ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉਤਕਲ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 01 APR 2026 10:31AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਤਕਲ ਦਿਵਸ ਦੇ ਵਿਸ਼ੇਸ਼ ਮੌਕੇ ’ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਉੜੀਸਾ ਸਭਿਆਚਾਰਕ ਅਤੇ ਅਧਿਆਤਮਿਕ ਮਹਾਨਤਾ ਦਾ ਇੱਕ ਸਦੀਵੀ ਪ੍ਰਤੀਕ ਹੈ। ਉੜੀਆ ਸੰਗੀਤ, ਕਲਾ ਅਤੇ ਸਾਹਿਤ ਨੇ ਭਾਰਤ ਨੂੰ ਅਣਗਿਣਤ ਤਰੀਕਿਆਂ ਨਾਲ ਖ਼ੁਸ਼ਹਾਲ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਆਪਣੇ ਦ੍ਰਿੜ੍ਹ ਇਰਾਦੇ, ਸਾਦਗੀ ਅਤੇ ਨਿੱਘ ਲਈ ਪ੍ਰਸਿੱਧ ਉੜੀਸਾ ਦੇ ਲੋਕਾਂ ਨੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਪਰਮਾਤਮਾ ਕਰੇ, ਆਉਣ ਵਾਲੇ ਸਮੇਂ ਵਿੱਚ ਉੜੀਸਾ ਪ੍ਰਗਤੀ ਦੀਆਂ ਨਵੀਂਆਂ ਉਚਾਈਆਂ ਨੂੰ ਛੂੰਹਦਾ ਰਹੇ।”

 ਪ੍ਰਧਾਨ ਮੰਤਰੀ ਨੇ ਐੱਕਸ  ’ਤੇ ਪੋਸਟ ਕੀਤਾ;

“ਉਤਕਲ ਦਿਵਸ ਦੇ ਵਿਸ਼ੇਸ਼ ਮੌਕੇ ’ਤੇ ਨਿੱਘੀਆਂ ਸ਼ੁਭਕਾਮਨਾਵਾਂ। ਉੜੀਸਾ ਇੱਕ ਅਜਿਹਾ ਰਾਜ ਹੈ ਜੋ ਸਭਿਆਚਾਰਕ ਅਤੇ ਅਧਿਆਤਮਿਕ ਮਹਾਨਤਾ ਦਾ ਸਦੀਵੀ ਪ੍ਰਤੀਕ ਹੈ। ਉੜੀਆ ਸੰਗੀਤ, ਕਲਾ ਅਤੇ ਸਾਹਿਤ ਨੇ ਭਾਰਤ ਨੂੰ ਅਣਗਿਣਤ ਤਰੀਕਿਆਂ ਨਾਲ ਖ਼ੁਸ਼ਹਾਲ ਕੀਤਾ ਹੈ। ਦ੍ਰਿੜ੍ਹ ਇਰਾਦੇ, ਸਾਦਗੀ ਅਤੇ ਨਿੱਘ ਲਈ ਪ੍ਰਸਿੱਧ ਉੜੀਸਾ ਦੇ ਲੋਕਾਂ ਨੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਪ੍ਰਮਾਤਮਾ ਕਰੇ, ਆਉਣ ਵਾਲੇ ਸਮੇਂ ਵਿੱਚ ਉੜੀਸਾ ਪ੍ਰਗਤੀ ਦੀਆਂ ਨਵੀਂਆਂ ਉਚਾਈਆਂ ਨੂੰ ਛੂੰਹਦਾ ਰਹੇ।”

*********

ਐੱਮਜੇਪੀਐੱਸ/ਵੀਜੇ


(Release ID: 2247734) ਵਿਜ਼ੀਟਰ ਕਾਊਂਟਰ : 4