ਗ੍ਰਹਿ ਮੰਤਰਾਲਾ
ਜਨਗਣਨਾ-2027 ਮਕਾਨਸੂਚੀਕਰਣ ਅਤੇ ਮਕਾਨਾਂ ਦੀ ਗਣਨਾ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਅਭਿਆਨ ਸ਼ੁਰੂ
ਪਹਿਲੀ ਵਾਰ ਡਿਜੀਟਲ ਡੇਟਾ ਕੈਪਚਰ ਅਤੇ ਸਵੈ-ਗਣਨਾ ਦੀ ਸੁਵਿਧਾ ਦੇ ਨਾਲ ਜਨਗਣਨਾ-2027 ਸ਼ੁਰੂ
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸਭ ਤੋਂ ਪਹਿਲਾ ਸਵੈ-ਗਣਨਾ ਕਰਕੇ ਰਾਸ਼ਟਰ ਦੀ ਅਗਵਾਈ ਕੀਤੀ
ਉਪ ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀ ਔਨਲਾਈਨ ਸਵੈ-ਗਣਨਾ ਕੀਤੀ
ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਤੋਂ ਆਪਣੇ ਘਰ-ਪਰਿਵਾਰ ਦਾ ਵੇਰਵਾ ਸਵੈ ਦਰਜ ਕਰਨ ਅਤੇ ਜਨਗਣਨਾ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਗੋਆ, ਕਰਨਾਟਕ, ਲਕਸ਼ਦ੍ਵੀਪ, ਮਿਜ਼ੋਰਮ, ਓਡੀਸ਼ਾ, ਸਿੱਕਿਮ ਅਤੇ ਦਿੱਲੀ ਦੇ ਨਵੀਂ ਦਿੱਲੀ ਨਗਰ ਪ੍ਰੀਸ਼ਦ ਅਤੇ ਦਿੱਲੀ ਛਾਉਣੀ ਬੋਰਡ ਖੇਤਰਾਂ ਵਿੱਚ ਹੋਈ ਸਵੈ-ਗਣਨਾ ਦੀ ਸ਼ੁਰੂਆਤ
ਪਹਿਲੇ ਦਿਨ ਹੀ ਇਨ੍ਹਾਂ ਥਾਵਾਂ ਤੋਂ ਲਗਭਗ 55,000 ਪਰਿਵਾਰਾਂ ਦੁਆਰਾ ਸਵੈ-ਗਣਨਾ ਸਹੂਲਤ ਦਾ ਲਾਭ ਉਠਾਇਆ
ਜਨਗਣਨਾ ਐਕਟ, 1948 ਦੇ ਤਹਿਤ ਇਕੱਠਾ ਕੀਤਾ ਗਿਆ ਸਾਰਾ ਡੇਟਾ ਪੂਰੀ ਤਰ੍ਹਾਂ ਗੁਪਤ ਹੈ
Posted On:
01 APR 2026 8:45PM by PIB Chandigarh
ਜਨਗਣਨਾ ਸ਼ਾਸਨ ਦਾ ਇੱਕ ਮਹੱਤਵਪੂਰਨ ਸਾਧਨ ਹੈ, ਜੋ ਆਉਣ ਵਾਲੇ ਦਹਾਕੇ ਲਈ ਭਾਰਤ ਦੀ ਵਿਕਾਸ ਯੋਜਨਾ ਦਾ ਨੀਂਹ ਪੱਥਰ ਹੈ
ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਅਭਿਆਨ ਜਨਗਣਨਾ-2027 ਸ਼ੁਰੂ ਹੋ ਗਿਆ ਹੈ। ਭਾਰਤ ਸਰਕਾਰ ਨੇ ਅੱਜ ਤੋਂ ਜਨਗਣਨਾ-2027 ਦੇ ਪਹਿਲੇ ਪੜਾਅ- ਮਕਾਨਸੂਚੀਕਰਣ ਅਤੇ ਮਕਾਨਾਂ ਦੀ ਗਣਨਾ (ਐੱਚਐੱਲਓ)- ਦੀ ਸ਼ੁਰੂਆਤ ਕਰ ਦਿੱਤੀ ਹੈ, ਜੋ ਦੇਸ਼ ਦੇ ਸਭ ਤੋਂ ਵੱਡੇ ਪ੍ਰਸ਼ਾਸਕੀ ਅਤੇ ਅੰਕੜਾ ਅਭਿਆਨ ਦੀ ਸ਼ੁਰੂਆਤ ਹੈ। ਇਹ ਪੂਰੀ ਤਰ੍ਹਾਂ ਡਿਜੀਟਲ ਡੇਟਾ ਕੈਪਚਰ ਦੇ ਨਾਲ ਸਵੈ-ਗਣਨਾ ਦੀ ਸਹੂਲਤ ਵਾਲੀ ਭਾਰਤ ਦੀ ਪਹਿਲੀ ਜਨਗਣਨਾ ਹੈ।
ਦੇਸ਼ ਦੀ ਪਹਿਲੀ ਨਾਗਰਿਕ ਦੁਆਰਾ ਜਨਗਣਨਾ ਸ਼ੁਰੂ ਕਰਨ ਦੀ ਗੌਰਵਸ਼ਾਲੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸਵੈ-ਗਣਨਾ ਵਿਕਲਪ ਰਾਹੀਂ ਰਾਸ਼ਟਰੀ ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ।


ਉਪ ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਭਵਨ ਵਿੱਚ ਜਨਗਣਨਾ 2027 ਲਈ ਔਨਲਾਈਨ ਸਵੈ-ਗਣਨਾ ਫਾਰਮ ਭਰਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਸਵੈ-ਗਣਨਾ ਪੂਰੀ ਕਰ ਲਈ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀ ਜਨਤਾ ਤੋਂ ਤਾਕੀਦ ਕੀਤੀ ਹੈ ਕਿ ਉਹ ਆਪਣੇ ਘਰ-ਪਰਿਵਾਰ ਦਾ ਵੇਰਵਾ ਸਵੈ-ਦਰਜ ਕਰਨ ਅਤੇ ਜਨਗਣਨਾ ਪ੍ਰਕਿਰਿਆ ਵਿੱਚ ਹਿੱਸਾ ਲੈਣ।


ਇਸ ਰਾਸ਼ਟਰੀ ਪ੍ਰਕਿਰਿਆ ਵਿੱਚ ਜਨਤਕ ਭਾਗੀਦਾਰੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀ ਪੋਰਟਲ ਰਾਹੀਂ ਸਵੈ-ਗਣਨਾ ਕੀਤੀ।


ਸ਼ੁਰੂਆਤੀ ਪੜਾਅ ਵਿੱਚ ਅੱਜ ਤੋਂ ਸਵੈ-ਗਣਨਾ ਪ੍ਰਕਿਰਿਆ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼ੁਰੂ ਹੋ ਗਈ ਹੈ, ਜਿਨ੍ਹਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਗੋਆ, ਕਰਨਾਟਕ, ਲਕਸ਼ਦ੍ਵੀਪ, ਮਿਜ਼ੋਰਮ, ਓਡੀਸ਼ਾ, ਸਿੱਕਿਮ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਵੀਂ ਦਿੱਲੀ ਨਗਰ ਪ੍ਰੀਸ਼ਦ ਅਤੇ ਦਿੱਲੀ ਛਾਉਣੀ ਬੋਰਡ ਖੇਤਰ ਸ਼ਾਮਲ ਹਨ। ਸ਼ੁਰੂਆਤੀ ਅੰਕੜਿਆਂ ਅਨੁਸਾਰ, ਪਹਿਲੇ ਦਿਨ ਇਨ੍ਹਾਂ ਥਾਵਾਂ ਤੋਂ ਲਗਭਗ 55,000 ਪਰਿਵਾਰਾਂ ਨੇ ਇਸ ਸਹੂਲਤ ਦਾ ਲਾਭ ਉਠਾਇਆ ਹੈ।
ਸਵੈ-ਗਣਨਾ ਇੱਕ ਸੁਰੱਖਿਅਤ ਅਤੇ ਵੈੱਬ-ਅਧਾਰਿਤ ਸਹੂਲਤ ਹੈ, ਜੋ ਕਿ 16 ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੈ। ਪਹਿਲੀ ਵਾਰ ਉੱਤਰਦਾਤਾਵਾਂ ਨੂੰ ਗਿਣਤੀਕਾਰਾਂ ਦੇ ਆਉਣ ਤੋਂ ਪਹਿਲਾਂ ਆਪਣੀ ਸਹੂਲਤ ਅਨੁਸਾਰ ਔਨਲਾਈਨ ਵੇਰਵੇ ਭਰਨ ਦਾ ਵਿਕਲਪ ਉਪਲਬਧ ਹੈ। ਗਿਣਤੀਕਾਰ ਪਿਛਲੀਆਂ ਜਨਗਣਨਾਵਾਂ ਦੀ ਤਰ੍ਹਾਂ ਸਾਰੇ ਐਲੋਕੇਟਿਡ ਹਾਊਸ ਲਿਸਟਿੰਗ ਬਲਾਕਾਂ ਵਿੱਚ ਘਰ-ਘਰ ਜਾਣਗੇ, ਜਦੋਂ ਕਿ ਉਸ ਤੋਂ ਪਹਿਲਾ ਸਵੈ-ਗਣਨਾ ਇੱਕ ਵਾਧੂ ਸਹੂਲਤ ਵਜੋਂ ਕੰਮ ਕਰੇਗੀ। ਸਵੈ-ਗਣਨਾ ਵਿੱਚ ਹਿੱਸਾ ਲੈਣ ਲਈ ਵਿਅਕਤੀ ਆਪਣੇ ਮੋਬਾਈਲ ਨੰਬਰ ਅਤੇ ਬੁਨਿਆਦੀ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ se.census.gov.in ਪੋਰਟਲ 'ਤੇ ਲੌਗਇਨ ਕਰ ਸਕਦੇ ਹਨ। ਸਫਲਤਾਪੂਰਵਕ ਫਾਰਮ ਜਮ੍ਹਾਂ ਹੋਣ 'ਤੇ ਇੱਕ ਯੂਨੀਕ ਸੈਲਫ-ਏਨੁਮਰੇਸ਼ਨ ਆਈਡੀ (SE ਆਈਡੀ) ਜਨਰੇਟ ਹੋ ਜਾਂਦੀ ਹੈ, ਜਿਸ ਤੋਂ ਬਾਅਦ ਗਿਣਤੀਕਾਰ ਦੇ ਫੀਲਡ ਵਿਜੀਟ ਦੌਰਾਨ ਉਨ੍ਹਾਂ ਤੋਂ ਤਸਦੀਕ ਕਰਨ ਲਈ ਸਾਂਝਾ ਕੀਤਾ ਜਾਵੇਗਾ।
ਮਕਾਨਸੂਚੀਕਰਣ ਅਤੇ ਮਕਾਨਾਂ ਦੀ ਗਣਨਾ ਦੇ ਪੜਾਅ ਦੌਰਾਨ ਆਵਾਸ ਦੀ ਸਥਿਤੀ, ਘਰੇਲੂ ਸੁਵਿਧਾਵਾਂ ਅਤੇ ਉਪਲਬਧ ਜਾਇਦਾਦਾਂ ਨਾਲ ਸਬੰਧਿਤ ਵਿਸਤ੍ਰਿਤ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਨ੍ਹਾਂ ਮਹੱਤਵਪੂਰਨ ਸੰਕੇਤਕਾਂ ਨੂੰ ਦਰਜ ਕਰਨ ਲਈ ਜਨਵਰੀ 2026 ਵਿੱਚ ਪਹਿਲੇ ਪੜਾਅ ਲਈ ਕੁਲ 33 ਸਵਾਲ ਸੂਚੀਬੱਧ ਕੀਤੇ ਗਏ ਹਨ, ਜੋ ਸਬੂਤ-ਅਧਾਰਿਤ ਯੋਜਨਾ ਨਿਰਮਾਣ, ਨੀਤੀ ਨਿਰਮਾਣ ਅਤੇ ਨਿਸ਼ਾਨਾਬੱਧ ਭਲਾਈ ਸਕੀਮਾਂ ਲਈ ਇੱਕ ਅਧਾਰ ਪ੍ਰਦਾਨ ਕਰਦੇ ਹਨ।
ਮਕਾਨਸੂਚੀਕਰਣ ਅਤੇ ਮਕਾਨਾਂ ਦੀ ਗਣਨਾ ਦਾ ਪੜਾਅ 1 ਅਪ੍ਰੈਲ ਤੋਂ 30 ਸਤੰਬਰ, 2026 ਦੇ ਵਿੱਚ ਪੂਰੇ ਦੇਸ਼ ਵਿੱਚ ਸੰਚਾਲਿਤ ਕੀਤਾ ਜਾਵੇਗਾ। ਇਸ 6 ਮਹੀਨੇ ਦੀ ਮਿਆਦ ਵਿੱਚ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦੁਆਰਾ ਸੂਚਿਤ 30 ਦਿਨਾਂ ਦੀ ਮਿਆਦ ਵਿੱਚ ਇਸ ਖੇਤਰੀ ਕਾਰਜ ਨੂੰ ਪੂਰਾ ਕਰਨਗੇ। ਪਹਿਲੀ ਵਾਰ, ਘਰ-ਘਰ ਸਰਵੇਖਣ ਤੋਂ ਪਹਿਲਾਂ 15 ਦਿਨਾਂ ਦੀ ਵਾਧੂ ਮਿਆਦ ਸਵੈ-ਗਣਨਾ ਲਈ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਲੋਕ ਗਣਨਾਕਾਰ ਦੇ ਆਉਣ ਤੋਂ ਪਹਿਲਾਂ ਆਪਣੇ ਵੇਰਵੇ ਡਿਜੀਟਲ ਤੌਰ ‘ਤੇ ਸਵੈ ਦਰਜ ਕਰ ਸਕਦੇ ਹਨ।
ਜਨਗਣਨਾ ਸ਼ਾਸਨ ਲਈ ਇੱਕ ਮਹੱਤਪੂਰਨ ਸਾਧਨ ਹੈ, ਜੋ ਅਗਲੇ ਦਹਾਕਿਆਂ ਲਈ ਭਾਰਤ ਦੀ ਵਿਕਾਸ ਯੋਜਨਾ ਦਾ ਅਧਾਰ ਪ੍ਰਦਾਨ ਕਰਦੀ ਹੈ। ਜਨਗਣਨਾ ਐਕਟ, 1948 ਤਹਿਤ ਇਕੱਠਾ ਕੀਤਾ ਸਾਰਾ ਡਾਟਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਜਨਗਣਨਾ 2027 ਲਈ ਵਰਤੋਂ ਕੀਤੇ ਜਾ ਰਹੇ ਡਿਜੀਟਲ ਟੂਲ ਉੱਚ ਪੱਧਰੀ ਡੇਟਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਇਨਕ੍ਰਿਪਸ਼ਨ ਅਤੇ ਬਹੁ-ਪੱਧਰੀ ਪ੍ਰਮਾਣਿਕਤਾ ਨਾਲ ਲੈਸ ਹਨ। ਇਸ ਲਈ ਲੋਕਾਂ ਤੋਂ ਤਾਕੀਦ ਹੈ ਕਿ ਉਹ ਸਵੈ-ਗਣਨਾ ਰਾਹੀਂ ਜਾਂ ਗਿਣਤੀਕਾਰ ਨੂੰ ਪੂਰਾ ਸਹਿਯੋਗ ਦੇ ਕੇ ਇਸ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ।
****************
ਆਰਕੇ/ਆਰਆਰ/ਪੀਆਰ/ਪੀਐੱਸ/ਐੱਸਕੇ/ਬਲਜੀਤ ਸਿੰਘ
(Release ID: 2248405)
ਵਿਜ਼ੀਟਰ ਕਾਊਂਟਰ : 15