ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਮਾਂ ਕਾਤਯਾਯਨੀ ਦਾ ਆਸ਼ੀਰਵਾਦ ਲਿਆ ਅਤੇ ਭਗਤੀ ਪਾਠ ਸਾਂਝਾ ਕੀਤਾ
Posted On:
24 MAR 2026 8:06AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਾਂ ਕਾਤਯਾਯਨੀ ਦਾ ਆਸ਼ੀਰਵਾਦ ਗ੍ਰਹਿਣ ਕੀਤਾ ਅਤੇ ਕਿਹਾ ਕਿ ਮਾਂ ਜਗਦੰਬੇ ਦੀ ਪੂਜਾ ਮਨ ਨੂੰ ਅਸੀਮ ਊਰਜਾ ਅਤੇ ਅੰਦਰੂਨੀ ਸ਼ਕਤੀ ਨਾਲ ਭਰ ਦਿੰਦੀ ਹੈ, ਜਦੋਂ ਕਿ ਉਨ੍ਹਾਂ ਦਾ ਬ੍ਰਹਮ ਪ੍ਰਕਾਸ਼ ਦਿਲ ਨੂੰ ਉੱਚ ਚੇਤਨਾ ਨਾਲ ਪ੍ਰਕਾਸ਼ਮਾਨ ਕਰਦਾ ਹੈ। ਉਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ ਬ੍ਰਹਮਤਾ ਅਤੇ ਸਾਹਸ ਦੀ ਅਧਿਸ਼ਠਾਤ੍ਰੀ ਦੇਵੀ ਦੀ ਕਿਰਪਾ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਨੂੰ ਅਪਾਰ ਸ਼ਕਤੀ ਅਤੇ ਆਤਮਵਿਸ਼ਵਾਸ ਪ੍ਰਾਪਤ ਹੋਵੇ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸ਼ਲੋਕ ਸਾਂਝਾ ਕੀਤਾ-
“चन्द्रहासोज्ज्वलकरा शार्दूलवरवाहना। कात्यायनी शुभं दद्याद् देवी दानवघातिनी॥”
ਪ੍ਰਧਾਨ ਮੰਤਰੀ ਨੇ ਦੇਵੀ ਦੀ ਸਤੁਤੀ ਵਿੱਚ ਇੱਕ ਪਾਠ ਵੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਲਿਖਿਆ;
“ਮਾਂ ਕਾਤਯਾਯਨੀ ਨੂੰ ਨਮਸਕਾਰ! ਬ੍ਰਹਮਤਾ ਅਤੇ ਸਾਹਸ ਦੀ ਅਧਿਸ਼ਠਾਤ੍ਰੀ ਦੇਵੀ ਮਾਂ ਦੀ ਕਿਰਪਾ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਵਿੱਚ ਅਪਾਰ ਸ਼ਕਤੀ ਅਤੇ ਆਤਮ-ਵਿਸ਼ਵਾਸ ਦਾ ਸੰਚਾਰ ਹੋਵੇ।
चन्द्रहासोज्ज्वलकरा शार्दूलवरवाहना।
कात्यायनी शुभं दद्याद् देवी दानवघातिनी॥”
“ਮਾਂ ਜਗਦੰਬੇ ਦੀ ਪੂਜਾ ਨਾਲ ਮਨ ਅਨੰਤ ਊਰਜਾ ਅਤੇ ਆਤਮ-ਵਿਸ਼ਵਾਸ ਨਾਲ ਭਰ ਜਾਂਦਾ ਹੈ। ਦੇਵੀ ਮਾਂ ਦਾ ਅਲੌਕਿਕ ਪ੍ਰਕਾਸ ਦਿਲ ਨੂੰ ਬ੍ਰਹਮ ਚੇਤਨਾ ਨਾਲ ਪ੍ਰਕਾਸ਼ਮਾਨ ਕਰ ਦਿੰਦਾ ਹੈ।
************
ਐੱਮਜੇਪੀਐੱਸ/ਐੱਸਟੀ/ਬਲਜੀਤ
(Release ID: 2244456)
ਵਿਜ਼ੀਟਰ ਕਾਊਂਟਰ : 2