ਖੇਤੀਬਾੜੀ ਮੰਤਰਾਲਾ
ਆਲਮੀ ਭੂ-ਰਾਜਨੀਤਿਕ ਪਰਿਵਰਤਨਾਂ ਦੇ ਦਰਮਿਆਨ ਖੇਤੀਬਾੜੀ ਲਚਕਤਾ ਦੀ ਰਣਨੀਤੀ ਬਣਾਉਣ ਲਈ ਆਈਸੀਏਆਰ ਨੇ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ
ਡੀਏਆਰਈ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਹੋਈ ਪਹਿਲੀ ਬੈਠਕ ਵਿੱਚ ਨੈਸ਼ਨਲ ਫੂਡ ਐਂਡ ਇਨਪੁਟ ਸਕਿਓਰਿਟੀ ਲਈ ਵਿਆਪਕ ਰੂਪ-ਰੇਖਾ ਪੇਸ਼ ਕੀਤੀ ਗਈ
Posted On:
07 APR 2026 3:44PM by PIB Chandigarh
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਨੇ ਖੇਤੀਬਾੜੀ ਖੇਤਰ ਲਈ ਉੱਭਰ ਰਹੀਆਂ ਆਲਮੀ ਚੁਣੌਤੀਆਂ ਦਾ ਸਰਗਰਮੀ ਨਾਲ ਸਮਾਧਾਨ ਕਰਨ ਅਤੇ ਘਟਾਉਣ ਦੀਆਂ ਰਣਨੀਤੀਆਂ ਨੂੰ ਤਿਆਰ ਕਰਨ ਲਈ ਇੱਕ ਉੱਚ-ਪੱਧਰੀ ਸਪੈਸ਼ਲ ਟਾਸਕ ਫੋਰਸ (STF) ਦਾ ਗਠਨ ਕੀਤਾ ਹੈ। DARE ਦੇ ਸਕੱਤਰ ਅਤੇ ICAR ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਹੋਈ ਪਹਿਲੀ ਮੀਟਿੰਗ ਦੌਰਾਨ, ਨੈਸ਼ਨਲ ਫੂਡ ਐਂਡ ਇਨਪੁਟ ਸਕਿਓਰਿਟੀ ਨੂੰ ਯਕੀਨੀ ਬਣਾਉਣ ਲਈ ਹੇਠ ਲਿਖੀ ਵਿਆਪਕ ਰੂਪ-ਰੇਖਾ ਪੇਸ਼ ਕੀਤੀ ਗਈ:
‘ਮੇਰਾ ਗਾਓਂ ਮੇਰਾ ਗੌਰਵ’ (MGMG) ਅਭਿਆਨ ਦੀ ਮਜ਼ਬੂਤੀ: ਕਿਸਾਨਾਂ ਤੱਕ ਪਹੁੰਚ ਵਧਾਉਣ ਲਈ MGMG ਅਭਿਆਨ ਦੇ ਦਾਇਰੇ ਨੂੰ ਵਿਸ਼ਾਲ ਬਣਾਉਣ ਦੀ ਦਿਸ਼ਾ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪਹਿਲ ਦੇ ਤਹਿਤ 100 ਖਾਹਿਸ਼ੀ ਜ਼ਿਲ੍ਹਿਆਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਮੌਜੂਦਾ ਸੰਗਠਨਾਤਮਕ ਢਾਂਚਿਆਂ ਦੀ ਵਰਤੋਂ ਕਰਦੇ ਹੋਏ ਕਿਸਾਨਾਂ ਨੂੰ ਵਿਆਪਕ ਅਭਿਆਸ ਪ੍ਰਦਾਨ ਕੀਤੇ ਜਾਣਗੇ ਅਤੇ ਜ਼ਮੀਨੀ ਪੱਧਰ ‘ਤੇ ਉਨ੍ਹਾਂ ਦਾ ਵਿਸ਼ਵਾਸ ਵਧਾਇਆ ਜਾਵੇਗਾ।
ਮਿੱਟੀ ਦੀ ਸਿਹਤ ਅਤੇ ਖਾਦ ਦੀ ਵਰਤੋਂ ਨੂੰ ਅਨੁਕੂਲ ਬਣਾਉਣਾ: ਖਾਦਾਂ ਅਤੇ ਜੈਵਿਕ ਉਪਕਰਣਾਂ ਦੀ ਸੰਤੁਲਿਤ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿੱਚ ਕਣਕ ਅਤੇ ਚੌਲ ਵਰਗੀਆਂ ਮੁੱਖ ਫਸਲਾਂ ਵਿੱਚ ਖਾਦ ਦੀ ਖਪਤ ਨੂੰ ਯੁਕਤੀਸੰਗਤ ਬਣਾਉਣ ਅਤੇ ਸੰਸਾਧਨਾਂ ਦੀ ਜ਼ਿਆਦਾ ਵਰਤੋਂ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾਵਾਰ ਮੁਲਾਂਕਣ ਸ਼ਾਮਲ ਹੈ।
ਵਿਭਿੰਨਤਾ ਅਤੇ ਖੇਤਰ ਮੈਪਿੰਗ : ਭੂਮੀ-ਉਪਯੋਗ ਕੁਸ਼ਲਤਾ ਨੂੰ ਅਨੁਕੂਲਿਤ ਕਰਨ ਲਈ ਬਾਜਰਾ ਉਤਪਾਦਕ ਖੇਤਰਾਂ ਦੀ ਵਿਸਤ੍ਰਿਤ ਮੈਪਿੰਗ ਕੀਤੀ ਜਾ ਰਹੀ ਹੈ। ਇਸ ਰਣਨੀਤੀ ਵਿੱਚ ਖਰੀਫ ਮੌਸਮ ਦੌਰਾਨ ਕਿਸਾਨਾਂ ਦੀ ਆਮਦਨ ਵਧਾਉਣ ਲਈ ਘੱਟ ਉਤਪਾਦਕਤਾ ਵਾਲੇ ਚੌਲ ਖੇਤਰਾਂ ਵਿੱਚ ਉੱਚ-ਮੁੱਲ ਵਾਲੇ ਵਿਕਲਪਾਂ ਨੂੰ ਹੁਲਾਰਾ ਦੇਣਾ ਸ਼ਾਮਲ ਹੈ, ਜਿਵੇਂ ਕਿ ਵਾਤਾਵਰਣ-ਅਨੁਕੂਲ ਮੱਛੀ ਪਾਲਣ ਦਾ ਏਕੀਕਰਣ।
ਤਕਨੀਕੀ ਅਤੇ ਮਕੈਨੀਕਲ ਦਖਲਅੰਦਾਜ਼ੀ : ਝੋਨੇ ਦੀ ਸਿੱਧੀ ਬਿਜਾਈ (DSR), ਸਮੇਤ ਮਕੈਨੀਕਲ ਸੌਲਿਊਸ਼ਨਜ਼ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਨੂੰ ਅਸਲ ਸਮੇਂ ਵਿੱਚ ਕਿਸਾਨਾਂ ਨੂੰ ਸਲਾਹ ਦੇਣ ਲਈ ਮੌਸਮ ਵਿਗਿਆਨ ‘ਤੇ ਇੱਕ ਮਜ਼ਬੂਤ ਏਆਈ ਸੀਆਰਪੀ ਦੁਆਰਾ ਸਮਰਥਿਤ ਕੀਤਾ ਜਾ ਰਿਹਾ ਹੈ।
ਸ਼ਾਸਨ ਅਤੇ ਨਿਗਰਾਨੀ : ਕੰਮ ਦੇ ਤੇਜ਼ੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ, ਹਰੇਕ ਵਿਸ਼ਾ-ਵਸਤੂ ਡਿਵੀਜ਼ਨ (ਐੱਸਐੱਮਡੀ) ਅੰਦਰ ਨੋਡਲ ਅਫਸਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਤਾਂ ਜੋ ਉਹ ਹਫਤਾਵਾਰ ਪ੍ਰਗਤੀ ਦੀ ਨਿਗਰਾਨੀ ਕਰ ਸਕਣ ਅਤੇ ਮੁੱਖ ਖੇਤਰਾਂ ਵਿੱਚ ਇੱਕ ਸਮੇਕਿਤ ਕਾਰਜ-ਯੋਜਨਾ ਦਾ ਤਾਲਮੇਲ ਕਰ ਸਕਣ।
ਸਪੈਸ਼ਲ ਟਾਸਕ ਫੋਰਸ ਸਥਿਤੀ ਦੀ ਮੰਗ ਅਨੁਸਾਰ ਮੀਟਿੰਗ ਕਰੇਗਾ, ਅਤੇ ਸੰਸਥਾਗਤ ਫੀਡਬੈਕ ਮਕੈਨੀਜ਼ਮ ਅਤੇ ਅੰਦਰੂਨੀ ਮੁਹਾਰਤ ਦੀ ਵਰਤੋਂ ਕਰਦੇ ਹੋਏ ਸਰਕਾਰ ਨੂੰ ਡੇਟਾ ਅਧਾਰਿਤ ਇਨਪੁਟਸ ਪ੍ਰਦਾਨ ਕਰੇਗਾ।
**********
ਆਰਸੀ/ਐੱਮਐੱਸ/ਏਕੇ
(Release ID: 2250449)
ਵਿਜ਼ੀਟਰ ਕਾਊਂਟਰ : 21