ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਭਾਰਤੀ ਹਵਾਬਾਜ਼ੀ ਵਿੱਚ ਯਾਤਰੀ ਸੁਵਿਧਾ ਨੂੰ ਮਜ਼ਬੂਤ ਬਣਾਉਣਾ
प्रविष्टि तिथि:
18 MAR 2026 8:56AM by PIB Chandigarh
ਭਾਰਤ ਗਲੋਬਲ ਪੱਧਰ ‘ਤੇ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਜ਼ਾਰ ਬਣ ਕੇ ਉਭਰਿਆ ਹੈ, ਜਿੱਥੇ ਉਡਾਣ ਯੋਜਨਾ ਦੇ ਤਹਿਤ ਹਵਾਈ ਯਾਤਰਾ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਹੁੰਦੀ ਜਾ ਰਹੀ ਹੈ। ਭਾਰਤੀ ਹਵਾਈ ਅੱਡੇ ਅੱਜ ਹਰ ਦਿਨ ਪੰਜ ਲੱਖ ਤੋਂ ਵੱਧ ਯਾਤਰੀਆਂ ਨੂੰ ਸੰਭਾਲਦੇ ਹਨ, ਜੋ ਇਸ ਖੇਤਰ ਦੇ ਤੇਜ਼ ਵਿਕਾਸ ਨੂੰ ਦਰਸਾਉਂਦਾ ਹੈ।
ਸਿਵਿਲ ਐਵੀਏਸ਼ਨ ਮੰਤਰਾਲੇ ਦੀ ਸਰਬਉੱਚ ਤਰਜੀਹ ਯਾਤਰੀਆਂ ਦੀ ਸੁਵਿਧਾ ਨੂੰ ਯਕੀਨੀ ਬਣਾਉਂਦੀ ਹੈ। ਇਸੇ ਵਚਨਬੱਧਤਾ ਦੇ ਅਨੁਸਾਰ, ਮੰਤਰਾਲੇ ਨੇ ਯਾਤਰਾ ਨੂੰ ਪਹੁੰਚਯੋਗ ਬਣਾਉਣ ਲਈ ਕਈ ਯਾਤਰੀ-ਕੇਂਦ੍ਰਿਤ ਪਹਿਲਕਦਮੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਕਿਫਾਇਤੀ ਭੋਜਨ ਲਈ ਉਡਾਣ ਯਾਤਰੀ ਕੈਫੇ, ਪੁਸਤਕਾਂ ਤੱਕ ਮੁਫ਼ਤ ਪਹੁੰਚ ਲਈ ਫਲਾਈਬ੍ਰੇਰੀ ਅਤੇ ਹਵਾਈ ਅੱਡਿਆਂ ‘ਤੇ ਮੁਫ਼ਤ ਵਾਈ-ਫਾਈ ਦੀ ਸੁਵਿਧਾ ਸ਼ਾਮਲ ਹਨ।
ਯਾਤਰੀਆਂ ਦੀ ਸੁਵਿਧਾ, ਪਾਰਦਰਸ਼ੀ ਅਤੇ ਸਾਰਿਆਂ ਲਈ ਏਅਰਲਾਈਨਸ ਵਿੱਚ ਪ੍ਰਕਿਰਿਆਵਾਂ ਦੀ ਇਕਸਾਰਤਾ ਨੂੰ ਹੋਰ ਮਜ਼ਬੂਤ ਕਰਨ ਲਈ, ਮੰਤਰਾਲੇ ਨੇ ਸਿਵਿਲ ਐਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਰਾਹੀਂ ਹੇਠ ਲਿਖੇ ਨਿਰਦੇਸ਼ ਜਾਰੀ ਕੀਤੇ ਹਨ:
-
ਸਾਰੇ ਯਾਤਰੀਆਂ ਦੀ ਸਮਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਉਡਾਣ ਵਿੱਚ ਘੱਟ ਤੋਂ ਘੱਟ 60 ਪ੍ਰਤੀਸ਼ਤ ਸੀਟਾਂ ਮੁਫ਼ਤ ਅਲਾਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
-
ਇੱਕ ਹੀ ਪੀਐੱਨਆਰ ‘ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇਕੱਠੇ ਬਿਠਾਇਆ ਜਾਣਾ ਚਾਹੀਦਾ ਹੈ, ਤਰਜੀਹੀ ਤੌਰ ‘ਤੇ ਨਾਲ ਲਗਦੀਆਂ ਸੀਟਾਂ ‘ਤੇ।
-
ਖੇਡ ਉਪਕਰਣਾਂ ਅਤੇ ਸੰਗੀਤ ਯੰਤਰਾਂ ਦੀ ਢੋਆ-ਢੁਆਈ ਨੂੰ ਲਾਗੂ ਸੁਰੱਖਿਆ ਅਤੇ ਸੰਚਾਲਨ ਨਿਯਮਾਂ ਦੇ ਅਧੀਨ, ਪਾਰਦਰਸ਼ੀ ਅਤੇ ਯਾਤਰੀ-ਅਨੁਕੂਲ ਤਰੀਕੇ ਨਾਲ ਪਹੁੰਚਯੋਗ ਬਣਾਇਆ ਜਾਣਾ ਚਾਹੀਦਾ ਹੈ। ਏਅਰਲਾਈਨਸ ਨੂੰ ਪਾਲਤੂ ਜਾਨਵਰਾਂ ਦੀ ਢੋਆ-ਢੁਆਈ ਲਈ ਵੀ ਸਪਸ਼ਟ ਅਤੇ ਪਾਰਦਰਸ਼ੀ ਨੀਤੀਆਂ ਬਣਾਉਣੀਆਂ ਹੋਣਗੀਆਂ।
-
ਯਾਤਰੀਆਂ ਦੇ ਅਧਿਕਾਰਾਂ ਦੇ ਢਾਂਚੇ ਦਾ ਸਖ਼ਤੀ ਨਾਲ ਪਾਲਣ, ਵਿਸ਼ੇਸ਼ ਤੌਰ ‘ਤੇ ਦੇਰੀ, ਰੱਦ ਹੋਣ ਅਤੇ ਬੋਰਡਿੰਗ ਤੋਂ ਮਨਾ ਕੀਤੇ ਜਾਣ ਦੀ ਸਥਿਤੀ ਵਿੱਚ।
-
ਏਅਰਲਾਈਨ ਵੈੱਬਸਾਈਟਾਂ, ਮੋਬਾਈਲ ਐਪਲੀਕੇਸ਼ਨਾਂ, ਬੁਕਿੰਗ ਪਲੈਟਫਾਰਮਾਂ ਅਤੇ ਹਵਾਈ ਅੱਡਿਆਂ ਦੇ ਕਾਊਂਟਰਾਂ ‘ਤੇ ਯਾਤਰੀਆਂ ਦੇ ਅਧਿਕਾਰਾਂ ਦਾ ਪ੍ਰਮੁੱਖਤਾ ਨਾਲ ਪ੍ਰਦਰਸ਼ਨ।
-
ਯਾਤਰੀਆਂ ਦੇ ਅਧਿਕਾਰਾਂ ਦੀ ਸਪਸ਼ਟ ਜਾਣਕਾਰੀ ਖੇਤਰੀ ਭਾਸ਼ਾਵਾਂ ਵਿੱਚ ਦਿੱਤੀ ਜਾਵੇ, ਤਾਂ ਜੋ ਵਿਆਪਕ ਪਹੁੰਚ ਅਤੇ ਜਾਗਰੂਕਤਾ ਯਕੀਨੀ ਹੋ ਸਕੇ।
ਸਿਵਿਲ ਐਵੀਏਸ਼ਨ ਮੰਤਰਾਲਾ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ, ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ, ਸ਼ਿਕਾਇਤਾਂ ਨੂੰ ਘੱਟ ਕਰਨ ਅਤੇ ਹਵਾਬਾਜ਼ੀ ਵਿਧੀ ਵਿੱਚ ਸੁਰੱਖਿਆ ਦੀਆਂ ਉੱਚਤਮ ਮਿਆਰਾਂ ਨੂੰ ਬਣਾਏ ਰੱਖਣ ਲਈ ਵਚਨਬੱਧ ਹੈ।
************
ਦਿਵਯਾਂਸ਼ੂ ਕੁਮਾਰ
(रिलीज़ आईडी: 2241839)
आगंतुक पटल : 36