ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਵੱਲੋਂ ਜਨ ਵਿਸ਼ਵਾਸ (ਉਪਬੰਦ ਸੋਧ) ਬਿੱਲ 2026 ਦੇ ਪਾਸ ਹੋਣ ਦੀ ਸ਼ਲਾਘਾ ਕੀਤੀ

प्रविष्टि तिथि: 02 APR 2026 10:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਵੱਲੋਂ ਜਨ ਵਿਸ਼ਵਾਸ (ਉਪਬੰਦ ਸੋਧ) ਬਿੱਲ 2026 ਦੇ ਪਾਸ ਹੋਣ 'ਤੇ ਬਹੁਤ ਖ਼ੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਨਾਗਰਿਕਾਂ ਨੂੰ ਮਜ਼ਬੂਤ ਬਣਾਉਣ ਵਾਲੀ ਵਿਸ਼ਵਾਸ-ਅਧਾਰਿਤ ਸ਼ਾਸਨ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ । ਉਨ੍ਹਾਂ ਜ਼ਿਕਰ ਕੀਤਾ ਕਿ ਇਸ ਬਿੱਲ ਦਾ ਉਦੇਸ਼ ਪੁਰਾਣੇ ਅਤੇ ਬੇਲੋੜੇ ਨਿਯਮਾਂ ਅਤੇ ਕਾਨੂੰਨਾਂ ਨੂੰ ਖ਼ਤਮ ਕਰਨਾ ਹੈ, ਨਾਲ ਹੀ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣਾ ਅਤੇ ਅਪਰਾਧ ਮੁਕਤੀਕਰਨ ਰਾਹੀਂ ਮੁਕੱਦਮੇਬਾਜ਼ੀ ਦੇ ਬੋਝ ਨੂੰ ਘਟਾਉਣਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿੱਲ ਦਾ ਖਰੜਾ ਤਿਆਰ ਕਰਨ ਵਿੱਚ ਅਪਣਾਏ ਗਏ ਸਲਾਹਕਾਰੀ ਦ੍ਰਿਸ਼ਟੀਕੋਣ ਨੂੰ ਵੀ ਉਜਾਗਰ ਕੀਤਾ ਅਤੇ ਖਰੜਾ ਤਿਆਰ ਕਰਨ ਦੀ ਪ੍ਰਕਿਰਿਆ ਦੌਰਾਨ ਆਪਣੇ ਸੁਝਾਅ ਦੇਣ ਵਾਲੇ ਅਤੇ ਸੰਸਦ ਵਿੱਚ ਬਿੱਲ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ । 

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:

“ਈਜ਼ ਆਫ਼ ਲਿਵਿੰਗ’ ਅਤੇ ‘ਈਜ਼ ਆਫ਼ ਡੁਇੰਗ ਬਿਜ਼ਨੈੱਸ’ ਨੂੰ ਵੱਡਾ ਹੁਲਾਰਾ…” (“ਜੀਵਨ ਦੀ ਸੌਖ’ ਅਤੇ ‘ਕਾਰੋਬਾਰ ਕਰਨ ਵਿੱਚ ਸੌਖ’ ਨੂੰ ਵੱਡਾ ਹੁਲਾਰਾ…”)

ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਸੰਸਦ ਨੇ ਜਨ ਵਿਸ਼ਵਾਸ (ਉਪਬੰਦ ਸੋਧ) ਬਿੱਲ, 2026 ਪਾਸ ਕਰ ਦਿੱਤਾ ਹੈ। ਇਹ ਬਿੱਲ ਇੱਕ ਵਿਸ਼ਵਾਸ-ਅਧਾਰਿਤ ਢਾਂਚੇ ਨੂੰ ਮਜ਼ਬੂਤ ​​ਕਰਦਾ ਹੈ ਜੋ ਸਾਡੇ ਨਾਗਰਿਕਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਪੁਰਾਣੇ ਅਤੇ ਬੇਲੋੜੇ ਨਿਯਮਾਂ ਅਤੇ ਕਾਨੂੰਨਾਂ ਦੇ ਅੰਤ ਦਾ ਪ੍ਰਤੀਕ ਹੈ। ਨਾਲ ਹੀ ਇਹ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਂਦਾ ਹੈ ਅਤੇ ਅਪਰਾਧ ਮੁਕਤੀਕਰਨ ਰਾਹੀਂ ਮੁਕੱਦਮੇਬਾਜ਼ੀ ਦੇ ਬੋਝ ਨੂੰ ਘਟਾਉਂਦਾ ਹੈ।

ਇਹ ਵੀ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਇਸ ਬਿੱਲ ਦਾ ਖਰੜਾ ਇੱਕ ਸਲਾਹ-ਮਸ਼ਵਰੇ ਵਾਲੇ ਦ੍ਰਿਸ਼ਟੀਕੋਣ ਨਾਲ ਤਿਆਰ ਕੀਤਾ ਗਿਆ ਹੈ।

ਬਿੱਲ ਦੇ ਖਰੜੇ 'ਤੇ ਆਪਣੇ ਸੁਝਾਅ ਦੇਣ ਵਾਲੇ ਅਤੇ ਸੰਸਦ ਵਿੱਚ ਇਸ ਦਾ ਸਮਰਥਨ ਕਰਨ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਵਧਾਈਆਂ।”

************

ਐੱਮਜੇਪੀਐੱਸ/ਵੀਜੇ


(रिलीज़ आईडी: 2249223) आगंतुक पटल : 63
इस विज्ञप्ति को इन भाषाओं में पढ़ें: Malayalam , English , Urdu , हिन्दी , Assamese , Manipuri , Bengali , Bengali-TR , Gujarati , Odia , Tamil , Telugu , Kannada