ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀ ਬਾਲੇਂਦਰ ਸ਼ਾਹ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ ਦਿੱਤੀ

Posted On: 27 MAR 2026 1:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਬਾਲੇਂਦਰ ਸ਼ਾਹ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਤੁਹਾਡੀ ਨਿਯੁਕਤੀ ਨੇਪਾਲ ਦੀ ਜਨਤਾ ਵੱਲੋਂ ਤੁਹਾਡੀ ਅਗਵਾਈ 'ਤੇ ਕੀਤੇ ਗਏ ਭਰੋਸੇ ਨੂੰ ਦਰਸਾਉਂਦੀ ਹੈ। ਮੈਂ ਭਾਰਤ ਅਤੇ ਨੇਪਾਲ ਦਰਮਿਆਨ ਦੀ ਮਿੱਤਰਤਾ ਅਤੇ ਸਹਿਯੋਗ ਨੂੰ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਫਾਇਦੇ ਲਈ ਨਵੀਆਂ ਉਚਾਈਆਂ ’ਤੇ ਲੈ ਜਾਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।”

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

“ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਸ਼੍ਰੀ ਬਾਲੇਂਦਰ ਸ਼ਾਹ ਨੂੰ ਦਿਲੀਂ ਵਧਾਈ।

ਤੁਹਾਡੀ ਨਿਯੁਕਤੀ ਨੇਪਾਲ ਦੀ ਜਨਤਾ ਵੱਲੋਂ ਤੁਹਾਡੀ ਅਗਵਾਈ ’ਤੇ ਕੀਤੇ ਗਏ ਭਰੋਸੇ ਨੂੰ ਦਰਸਾਉਂਦੀ ਹੈ। ਮੈਂ ਭਾਰਤ-ਨੇਪਾਲ ਮਿੱਤਰਤਾ ਅਤੇ ਸਹਿਯੋਗ ਨੂੰ ਦੋਵਾਂ ਦੇਸ਼ਾਂ ਦੀ ਜਨਤਾ ਦੇ ਆਪਸੀ ਫਾਇਦੇ ਲਈ ਨਵੀਆਂ ਉਚਾਈਆਂ ’ਤੇ ਲੈ ਜਾਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।”

@ShahBalen

 

************

ਐੱਮਜੇਪੀਐੱਸ/ਵੀਜੇ


(Release ID: 2247780) ਵਿਜ਼ੀਟਰ ਕਾਊਂਟਰ : 11