ਗ੍ਰਹਿ ਮੰਤਰਾਲਾ
ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਨੇ ਅੱਜ ਨਵੀਂ ਦਿੱਲੀ ਵਿੱਚ ਜਨਗਣਨਾ-2027 'ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ
ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਦੋ ਪੜਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ, ਪਹਿਲਾ ਪੜਾਅ 1 ਅਪ੍ਰੈਲ 2026 ਤੋਂ ਸ਼ੁਰੂ ਹੋਵੇਗਾ
ਪਹਿਲੀ ਵਾਰ, ਜਨਗਣਨਾ ਡਿਜੀਟਲ ਤੌਰ ‘ਤੇ ਕੀਤੀ ਜਾਵੇਗੀ, ਅਤੇ ਪਹਿਲੀ ਵਾਰ, ਸਵੈ-ਗਣਨਾ ਦਾ ਵਿਕਲਪ ਵੀ ਉਪਲਬਧ ਹੋਵੇਗਾ
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਐੱਨਡੀਐੱਮਸੀ ਅਤੇ ਦਿੱਲੀ ਛਾਉਣੀ ਬੋਰਡ, ਗੋਆ, ਕਰਨਾਟਕ, ਲਕਸ਼ਦੀਪ, ਮਿਜ਼ੋਰਮ, ਓਡੀਸ਼ਾ ਅਤੇ ਸਿੱਕਮ ਵਿੱਚ 1 ਤੋਂ 15 ਅਪ੍ਰੈਲ ਤੱਕ ਸਵੈ-ਗਣਨਾ ਅਤੇ 16 ਅਪ੍ਰੈਲ ਤੋਂ 15 ਮਈ 2026 ਤੱਕ ਘਰਾਂ ਦੀ ਸੂਚੀ ਅਤੇ ਰਿਹਾਇਸ਼ ਦੀ ਜਨਗਣਨਾ ਆਯੋਜਿਤ ਕੀਤੀ ਜਾਵੇਗੀ
ਸਵੈ-ਗਣਨਾ ਇੱਕ ਸੁਰੱਖਿਅਤ ਵੈੱਬ-ਅਧਾਰਿਤ ਸਹੂਲਤ ਹੈ ਜਿਸ ਰਾਹੀਂ ਉੱਤਰਦਾਤਾ ਘਰ-ਘਰ ਸਰਵੇਖਣ ਤੋਂ ਪਹਿਲਾਂ 16 ਭਾਸ਼ਾਵਾਂ ਵਿੱਚ ਆਪਣੀ ਜਾਣਕਾਰੀ ਔਨਲਾਈਨ ਦਰਜ ਕਰ ਸਕਣਗੇ
ਗਣਨਾਕਾਰ (Enumerators) ਆਪਣੇ ਸਮਾਰਟ ਫੋਨ ਦੀ ਵਰਤੋਂ ਕਰਕੇ, ਮੋਬਾਈਲ ਐਪ ਰਾਹੀਂ ਸਿੱਧਾ ਡੇਟਾ ਇਕੱਠਾ ਕਰਨਗੇ ਅਤੇ ਜਮ੍ਹਾਂ ਕਰਨਗੇ
ਡੇਟਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ
ਪੂਰੇ ਦੇਸ਼ ਵਿੱਚ ਜਨਗਣਨਾ 2027 ਵਿੱਚ 30 ਲੱਖ ਤੋਂ ਵੱਧ ਗਣਨਾਕਾਰ, ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ
Posted On:
30 MAR 2026 3:22PM by PIB Chandigarh
ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ, ਸ਼੍ਰੀ ਮ੍ਰਿਤੁੰਜੈ ਕੁਮਾਰ ਨਾਰਾਇਣ ਨੇ ਅੱਜ ਨਵੀਂ ਦਿੱਲੀ ਵਿਖੇ ਜਨਗਣਨਾ-2027 'ਤੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਦੋ ਪੜਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ; ਪਹਿਲਾ ਪੜਾਅ 1 ਅਪ੍ਰੈਲ 2026 ਤੋਂ ਸ਼ੁਰੂ ਹੋਵੇਗਾ। ਪਹਿਲੀ ਵਾਰ, ਜਨਗਣਨਾ ਡਿਜੀਟਲ ਢੰਗ ਨਾਲ ਕੀਤੀ ਜਾਵੇਗੀ, ਅਤੇ ਪਹਿਲੀ ਵਾਰ, ਸਵੈ-ਗਣਨਾ ਦਾ ਵਿਕਲਪ ਵੀ ਉਪਲਬਧ ਹੋਵੇਗਾ। ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, NDMC ਅਤੇ ਦਿੱਲੀ ਛਾਉਣੀ ਬੋਰਡ, ਗੋਆ, ਕਰਨਾਟਕ, ਲਕਸ਼ਦੀਪ, ਮਿਜ਼ੋਰਮ, ਓਡੀਸ਼ਾ ਅਤੇ ਸਿੱਕਮ ਵਿੱਚ 1 ਅਪ੍ਰੈਲ ਤੋਂ 15 ਅਪ੍ਰੈਲ ਤੱਕ ਸਵੈ-ਗਣਨਾ ਅਤੇ 16 ਅਪ੍ਰੈਲ ਤੋਂ 15 ਮਈ 2026 ਤੱਕ ਘਰ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ ਆਯੋਜਿਤ ਕੀਤੀ ਜਾਵੇਗੀ।

ਭਾਰਤ ਦੀ ਜਨਗਣਨਾ, ਜਨਗਣਨਾ ਐਕਟ, 1948, ਜਨਗਣਨਾ ਨਿਯਮਾਂ, 1990 ਦੇ ਉਪਬੰਧਾਂ ਅਧੀਨ ਕੀਤੀ ਜਾਂਦੀ ਹੈ ਜਿਸ ਵਿੱਚ ਸਮੇਂ-ਸਮੇਂ 'ਤੇ ਸੋਧਾਂ ਕੀਤੀਆਂ ਗਈਆਂ ਹਨ। ਭਾਰਤ ਦੀ ਪਿਛਲੀ ਜਨਗਣਨਾ 2011 ਵਿੱਚ ਕੀਤੀ ਗਈ ਸੀ। ਜਨਗਣਨਾ 2027 ਇਸ ਲੜੀ ਵਿੱਚ 16ਵੀਂ ਅਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੋਵੇਗੀ।
ਸਰਕਾਰ ਦਾ ਜਨਗਣਨਾ 2027 ਕਰਵਾਉਣ ਦਾ ਇਰਾਦੇ ਨੂੰ 16 ਜੂਨ, 2025 ਨੂੰ ਭਾਰਤ ਦੇ ਗਜ਼ਟ ਵਿੱਚ ਸੂਚਿਤ ਕੀਤਾ ਗਿਆ ਹੈ। ਜਨਗਣਨਾ 2027 ਦੀ ਸੰਦਰਭ ਮਿਤੀ 1 ਮਾਰਚ, 2027 ਦੇ 00:00 ਵਜੇ ਹੈ, (ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਦੇ ਬਰਫ਼ ਨਾਲ ਬੱਝੇ ਗੈਰ-ਸਮਕਾਲੀ ਖੇਤਰਾਂ ਲਈ ਸੰਦਰਭ ਮਿਤੀ 1 ਅਕਤੂਬਰ, 2026 ਦੇ 00:00 ਵਜੇ ਹੈ)।

ਜਨਗਣਨਾ 2027 ਦੋ ਪੜਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ, ਜਿਸ ਦਾ ਨਾਂ ਹੈ ਪੜਾਅ I - ਘਰ ਸੂਚੀਕਰਨ ਅਤੇ ਰਿਹਾਇਸ਼ ਜਨਗਣਨਾ (ਜਿਸ ਨੂੰ ਆਮ ਤੌਰ ‘ਤੇ HLO ਵਜੋਂ ਜਾਣਿਆ ਜਾਂਦਾ ਹੈ), ਇਹ ਅਪ੍ਰੈਲ ਤੋਂ ਸਤੰਬਰ, 2026 ਤੱਕ ਛੇ ਮਹੀਨਿਆਂ ਦੌਰਾਨ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀ ਸਹੂਲਤ ਅਨੁਸਾਰ 30 ਦਿਨਾਂ ਦੀ ਮਿਆਦ ਵਿੱਚ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਘਰ-ਘਰ ਜਾ ਕੇ ਸੂਚੀਕਰਨ ਦੇ ਕੰਮ ਦੇ ਠੀਕ 30 ਦਿਨਾਂ ਦੀ ਮਿਆਦ ਤੋਂ ਠੀਕ ਪਹਿਲਾਂ 15 ਦਿਨਾਂ ਦੀ ਮਿਆਦ ਲਈ ਸਵੈ-ਗਣਨਾ ਦਾ ਵਿਕਲਪ ਵੀ ਉਪਲਬਧ ਹੋਵੇਗਾ। ਇਸ ਪੜਾਅ ਵਿੱਚ ਘਰਾਂ ਦੀ ਸਥਿਤੀ, ਪਰਿਵਾਰ ਨੂੰ ਉਪਲਬਧ ਸਹੂਲਤਾਂ ਅਤੇ ਪਰਿਵਾਰ ਕੋਲ ਮੌਜੂਦ ਸੰਪਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਜਨਗਣਨਾ ਦੇ ਪੜਾਅ I ਦੇ ਪ੍ਰਸ਼ਨ ਜਨਵਰੀ, 2026 ਵਿੱਚ ਸੂਚਿਤ ਕਰ ਦਿੱਤੇ ਗਏ ਹਨ।
ਪੜਾਅ II - ਆਬਾਦੀ ਗਣਨਾ (PE) ਫਰਵਰੀ 2027 ਵਿੱਚ ਆਯੋਜਿਤ ਕੀਤੀ ਜਾਵੇਗੀ (ਲੱਦਾਖ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਾਂ ਦੇ ਬਰਫ਼ ਨਾਲ ਜੁੜੇ ਗੈਰ-ਸਮਕਾਲੀ ਖੇਤਰ ਵਿੱਚ ਇਹ ਸਤੰਬਰ 2026 ਵਿੱਚ ਆਯੋਜਿਤ ਕੀਤੇ ਜਾਣਗੇ)। CCPA ਦੁਆਰਾ ਫੈਸਲੇ ਅਨੁਸਾਰ, ਇਸ ਪੜਾਅ ਵਿੱਚ ਜਾਤੀਆਂ ਦੀ ਗਣਨਾ ਵੀ ਕੀਤੀ ਜਾਵੇਗੀ। ਦੂਜੇ ਪੜਾਅ ਵਿੱਚ, ਹਰੇਕ ਵਿਅਕਤੀ ਤੋਂ ਜਨਸੰਖਿਆ, ਸਮਾਜਿਕ-ਆਰਥਿਕ, ਸਿੱਖਿਆ, ਪ੍ਰਵਾਸ, ਉਪਜਾਊ ਸ਼ਕਤੀ ਆਦਿ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਆਬਾਦੀ ਗਣਨਾ ਦੀਆਂ ਸਹੀ ਮਿਤੀਆਂ ਅਤੇ ਪ੍ਰਸ਼ਨਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਜਾਵੇਗਾ।
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਦਿੱਲੀ (ਨਵੀਂ ਦਿੱਲੀ ਨਗਰ ਪ੍ਰੀਸ਼ਦ ਅਤੇ ਦਿੱਲੀ ਛਾਉਣੀ ਬੋਰਡ), ਗੋਆ, ਕਰਨਾਟਕ, ਲਕਸ਼ਦ੍ਵੀਪ, ਮਿਜ਼ੋਰਮ, ਓਡੀਸ਼ਾ ਅਤੇ ਸਿੱਕਮ ਵਿੱਚ ਘਰ ਸੂਚੀਕਰਨ ਅਤੇ ਘਰਾਂ ਦੀ ਜਨਗਣਨਾ 16 ਅਪ੍ਰੈਲ ਤੋਂ 15 ਮਈ, 2026 ਦੌਰਾਨ ਆਯੋਜਿਤ ਹੋਵੇਗੀ, ਨਾਲ ਹੀ 1 ਅਪ੍ਰੈਲ ਤੋਂ 15 ਅਪ੍ਰੈਲ, 2026 ਤੱਕ ਸਵੈ-ਗਣਨਾ ਦੀ ਸੁਵਿਧਾ ਉਪਲਬਧ ਹੋਵੇਗੀ। ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਛੱਤੀਸਗੜ੍ਹ ਅਤੇ ਹਰਿਆਣਾ ਵਿੱਚ ਇਹ ਕੰਮ 1 ਮਈ ਤੋਂ 30 ਮਈ ਤੱਕ ਘਰ ਅਤੇ 16 ਅਪ੍ਰੈਲ ਤੋਂ 30 ਅਪ੍ਰੈਲ, 2026 ਤੱਕ ਸਵੈ-ਗਣਨਾ ਦੀ ਮਿਆਦ ਵੀ ਹੋਵੇਗੀ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਵਿਸਤ੍ਰਿਤ ਪ੍ਰੋਗਰਾਮ ਅਨੁਬੰਧ ਵਿੱਚ ਨੱਥੀ ਹੈ।

ਕੇਂਦਰ ਸਰਕਾਰ ਨੇ ਜਨਗਣਨਾ 2027 ਲਈ 11,718.24 ਕਰੋੜ ਰੁਪਏ ਦੇ ਖਰਚ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਜਨਗਣਨਾ ਕਰਮਚਾਰੀਆਂ ਨੂੰ ਮਾਣਭੱਤੇ ਅਤੇ ਟ੍ਰੇਨਿੰਗ, ਆਈਟੀ ਬੁਨਿਆਦੀ ਢਾਂਚੇ, ਲੌਜਿਸਟਿਕਸ ਆਦਿ ਦੇ ਭੁਗਤਾਨ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਜਨਗਣਨਾ 2027 ਡਿਜੀਟਲ ਸਾਧਨਾਂ ਰਾਹੀਂ ਕੀਤੀ ਜਾਵੇਗੀ। ਗਣਨਾਕਾਰ ਆਪਣੇ ਸਮਾਰਟ ਫੋਨ ਦੀ ਵਰਤੋਂ ਕਰਕੇ, ਸਿੱਧੇ ਮੋਬਾਈਲ ਐਪ ਰਾਹੀਂ ਡੇਟਾ ਇਕੱਠਾ ਕਰਨਗੇ ਅਤੇ ਜਮ੍ਹਾਂ ਕਰਵਾਉਣਗੇ। ਇਸ ਤੋਂ ਇਲਾਵਾ, ਦੋਵਾਂ ਪੜਾਵਾਂ ਵਿੱਚ ਸਵੈ-ਗਣਨਾ ਲਈ ਇੱਕ ਔਨਲਾਈਨ ਸੁਵਿਧਾ ਵੀ ਉਪਲਬਧ ਹੋਵੇਗੀ। ਮੋਬਾਈਲ ਐਪ ਦੇ ਨਾਲ-ਨਾਲ ਸਵੈ-ਗਣਨਾ ਪੋਰਟਲ ਹਿੰਦੀ ਦੋਵੇਂ ਹੀ ਹਿੰਦੀ ਅਤੇ ਅੰਗ੍ਰੇਜ਼ੀ ਸਮੇਤ 16 ਭਾਸ਼ਾਵਾਂ ਵਿੱਚ ਉਪਲਬਧ ਹੋਣਗੇ। ਜਨਗਣਨਾਕਾਰਾਂ ਨਾਲ ਸਬੰਧਿਤ ਵੱਖ-ਵੱਖ ਖੇਤਰੀ ਗਤੀਵਿਧੀਆਂ ਦੇ ਪ੍ਰਬੰਧਨ ਅਤੇ ਨਿਗਰਾਨੀ ਲਈ ਇੱਕ ਪੋਰਟਲ ਵਿਕਸਿਤ ਕੀਤਾ ਗਿਆ ਹੈ, ਇਨ੍ਹਾਂ ਗਤੀਵਿਧੀਆਂ ਵਿੱਚ ਗਣਨਾ ਕਰਨ ਵਾਲਿਆਂ ਅਤੇ ਸੁਪਰਵਾਈਜ਼ਰਾਂ ਦੇ ਨਿਯੁਕਤੀ ਪੱਤਰ ਅਤੇ ਆਈਡੀ ਕਾਰਡ ਜਾਰੀ ਕਰਨ ਅਤੇ ਉਨ੍ਹਾਂ ਨੂੰ ਕੰਮ ਵੰਡਣ, ਜਨਗਣਨਾ ਕਰਮਚਾਰੀਆਂ ਦੀ ਟ੍ਰੇਨਿੰਗ ਦਾ ਪ੍ਰਬੰਧਨ, ਐੱਚਐੱਲਬੀ ਬਣਾਉਣ, ਡੈਸ਼ਬੋਰਡ ਰਾਹੀਂ ਲਗਭਗ ਰੀਅਲ ਟਾਈਮ ਦੇ ਅਧਾਰ ‘ਤੇ ਕੰਮ ਦੀ ਪ੍ਰਗਤੀ ਦੀ ਨਿਗਰਾਨੀ ਕਰਨਾ, ਕੁਝ ਜਨਗਣਨਾ ਰਿਕਾਰਡਾਂ/ਸਾਰਾਂ ਦਾ ਸਵੈ-ਨਿਰਮਾਣ, ਆਦਿ ਸ਼ਾਮਲ ਹਨ। ਹਾਊਸਲਿਸਟਿੰਗ ਬਲਾਕ (ਐੱਚਐੱਲਬੀ) ਇੱਕ ਵੈੱਬ ਮੈਪਿੰਗ ਐਪਲੀਕੇਸ਼ਨ ਦੀ ਵਰਤੋਂ ਕਰਕੇ ਬਣਾਏ ਜਾਣਗੇ। ਡੇਟਾ ਸੁਰੱਖਿਆ ਲਈ ਜ਼ਰੂਰੀ ਉਪਾਅ ਕੀਤੇ ਗਏ ਹਨ।
ਸਵੈ-ਗਣਨਾ ਲਈ, ਜਵਾਬ ਦੇਣ ਵਾਲੇ ਆਪਣੇ ਮੋਬਾਈਲ ਨੰਬਰ ਅਤੇ ਹੋਰ ਬੇਸਿਕ ਜਾਣਕਾਰੀ ਦੀ ਵਰਤੋਂ ਕਰਕੇ SE ਪੋਰਟਲ ਵਿੱਚ ਲੌਗ ਇਨ ਕਰ ਸਕਦੇ ਹਨ, ਅਤੇ ਆਪਣੀ ਸਹੂਲਤ ਅਨੁਸਾਰ ਜਨਗਣਨਾ ਦਾ ਸ਼ਡਿਊਲ ਪੂਰਾ ਕਰ ਸਕਦੇ ਹਨ। ਸਫਲਤਾਪੂਰਵਕ ਜਮ੍ਹਾਂ ਹੋਣ 'ਤੇ, ਇੱਕ ਖਾਸ ਸਵੈ-ਗਣਨਾ ਆਈਡੀ (SE ਆਈਡੀ) ਬਣੇਗੀ ਜਿਸ ਨੂੰ ਫੀਲਡ ਵਿਜ਼ਿਟ ਦੌਰਾਨ ਗਿਣਤੀ ਕਰਨ ਵਾਲੇ ਨਾਲ ਸਾਂਝਾ ਕਰਨਾ ਹੋਵੇਗਾ। ਸਵੈ-ਗਣਨਾ ਦਾ ਵਿਕਲਪ ਇਹ ਸਹੂਲਤ ਦਿੰਦਾ ਹੈ ਕਿ ਗਿਣਤੀ ਕਰਨ ਵਾਲੇ ਪਹਿਲਾਂ ਤੋਂ ਦੇ ਆਉਣ ਤੋਂ ਪਹਿਲਾਂ ਹੀ, ਆਪਣੀ ਸਹੂਲਤ ਅਨੁਸਾਰ ਜਾਣਕਾਰੀ ਭਰ ਲਈ ਜਾਵੇ। ਜਿੱਥੇ ਇੱਕ ਪਾਸੇ ਗਿਣਤੀ ਕਰਨ ਵਾਲੇ ਪਿਛਲੀਆਂ ਜਨਗਣਨਾਵਾਂ ਦੀ ਤਰ੍ਹਾਂ ਨਿਰਧਾਰਿਤ ਕੀਤੇ ਗਏ ਬਲਾਕਾਂ ਵਿੱਚ ਘਰ-ਘਰ ਜਾ ਕੇ ਗਿਣਤੀ ਕਰਦੇ ਰਹਿਣਗੇ, ਨਾਲ ਹੀ ਸਵੈ-ਗਣਨਾ ਇਸ ਵਾਰ ਜਵਾਬ ਦੇਣ ਵਾਲਿਆਂ ਨੂੰ ਦਿੱਤੀ ਗਈ ਇੱਕ ਵਾਧੂ ਸਹੂਲਤ ਹੈ।
(SE ਪੋਰਟਲ ‘ਤੇ ਜਾਓ (se.census.gov.in) → ਮੋਬਾਈਲ ਨੰਬਰ ਦੀ ਵਰਤੋਂ ਕਰਕੇ ਲੌਗਇਨ ਕਰੋ → ਨਕਸ਼ੇ 'ਤੇ ਸਥਾਨ ਦੀ ਪਛਾਣ ਕਰੋ → ਘਰੇਲੂ ਵੇਰਵੇ ਭਰੋ → ਜਾਣਕਾਰੀ ਜਮ੍ਹਾਂ ਕਰੋ → SE ID ਪ੍ਰਾਪਤ ਕਰੋ → ਗਣਨਾਕਾਰ ਨੂੰ SE ID ਪ੍ਰਦਾਨ ਕਰੋ → ਡੇਟਾ ਦੀ ਪੁਸ਼ਟੀਕਰਣ ਜਨਗਣਨਾ ਵਿੱਚ ਸ਼ਾਮਲ ਕੀਤਾ ਜਾਵੇਗਾ।)
ਜਨਗਣਨਾ (HLO) ਦੇ ਪਹਿਲੇ ਪੜਾਅ ਦਾ ਇੱਕ ਪ੍ਰੀ-ਟੈਸਟ ਯਾਨੀ ਕਿ ਜਨਗਣਨਾ ਖੇਤਰੀ ਕਾਰਜਕਰਤਾਵਾਂ ਅਤੇ ਰਾਜ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀ ਨਿਯੁਕਤੀ ਅਤੇ ਸਿਖਲਾਈ, ਪ੍ਰਸ਼ਨਾਵਲੀ, ਸਬੰਧਿਤ ਐਪਸ ਅਤੇ ਪੋਰਟਲ ਅਤੇ ਡੇਟਾ ਇਕੱਠਾ ਕਰਨ ਤੋਂ ਲੈ ਕੇ ਡੇਟਾ ਪ੍ਰੋਸੈੱਸਿੰਗ ਤੱਕ ਦੀਆਂ ਹੋਰ ਸਾਰੀਆਂ ਸਬੰਧਿਤ ਗਤੀਵਿਧੀਆਂ ਸਮੇਤ ਸਮੁੱਚੀ ਜਨਗਣਨਾ ਵਿਧੀ ਦਾ ਪੂਰਾ ਅਭਿਆਸ ਨਵੰਬਰ, 2025 ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 5000 ਬਲਾਕਾਂ ਵਿੱਚ ਕੀਤਾ ਗਿਆ ਸੀ।
01.01.2026 ਤੋਂ 31.03.2027 ਦੀ ਮਿਆਦ ਲਈ ਸਾਰੀਆਂ ਪ੍ਰਸ਼ਾਸਨਿਕ ਯੂਨਾਇਟੇਡ ਇਕਾਈਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਜਨਗਣਨਾ 2027, 01.01.2026 ਤੱਕ ਜੀ ,ਸਥਿਤੀ ਦੇ ਅਨੁਸਾਰ, 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, 7,092 ਉਪ-ਜ਼ਿਲ੍ਹਿਆਂ, 5,128 ਵਿਧਾਨਕ ਕਸਬਿਆਂ, 4,580 ਜਨਗਣਨਾ ਕਸਬਿਆਂ ਅਤੇ ਲਗਭਗ 6,39,902 ਪਿੰਡਾਂ ਵਿੱਚ ਆਯੋਜਿਤ ਕੀਤੀ ਜਾਵੇਗੀ।
ਜਨਗਣਨਾ ਦੇ ਕਰਮਚਾਰੀਆਂ ਦੀ ਸਿਖਲਾਈ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। 100 ਰਾਸ਼ਟਰੀ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਮਾਸਟਰ ਟ੍ਰੇਨਰਾਂ ਨੂੰ ਵਿਸ਼ੇਸ਼ ਮਾਹਿਰਾਂ ਦੁਆਰਾ ਟ੍ਰੇਂਡ ਕੀਤਾ ਗਿਆ ਹੈ, ਜਿਨ੍ਹਾਂ ਨੇ ਲਗਭਗ 2000 ਮਾਸਟਰ ਟ੍ਰੇਨਰਸ ਨੂੰ ਟ੍ਰੇਂਡ ਕੀਤਾ ਹੈ। ਇਹ ਮਾਸਟਰ ਟ੍ਰੇਨਰਸ ਲਗਭਗ 45,000 ਫੀਲਡ ਟ੍ਰੇਨਰਜ਼ ਨੂੰ ਟ੍ਰੇਂਡ ਕਰ ਰਹੇ ਹਨ, ਜੋ ਅੱਗੇ ਲਗਭਗ 31 ਲੱਖ ਗਿਣਤੀ ਕਰਨ ਵਾਲਿਆਂ ਅਤੇ ਸੁਪਰਵਾਈਜ਼ਰਾਂ ਨੂੰ 80,000 ਬੈਂਚਾਂ ਵਿੱਚ ਟ੍ਰੇਨਿੰਗ ਦੇਣਗੇ। ਸਾਰੀ ਸਿਖਲਾਈ ਸਮੱਗਰੀ ਖੇਤਰੀ ਭਾਸ਼ਾਵਾਂ ਵਿੱਚ ਤਿਆਰ ਕੀਤੀ ਗਈ ਹੈ ਤਾਂ ਜੋ ਆਖਰੀ ਮੀਲ ਪੱਧਰ ‘ਤੇ ਕੰਮ ਕਰ ਰਹੇ ਗਿਣਤੀ ਕਰਨ ਵਾਲੇ ਅਤੇ ਸੁਪਰਵਾਈਜ਼ਰ ਸਮੇਂ ਸਿਰ ਗੁਣਵੱਤਾ ਡੇਟਾ ਇਕੱਠਾ ਕਰ ਸਕਣ।
*****
ਅਨੁਬੰਧ
ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਖੇਤਰ ਵਾਰ ਘਰ ਸੂਚੀਕਰਨ ਅਤੇ ਘਰਾਂ ਦੀ ਗਣਨਾ ਅਤੇ ਸਵੈ-ਗਣਨਾ ਦੀ ਮਿਆਦ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਸਵੈ ਗਣਨਾ(Self-Enumeration) ਮਿਆਦ
|
ਘਰ ਸੂਚੀਕਰਨ ਅਤੇ ਘਰਾਂ ਦੀ ਗਣਨਾ (Houselisting& Housing Census) ਮਿਆਦ
|
|
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਦਿੱਲੀ (ਨਵੀਂ ਦਿੱਲੀ, ਨਗਰ ਪਾਲਿਕਾ ਪ੍ਰੀਸ਼ਦ ਅਤੇ ਦਿੱਲੀ ਛਾਉਣੀ ਬੋਰਡ), ਗੋਆ, ਕਰਨਾਟਕ, ਲਕਸ਼ਦੀਪ, ਮਿਜ਼ੋਰਮ, ਓਡੀਸ਼ਾ ਅਤੇ ਸਿੱਕਮ
|
1 ਅਪ੍ਰੈਲ ਤੋਂ 15 ਅਪ੍ਰੈਲ
|
16 ਅਪ੍ਰੈਲ ਤੋਂ 15 ਮਈ
|
|
ਗੁਜਰਾਤ*, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ
|
5 ਅਪ੍ਰੈਲ ਤੋਂ 19 ਅਪ੍ਰੈਲ
|
20 ਅਪ੍ਰੈਲ ਤੋਂ 19 ਮਈ
|
|
ਉੱਤਰਾਖੰਡ
|
10 ਅਪ੍ਰੈਲ ਤੋਂ 24 ਅਪ੍ਰੈਲ
|
25 ਅਪ੍ਰੈਲ ਤੋਂ 24 ਮਈ
|
|
ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਛੱਤੀਸਗੜ੍ਹ ਅਤੇ ਹਰਿਆਣਾ
|
16 ਅਪ੍ਰੈਲ ਤੋਂ 30 ਅਪ੍ਰੈਲ
|
1 ਮਈ ਤੋਂ 30 ਮਈ
|
|
ਬਿਹਾਰ
|
17 ਅਪ੍ਰੈਲ ਤੋਂ 1 ਮਈ
|
2 ਮਈ ਤੋਂ 31 ਮਈ
|
|
ਤੇਲੰਗਾਨਾ
|
26 ਅਪ੍ਰੈਲ ਤੋਂ 10 ਮਈ
|
11 ਮਈ ਤੋਂ 9 ਜੂਨ
|
|
ਪੰਜਾਬ
|
30 ਅਪ੍ਰੈਲ ਤੋਂ 14 ਮਈ
|
15 ਮਈ ਤੋਂ 13 ਜੂਨ
|
|
ਦਿੱਲੀ (ਦਿੱਲੀ ਨਗਰ ਨਿਗਮ), ਮਹਾਰਾਸ਼ਟਰ, ਮੇਘਾਲਿਆ, ਰਾਜਸਥਾਨ ਅਤੇ ਝਾਰਖੰਡ**
|
1 ਮਈ ਤੋਂ 15 ਮਈ
|
16 ਮਈ ਤੋਂ 14 ਜੂਨ
|
|
ਉੱਤਰ ਪ੍ਰਦੇਸ਼
|
7 ਮਈ ਤੋਂ 21 ਮਈ
|
22 ਮਈ ਤੋਂ 20 ਜੂਨ
|
|
ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਪੁਡੂਚੇਰੀ
|
17 ਮਈ ਤੋਂ 31 ਮਈ
|
1 ਜੂਨ ਤੋਂ 30 ਜੂਨ
|
|
ਹਿਮਾਚਲ ਪ੍ਰਦੇਸ਼
|
1 ਜੂਨ ਤੋਂ 15 ਜੂਨ
|
16 ਜੂਨ ਤੋਂ 15 ਜੁਲਾਈ
|
|
ਕੇਰਲ ਅਤੇ ਨਾਗਾਲੈਂਡ
|
16 ਜੂਨ ਤੋਂ 30 ਜੂਨ
|
1 ਜੁਲਾਈ ਤੋਂ 30 ਜੁਲਾਈ
|
|
ਤਮਿਲ ਨਾਡੂ ਅਤੇ ਤ੍ਰਿਪੁਰਾ
|
17 ਜੁਲਾਈ ਤੋਂ 31 ਜੁਲਾਈ
|
1 ਅਗਸਤ ਤੋਂ 30 ਅਗਸਤ
|
|
ਅਸਾਮ
|
2 ਅਗਸਤ ਤੋਂ 16 ਅਗਸਤ
|
17 ਅਗਸਤ ਤੋਂ 15 ਸਤੰਬਰ
|
|
ਮਣੀਪੁਰ
|
17 ਅਗਸਤ ਤੋਂ 31 ਅਗਸਤ
|
1 ਸਤੰਬਰ ਤੋਂ 30 ਸਤੰਬਰ
|
|
ਪੱਛਮੀ ਬੰਗਾਲ
|
ਨਿਰਧਾਰਿਤ ਕੀਤਾ ਜਾਣਾ ਹੈ
|
|
* ਗੁਜਰਾਤ– ਤਬਦੀਲੀ ਸੰਭਵ
** ਝਾਰਖੰਡ– ਜਨਗਣਨਾ ਕਰਵਾਉਣ ਦੀ ਇੱਛਾ ਦੀ ਸੂਚਨਾ ਜਾਰੀ, HLO ਦੀ ਮਿਆਦ ਅਧਿਸੂਚਿਤ ਜਾਰੀ ਕੀਤੀ ਜਾਵੇਗੀ।
*****
ਆਰਕੇ/ਆਰਆਰ/ਪੀਆਰ/ਐੱਸਕੇ/ਏਕੇ
(Release ID: 2247444)
ਵਿਜ਼ੀਟਰ ਕਾਊਂਟਰ : 7
Read this release in:
English
,
Urdu
,
हिन्दी
,
Marathi
,
Bengali
,
Bengali-TR
,
Assamese
,
Gujarati
,
Odia
,
Telugu
,
Kannada
,
Malayalam