ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਉਗਾਦੀ, ਗੁੜੀ, ਪੜਵਾ, ਨਵਰੇਹ, ਸਾਜਿਬੂ ਚੇਈਰਾਓਬਾ ਅਤੇ ਚੇਟੀਚੰਡ ਦੇ ਮੌਕੇ ’ਤੇ ਸ਼ੁਭਕਾਮਨਾਵਾਂ ਦਿੱਤੀਆਂ
ਨਵੇਂ ਵਰ੍ਹੇ ਦਾ ਸਵਾਗਤ ਕਰਨ ਵਾਲਾ ਉਗਾਦੀ ਪਰਵ ਸਾਰਿਆਂ ਦੇ ਜੀਵਨ ਵਿੱਚ ਆਨੰਦ, ਏਕਤਾ ਅਤੇ ਸਮ੍ਰਿੱਧੀ ਲਿਆਵੇ
ਜਿੱਤ, ਸਮ੍ਰਿੱਧੀ ਅਤੇ ਸ਼ੁਭਤਾ ਦਾ ਪ੍ਰਤੀਕ ਗੁੜੀ ਪੜਵਾ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਅਸੀਮ ਆਨੰਦ ਲਿਆਵੇ
ਨਵਰੇਹ ਦੇ ਸ਼ੁਭ ਮੌਕੇ ’ਤੇ ਸਾਡੇ ਕਸ਼ਮੀਰੀ ਪੰਡਿਤ ਭੈਣਾਂ ਅਤੇ ਭਰਾਵਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ
ਸਾਜਿਬੂ ਚੀਰਾਓਬਾ ਸਾਡੇ ਸੱਭਿਆਚਾਰ ਦੀ ਜੜ੍ਹਾਂ ਨੂੰ ਮਜਬੂਤ ਕਰੇ ਅਤੇ ਸਾਰਿਆਂ ਨੂੰ ਸੁਖ ਅਤੇ ਸਮ੍ਰਿੱਧੀ ਪ੍ਰਦਾਨ ਕਰੇ
ਭਗਵਾਨ ਝੂਲੇਲਾਲ ਦੀ ਜਯੰਤੀ ਅਤੇ ਚੇਟੀਚੰਡ ਪਰਵ ’ਤੇ ਸਿੰਧੀ ਭਾਈਚਾਰੇ ਦੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ
Posted On:
19 MAR 2026 12:14PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਮਨਾਏ ਜਾ ਰਹੇ ਵੱਖ-ਵੱਖ ਰਵਾਇਤੀ ਨਵੇਂ ਵਰ੍ਹੇ ਦੇ ਤਿਉਹਾਰਾਂ ਦੇ ਮੌਕੇ ’ਤੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਅਮਿਤ ਸ਼ਾਹ ਨੇ ਐਕਸ ’ਤੇ ਕਈ ਪੋਸਟਾਂ ਵਿਚ ਕਿਹਾ, “ਕਰਨਾਟਕ ਦੇ ਸਾਰੇ ਲੋਕਾਂ ਨੂੰ ਉਗਾਦੀ ਦੀ ਹਾਰਦਿਕ ਸ਼ੁਭਕਾਮਨਾਵਾਂ। ਨਵੇਂ ਵਰ੍ਹੇ ਦਾ ਸਵਾਗਤ ਕਰਨ ਵਾਲਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਆਨੰਦ, ਏਕਤਾ ਅਤੇ ਸਮ੍ਰਿੱਧੀ ਲਿਆਵੇ।”
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤੇਲੁਗੂ ਭਾਈਚਾਰੇ ਨੂੰ ਵੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਪਰਭਵ ਨਾਮ ਸੰਵਤਸਰ ਦੇ ਇਸ ਸ਼ੁਭ ਮੌਕੇ ’ਤੇ ਸਾਰੇ ਤੇਲੁਗੂ ਵਾਸੀਆਂ ਨੂੰ ਉਗਾਦੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਮੇਰੀ ਹਾਰਦਿਕ ਕਾਮਨਾ ਹੈ ਕਿ ਇਹ ਨਵਾਂ ਵਰ੍ਹਾ ਤੁਹਾਡੇ ਸਾਰਿਆਂ ਦੇ ਜੀਵਨ ਵਿਚ ਸ਼ਾਂਤੀ, ਚੰਗੀ ਸਿਹਤ ਅਤੇ ਖੁਸ਼ੀਆਂ ਲੈ ਕੇ ਆਵੇ।”
ਸ਼੍ਰੀ ਅਮਿਤ ਸ਼ਾਹ ਨੇ ਗੁੜੀ ਪੜਵਾ ਦੇ ਮੌਕੇ ’ਤੇ ਵੀ ਸੰਦੇਸ਼ ਪੋਸਟ ਕਰਦੇ ਹੋਏ ਕਿਹਾ, “ਉਤਸ਼ਾਹ ਅਤੇ ਜੋਸ਼ ਦੇ ਪਵਿੱਤਰ ਤਿਉਹਾਰ ਗੁੜੀ ਪੜਵਾ ਦੇ ਸ਼ੁਭ ਮੌਕੇ ’ਤੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ! ਜਿੱਤ, ਸਮ੍ਰਿੱਧੀ ਅਤੇ ਸ਼ੁਭਤਾ ਦਾ ਪ੍ਰਤੀਕ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿਚ ਨਵੀਂ ਊਰਜਾ ਅਤੇ ਅਸੀਮ ਆਨੰਦ ਲਿਆਵੇ-ਇਹੀ ਮੇਰੀ ਹਾਰਦਿਕ ਕਾਮਨਾ ਹੈ।”
ਸ਼੍ਰੀ ਅਮਿਤ ਸ਼ਾਹ ਨੇ ਨਵਰੇਹ ਦੇ ਮੌਕੇ ’ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਸਾਡੇ ਕਸ਼ਮੀਰੀ ਪੰਡਿਤ ਭੈਣਾਂ ਅਤੇ ਭਰਾਵਾਂ ਨੂੰ ਨਵਰੇਹ ਦੇ ਸ਼ੁਭ ਮੌਕੇ ’ਤੇ ਹਾਰਦਿਕ ਸ਼ੁਭਕਾਮਨਾਵਾਂ। ਨਵਾਂ ਵਰ੍ਹਾ ਸਾਰਿਆਂ ਦੇ ਲਈ ਸ਼ਾਂਤੀ, ਖੁਸ਼ੀ, ਚੰਗੀ ਸਿਹਤ ਅਤੇ ਸਮ੍ਰਿੱਧੀ ਲੈ ਕੇ ਆਵੇ।”
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਜਿਬੂ ਚੇਈਰਾਓਬਾ ਦੇ ਮੌਕੇ ’ਤੇ ਮਣੀਪੁਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਮਣੀਪੁਰ ਦੇ ਸਾਡੇ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਸਾਜਿਬੂ ਚੇਈਰਾਓਬਾ ਦੇ ਮੌਕੇ ’ਤੇ ਹਾਰਦਿਕ ਵਧਾਈ। ਇਹ ਨਵਾਂ ਵਰ੍ਹਾ ਸਾਡੇ ਸੱਭਿਆਚਾਰ ਨੂੰ ਹੋਰ ਮਜਬੂਤ ਕਰੇ ਅਤੇ ਸਾਰਿਆਂ ਨੂੰ ਸੁਖ ਅਤੇ ਸਮ੍ਰਿੱਧੀ ਪ੍ਰਦਾਨ ਕਰੇ।”
ਕੇਂਦਰੀ ਗ੍ਰਹਿ ਮੰਤਰੀ ਨੇ ਚੇਟੀਚੰਡ ਪਰਵ ਦੇ ਮੌਕੇ ’ਤੇ ਸਿੰਧੀ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਭਗਵਾਨ ਝੂਲੇਲਾਲ ਦੀ ਜਯੰਤੀ ਅਤੇ ਚੇਟੀਚੰਡ ਪਰਵ ਦੇ ਮੌਕੇ ’ਤੇ ਸਿੰਧੀ ਭਾਈਚਾਰੇ ਦੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਮੇਰੀ ਹਾਰਦਿਕ ਸ਼ੁਭਕਾਮਨਾਵਾਂ। ਭਗਵਾਨ ਝੂਲੇਲਾਲ ਦੁਆਰਾ ਮਨੁੱਖਤਾ ਨੂੰ ਸਰਵਉੱਚ ਮੰਨਦੇ ਹੋਏ ਦਿੱਤੇ ਗਏ ਆਪਸੀ ਸਦਭਾਵਨਾ ਦੇ ਸੰਦੇਸ਼ ਮਨੁੱਖੀ ਸਮਾਜ ਦੇ ਲਈ ਸਦਾ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ। ਮੈਂ ਭਗਵਾਨ ਝੂਲੇਲਾਲ ਨੂੰ ਸਾਰਿਆਂ ਦੇ ਭਲੇ ਦੇ ਲਈ ਪ੍ਰਾਰਥਨਾ ਕਰਦਾ ਹਾਂ।”
************
ਆਰਕੇ/ਪੀਆਰ/ਪੀਐੱਸ/ਐੱਸਸੀ
(Release ID: 2242524)
ਵਿਜ਼ੀਟਰ ਕਾਊਂਟਰ : 11