ਖੇਤੀਬਾੜੀ ਮੰਤਰਾਲਾ
ਰਾਏਸੇਨ ਵਿੱਚ ਉੱਨਤ ਖੇਤੀਬਾੜੀ ਮਹੋਤਸਵ ਵਿੱਚ ਕਿਸਾਨਾਂ ਨੂੰ ਮਿਲੇਗਾ ਵਿਗਿਆਨਿਕਾਂ ਦਾ ਮਾਰਗਦਰਸ਼ਨ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਉੱਨਤ ਖੇਤੀਬਾੜੀ ਦੀ ਝਲਕ ਦੇ ਨਾਲ ਕਿਸਾਨਾਂ ਲਈ ਤਿੰਨ ਦਿਨਾਂ ਦਾ ਗਿਆਨ ਮਹਾਕੁੰਭ 11 ਅਪ੍ਰੈਲ ਤੋਂ
ਖੇਤੀਬਾੜੀ ਮੇਲੇ ਰਾਹੀਂ ਪਰਾਲੀ ਤੋਂ ‘ਕਚਰੇ ਤੋਂ ਕੰਚਨ’ ਤੱਕ- ਵੇਸਟ-ਟੂ-ਵੈਲਥ ਦਾ ਵਿਗਿਆਨਿਕ ਰਸਤਾ- ਸ਼੍ਰੀ ਸ਼ਿਵਰਾਜ ਸਿੰਘ
ਰਾਏਸੇਨ ਖੇਤੀਬਾੜੀ ਮੇਲੇ ਵਿੱਚ ਆਈਸੀਏਆਰ ਦੇ ਸੋਇਲ ਟੈਸਟਿੰਗ, ਡ੍ਰੋਨ, ਹਾਈਡ੍ਰੋਪੋਨਿਕਸ ਅਤੇ ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀਆਂ ਦੇ ਲਾਈਵ ਮਾਡਲ ਵੀ ਪ੍ਰਦਰਸ਼ਿਤ ਕੀਤੇ ਜਾਣਗੇ
Posted On:
05 APR 2026 5:53PM by PIB Chandigarh
ਰਾਏਸੇਨ ਦਾ “ਉੱਨਤ ਖੇਤੀਬਾੜੀ ਮਹੋਤਸਵ 2026- ਪ੍ਰਦਰਸ਼ਨੀ ਅਤੇ ਟ੍ਰੇਨਿੰਗ” ਦੇ ਰਾਹੀਂ ਕਿਸਾਨਾਂ ਨੂੰ ਦੇਸ਼ ਦੇ ਉੱਘੇ ਖੇਤੀਬਾੜੀ ਵਿਗਿਆਨਿਕਾਂ ਦਾ ਮਾਰਗਦਰਸ਼ਨ ਮਿਲੇਗਾ, ਉੱਥੇ ਹੀ ਪਰਾਲੀ ਨੂੰ “ਕਚਰੇ ਤੋਂ ਕੰਚਨ” (Waste to Wealth) ਬਣਾਉਣ ਦੀ ਤਕਨੀਕ ਅਤੇ ਤਿੰਨ ਦਿਨਾਂ ਤੱਕ ਲਗਾਤਾਰ ਚਲਣ ਵਾਲੀ ਟ੍ਰੇਨਿੰਗ ਪ੍ਰੋਗਰਾਮ ਕਿਸਾਨਾਂ ਦੀ ਖੇਤੀ ਨੂੰ ਨਵੇਂ ਪੱਧਰ ‘ਤੇ ਲੈ ਜਾਵੇਗੀ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਰਾਏਸੇਨ ਵਿੱਚ ਦੁਸਹਿਰਾ ਮੈਦਾਨ ‘ਤੇ ਹੋਣ ਵਾਲੇ ਇਸ ਮਹੋਤਸਵ ਦੌਰਾਨ ਤਿੰਨੋਂ ਦਿਨ ਚਾਰ ਸਥਾਨਾਂ-ਸੈਮੀਨਾਰ ਹਾਲ-1, ਸੈਮੀਨਾਰ ਹਾਲ-2, ਸੈਮੀਨਾਰ ਹਾਲ-3 ਅਤੇ ਮੁੱਖ ਹਾਲ ਵਿੱਚ ਵਿਸ਼ਾ-ਅਧਾਰਿਤ ਸੈਸ਼ਨ ਹੋਣਗੇ, ਜਿਨ੍ਹਾਂ ਵਿੱਚ ਫਸਲ ਪ੍ਰਬੰਧਨ ਤੋਂ ਲੈ ਕੇ ਬਜ਼ਾਰ ਅਤੇ ਆਧੁਨਿਕ ਤਕਨੀਕ ਤੱਕ ਪੂਰੀ ਚੇਨ ਨੂੰ ਕਵਰ ਕੀਤਾ ਜਾਵੇਗਾ।
“ ਵਿਗਿਆਨਿਕਾਂ ਦਾ ਮਾਰਗਦਰਸ਼ਨ, ਉੱਨਤ ਖੇਤੀਬਾੜੀ ਦੀ ਝਲਕ-ਤਿੰਨ ਦਿਨਾਂ ਦਾ ਗਿਆਨ ਮਹਾਕੁੰਭ”
ਉਨ੍ਹਾਂ ਨੇ ਦੱਸਿਆ ਕਿ ਪਹਿਲੇ ਦਿਨ 11 ਅਪ੍ਰੈਲ ਨੂੰ ਦੁਪਹਿਰ ਦੇ ਸੈਸ਼ਨਾਂ ਵਿੱਚ ਫਸਲ ਦੀ ਵਾਢੀ ਤੋਂ ਬਾਅਦ ਪ੍ਰਬੰਧਨ ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ Agriculture Infrastructure Fund – AIF) ਦੀ ਵਰਤੋਂ ਨਾਲ ਉੱਨਤ ਖੇਤੀਬਾੜੀ, ਡਿਜੀਟਲ ਖੇਤੀਬਾੜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਸਮਾਧਾਨ, ਮਧੂ-ਮਖੀ-ਪਾਲਣ ਨਾਲ ਖੇਤੀਬਾੜੀ ਆਮਦਨ ਵਿੱਚ ਵਾਧਾ ਅਤੇ ਖੇਤੀਬਾੜੀ ਮਸ਼ੀਨੀਕਰਣ ਰਾਹੀਂ ਖੇਤੀ ਵਿੱਚ ਉੱਨਤੀ ਜਿਹੇ ਵਿਸ਼ੇ ਸ਼ਾਮਲ ਰਹਿਣਗੇ। ਨਾਲ ਹੀ, ਦਾਲਾਂ ਦੀ ਫਸਲਾਂ ਵਿੱਚ ਉਤਪਾਦਕਤਾ ਵਾਧਾ ਅਤੇ ਖੇਤਰ ਵਿਸਤਾਰ, ਕੁਦਰਤੀ ਖੇਤੀ, ਬਾਗਵਾਨੀ ਫਸਲਾਂ ਦਾ ਵਿਸਤਾਰ ਅਤੇ ਪਰਾਲੀ ਪ੍ਰਬੰਧਨ ‘ਤੇ “ਵੇਸਟ-ਟੂ-ਵੈਲਥ (ਕਚਰੇ ਤੋਂ ਕੰਚਨ)” ਦੇ ਨਾਲ ਨੁੱਕੜ ਨਾਟਕ ਦੇ ਜ਼ਰੀਏ ਕਿਸਾਨਾਂ ਨੂੰ ਵਿਵਹਾਰਿਕ ਸੰਦੇਸ਼ ਦਿੱਤੇ ਜਾਣਗੇ।
ਦੂਸਰੇ ਦਿਨ 12 ਅਪ੍ਰੈਲ ਨੂੰ ਸਵੇਰੇ ਐੱਫਪੀਓ ਮੀਟ (ਕਿਸਾਨ ਉਤਪਾਦਕ ਸੰਗਠਨ ਸੰਮੇਲਨ), ਮਿੱਟੀ ਦੀ ਸਿਹਤ ਰਾਹੀਂ ਹਰਿਤ ਅਤੇ ਸੁਰੱਖਿਅਤ ਖੇਤੀਬਾੜੀ, ਸੁਰੱਖਿਅਤ ਖੇਤੀ (ਪਾਲੀਹਾਊਸ-ਸ਼ੈਡ਼ਨੈੱਟ) ਨੂੰ ਜਲਵਾਯੂ –ਅਨੁਕੂਲ ਖੇਤੀਬਾੜੀ ਦੇ ਟਿਕਾਊ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY) ‘ਤੇ ਜਾਗਰੂਕਤਾ ਅਤੇ ਸੰਵਾਦ ਵਰਕਸ਼ਾਪ ਅਤੇ ਨੁੱਕੜ ਨਾਟਕ ਦੇ ਆਯੋਜਨ ਹੋਣਗੇ। ਇਸੇ ਦਿਨ ਦੁਪਹਿਰ ਤੋਂ ਸ਼ਾਮ ਤੱਕ ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀ, ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ, ਫੁੱਲਾਂ ਅਤੇ ਸਬਜ਼ੀਆਂ ਦੀ ਵਿਗਿਆਨਿਕ ਖੇਤੀ, ਏਕੀਕ੍ਰਿਤ ਕੀਟ ਪ੍ਰਬੰਧਨ- Integrated Pest Management (IPM) ਅਤੇ ਬਾਇਓ-ਪੈਸਟੀਸਾਈਡ ਦੀ ਵਰਤੋਂ, ਨਰਸਰੀ ਪ੍ਰਬੰਧਨ ਅਤੇ ਗੁਣਵੱਤਾਪੂਰਨ ਰੋਪਣ (ਲਾਉਣਾ) ਸਮੱਗਰੀ ਉਤਪਾਦਨ, ਸੂਖਮ ਸਿੰਚਾਈ ਅਤੇ ਫਰਟੀਗੇਸ਼ਨ, ਹਾਈਡ੍ਰੋਪੋਨਿਕਸ, ਪ੍ਰਿਸੀਜਨ ਫਾਰਮਿੰਗ ਅਤੇ ਵਰਟੀਕਲ ਫਾਰਮਿੰਗ ‘ਤੇ ਵਿਸ਼ੇਸ਼ ਸੈਸ਼ਨ ਹੋਣਗੇ।
ਤੀਜੇ ਦਿਨ 13 ਅਪ੍ਰੈਲ ਨੂੰ ਸਵੇਰੇ KVK (ਕ੍ਰਿਸ਼ੀ ਵਿਗਿਆਨ ਕੇਂਦਰ) ਸੰਮੇਲਨ, ਝੋਨੇ ਵਿੱਚ ਆਤਮਨਿਰਭਰਤਾ ਲਈ ਬੀਜ ਪ੍ਰਣਾਲੀ, ਮੱਛੀ ਪਾਲਣ ਅਤੇ ਮੋਤੀ ਪਾਲਣ, ਖੇਤੀਬਾੜੀ ਲੋਨ ਅਤੇ ਕਿਸਾਨ ਕ੍ਰੈਡਿਟ ਕਾਰਡ (KCC) ‘ਤੇ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ। ਇਸੇ ਦਿਨ ਦੁਪਹਿਰ ਦੇ ਸੈਸ਼ਨਾਂ ਵਿੱਚ ਮੱਧ ਪ੍ਰਦੇਸ਼ ਦੀ ਜਲਵਾਯੂ ਅਧਾਰਿਤ ਡੇਅਰੀ ਵਿਕਾਸ ਅਤੇ ਪਸ਼ੂ ਪਾਲਣ, ਝੋਨੇ ਦੀ ਸਿੱਧੀ ਬਿਜਾਈ, ਮੁਰਗੀ ਪਾਲਣ –ਬਕਰੀ ਪਾਲਣ ਨਾਲ ਆਮਦਨ-ਵਾਧਾ ਅਤੇ “ਧਰਤੀ ਬਚਾਓ” ਵਿਸ਼ੇ ‘ਤੇ ਨੁੱਕੜ ਨਾਟਕ ਰਾਹੀਂ ਜਲਵਾਯੂ-ਸੰਤੁਲਿਤ ਅਤੇ ਟਿਕਾਊ ਖੇਤੀ ਦਾ ਸੰਦੇਸ਼ ਦਿੱਤਾ ਜਾਵੇਗਾ।
“ਪਰਾਲੀ ਤੋਂ ‘ਕਚਰੇ ਤੋਂ ਕੰਚਨ’ ਤੱਕ- ਵੇਸਟ-ਟੂ-ਵੈਲਥ ਦਾ ਵਿਗਿਆਨਿਕ ਰਸਤਾ”
ਸ਼੍ਰੀ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਮਹੋਤਸਵ ਵਿੱਚ ਪਰਾਲੀ ਪ੍ਰਬੰਧਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ, ਜਿੱਥੇ “ਕਚਰੇ ਤੋਂ ਕੰਚਨ” ਦੀ ਧਾਰਨਾ ਦੇ ਤਹਿਤ ਵੇਸਟ-ਟੂ-ਵੈਲਥ ਮਾਡਲ ਕਿਸਾਨਾਂ ਦੇ ਸਾਹਮਣੇ ਰੱਖੇ ਜਾਣਗੇ ਤਾਂ ਜੋ ਪਰਾਲੀ ਅਤੇ ਖੇਤੀਬਾੜੀ-ਵੇਸਟ ਨੂੰ ਸਾੜਨ ਦੀ ਥਾਂ ਖਾਦ, ਊਰਜਾ ਅਤੇ ਵਾਧੂ ਆਮਦਨ ਦੇ ਸਰੋਤ ਵਿੱਚ ਬਦਲਿਆ ਜਾ ਸਕੇ। ਪਰਾਲੀ ਪ੍ਰਬੰਧਨ ‘ਤੇ ਸੈਸ਼ਨ ਦੇ ਨਾਲ-ਨਾਲ ਨੁੱਕੜ ਨਾਟਕ ਰਾਹੀਂ ਪਰਾਲੀ ਸਾੜਨ ਨਾਲ ਹੋਣ ਵਾਲੇ ਵਾਤਾਵਰਣਿਕ ਨੁਕਸਾਨ ਅਤੇ ਵਿਗਿਆਨਿਕ ਪ੍ਰਬੰਧਨ ਤੋਂ ਮਿਲਣ ਵਾਲੇ ਆਰਥਿਕ ਲਾਭ ਨੂੰ ਸਰਲ ਅਤੇ ਸਹਿਜ ਤੌਰ ‘ਤੇ ਸਮਝਾਇਆ ਜਾਵੇਗਾ। ਖੇਤੀਬਾੜੀ ਮੰਤਰਾਲੇ ਅਤੇ ICAR ਦੁਆਰਾ ਪਰਾਲੀ ਪ੍ਰਬੰਧਨ, ਫਸਲ ਬੀਮਾ, ਸੁਰੱਖਿਅਤ ਕੀਟਨਾਸ਼ਕ ਵਰਤੋਂ, ਕੁਦਰਤੀ ਖੇਤੀ ਅਤੇ “ਧਰਤੀ ਬਚਾਓ” ‘ਤੇ ਅਧਾਰਿਤ ਨੁੱਕੜ ਨਾਟਕਾਂ ਦੀ ਸਕ੍ਰਿਪਟ ਸੰਸਕ੍ਰਿਤੀ ਵਿਭਾਗ ਨੂੰ ਦਿੱਤੀ ਗਈ ਹੈ, ਜੋ ਮੇਲੇ ਦੇ ਦੌਰਾਨ ਵੱਖ-ਵੱਖ ਸਥਾਨਾਂ ‘ਤੇ ਨਾਟਕੀ-ਪੇਸ਼ਕਾਰੀਆਂ ਦੇ ਰੂਪ ਵਿੱਚ ਕਿਸਾਨਾਂ ਤੱਕ ਪਹੁੰਚਣਗੀਆਂ। ਇਨ੍ਹਾਂ ਪੇਸ਼ਕਾਰੀਆਂ ਦਾ ਉਦੇਸ਼ ਤਕਨੀਕੀ ਸੰਦੇਸ਼ਾਂ ਨੂੰ ਕਿਸਾਨਾਂ ਦੀ ਰੋਜ਼ਾਨਾ ਦੀ ਭਾਸ਼ਾ ਵਿੱਚ ਬਦਲ ਕੇ ਵਿਵਹਾਰ ਵਿੱਚ ਸਥਾਈ ਪਰਿਵਰਤਨ ਦੀ ਦਿਸ਼ਾ ਵਿੱਚ ਪ੍ਰੇਰਿਤ ਕਰਨਾ ਹੈ।
“ICAR ਦੀ ਸੋਇਲ ਟੈਸਟਿੰਗ, ਡ੍ਰੋਨ, ਹਾਈਡ੍ਰੋਪੋਨਿਕਸ ਅਤੇ ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀ ਦੇ ਲਾਈਵ ਮਾਡਲ”
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦੇ ਅਨੁਸਾਰ, ਮੇਲੇ ਦੌਰਾਨ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ “ਵਿਗਿਆਨਿਕਾਂ ਦਾ ਮਾਰਗਦਰਸ਼ਨ, ਉੱਨਤ ਖੇਤੀਬਾੜੀ ਦੀ ਝਲਕ” ਨੂੰ ਜ਼ਮੀਨ ‘ਤੇ ਉਤਾਰੇਗੀ; ਕਿਸਾਨਾਂ ਦੁਆਰਾ ਲਿਆਂਦੇ ਗਏ ਮਿੱਟੀ ਦੇ ਨਮੂਨਿਆਂ ਦੀ ਟੈਸਟਿੰਗ ਕਰਕੇ ਮਿੱਟੀ ਦੀ ਸਿਹਤ ਦੀ ਰਿਪੋਰਟ ਦਿੱਤੀ ਜਾਵੇਗੀ, ਜਿਸ ਨਾਲ ਖੇਤ-ਪੱਧਰ ‘ਤੇ ਸਹੀ ਫਸਲ ਅਤੇ ਪੋਸ਼ਕ ਤੱਤ ਪ੍ਰਬੰਧਨ ਦੀ ਯੋਜਨਾ ਬਣ ਸਕੇ। ਨਾਲ ਹੀ ਗ੍ਰਾਫਟਿੰਗ, ਉੱਨਤ ਨਰਸਰੀ ਪ੍ਰਬੰਧਨ, ਹਾਈਡ੍ਰੋਪੋਨਿਕਸ, ਹਾਈ-ਟੇਕ ਹੌਰਟੀਕਲਚਰ ਅਤੇ ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀ ਦੇ ਲਾਈਵ ਮਾਡਲ ਪ੍ਰਦਰਸ਼ਿਤ ਹੋਣਗੇ ਤਾਂ ਜੋ ਕਿਸਾਨ ਇਨ੍ਹਾਂ ਤਕਨੀਕਾਂ ਨੂੰ ਦੇਖ ਕੇ- ਸਮਝ ਕੇ ਆਪਣੀ ਖੇਤੀ ਵਿੱਚ ਲਾਗੂ ਕਰ ਸਕਣ। ਡ੍ਰੋਨ ਤਕਨੀਕ ਅਤੇ ਨੈਨੋ-ਖਾਦ ਛਿੜਕਾਅ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ, ਜਿਸ ਨਾਲ ਸਹੀ ਅਤੇ ਘੱਟ ਲਾਗਤ ਵਾਲੇ ਖਾਦ ਪ੍ਰਬੰਧਨ ਦੀਆਂ ਸੰਭਾਵਨਾਵਾਂ ਕਿਸਾਨਾਂ ਦੇ ਸਾਹਮਣੇ ਪ੍ਰਤੱਖ ਤੌਰ ‘ਤੇ ਆਉਣਗੀਆਂ। ਵੱਖ-ਵੱਖ ਰਾਜਾਂ ਦੇ ਪ੍ਰਗਤੀਸ਼ੀਲ ਕਿਸਾਨਾਂ ਅਤੇ ਵਿਗਿਆਨਿਕਾਂ ਦੇ ਅਨੁਭਵ-ਸਾਂਝੇ ਸੈਸ਼ਨਾਂ ਵਿੱਚ ਸਫਲ ਪ੍ਰਯੋਗ, ਨਵੀਨਤਾ ਅਤੇ ਬਜ਼ਾਰ ਨਾਲ ਜੁੜਾਅ ਦੇ ਵਿਵਹਾਰਿਕ ਉਦਾਹਰਣ ਰੱਖੇ ਜਾਣਗੇ ਤਾਂ ਜੋ ਕਿਸਾਨ ਪ੍ਰੇਰਿਤ ਹੋ ਕੇ ਆਪਣੀ ਖੇਤੀ ਵਿੱਚ ਬਦਲਾਅ ਦੀ ਨਵੀਂ ਸ਼ੁਰੂਆਤ ਕਰ ਸਕਣ।
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਤਿੰਨ ਦਿਨ ਦਾ ਵੱਡੇ ਪੱਧਰ ਦਾ ਪ੍ਰੋਗਰਾਮ ਅਸਲ ਵਿੱਚ ਕਿਸਾਨਾਂ ਦੀ ਜ਼ਿੰਦਗੀ ਬਦਲਣ ਦੀ ਧਾਰਨਾ ਨੂੰ ਸਾਕਾਰ ਕਰੇਗਾ ਅਤੇ ਕਿਸਾਨਾਂ ਦੀ ਤਕਦੀਰ ਬਦਲਣ ਦਾ ਸਭ ਤੋਂ ਵੱਡਾ ਮੌਕਾ ਸਾਬਤ ਹੋਵੇਗਾ। ਉਨਾਂ ਨੇ ਕਿਸਾਨਾਂ ਨੂੰ ਇਸ ਆਯੋਜਨ ਵਿੱਚ ਵੱਧ ਤੋਂ ਵੱਧ ਸੰਖਿਆ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ ਹੈ।
*****
ਆਰਸੀ/ਐੱਮਐੱਸ/ਐੱਮਕੇ
(Release ID: 2249327)
ਵਿਜ਼ੀਟਰ ਕਾਊਂਟਰ : 4