ਭਾਰਤ ਚੋਣ ਕਮਿਸ਼ਨ
azadi ka amrit mahotsav

ਆਮ ਚੋਣਾਂ ਅਤੇ ਜ਼ਿਮਨੀ ਚੋਣਾਂ 2026: ਭਾਰਤ ਇਲੈਕਸ਼ਨ ਕਮਿਸ਼ਨ ਨੇ ਅੰਤਰ-ਰਾਜੀ ਸਰਹੱਦੀ ਮੀਟਿੰਗਾਂ ਕੀਤੀਆਂ


ਚੋਣ ਸੂਚਨਾ ਸਬੰਧੀ ਬਹੁ-ਵਿਭਾਗੀ ਕਮੇਟੀ ਨਾਲ ਵੀ ਮੀਟਿੰਗ ਹੋਈ

Posted On: 24 MAR 2026 2:55PM by PIB Chandigarh
  1. ਭਾਰਤ ਇਲੈਕਸ਼ਨ ਕਮਿਸ਼ਨ (ਈਸੀਆਈ) ਨੇ ਅੱਜ ਚੋਣਾਂ ਵਾਲੇ 5 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉਨ੍ਹਾਂ ਦੇ 12 ਸਰਹੱਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ, ਮੁੱਖ ਕਾਰਜਕਾਰੀ ਅਧਿਕਾਰੀਆਂ, ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਇਨਫੋਰਸਮੈਂਟ ਏਜੰਸੀਆਂ ਦੇ ਮੁਖੀਆਂ ਨਾਲ ਤਿਆਰੀਆਂ ਦੀ ਸਮੀਖਿਆ ਕਰਨ, ਤਾਲਮੇਲ ਵਧਾਉਣ ਲਈ ਸਮੀਖਿਆ ਮੀਟਿੰਗ ਕੀਤੀ ਅਤੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਿੰਸਾ-ਮੁਕਤ, ਡਰ-ਮੁਕਤ ਅਤੇ ਲਾਲਚ-ਮੁਕਤ ਚੋਣਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

2.ਮੁੱਖ ਚੋਣ ਕਮਿਸ਼ਨਰ (ਸੀਈਸੀ) ਸ਼੍ਰੀ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰ ਡਾ. ਐੱਸ.ਐੱਸ. ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੇ ਨਾਲ ਮਿਲ ਕੇ ਅਸਾਮ, ਕੇਰਲ, ਪੁਡੂਚੇਰੀ, ਤਮਿਲ ਨਾਡੂ ਅਤੇ ਪੱਛਮ ਬੰਗਾਲ ਵਿੱਚ ਆਉਣ ਵਾਲੀਆਂ ਆਮ ਚੋਣਾਂ ਅਤੇ 6 ਰਾਜਾਂ ਵਿੱਚ ਉਪ ਚੋਣਾਂ ਲਈ ਚੋਣ ਤਿਆਰੀਆਂ, ਕਾਨੂੰਨ ਵਿਵਸਥਾ ਦੀ ਸਥਿਤੀ, ਨਾਜਾਇਜ਼ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ, ਹਥਿਆਰਾਂ ਦੀ ਜ਼ਬਤੀ, ਅੰਤਰਰਾਜੀ ਚੈੱਕ ਪੋਸਟਾਂ ਅਤੇ ਖਰਚੇ ਪੱਖੋਂ ਸੰਵੇਦਨਸ਼ੀਲ ਚੋਣ ਹਲਕਿਆਂ ਦੀ ਸਮੀਖਿਆ ਕੀਤੀ।

3. ਚੋਣਾਂ ਵਾਲੇ ਰਾਜਾਂ ਨੇ ਕਮਿਸ਼ਨ ਨੂੰ ਆਪਣੀਆਂ ਸਮੁੱਚੀਆਂ ਤਿਆਰੀਆਂ, ਕਾਨੂੰਨ ਵਿਵਸਥਾ ਨਾਲ ਸਬੰਧਤ ਮੁੱਦਿਆਂ, ਖਰਚਾ ਲਾਗੂ ਕਰਨ ਅਤੇ ਕੇਂਦਰੀ ਏਜੰਸੀਆਂ ਤੇ ਗੁਆਂਢੀ ਰਾਜਾਂ ਦੇ ਨਾਲ ਲੰਬਿਤ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਸਰਹੱਦੀ ਜ਼ਿਲ੍ਹਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਚੋਣਾਂ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ।

4. ਗੁਆਂਢੀ ਸਰਹੱਦੀ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਚੋਣਾਂ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਾਲਚ ਮੁਕਤ ਅਤੇ ਹਿੰਸਾ ਮੁਕਤ ਚੋਣਾਂ ਯਕੀਨੀ ਬਣਾਉਣ ਵਿੱਚ ਸਹਾਇਤਾ ਲਈ ਹਰ ਸੰਭਵ ਕਦਮ ਚੁੱਕਣ।

5. ਏਜੰਸੀਆਂ ਭਾਵ ਸੀਬੀਡੀਟੀ, ਸੀਬੀਆਈਸੀ, ਈਡੀ, ਡੀਆਰਆਈ, ਸੀਈਆਈਬੀ, ਐੱਫਆਈਯੂ-ਆਈਐੱਨਡੀ, ਆਰਬੀਆਈ, ਆਈਬੀਏ, ਐੱਨਸੀਬੀ, ਆਈਸੀਜੀ, ਬੀਸੀਏਐੱਸ, ਏਏਆਈ, ਡਾਕ ਸੇਵਾ, ਸੀਆਰਪੀਐੱਫ, ਸੀਆਈਐੱਸਐੱਫ, ਬੀਐੱਸਐੱਫ, ਐੱਸਐੱਸਬੀ, ਆਰਪੀਐੱਫ, ਆਈਟੀਬੀਪੀ, ਭਾਰਤੀ ਤੱਟ ਰੱਖਿਅਕ ਬਲ ਅਤੇ ਅਸਾਮ ਰਾਈਫਲਜ਼ ਦੇ ਮੁਖੀਆਂ ਨੂੰ ਚੋਣਾਂ ਵਾਲੇ ਰਾਜਾਂ ਅਤੇ ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਲੱਗਦੇ ਖੇਤਰਾਂ ਵਿੱਚ ਸਖ਼ਤ ਨਿਗਰਾਨੀ ਯਕੀਨੀ ਬਣਾਉਣ ਅਤੇ ਅੰਤਰਰਾਜੀ ਚੈੱਕ ਪੋਸਟਾਂ 'ਤੇ ਚੈਕਿੰਗ ਵਧਾਉਣ ਦੇ ਨਿਰਦੇਸ਼ ਦਿੱਤੇ ਗਏ।

6.ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ), ਇਨਕਮ ਟੈਕਸ ਵਿਭਾਗ, ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਸੀਜੀਐੱਸਟੀ) ਅਤੇ ਮਾਲੀਆ ਖੁਫੀਆ ਡਾਇਰੈਕਟੋਰੇਟ (ਡੀਆਰਆਈ) ਸਮੇਤ ਕੇਂਦਰੀ ਏਜੰਸੀਆਂ ਨੂੰ ਚੋਣਾਂ ਤੋਂ ਪਹਿਲਾਂ ਯਤਨਾਂ ਨੂੰ ਤੇਜ਼ ਕਰਨ ਅਤੇ ਕਾਰਵਾਈ ਯੋਗ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਨਾਜਾਇਜ਼ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ, ਹਥਿਆਰਾਂ ਆਦਿ ਦੀ ਵੱਧ ਤੋਂ ਵੱਧ ਜ਼ਬਤੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।

**********

ਪੀਕੇ/ਜੀਡੀਐੱਚ/ਆਰਪੀ/ਸ਼ੀਨਮ


(Release ID: 2245180) ਵਿਜ਼ੀਟਰ ਕਾਊਂਟਰ : 9