ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਨ ਦੇਸ਼ ਭਗਤ ਅਤੇ ਰਾਸ਼ਟਰਵਾਦੀ ਲੇਖਕ ਬੰਕਿਮ ਚੰਦਰ ਚੱਟੋਪਾਧਿਆਏ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ


ਬੰਕਿਮ ਬਾਬੂ ਨੇ ਮੁਗਲ ਹਮਲਾਵਰਾਂ ਅਤੇ ਬ੍ਰਿਟਿਸ਼ ਸ਼ਾਸਕਾਂ ਦੇ ਸ਼ੋਸ਼ਣ ਅਤੇ ਬੇਇਨਸਾਫ਼ੀ ਤੋਂ ਤੰਗ ਭਾਰਤੀ ਸਵੈ-ਮਾਣ ਨੂੰ ਜਗਾਉਣ ਦਾ ਅਭੁੱਲ ਕੰਮ ਕੀਤਾ

ਬੰਕਿਮ ਚੰਦਰ ਚੱਟੋਪਾਧਿਆਏ ਜੀ ਨੇ 'ਵੰਦੇ ਮਾਤਰਮ' ਰਾਹੀਂ ਭਾਸ਼ਾ, ਖੇਤਰ ਅਤੇ ਪ੍ਰਾਂਤ ਵਿੱਚ ਵੰਡੀ ਆਜ਼ਾਦੀ ਦੀ ਲੜ੍ਹਾਈ ਨੂੰ ਏਕਤਾ ਦਾ ਸੁਰ ਦਿੱਤਾ

ਇਹ ਦੇਸ਼, ਇਹ ਸਭਿਅਤਾ ਅਤੇ ਇਹ ਸ਼ਾਨਦਾਰ ਸੱਭਿਆਚਾਰ, ਨੌਜਵਾਨਾਂ ਨੂੰ ਆਜ਼ਾਦੀ ਅਤੇ ਮਾਤ੍ਰਭੂਮੀ ਦੀ ਰੱਖਿਆ ਲਈ ਪ੍ਰੇਰਿਤ ਕਰਨ ਵਾਲੇ ਬੰਕਿਮ ਬਾਬੂ ਦਾ ਅਨੰਤ ਕਾਲ ਤੱਕ ਰਿਣੀ ਰਹੇਗਾ

प्रविष्टि तिथि: 08 APR 2026 1:48PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਨ ਦੇਸ਼ ਭਗਤ ਅਤੇ ਰਾਸ਼ਟਰਵਾਦੀ ਲੇਖਕ ਬੰਕਿਮ ਚੰਦਰ ਚੱਟੋਪਾਧਿਆਏ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕੀਤੀ।

ਐਕਸ ‘ਤੇ ਜਾਰੀ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਬੰਕਿਮ ਬਾਬੂ ਨੇ ਮੁਗਲ ਹਮਲਾਵਰਾਂ ਅਤੇ ਬ੍ਰਿਟਿਸ਼ ਸ਼ਾਸਕਾਂ ਦੇ ਸ਼ੋਸ਼ਣ ਅਤੇ ਬੇਇਨਸਾਫ਼ੀ ਤੋਂ ਤੰਗ ਭਾਰਤੀ ਸਵੈ-ਮਾਣ ਨੂੰ ਜਗਾਉਣ ਦਾ ਅਭੁੱਲ ਕੰਮ ਕੀਤਾ। ਉਨ੍ਹਾਂ ਨੇ 'ਵੰਦੇ ਮਾਤਰਮ' ਰਾਹੀਂ ਭਾਸ਼ਾ, ਖੇਤਰ ਅਤੇ ਪ੍ਰਾਂਤ ਵਿੱਚ ਵੰਡੀ ਆਜ਼ਾਦੀ ਦੀ ਲੜ੍ਹਾਈ ਨੂੰ ਏਕਤਾ ਦਾ ਸੁਰ ਦਿੱਤਾ। ਮਾਂ ਭਾਰਤੀ ਦੇ ਵਿਸ਼ਾਲ ਸਵਰੂਪ ਨੂੰ ਦੇਸ਼ਵਾਸੀਆਂ ਦੇ ਸਾਹਮਣੇ ‘ਆਨੰਦ ਮਠ’ ਰਾਹੀਂ ਜੀਵੰਤ ਬਣਾ ਕੇ ਨੌਜਵਾਨਾਂ ਨੂੰ ਆਜ਼ਾਦੀ ਅਤੇ ਮਾਤ੍ਰਭੂਮੀ ਦੀ ਰੱਖਿਆ ਲਈ ਪ੍ਰੇਰਿਤ ਕਰਨ ਵਾਲੇ ਬੰਕਿਮ ਬਾਬੂ ਦਾ ਇਹ ਦੇਸ਼, ਇਹ ਸੱਭਿਅਤਾ ਅਤੇ ਇਹ ਮਹਾਨ ਸੱਭਿਆਚਾਰਕ ਅਨੰਤ ਕਾਲ ਤੱਕ ਰਿਣੀ ਰਹੇਗਾ।

************

ਆਰਕੇ/ਪੀਆਰ/ਪੀਐੱਸ/ਐੱਸਕੇ/ਬਲਜੀਤ ਸਿੰਘ


(रिलीज़ आईडी: 2250146) आगंतुक पटल : 59
इस विज्ञप्ति को इन भाषाओं में पढ़ें: English , Urdu , Bengali , Bengali-TR , Assamese , Gujarati