ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਭਾਰਤ ਵਿੱਚ ਸਭ ਤੋਂ ਵੱਧ ਲੰਬੇ ਸਮੇਂ ਤੱਕ ਸਰਕਾਰ ਦੇ ਮੁਖੀ ਰਹਿਣ ਵਾਲੇ ਵਿਅਕਤੀ ਬਣ ਗਏ ਹਨ
ਪੀਐੱਮ ਮੋਦੀ ਜੀ ਨੇ ਸਿੱਕਮ ਦੇ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਦੇ 8,930 ਦਿਨਾਂ ਦੇ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ ਇਹ ਮੀਲ ਪੱਥਰ ਹਾਸਲ ਕੀਤਾ
ਪ੍ਰਧਾਨ ਮੰਤਰੀ ਮੋਦੀ ਜੀ ਦੇ ਜਨਤਕ ਜੀਵਨ ਦੇ 8,931 ਦਿਨ ‘ਰਾਸ਼ਟਰ-ਪ੍ਰਥਮ’ ਨੂੰ ਸਮਰਪਿਤ ਸ਼ਾਸਨ, ਇਮਾਨਦਾਰੀ ਅਤੇ ਦੇਸ਼ਵਾਸੀਆਂ ਦੀ ਨਿਰਸੁਆਰਥ ਸੇਵਾ ਦੇ ਪ੍ਰਤੀ ਉਨ੍ਹਾਂ ਦੇ ਗਹਿਰੇ ਸਮਰਪਣ ਨੂੰ ਦਰਸਾਉਂਦੇ ਹਨ
ਭਾਵੇਂ ਗ਼ਰੀਬਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣਾ ਹੋਵੇ, ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕਰਨੇ ਹੋਣ ਜਾਂ ਗਲੋਬਲ ਪਲੈਟਫਾਰਮਾਂ ‘ਤੇ ਰਾਸ਼ਟਰ ਦਾ ਮਾਣ ਵਧਾਉਣਾ ਹੋਵੇ, ਮੋਦੀ ਯੁੱਗ ਨੇ ਭਾਰਤ ਨੂੰ ਪੂਰੀ ਤਰਾਂ ਨਾਲ ਬਦਲ ਦਿੱਤਾ ਹੈ
24 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੱਕ ਬਿਨਾਂ ਕਿਸੇ ਛੁੱਟੀ ਦੇ ਰਾਸ਼ਟਰ ਅਤੇ ਲੋਕਾਂ ਦੀ ਸੇਵਾ ਕਰਨਾ, ਪ੍ਰਧਾਨ ਮੰਤਰੀ ਮੋਦੀ ਜੀ ਦੇ ਅਟੁੱਟ ਸਮਰਪਣ ਦਾ ਹੀ ਪ੍ਰਮਾਣ ਹੈ
ਲੋਕਾਂ ਦਾ ਪ੍ਰਧਾਨ ਮੰਤਰੀ ਮੋਦੀ ਜੀ ‘ਤੇ ਵਿਸ਼ਵਾਸ, ਪਿਆਰ ਅਤੇ ਸਮਰਥਨ, ਹਰ ਦਿਨ ਵਧ ਰਿਹਾ ਹੈ
Posted On:
22 MAR 2026 3:14PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਭਾਰਤ ਵਿੱਚ ਸਭ ਤੋਂਵੱਧ ਲੰਬੇ ਸਮੇਂ ਤੱਕ ਸਰਕਾਰ ਦੇ ਮੁਖੀ ਰਹਿਣ ਵਾਲੇ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਿੱਕਮ ਦੇ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਦੇ 8,930 ਦਿਨਾਂ ਦੇ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ ਇੱਕ ਅਜਿਹਾ ਮੀਲ ਪੱਥਰ ਹਾਸਲ ਕੀਤਾ ਹੈ, ਜਿਸ ਦੀ ਨੀਂਹ ਸੇਵਾ, ਅਣਥੱਕ ਮਿਹਨਤ ਅਤੇ ਅਟੁੱਟ ਸਮਰਪਣ ‘ਤੇ ਟਿਕੀ ਹੈ।
X ਪਲੈਟਫਾਰਮ ‘ਤੇ ਆਪਣੀ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੇਵਾ, ਅਣਥੱਕ ਮਿਹਨਤ ਅਤੇ ਅਟੁੱਟ ਸਮਰਪਣ ‘ਤੇ ਅਧਾਰਿਤ ਇੱਕ ਮੀਲ ਪੱਥਰ ਹਾਸਲ ਕਰਦੇ ਹੋਏ ਅੱਜ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਿੱਕਮ ਦੇ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਦੇ 8,930 ਦਿਨਾਂ ਦੇ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ, ਭਾਰਤ ਵਿੱਚ ਕਿਸੇ ਵੀ ਸਰਕਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੁਖੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਜਨਤਕ ਜੀਵਨ ਦੇ 8,931 ਦਿਨ-ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਅਤੇ ਹੁਣ ਪ੍ਰਧਾਨ ਮੰਤਰੀ ਦੇ ਰੂਪ ਵਿੱਚ- ‘ਰਾਸ਼ਟਰ ਪ੍ਰਥਮ’, ਸ਼ਾਸਨ ਅਤੇ ਕਾਰਜਾਂ ਵਿੱਚ ਇਮਾਨਦਾਰੀ ਅਤੇ ਹਰੇਕ ਨਾਗਰਿਕ ਦੀ ਅਣਥਕ ਸੇਵਾ ਦੇ ਪ੍ਰਤੀ ਉਨ੍ਹਾਂ ਦੇ ਗਹਿਰੇ ਸਮਰਪਣ ਨੂੰ ਦਰਸਾਉਂਦੇ ਹਨ। ਇਹ ਇੱਕ ਅਜਿਹੀ ਦੁਰਲਭ ਵਿਰਾਸਤ ਹੈ, ਜੋ ਬੇਮਿਸਾਲ ਵਿਸ਼ਵਾਸ ਅਤੇ ਬੇਜੋੜ ਸੇਵਾ ‘ਤੇ ਅਧਾਰਿਤ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਦਹਾਕਿਆਂ ਦੀ ਸੇਵਾ ਨੇ ਆਪਣੇ ਆਪ ਵਿੱਚ ਇੱਕ ਯੁੱਗ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇ ਗ਼ਰੀਬਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣਾ ਹੋਵੇ, ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕਰਨੇ ਹੋਣ , ਜਾਂ ਗਲੋਬਲ ਪਲੈਟਫਾਰਮਾਂ ‘ਤੇ ਰਾਸ਼ਟਰ ਦਾ ਮਾਣ ਵਧਾਉਣਾ ਹੋਵੇ- ਮੋਦੀ ਯੁੱਗ ਨੇ ਭਾਰਤ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ‘ਨਵੇਂ ਭਾਰਤ’ ਨੂੰ ਉਤਸ਼ਾਹਿਤ ਕਰਨ ਲਈ ਜੀਵਨ ਭਰ ਯਤਨ ਕਰਨ ਦੀ ਜ਼ਰੂਰਤ ਸੀ ਅਤੇ ਪ੍ਰੇਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਉਹ ਕਰ ਕੇ ਦਿਖਾਇਆ। ਉਨ੍ਹਾਂ ਨੇ ਕਿਹਾ ਕਿ 24 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੱਕ ਬਿਨਾਂ ਕੋਈ ਛੁੱਟੀ ਲਏ ਰਾਸ਼ਟਰ ਅਤੇ ਲੋਕਾਂ ਦੀ ਸੇਵਾ ਕਰਨਾ, ਪ੍ਰਧਾਨ ਮੰਤਰੀ ਮੋਦੀ ਦੀ ਜੇ ਅਟੁੱਟ ਸਮਰਪਣ ਦਾ ਹੀ ਇੱਕ ਪ੍ਰਮਾਣ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸੇ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਲੋਕਾਂ ਤੋਂ ਬੇਮਿਸਾਲ ਪਿਆਰ ਪ੍ਰਾਪਤ ਹੋਇਆ- ਤਿੰਨ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਅਤੇ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ, ਪਿਆਰ ਅਤੇ ਸਮਰਥਨ, ਹਰ ਦਿਨ ਵਧ ਰਿਹਾ ਹੈ।
************
ਆਰਕੇ/ਆਰਆਰ/ਪੀਐੱਸ
(Release ID: 2243764)
ਵਿਜ਼ੀਟਰ ਕਾਊਂਟਰ : 4