) ਅਤੇ ਅਣਗਿਣਤ ਵਿਅਕਤੀਗਤ ਉੱਦਮੀਆਂ ਲਈ ਕ੍ਰੈਡਿਟ ਲੈਂਡਸਕੇਪ ਨੂੰ ਨਵਾਂ ਰੂਪ ਦੇਣ ਵਿੱਚ ਮਹੱਤਵਪੂਰਨ ਸਿੱਧ ਹੋਈ ਹੈ। ਇਹ ਉਹੀ ਉੱਦਮੀ ਹਨ ਜੋ ਹੁਣ ਤੱਕ ਰਸਮੀ ਬੈਂਕਿੰਗ ਸਿਸਟਮ ਦੇ ਦ੍ਰਿਸ਼ ਤੋਂ ਬਾਹਰ ਸਨ। ਇਸ ਪਹਿਲ ਨਾਲ, ਕ੍ਰੈਡਿਟ ਤੱਕ ਪਹੁੰਚ ਦੀਆਂ ਰੁਕਾਵਟਾਂ ਨੂੰ ਹਟਾ ਕੇ ਉੱਦਮਤਾ ਦਾ ਸਹੀ ਮਾਇਨੇ ਵਿੱਚ ਲੋਕਤੰਤਰੀਕਰਣ ਹੋਇਆ ਹੈ।

ਲੱਖਾਂ ਲੋਕਾਂ ਨੂੰ ਮਜ਼ਬੂਤ ਬਣਾਉਣ ਅਤੇ ਸਮਾਵੇਸ਼ੀ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪੀਐੱਮਐੱਮਵਾਈ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਕੁੱਲ ਮਿਲਾ ਕੇ 57.79 ਕਰੋੜ ਤੋਂ ਵੱਧ ਲੋਨ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਰਾਸ਼ੀ 40.07 ਲੱਖ ਕਰੋੜ ਰੁਪਏ ਹੈ। ਇਨ੍ਹਾਂ ਵਿੱਚੋਂ ਦੋ-ਤਿਹਾਈ ਲੋਨ ਮਹਿਲਾ ਉੱਦਮੀਆਂ ਨੂੰ ਮਨਜ਼ੂਰ ਕੀਤੇ ਗਏ ਹਨ। ਲਗਭਗ ਇੱਕ-ਪੰਜਵਾਂ ਹਿੱਸਾ ਪਹਿਲੀ ਵਾਰ ਉੱਦਮ ਸ਼ੁਰੂ ਕਰਨ ਵਾਲੇ ਉੱਦਮੀਆਂ ਨੂੰ ਦਿੱਤਾ ਗਿਆ ਹੈ। ਅੰਕੜਿਆਂ ਦੇ ਹਿਸਾਬ ਨਾਲ ਦੇਖੋ ਤਾਂ, ਨਵੇਂ ਉੱਦਮੀਆਂ ਨੂੰ 12 ਲ੍ਰਖ ਕਰੋੜ ਰੁਪਏ ਦੀ ਰਾਸ਼ੀ ਦੇ ਨਾਲ 12.15 ਕਰੋੜ ਲੋਨ ਦਿੱਤੇ ਗਏ ਹਨ। 

ਕੇਂਦਰੀ ਵਿੱਤ ਮੰਤਰੀ ਨੇ ਇਸ ਯੋਜਨਾ ਨੂੰ ਆਮ ਆਦਮੀ ਤੱਕ ਪਹੁੰਚਾਉਣ ਅਤੇ ਇਸ ਨੂੰ ਸ਼ਾਨਦਾਰ ਸਫਲਤਾ ਦਿਲਾਉਣ ਦੇ ਲਈ ਬੈਂਕਾਂ, ਵੱਖ-ਵੱਖ ਵਿੱਤੀ ਸੰਸਥਾਵਾਂ ਅਤੇ ਹਿਤਧਾਰਕਾਂ ਦੀ ਸ਼ਲਾਘਾ ਵੀ ਕੀਤੀ।

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪੀਐੱਮ ਮੁਦਰਾ ਯੋਜਨਾ ਉੱਦਮੀਆਂ ਨੂੰ ਮਜ਼ਬੂਤ ਬਣਾਉਣਾ ਜਾਰੀ ਰੱਖੇਗੀ, ਤਾਂ ਜੋ ਉਹ 2047 ਤੱਕ ਵਿਕਸਿਤ ਭਾਰਤ ਬਣਨ ਦੀ ਸਾਡੀ ਰਾਸ਼ਟਰ ਦੀ ਯਾਤਰਾ ਵਿੱਚ ਸਰਗਰਮ ਭਾਗੀਦਾਰੀ ਕਰ ਸਕਣ।

ਇਸ ਮੌਕੇ ‘ਤੇ, ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਸੂਖਮ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸਭ ਤੋਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਹੈ। ਵਿੱਤੀ ਸਮਾਵੇਸ਼ ਸਰਕਾਰ ਦੀਆਂ ਸਰਬਉੱਚ ਤਰਜੀਹਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਸਮਾਵੇਸ਼ੀ ਵਿਕਾਸ ਹਾਸਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪੀਐੱਮਐੱਮਵਾਈ ਛੋਟੇ ਉੱਦਮੀਆਂ ਨੂੰ ਬੈਂਕਾਂ, ਗੈਰ-ਸਰਕਾਰੀ ਵਿੱਤੀ ਸੰਸਥਾਨਾਂ (ਐੱਨਬੀਐੱਫਸੀ) ਅਤੇ ਲਘੂ ਅਤੇ ਸ਼ਿਸ਼ੂ ਵਿੱਤ ਸੰਸਥਾਨਾਂ (ਐੱਮਐੱਫਆਈ) ਦੁਆਰਾ ਲੋਨ ਸਹਾਇਤਾ ਪ੍ਰਾਪਤ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ, ਜਿਸ ਨਾਲ ਲੋਨ ਸਮਾਵੇਸ਼ ਨੂੰ ਹੁਲਾਰਾ ਮਿਲਦਾ ਹੈ।

ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ ਮੁਦਰਾ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 8 ਅਪ੍ਰੈਲ, 2015 ਨੂੰ ਕੀਤਾ ਸੀ। ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਦੇ ਲਘੂ ਉੱਦਮੀਆਂ ਦਾ ਸਮਰਥਨ ਕਰਨਾ ਭਾਰਤੀ ਅਰਥਵਿਵਸਥਾ ਦੇ ਵਿਕਾਸ ਅਤੇ ਸਮ੍ਰਿੱਧੀ ਵਿੱਚ ਸਹਾਇਕ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ। ਇਸ ਯੋਜਨਾ ਨੇ ਵੱਡੀ ਸੰਖਿਆ ਵਿੱਚ ਉੱਦਮੀਆਂ ਨੂੰ ਮਹੱਤਵਪੂਰਨ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣਾ ਕਾਰੋਬਾਰ ਸਥਾਪਿਤ ਕਰਨ ਅਤੇ ਸੰਚਾਲਿਤ ਕਰਨ ਵਿੱਚ ਮਦਦ ਮਿਲੀ ਹੈ ਅਤੇ ਉਨ੍ਹਾਂ ਵਿੱਚ ਵਿੱਤੀ ਸੁਰੱਖਿਆ ਦੀ ਭਾਵਨਾ ਜਾਗ੍ਰਿਤ ਹੋਈ ਹੈ। 

ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ ਇਸ ਨੇ ਪੂਰੇ ਦੇਸ਼ ਵਿੱਚ, ਵਿਸ਼ੇਸ਼ ਤੌਰ ‘ਤੇ ਸਮਾਜ ਦੇ ਵੰਚਿਤ ਵਰਗਾਂ, ਜਿਨ੍ਹਾਂ ਵਿੱਚ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ, ਹੋਰ ਪਿਛੜਿਆ ਵਰਗ (ਲੋਨ ਲਾਭਪਾਤਰੀਆਂ ਦਾ 51%) ਅਤੇ ਮਹਿਲਾਵਾਂ (ਲੋਨ ਲਾਭਪਾਤਰੀਆਂ ਦਾ 67%) ਸ਼ਾਮਲ ਹਨ, ਦੇ ਲਈ ਸਵੈ-ਰੁਜ਼ਗਾਰ ਦੇ ਮੌਕੇ ਤਿਆਰ ਕੀਤੇ ਹਨ।

ਮੁਦਰਾ ਯੋਜਨਾ ਦੇ ਪ੍ਰਭਾਵ 'ਤੇ ਜ਼ੋਰ ਦਿੰਦੇ ਹੋਏ, ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ ਮੁਦਰਾ ਯੋਜਨਾ ਦਾ ਮੂਲ ਉਦੇਸ਼ 'ਬਿਨਾ ਫੰਡ ਵਾਲੇ ਲੋਕਾਂ ਨੂੰ ਫੰਡ ਦੇਣਾ' ਹੈ। ਇਸ ਯੋਜਨਾ ਨੇ ਗੈਰ-ਰਸਮੀ ਕਰਜ਼ਦਾਰਾਂ ਦੁਆਰਾ ਭਾਰਤ ਦੇ ਛੋਟੇ ਉੱਦਮੀਆਂ ਦੇ ਸ਼ੋਸ਼ਣ ਨੂੰ ਸਫਲਤਾਪੂਰਵਕ ਖਤਮ ਕਰ ਦਿੱਤਾ ਹੈ। ਪਿਛਲੇ 11 ਵਰ੍ਹਿਆਂ ਵਿੱਚ, ਇਸ ਨੇ 57.7 ਕਰੋੜ ਕਰਜ਼ਾ ਖਾਤਿਆਂ ਰਾਹੀਂ 40 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਵੰਡੇ ਹਨ, ਜਿਸ ਨਾਲ ਕਰਜ਼ਦਾਰਾਂ ਵਿੱਚ ਨਵੇਂ ਸਿਰ੍ਹੇ ਤੋਂ ਵਿਸ਼ਵਾਸ ਪੈਦਾ ਹੋਇਆ ਹੈ। ਇਹ ਸਪਸ਼ਟ ਤੌਰ 'ਤੇ ਉਨ੍ਹਾਂ ਦੇ ਯਤਨਾਂ ਦਾ ਸਮਰਥਨ ਕਰਨ ਲਈ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ, ਨਾਲ ਹੀ ਵਿੱਤੀ ਸਮਾਵੇਸ਼ ਦੁਆਰਾ ਸਮਰੱਥ ਸਮਾਵੇਸ਼ੀ ਵਿਕਾਸ ਦੁਆਰਾ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਦੀ ਦਿਸ਼ਾ ਵਿੱਚ ਸਰਕਾਰ ਦੀ ਤੇਜ਼ ਪ੍ਰਗਤੀ ਨੂੰ ਦਰਸਾਉਂਦਾ ਹੈ।

ਮੁਦਰਾ ਯੋਜਨਾ ਦੇ ਮੂਲ ਸਿਧਾਂਤਾਂ ਰਾਹੀਂ ਵਿੱਤੀ ਸਮਾਵੇਸ਼ ਨੂੰ ਅੱਗੇ ਵਧਾਉਣ ਦੇ ਗਿਆਰ੍ਹਾਂ ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ, ਆਓ ਇਸ ਯੋਜਨਾ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਅਤੇ ਮਹੱਤਵਪੂਰਨ ਪ੍ਰਾਪਤੀਆਂ ‘ਤੇ ਇੱਕ ਝਾਤੀ ਮਾਰੀਏ:

ਦੇਸ਼ ਵਿੱਚ ਵਿੱਤੀ ਸਮਾਵੇਸ਼ ਪ੍ਰੋਗਰਾਮ ਦਾ ਲਾਗੂਕਰਨ ਤਿੰਨ ਥੰਮ੍ਹਾਂ ‘ਤੇ ਅਧਾਰਿਤ ਹੈ, ਅਰਥਾਤ:

  1. ਬੈਂਕਿੰਗ ਸਹੂਲਤਾਂ ਤੋਂ ਵੰਚਿਤ ਲੋਕਾਂ ਤੱਕ ਬੈਂਕਿੰਗ ਸੇਵਾਵਾਂ

  2. ਅਸੁਰੱਖਿਅਤ ਨੂੰ ਸੁਰੱਖਿਅਤ ਕਰਨਾ ਅਤੇ

  3. ਬਿਨਾ ਫੰਡ ਵਾਲੇ ਲੋਕਾਂ ਨੂੰ ਫੰਡ ਦੇਣਾ

ਉਪਰੋਕਤ ਤਿੰਨੋਂ ਉਦੇਸ਼ਾਂ ਨੂੰ ਤਕਨਾਲੋਦੀ ਦਾ ਲਾਭ ਲੈ ਕੇ ਅਤੇ ਬਹੁ-ਹਿਤਧਾਰਕਾਂ ਦੇ ਸਹਿਯੋਗਾਤਮਕ ਦ੍ਰਿਸ਼ਟੀਕੋਣ ਨੂੰ ਅਪਣਾ ਕੇ ਪ੍ਰਾਪਤ ਕੀਤਾ ਜਾ ਰਿਹਾ ਹੈ, ਨਾਲ ਹੀ ਉਨ੍ਹਾਂ ਲੋਕਾਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਹਾਲੇ ਤੱਕ ਸੇਵਾ ਨਹੀਂ ਮਿਲੀ ਹੈ ਜਾਂ ਘੱਟ ਸੇਵਾ ਮਿਲੀ ਹੈ।

ਵਿੱਤੀ ਸਮਾਵੇਸ਼ ਦੇ ਤਿੰਨ ਥੰਮ੍ਹਾਂ ਵਿੱਚੋਂ ਇੱਕ-ਵਿੱਤ ਤੋਂ ਵੰਚਿਤਾਂ ਨੂੰ ਫੰਡਿੰਗ ਪ੍ਰਦਾਨ ਕਰਨਾ- ਪੀਐੱਮਐੱਮਵਾਈ ਦੇ ਜ਼ਰੀਏ ਇਹ ਵਿੱਤੀ ਸਮਾਵੇਸ਼ ਈਕੋਸਿਸਟਮ ਵਿੱਚ ਝਲਕਦਾ ਹੈ, ਜਿਸ ਨੂੰ ਛੋਟੇ/ਸੂਖਮ ਉਦਮੀਆਂ ਲਈ ਬਿਨਾ ਕਿਸੇ ਜਮਾਨਤ ਦੇ ਬਦਲੇ ਲੋਨ ਤੱਕ ਪਹੁੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਪੀਐੱਮਐੱਮਵਾਈ ਦੀਆਂ ਮੁੱਖ ਵਿਸ਼ੇਸਤਾਵਾਂ:

  1. ਮੁਦਰਾ ਲੋਨਸ ਚਾਰ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਨਾਮ ਹਨ ‘ਸ਼ਿਸ਼ੂ, ਕਿਸ਼ੋਰ, ਤਰੁਣ ਅਤੇ ਤਰੁਣਪਲੱਸ’, ਜੋ ਕਿ ਲੋਨ ਪ੍ਰਾਪਤਕਰਤਾਵਾਂ ਦੇ ਵਿਕਾਸ ਜਾਂ ਵਾਧੇ ਦੇ ਪੜਾਅ ਅਤੇ ਫੰਡਿੰਗ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੀਆਂ ਹਨ:

    • ਸ਼ਿਸ਼ੂ- 50,000 ਰੁਪਏ ਤੱਕ ਦੇ ਲੋਨ ਨੂੰ ਕਵਰ ਕਰਦਾ ਹੈ।

    • ਕਿਸ਼ੋਰ- 50,000 ਰੁਪਏ ਤੋਂ ਵੱਧ ਅਤੇ 5 ਲੱਖ ਰੁਪਏ ਤੱਕ ਦੇ ਲੋਨਸ ਨੂੰ ਕਵਰ ਕਰਦਾ ਹੈ।

    • ਤਰੁਣ- 5 ਲੱਖ ਰੁਪਏ ਤੋਂ ਵੱਧ ਅਤੇ 10 ਲੱਖ ਰੁਪਏ ਤੱਕ ਦੇ ਲੋਨਸ ਨੂੰ ਕਵਰ ਕਰਦਾ ਹੈ।

    • ਤਰੁਣ ਪਲੱਸ- 10 ਲੱਖ ਰੁਪਏ ਤੋਂ ਵੱਧ ਅਤੇ 20 ਲੱਖ ਰੁਪਏ ਤੱਕ ਦੇ ਲੋਨਸ ਨੂੰ ਕਵਰ ਕਰਦਾ ਹੈ।

  2. ਲੋਨਸ ਮੈਨੂਫੈਕਚਰਿੰਗ, ਟ੍ਰੇਡਿੰਗ ਅਤੇ ਸਰਵਿਸ ਸੈਕਟਰਾਂ ਵਿੱਚ ਮਿਆਦੀ ਵਿੱਤ ਅਤੇ ਕਾਰਜਸ਼ੀਲ ਪੂੰਜੀ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ, ਜਿਸ ਵਿੱਚ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਜਿਵੇਂ ਪੋਲਟਰੀ ਫਾਰਮਿੰਗ, ਡੇਅਰੀ ਅਤੇ ਮਧੂ-ਮੱਖੀ ਪਾਲਣ ਆਦਿ ਸ਼ਾਮਲ ਹਨ।

  3. ਵਿਆਜ ਦਰ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਵਿੱਚ ਅਸਾਨ ਮੁੜ-ਭੁਗਤਾਨ ਸ਼ਰਤਾਂ ਉਪਲਬਧ ਹਨ।

27 ਮਾਰਚ 2026 ਤੱਕ ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਦੇ ਅਧੀਨ ਪ੍ਰਾਪਤੀਆਂ

ਮਹਿਲਾ ਲੋਨ ਪ੍ਰਾਪਤਕਰਤਾ: ਸ਼ਿਸ਼ੂ ਸ਼੍ਰੇਣੀ ਦੇ ਤਹਿਤ ਕੁੱਲ 9.02 ਲੱਖ ਕਰੋੜ ਰੁਪਏ, ਕਿਸ਼ੋਰ ਸ਼੍ਰੇਣੀ ਦੇ ਤਹਿਤ 6.22 ਲੱਖ ਕਰੋੜ ਰੁਪਏ ਅਤੇ ਤਰੁਣ ਸ਼੍ਰੇਣੀ ਦੇ ਤਹਿਤ 1.09 ਲੱਖ ਕਰੋੜ ਰੁਪਏ ਦਾ ਲੋਨ ਵੰਡਿਆ ਗਿਆ। 

ਘੱਟ ਗਿਣਤੀ ਲੋਨ ਪ੍ਰਾਪਤਕਰਤਾ: ਸ਼ਿਸ਼ੂ ਯੋਜਨਾ ਦੇ ਤਹਿਤ 1.33 ਲੱਖ ਕਰੋੜ ਰੁਪਏ, ਕਿਸ਼ੋਰ ਯੋਜਨਾ ਦੇ ਤਹਿਤ 1.54 ਲੱਖ ਕਰੋੜ ਰੁਪਏ ਅਤੇ ਤਰੁਣ ਯੋਜਨਾ ਦੇ ਤਹਿਤ 0.62 ਲੱਖ ਕਰੋੜ ਰੁਪਏ ਵੰਡੇ ਗਏ।

ਨਵੇਂ ਉੱਦਮੀ/ਖਾਤੇ: ਸ਼ਿਸ਼ੂ ਸ਼੍ਰੇਣੀ: 8.80 ਕਰੋੜ ਖਾਤੇ, ਜਿਨ੍ਹਾਂ ਵਿੱਚੋਂ 2.47 ਲੱਖ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਅਤੇ 2.42 ਲੱਖ ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।

ਕਿਸ਼ੋਰ ਸ਼੍ਰੇਣੀ: 2.79 ਕਰੋੜ ਖਾਤੇ ਜਿਸ ਵਿੱਚ 5.09 ਲੱਖ ਕਰੋੜ ਰੁਪਏ ਮਨਜ਼ੂਰ ਅਤੇ 4.87 ਲੱਖ ਕਰੋੜ ਰੁਪਏ ਵੰਡੇ ਗਏ ਹਨ।

ਤਰੁਣ ਸ਼੍ਰੇਣੀ: 55 ਲੱਖ ਖਾਤੇ ਜਿਨ੍ਹਾਂ ਵਿੱਚ 4.82 ਲੱਖ ਕਰੋੜ ਰੁਪਏ ਦੀ ਮਨਜ਼ੂਰ ਰਾਸ਼ੀ ਅਤੇ 4.67 ਲੱਖ ਕਰੋੜ ਰੁਪਏ ਦੀ ਵੰਡ ਕੀਤੀ ਜਾ ਚੁੱਕੀ ਹੈ। 

 

ਸ਼੍ਰੇਣੀਵਾਰ ਵੇਰਵਾ:-(ਲੋਨਸ ਦੀ ਗਿਣਤੀ ਅਤੇ ਮਨਜ਼ੂਰ ਰਾਸ਼ੀ)

ਵਰਗ 

ਲੋਨਸ ਦੀ ਗਿਣਤੀ ਦੇ ਅਨੁਸਾਰ ਪ੍ਰਤੀਸ਼ਤ

ਮਨਜ਼ੂਰ ਰਾਸ਼ੀ ਦੇ ਅਨੁਸਾਰ ਪ੍ਰਤੀਸ਼ਤ

ਸ਼ਿਸ਼ੂ

74%

32%

ਕਿਸ਼ੋਰ

24%

43%

ਤਰੁਣ

2%

25%

ਤਰੁਣਪਲੱਸ

0.004%

0.095%

ਕੁੱਲ

100%

100%

 

 

ਵਰ੍ਹੇਵਾਰ ਮਨਜ਼ੂਰ ਰਾਸ਼ੀ ਹੇਠ ਲਿਖੇ ਅਨੁਸਾਰ ਹੈ:-

ਵਿੱਤੀ ਵਰ੍ਹੇ

ਮਨਜ਼ੂਰ ਲੋਨਸ ਦੀ ਗਿਣਤੀ (ਕਰੋੜ ਵਿੱਚ)

ਮਨਜ਼ੂਰ ਰਾਸ਼ੀ

(ਲੱਖ ਕਰੋੜ ਰੁਪਏ ਵਿੱਚ)

2015-16

3.49

1.37

2016-17

3.97

1.80

2017-18

4.81

2.54

2018-19

5.98

3.22

2019-20

6.23

3.37

2020-21

5.07

3.22

2021-22

5.38

3.39

2022-23

6.24

4.56

2023-24

6.67

5.41

2024-25

5.47

5.53

2025-26

(ਮਿਤੀ 27.03.2026 ਤੱਕ) *

4.49

5.65

ਕੁੱਲ

57.79

40.07

 

ਪੀਐੱਮਐੱਮਵਾਈ ਦੇ ਇੱਕ ਦਹਾਕੇ ਤੋਂ ਵੱਧ ਸਮਾਂ ਪੂਰਾ ਹੋਣ ‘ਤੇ, ਭਾਰਤ ਵੰਚਿਤ ਵਰਗਾਂ ਦੇ ਲੋਕਾਂ ਨੂੰ ਰਸਮੀ ਅਰਥਵਿਵਸਥਾ ਵਿੱਚ ਏਕੀਕ੍ਰਿਤ ਕਰਨ ਦੇ ਆਪਣੇ ਸਮਰਪਿਤ ਮਿਸ਼ਨ ‘ਤੇ ਜ਼ੋਰ ਦਿੰਦਾ ਹੈ। “ਬੈਂਕਿੰਗ ਨਾਲ ਵੰਚਿਤਾਂ ਨੂੰ ਬੈਂਕਿੰਗ ਸਹੂਲਤ ਪ੍ਰਦਾਨ ਕਰਨਾ”, “ਅਸੁਰੱਖਿਅਤਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ” ਅਤੇ “ਫੰਡਿੰਗ ਨਾ ਹੋਣ ਵਾਲਿਆਂ ਨੂੰ ਫੰਡਿੰਗ ਕਰਨਾ” ਦੇ ਮੂਲ ਸਿਧਾਂਤਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਸਰਕਾਰ ਵਿੱਤੀ ਪਾੜੇ ਨੂੰ ਪੂਰਾ ਕਰਨ ਅਤੇ ਮਹੱਤਵਾਕਾਂਖੀ ਕਾਰੋਬਾਰੀਆਂ ਦੀਆਂ ਇੱਛਾਵਾਂ ਨੂੰ ਅਸਲੀਅਤ ਵਿੱਚ ਤਬਦੀਲ ਕਰਨ ਦਾ ਯਤਨ ਜਾਰੀ ਰੱਖੇ ਹੋਏ ਹੈ।

 

************

ਐੱਨਬੀ/ਏਡੀ/ਸ਼ੀਨਮ ਜੈਨ


(Release ID: 2250454) ਵਿਜ਼ੀਟਰ ਕਾਊਂਟਰ : 10