ਰੱਖਿਆ ਮੰਤਰਾਲਾ
ਇੰਡੀਅਨ ਨੇਵੀ ਦਾ ਜਹਾਜ਼ ਤ੍ਰਿਕੰਡ (TRIKAND) ਕੀਨੀਆ ਦੇ ਮੋਮਬਾਸਾ ਪਹੁੰਚਿਆ
Posted On:
08 APR 2026 12:30PM by PIB Chandigarh
ਭਾਰਤੀ ਜਲ ਸੈਨਾ ਦਾ ਫਰੰਟਲਾਈਨ ਗਾਈਡਡ-ਮਿਜ਼ਾਈਲ ਜੰਗੀ ਜਹਾਜ਼, ਆਈਐੱਨਐੱਸ ਤ੍ਰਿਕੰਡ ਦੱਖਣ-ਪੱਛਮ ਹਿੰਦ ਮਹਾਸਾਗਰ ਖੇਤਰ ਵਿੱਚ ਆਪਣੀ ਜਾਰੀ ਤਾਇਨਾਤੀ ਦੇ ਤਹਿਤ 7 ਅਪ੍ਰੈਲ, 2026 ਨੂੰ ਕੀਨੀਆ ਦੇ ਮੋਮਬਾਸਾ ਪਹੁੰਚਿਆ । ਕੀਨੀਆ ਵਿੱਚ ਇਸ ਤਾਇਨਾਤੀ ਦਾ ਉਦੇਸ਼ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਭਾਰਤ ਅਤੇ ਕੀਨੀਆ ਵਿਚਕਾਰ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਬੰਦਰਗਾਹ 'ਤੇ ਆਈਐੱਨਐੱਸ ਤ੍ਰਿਕੰਡ ਜ਼ੰਗੀ ਜਹਾਜ਼ ਦੇ ਆਉਣ ਨਾਲ ਹੀ ਪੱਛਮ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਕ੍ਰਿਸ਼ਣਾ ਸਵਾਮੀਨਾਥਨ ਵੀ ਕੀਨੀਆ ਯਾਤਰਾ ‘ਤੇ ਪਹੁੰਚੇ।
ਇਸ ਦੌਰੇ ਦੌਰਾਨ ਪੇਸ਼ੇਵਰ, ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਜ਼ਰੂਰੀ ਸਪਲਾਈ ਕੀਨੀਆ ਰੱਖਿਆ ਬਲਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜੰਗੀ ਜਹਾਜ਼ ਦੇ ਕਮਾਂਡਿੰਗ ਅਫਸਰ ਕੀਨੀਆ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
ਮੋਮਬਾਸਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਆਈਐੱਨਐੱਸ ਤ੍ਰਿਕੰਡ ਕੀਨੀਆ ਜਲ ਸੈਨਾ ਦੀਆਂ ਇਕਾਈਆਂ ਨਾਲ ਇੱਕ ਪੈਸੇਜ ਅਭਿਆਸ (ਪਾਸੈਕਸ) ਵਿੱਚ ਹਿੱਸਾ ਲਵੇਗਾ। ਇਸ ਅਭਿਆਸ ਵਿੱਚ ਸਭ ਤੋਂ ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ ਨੂੰ ਅਸਾਨ ਬਣਾਇਆ ਜਾਵੇਗਾ ਅਤੇ ਦੁਵੱਲੇ ਸਮੁੰਦਰੀ ਅੰਤਰ-ਕਾਰਜਸ਼ੀਲਤਾ ਨੂੰ ਉਤਸ਼ਾਹਿਤ ਕਰੇਗਾ।
ਆਈਐੱਨਐੱਸ ਤ੍ਰਿਕੰਡ ਦਾ ਮੋਮਬਾਸਾ ਬੰਦਰਗਾਹ 'ਤੇ ਆਗਮਨ ਭਾਰਤ ਦੇ ਮਹਾਸਾਗਰ (ਹਿੰਦ ਮਹਾਸਾਗਰ ਖੇਤਰ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਉੱਨਤੀ) ਵਿਜ਼ਨ ਦੇ ਅਨੁਸਾਰ ਹੈ।
(2)E4EO.jpeg)
(2)1TQL.jpeg)
(2)RGYG.jpeg)
*************
ਵੀਐੱਮ/ਐੱਸਪੀਐੱਸ/ਬਲਜੀਤ ਸਿੰਘ
(Release ID: 2250133)
ਵਿਜ਼ੀਟਰ ਕਾਊਂਟਰ : 14