ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਰਕਾਰ ਨੇ ਐੱਨਐੱਫਡੀਸੀ ਰਾਹੀਂ ਫਿਲਮ ਈਕੋਸਿਸਟਮ ਨੂੰ ਮਜ਼ਬੂਤ ਕੀਤਾ, ਪੀਪੀਪੀ ਮਾਡਲ ਅਤੇ ਐਡਵਾਂਸ ਨਿਰਮਾਣ ਵਿਧੀਆਂ ਨੂੰ ਹੁਲਾਰਾ ਦੇਣਾ


ਐੱਨਐੱਫਡੀਸੀ ਰਾਜ ਫਿਲਮ ਵਿਕਾਸ ਨਿਗਮਾਂ ਨਾਲ ਮਿਲ ਕੇ ਤਕਨੀਕੀ ਸਹਾਇਤਾ ਪ੍ਰਦਾਨ ਕਰਕੇ ਸਥਾਨਕ ਫਿਲਮ ਸਮੱਗਰੀ ਦੀ ਸੰਭਾਲ ਕਰਦੀ ਹੈ

Posted On: 01 APR 2026 4:40PM by PIB Chandigarh

ਸਰਕਾਰ ਫਿਲਮ ਨਿਰਮਾਣ ਈਕੋਸਿਸਟਮ ਨੂੰ ਵਿਕਾਸ, ਸੰਚਾਰ ਅਤੇ ਫਿਲਮ ਸਮੱਗਰੀ ਪ੍ਰਸਾਰ (ਡੀਸੀਡੀਐੱਫਸੀ) ਯੋਜਨਾ ਰਾਹੀਂ ਸਮਰਥਨ ਦਿੰਦੀ ਹੈ। 

ਡੀਸੀਡੀਐੱਫਸੀ ਕੇਂਦਰ ਸਰਕਾਰ ਦੁਆਰਾ ਸ਼ਤ-ਪ੍ਰਤੀਸ਼ਤ ਵਿੱਤ ਪੋਸ਼ਣ ਕੇਂਦਰੀ ਯੋਜਨਾ ਹੈ, ਜਿਸ ਦੇ ਤਹਿਤ ਸਿਨੇਮੈਟਿਕ ਐਕਸੀਲੈਂਸ ਨੂੰ ਹੁਲਾਰਾ ਦੇਣ ਲਈ ਪ੍ਰਤੱਖ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। 

ਡੀਸੀਡੀਐੱਫਸੀ ਯੋਜਨਾ ਦੇ ਤਹਿਤ, ਸਰਕਾਰ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਰਾਹੀਂ ਸਿਨੇਮਾ ਨੂੰ ਹੁਲਾਰਾ ਦਿੰਦੀ ਹੈ। ਇਸ ਵਿੱਚ ਖੇਤਰੀ ਸਿਨੇਮਾ ਦੇ ਨਾਲ-ਨਾਲ ਡੌਕਿਊਮੈਂਟਰੀ ਵੀ ਸ਼ਾਮਲ ਹੈ। ਇਸ ਨਾਲ ਦੇਸ਼ ਭਰ ਵਿੱਚ ਸਥਾਨਕ ਟੈਕਨੀਸ਼ੀਅਨਾਂ, ਕਲਾਕਾਰਾਂ ਅਤੇ ਸੇਵਾ ਪ੍ਰਦਾਤਾਵਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ।

ਸਰਕਾਰ ਆਡੀਓ-ਵਿਜ਼ੂਅਲ ਸਹਿ-ਨਿਰਮਾਣ ਸਮਝੌਤਿਆਂ ਰਾਹੀਂ ਅੰਤਰਰਾਸ਼ਟਰੀ ਅਤੇ ਘਰੇਲੂ ਸਹਿਯੋਗ ਨੂੰ ਵੀ ਪ੍ਰੋਤਸਾਹਿਤ ਕਰਦੀ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਰਕਾਰੀ ਸਹਿਯੋਗ ਦੇ ਨਾਲ-ਨਾਲ ਨਿਜੀ ਨਿਰਮਾਤਾਵਾਂ ਦੀ ਭਾਗੀਦਾਰੀ ਵੀ ਸ਼ਾਮਲ ਹੁੰਦੀ ਹੈ, ਇਸ ਲਈ ਇਹ ਜਨਤਕ-ਨਿਜੀ ਭਾਗੀਦਾਰੀ ਮਾਡਲ ‘ਤੇ ਕੰਮ ਕਰਦੀ ਹੈ, ਜਿਸ ਦਾ ਉਦੇਸ਼ ਭਾਰਤੀ ਆਡੀਓ-ਵਿਜ਼ੂਅਲ ਈਕੋਸਿਸਟਮ ਵਿੱਚ ਨਿਵੇਸ਼ ਅਤੇ ਐਡਵਾਂਸ ਫਿਲਮ ਨਿਰਮਾਣ ਵਿਧੀਆਂ ਨੂੰ ਅਪਣਾਇਆ ਹੈ। 

ਫਿਲਮ ਫੈਸਟੀਵਲਾਂ ਦੇ ਆਯੋਜਨ ਵਿੱਚ ਸਹਾਇਤਾ ਦੇ ਤਹਿਤ, ਰਾਜ ਸਰਕਾਰਾਂ ਦੁਆਰਾ ਸਿਫ਼ਾਰਸ਼ ਕੀਤੇ ਗਏ ਫਿਲਮ ਫੈਸਟੀਵਲਾਂ ਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਫੈਸਟੀਵਲਾਂ ਨੂੰ ਚੋਣਵੇਂ ਫਿਲਮ ਪੈਕੇਜ ਉਪਲਬਧ ਕਰਵਾ ਕੇ, ਮਾਸਟਰ ਕਲਾਸਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਕੇ ਵੀ ਸਹਿਯੋਗ ਦਿੱਤਾ ਜਾਂਦਾ ਹੈ। ਐੱਨਐੱਫਡੀਸੀ ਸੰਪੂਰਨ ਫਿਲਮ ਜਗਤ ਵਿੱਚ ਤਕਨੀਕੀ ਜਾਣਕਾਰੀ ਪ੍ਰਦਾਨ ਕਰਕੇ ਕਈ ਰਾਜ ਫਿਲਮ ਵਿਕਾਸ ਨਿਗਮਾਂ ਦੇ ਨਾਲ ਸਹਿਯੋਗ ਕਰਦਾ ਹੈ। ਐੱਨਐੱਫਡੀਸੀ ਰਾਜ ਸਰਕਾਰਾਂ ਦੀ ਸਥਾਨਕ ਫਿਲਮ ਸਮੱਗਰੀ ਦੀ ਸੰਭਾਲ ਵਿੱਚ ਵੀ ਸਹਾਇਤਾ ਕਰਦਾ ਹੈ। ਕਈ ਰਾਜ ਆਪਣੀ ਉਦਯੋਗਿਕ ਵਿਕਾਸ ਨੀਤੀਆਂ ਦੇ ਤਹਿਤ ਜਨਤਕ-ਨਿਜੀ ਭਾਗੀਦਾਰੀ ਮਾਡਲ ਸਮੇਤ ਫਿਲਮ ਨਿਰਮਾਣ ਸਟੂਡਿਓ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। 

ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਡਾ. ਥਿਰੁਮਾਵਲਵਨ ਥੋਲਕੱਪਿਅਨ (Dr. Thirumaavalavan Tholkappiyan) ਨੇ ਸਟਰਡ ਸਵਾਲ ਦੇ ਜਵਾਬ ਵਿੱਚ ਸਦਨ ਦੇ ਪਟਲ ‘ਤੇ ਇਹ ਜਾਣਕਾਰੀ ਪੇਸ਼ ਕੀਤੀ। 

****

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਬਲਜੀਤ ਸਿੰਘ


(Release ID: 2248408) ਵਿਜ਼ੀਟਰ ਕਾਊਂਟਰ : 5