ਗ੍ਰਹਿ ਮੰਤਰਾਲਾ
ਸਰਕਾਰ ਲੱਦਾਖ ਵਿੱਚ ਸ਼ਾਂਤੀ, ਸਥਿਰਤਾ ਅਤੇ ਆਪਸੀ ਵਿਸ਼ਵਾਸ ਦਾ ਵਾਤਾਵਰਣ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਸਾਰੇ ਹਿਤਧਾਰਕਾਂ ਦੇ ਨਾਲ ਰਚਨਾਤਮਕ ਅਤੇ ਸਾਰਥਕ ਸੰਵਾਦ ਨੂੰ ਪਹੁੰਚਯੋਗ ਬਣਾਇਆ ਜਾ ਸਕੇ
ਇਸ ਉਦੇਸ਼ ਦੀ ਪੂਰਤੀ ਲਈ ਅਤੇ ਉੱਚਿਤ ਵਿਚਾਰ-ਵਟਾਂਦਰੇ ਤੋਂ ਬਾਅਦ, ਸਰਕਾਰ ਨੇ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸ਼੍ਰੀ ਸੋਨਮ ਵਾਂਗਚੁਕ ਦੀ ਹਿਰਾਸਤ ਤਤਕਾਲ ਪ੍ਰਭਾਵ ਤੋਂ ਰੱਦ ਕਰਨ ਦਾ ਫੈਸਲਾ ਲਿਆ ਹੈ
ਸਰਕਾਰ ਲੱਦਾਖ ਦੀ ਸੁਰੱਖਿਆ ਦੇ ਲਈ ਸਾਰੇ ਜ਼ਰੂਰੀ ਉਪਾਅ ਉਪਲਬਧ ਕਰਵਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦੀ ਹੈ
Posted On:
14 MAR 2026 11:26AM by PIB Chandigarh
24 ਸਤੰਬਰ 2025 ਨੂੰ ਸ਼ਾਂਤੀ-ਪਸੰਦ ਸ਼ਹਿਰ ਲੇਹ ਵਿੱਚ ਪੈਦਾ ਹੋਈ ਗੰਭੀਰ ਕਾਨੂੰਨ-ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ, ਜਨਤਕ ਵਿਵਸਥਾ ਬਣਾਏ ਰੱਖਣ ਦੇ ਉਦੇਸ਼ ਨਾਲ ਲੇਹ ਦੇ ਜ਼ਿਲ੍ਹਾ ਮਜਿਸਟ੍ਰੇਟ ਦੁਆਰਾ ਜਾਰੀ ਆਦੇਸ਼ ਦੇ ਤਹਿਤ ਸ਼੍ਰੀ ਸੋਨਮ ਵਾਂਗਚੁਕ ਨੂੰ 26 ਸਤੰਬਰ 2025 ਨੂੰ ਰਾਸ਼ਟਰੀ ਸੁਰੱਖਿਆ ਐਕਟ (ਐੱਨਐੱਸਏ) ਦੇ ਪ੍ਰਾਵਧਾਨਾਂ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ। ਸ਼੍ਰੀ ਸੋਨਮ ਵਾਂਗਚੁਕ ਉਕਤ ਐਕਟ ਦੇ ਤਹਿਤ ਹਿਰਾਸਤ ਦੀ ਮਿਆਦ ਦਾ ਲਗਭਗ ਅੱਧਾ ਸਮਾਂ ਕੱਟ ਚੁੱਕੇ ਹਨ।
ਸਰਕਾਰ ਲੱਦਾਖ ਵਿੱਚ ਵੱਖ-ਵੱਖ ਹਿਤਧਾਰਕਾਂ ਅਤੇ ਸਮਾਜ ਦੇ ਨੇਤਾਵਾਂ ਦੇ ਨਾਲ ਸਰਗਰਮ ਤੌਰ ‘ਤੇ ਸੰਵਾਦ ਕਰ ਰਹੀ ਹੈ ਤਾਂ ਜੋ ਖੇਤਰ ਦੇ ਲੋਕਾਂ ਦੀਆਂ ਉਮੀਦਾਂ ਅਤੇ ਚਿੰਤਾਵਾਂ ਦਾ ਸਮਾਧਾਨ ਕੀਤਾ ਜਾ ਸਕੇ। ਹਾਲਾਂਕਿ, ਬੰਦ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਮੌਜੂਦਾ ਮਾਹੌਲ ਸਮਾਜ ਦੇ ਸ਼ਾਂਤੀ-ਪਸੰਦ ਸਰੂਪ ਲਈ ਹਾਣੀਕਾਰਕ ਸਾਬਤ ਹੋਇਆ ਹੈ ਅਤੇ ਇਸ ਨੇ ਵਿਦਿਆਰਥੀਆਂ, ਨੌਕਰੀ ਚਾਹੁੰਣ ਵਾਲਿਆਂ, ਕਾਰੋਬਾਰਾਂ, ਟੂਰ ਆਪ੍ਰੇਟਰਾਂ ਅਤੇ ਟੂਰਿਸਟਾਂ ਸਮੇਤ ਭਾਈਚਾਰੇ ਦੇ ਵੱਖ-ਵੱਖ ਵਰਗਾਂ ਨੂੰ ਅਤੇ ਲੱਦਾਖ ਦੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਸਰਕਾਰ ਲੱਦਾਖ ਵਿੱਚ ਸ਼ਾਂਤੀ, ਸਥਿਰਤਾ ਅਤੇ ਆਪਸੀ ਵਿਸ਼ਵਾਸ ਦਾ ਵਾਤਾਵਰਣ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਸਾਰੇ ਹਿਤਧਾਰਕਾਂ ਦੇ ਨਾਲ ਰਚਨਾਤਮਕ ਅਤੇ ਸਾਰਥਕ ਸੰਵਾਦ ਨੂੰ ਪਹੁੰਚਯੋਗ ਬਣਾਇਆ ਜਾ ਸਕੇ। ਇਸ ਉਦੇਸ਼ ਦੀ ਪੂਰਤੀ ਲਈ, ਅਤੇ ਉੱਚਿਤ ਵਿਚਾਰ-ਵਟਾਂਦਰੇ ਤੋਂ ਬਾਅਦ, ਸਰਕਾਰ ਨੇ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸ਼੍ਰੀ ਸੋਨਮ ਵਾਂਗਚੁਕ ਦੀ ਹਿਰਾਸਤ ਤਤਕਾਲ ਪ੍ਰਭਾਵ ਤੋਂ ਰੱਦ ਕਰਨ ਦਾ ਫੈਸਲਾ ਲਿਆ ਹੈ।
ਸਰਕਾਰ ਲੱਦਾਖ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਉਪਲਬਧ ਕਰਵਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦੀ ਹੈ। ਉਸ ਨੂੰ ਉਮੀਦ ਹੈ ਕਿ ਉੱਚ ਅਧਿਕਾਰ ਕਮੇਟੀ ਅਤੇ ਹੋਰ ਉਪਯੁਕਤ ਪਲੈਟਫਾਰਮਾਂ ਸਮੇਤ ਰਚਨਾਤਮਕ ਸਹਿਯੋਗ ਅਤੇ ਸੰਵਾਦ ਦੇ ਰਾਹੀਂ ਇਸ ਖੇਤਰ ਨਾਲ ਸਬੰਧਿਤ ਮੁੱਦਿਆਂ ਦਾ ਸਮਾਧਾਨ ਹੋ ਜਾਵੇਗਾ।
*****
ਆਰਕੇ/ਆਰਆਰ/ਪੀਐੱਸ
(Release ID: 2240641)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
हिन्दी
,
Bengali
,
Bengali-TR
,
Assamese
,
Gujarati
,
Odia
,
Tamil
,
Kannada
,
Malayalam