ਭਾਰਤ ਚੋਣ ਕਮਿਸ਼ਨ
azadi ka amrit mahotsav

ਚੋਣ ਕਮਿਸ਼ਨ ਨੇ ਅਸਾਮ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਤਾਇਨਾਤ ਕੇਂਦਰੀ ਨਿਗਰਾਨਾਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ

Posted On: 01 APR 2026 4:14PM by PIB Chandigarh
  1. ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰ ਡਾ. ਐੱਸ.ਐੱਸ. ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੇ ਨਾਲ 9 ਅਪ੍ਰੈਲ, 2026 ਨੂੰ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਵਾਲੇ ਰਾਜਾਂ- ਅਸਾਮ, ਕੇਰਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਤਾਇਨਾਤ ਕੇਂਦਰੀ ਨਿਗਰਾਨਾਂ (ਜਨਰਲ, ਪੁਲਿਸ ਅਤੇ ਖਰਚ) ਦੇ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ।

  2. ਅਸਾਮ, ਕੇਰਲ ਅਤੇ ਪੁਡੂਚੇਰੀ ਦੇ ਮੁੱਖ ਚੋਣ ਅਧਿਕਾਰੀਆਂ ਸਮੇਤ ਕੁੱਲ 282 ਕੇਂਦਰੀ ਨਿਗਰਾਨਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਬ੍ਰੀਫਿੰਗ ਵਿੱਚ ਹਿੱਸਾ ਲਿਆ। ਨਿਗਰਾਨਾਂ ਦੇ ਵੇਰਵੇ ਇਸ ਪ੍ਰਕਾਰ ਹਨ:

ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਤਾਇਨਾਤ ਕੇਂਦਰੀ ਨਿਗਰਾਨਾਂ ਦੀ ਗਿਣਤੀ

 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਵਿਧਾਨਸਭਾ ਸੀਟਾਂ ਦੀ ਗਿਣਤੀ

ਤਾਇਨਾਤ ਕੀਤੇ ਗਏ ਆਮ ਨਿਗਰਾਨਾਂ ਦੀ ਗਿਣਤੀ

ਤਾਇਨਾਤ ਪੁਲਿਸ ਨਿਗਰਾਨਾਂ ਦੀ ਗਿਣਤੀ

ਤਾਇਨਾਤ ਖਰਚ ਨਿਗਰਾਨਾਂ ਦੀ ਗਿਣਤੀ

ਕੁੱਲ ਕੇਂਦਰੀ ਨਿਗਰਾਨ ਤਾਇਨਾਤ

ਅਸਾਮ

126

51

35

50

136

ਕੇਰਲ

140

51

17

40

108

ਪੁਡੂਚੇਰੀ

30

17

4

17

38

ਕੁੱਲ

296

119

56

107

282

  1. ਕਮਿਸ਼ਨ ਨੇ ਨਿਗਰਾਨਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿਤੇ ਕਿ ਚੋਣਾਂ ਸੁਤੰਤਰ ਅਤੇ ਨਿਰਪੱਖ ਅਤੇ ਕਿਸੇ ਵੀ ਤਰ੍ਹਾਂ ਦੀ ਧਮਕੀ, ਹਿੰਸਾ ਜਾਂ ਲਾਲਚ ਤੋਂ ਮੁਕਤ ਉਤਸ਼ਾਹੀ ਮਾਹੌਲ ਵਿੱਚ ਹੋਣ।

  2. ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਇਸ ਦੀ ਉਲੰਘਣਾ ਸਬੰਧੀ ਕਿਸੇ ਵੀ ਸ਼ਿਕਾਇਤ ਦੀ ਸੂਰਤ ਵਿੱਚ ਤੁਰੰਤ ਕਾਰਵਾਈ ਕਰਨ 'ਤੇ ਜ਼ੋਰ ਦਿੱਤਾ।

  3. ਨਿਗਰਾਨਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਸੰਪਰਕ ਨੰਬਰ-ਲੋਕਾਂ/ਰਾਜਨੀਤਕ ਦਲਾਂ/ਉਮੀਦਵਾਰਾਂ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਤੋਂ ਸ਼ਿਕਾਇਤਾਂ ਸੁਣਨ ਦੇ ਸਥਾਨ ਅਤੇ ਸਮੇਂ ਲਈ ਜਨਤਕ ਤੌਰ 'ਤੇ ਪ੍ਰਚਾਰ ਕਰਨ।

  4. ਉਨ੍ਹਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਕਿ ਉਹ ਇਸ ਗੱਲ ਦੀ ਨਿਗਰਾਨੀ ਕਰਨ ਕਿ ਪ੍ਰੀਜ਼ਾਈਡਿੰਗ ਅਫਸਰਾਂ ਦੀ ਟ੍ਰੇਨਿੰਗ ਸਹੀ ਨਾਲ ਹੋਈ ਹੈ ਜਾਂ ਨਹੀਂ, ਜਿਸ ਵਿੱਚ ਈਸੀਆਈਐੱਨਈਟੀ ਦੇ ਵੋਟਰ ਟਰਨਆਉਟ ਮੌਡਿਊਲ ‘ਤੇ ਹਰੇਕ 2 ਘੰਟੇ ਅਤੇ ਪੋਲਿੰਗ ਖ਼ਤਮ ਹੋਣ ਦੇ ਸਮੇਂ ਪੋਲਿੰਗ ਅਤੇ ਹੋਰ ਡੇਟਾ ਸਮੇਂ ‘ਤੇ ਭਰਣ, ਅਮਿਟ ਸਿਆਹੀ ਦੀ ਸਹੀ ਵਰਤੋਂ, ਫਾਰਮ 17-C ਭਰਨਾ ਅਤੇ ਪੋਲਿੰਗ ਖ਼ਤਮ ਹੋਣ ਦੇ ਸਮੇਂ ਮੌਜੂਦ ਪੋਲਿੰਗ ਏਜੰਟਾਂ ਨਾਲ ਇਸ ਨੂੰ ਸਾਂਝਾ ਕਰਨਾ, ਅਭਿਆਸ ਲਈ ਇਸਤੇਮਾਲ ਪੋਲਿੰਗ ਡਾਟਾ ਹਟਾਉਣ ਆਦਿ ‘ਤੇ ਵਿਸ਼ੇਸ਼ ਜ਼ੋਰ ਹੋਵੇ।

  5. ਨਿਗਰਾਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਉਹ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਘੱਟੋ-ਘੱਟ ਜ਼ਰੂਰੀ ਸਹੂਲਤਾਂ ਯਕੀਨੀ ਬਣਾਉਣ, ਜਿਸ ਵਿੱਚ ਮੋਬਾਈਲ ਫੋਨ ਜਮ੍ਹਾ ਕਰਨ ਦੀ ਸਹੂਲਤ ਅਤੇ ਵੋਟਰਾਂ ਨੂੰ ਲਾਇਨਾਂ ਵਿੱਚ ਬੈਠਣ ਲਈ ਬੈਂਚ ਸ਼ਾਮਲ ਹਨ।

  6. ਵੈੱਬਕਾਸਟਿੰਗ,ਮੌਨਿਟਰਿੰਗ ਕੰਟਰੋਲ ਰੂਮ ਦੀ ਵਿਵਸਥਾਵਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਉੱਥੇ ਨਿਗਰਾਨੀ ਵਿੱਚ ਤਾਇਨਾਤ ਸਾਰੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾਵੇ - ਜੋ ਗਲਤੀਆਂ ਦੀ ਪਛਾਣ ਕਰਨ ਅਤੇ ਜੇ ਕੋਈ ਗਲਤੀ ਹੋਵੇ ਤਾਂ ਉਸ ਨੂੰ ਚਿੰਨ੍ਹਿਤ ਕਰਨ ਵਿੱਚ ਚੰਗੀ ਤਰ੍ਹਾਂ ਟ੍ਰੇਂਡ ਹੋਵੇ।

**********

ਪੀਕੇ/ਜੀਡੀਐੱਚ/ਆਰਪੀ/ਬਲਜੀਤ ਸਿੰਘ


(Release ID: 2248499) ਵਿਜ਼ੀਟਰ ਕਾਊਂਟਰ : 2