ਖੇਤੀਬਾੜੀ ਮੰਤਰਾਲਾ
ਕੱਲ੍ਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਾਰੀ ਕਰਨਗੇ ਪ੍ਰਧਾਨ ਮੰਤਰੀ ਸਨਮਾਨ ਨਿਧੀ ਦੀ 22ਵੀਂ ਕਿਸ਼ਤ, 9.32 ਕਰੋੜ ਕਿਸਾਨਾਂ ਨੂੰ 18,640 ਕਰੋੜ ਰੁਪਏ ਦਾ ਸਿੱਧਾ ਲਾਭ
ਗੁਵਾਹਾਟੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਕਿਸਾਨਾਂ ਦੇ ਖਾਤੇ ਵਿੱਚ ਪਹੁੰਚੇਗੀ ਧਨਰਾਸ਼ੀ
2.15 ਕੋਰੜ ਤੋਂ ੲਧ ਮਹਿਲਾ ਕਿਸਾਨਾਂ ਦੇ ਖਾਤਿਆਂ ਵਿੱਚ ਵੀ ਪਹੁੰਚੇਗੀ ਪੀਐੱਮ ਸਨਮਾਨ ਨਿਧੀ ਦੀ ਧਨਰਾਸ਼ੀ
ਖੁਰਾਕ ਉਤਪਾਦਨ ਵਿੱਚ ਹੋਏ ਰਿਕਾਰਡ ਵਾਧੇ, ਖੇਤੀਬਾੜੀ ਕਰਜ਼ੇ 28.69 ਲੱਖ ਕਰੋੜ ਰੁਪਏ ਤੱਕ ਪਹੁੰਚਿਆ, ਕਿਸਾਨਾਂ ਲਈ ਏਆਈ ਅਧਾਰਿਤ ‘ਭਾਰਤ ਵਿਸਤਾਰ’ ਪਲੈਟਫਾਰਮ ਲਾਂਚ: ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਭਾਰਤ ਅਨਾਜ ਉਤਪਾਦਨ ਵਿੱਚ ਆਲਮੀ ਸ਼ਕਤੀ ਬਣਿਆ, 357 ਮਿਲੀਅਨ ਟਨ ਹੋਇਆ ਖੁਰਾਕ ਉਤਪਾਦਨ: ਸ਼੍ਰੀ ਚੌਹਾਨ
प्रविष्टि तिथि:
12 MAR 2026 3:50PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਆਪਣੇ ਨਿਵਾਸ ਸਥਾਨ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਖੇਤਰ ਵਿੱਚ ਬੇਮਿਸਾਲ ਪ੍ਰਗਤੀ ਅਤੇ ਕਿਸਾਨਾਂ ਦੀ ਭਲਾਈ ਵੱਲ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ 13 ਮਾਰਚ ਨੂੰ ਅਸਮ ਦੇ ਗੁਵਾਹਾਟੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੀ 22ਵੀਂ ਕਿਸ਼ਤ ਵਜੋਂ ਦੇਸ਼ ਦੇ 9.32 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 18,640 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਤੌਰ ਟ੍ਰਾਂਸਫਰ ਕਰਨਗੇ।
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਹੁਣ ਤੱਕ 4 ਲੱਖ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਡੀਬੀਟੀ ਰਾਹੀਂ ਵੰਡੀ ਜਾ ਚੁੱਕੀ ਹੈ। ਵਿਸ਼ੇਸ਼ ਤੌਰ ‘ਤੇ, ਇਸ ਵਿੱਚ 2.15 ਕਰੋੜ ਤੋਂ ਵੱਧ ਮਹਿਲਾ ਕਿਸਾਨ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਇਸ ਸਿੱਧੀ ਆਰਥਿਕ ਮਦਦ ਨਾਲ ਖੇਤੀਬਾੜੀ ਨਿਵੇਸ਼ ਵਿੱਚ ਵਾਧਾ ਹੋਇਆ ਹੈ ਅਤੇ ਕਿਸਾਨਾਂ ਦੀ ਸ਼ਾਹੂਕਾਰਾਂ 'ਤੇ ਨਿਰਭਰਤਾ ਘਟੀ ਹੈ, ਜਿਸ ਨਾਲ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੀ ਹੈ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਖੇਤੀਬਾੜੀ ਵਿਕਾਸ ਅਤੇ ਕਿਸਾਨ ਭਲਾਈ ਦਾ ਮਹਾਯੱਗ ਲਗਾਤਾਰ ਜਾਰੀ ਰਹੇਗਾ।
ਖੇਤੀਬਾੜੀ ਖੇਤਰ ਵਿੱਚ ਦਹਾਕੇ ਦੀਆਂ ਉਪਲਬਧੀਆਂ
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਭਾਰਤ ਸਰਕਾਰ ਦੀ ਖੇਤੀਬਾੜੀ ਦੇ ਖੇਤਰ ਵਿੱਚ ਪਿਛਲੇ 12 ਵਰ੍ਹਿਆਂ ਵਿੱਚ ਹੋਈ ਪ੍ਰਗਤੀ ‘ਤੇ ਚਾਨਣਾ ਪਾਇਆ ਕਿ ਭਾਰਤ ਹੁਣ ਅਨਾਜ ਦੀ ਕਮੀ ਵਾਲੇ ਦੇਸ਼ ਤੋਂ ਨਿਕਲ ਕੇ ਇੱਕ ਆਲਮੀ ਸ਼ਕਤੀ ਬਣ ਗਿਆ ਹੈ ਅਤੇ ਇਹ ਸਾਕਾਰ ਹੋਇਆ ਹੈ ਸਰਕਾਰ ਦੀ ਨੀਤੀ ਅਤੇ ਕਿਸਾਨਾਂ ਦੀ ਮਿਹਨਤ ਦੇ ਕਾਰਨ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ 150 ਮਿਲੀਅਨ ਟਨ ਚੌਲ ਉਤਪਾਦਨ ਨਾਲ ਚੀਨ ਨੂੰ ਪਿੱਛੇ ਛੱਡ ਕੇ ਅੱਜ ਦੁਨੀਆ ਵਿੱਚ ਪਹਿਲੇ ਸਥਾਨ ‘ਤੇ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ 2014 ਦੇ ਕੁੱਲ ਖੁਰਾਕ ਉਤਪਾਦਨ 252 ਮਿਲੀਅਨ ਟਨ ਦੇ ਮੁਕਾਬਲੇ ਅੱਜ ਦੇਸ਼ ਦਾ ਕੁੱਲ ਖੁਰਾਕ ਉਤਪਾਦਨ ਵੱਧ ਕੇ 357 ਮਿਲੀਅਨ ਟਨ ਹੋ ਗਿਆ ਹੈ। ਬਾਗਬਾਨੀ ਵਿੱਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ। ਫਲਾਂ ਅਤੇ ਸਬਜ਼ੀਆਂ ਦਾ ਉਤਪਾਦਨ 277 ਮਿਲੀਅਨ ਟਨ ਤੋਂ ਵਧ ਕੇ 369 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਦਾਲਾਂ ਦੇ ਉਤਪਾਦਨ ਵਿੱਚ ਅੱਜ ਭਾਰਤ ਆਤਮਨਿਰਭਰਤਾ ਵੱਲ ਵਧ ਰਿਹਾ ਹੈ। ਅੱਜ ਭਾਰਤ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਹੈ। ਸਰਕਾਰ ਅਰਹਰ, ਮਸੂਰ ਅਤੇ ਉੜਦ ਵਰਗੀਆਂ ਦਾਲਾਂ ਦੀ ਰਿਕਾਰਡ ਖਰੀਦਦਾਰੀ ਕਰ ਰਹੀ ਹੈ।
ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਸਹਾਇਤਾ ਲਈ ਸਰਕਾਰ ਨੇ "ਭਾਰਤ ਵਿਸਤਾਰ"(Bharat Vistar) ਨਾਮਕ ਇੱਕ ਏਆਈ ਡਿਜੀਟਲ ਪਲੈਟਫਾਰਮ ਦਾ ਪਹਿਲਾ ਪੜਾਅ ਲਾਂਚ ਕੀਤਾ ਹੈ। ਇਸ ਦੇ ਰਾਹੀਂ ਕਿਸਾਨ ਸਿਰਫ ਫੋਨ ਕਾਲ ਰਾਹੀਂ ਆਪਣੀ ਸਥਾਨਕ ਭਾਸ਼ਾ ਵਿੱਚ ਖੇਤੀ ਨਾਲ ਸਬੰਧਿਤ ਸਾਰੀ ਜਾਣਕਾਰੀ ਹਾਸਲ ਕਰ ਸਕਣਗੇ। ਪਿਛਲੇ ਵਰ੍ਹਿਆਂ ਵਿੱਚ ਅਸੀਂ ਐੱਮਐੱਸਪੀ ਕਣਕ, ਚੌਲ, ਕਪਾਹ, ਤੇਲ ਬੀਜਾਂ ਅਤੇ ਦਾਲਾਂ ਦੀ ਰਿਕਾਰਡ ਖਰੀਦ ਕੀਤੀ ਹੈ, ਅਤੇ ਕਿਸਾਨਾਂ ਨੂੰ ਕਿਫਾਇਤੀ ਕੀਮਤਾਂ 'ਤੇ ਖਾਦ ਖਰੀਦਣਾ ਯਕੀਨੀ ਬਣਾਇਆ ਹੈ।
ਵਿੱਤ ਸੁਰੱਖਿਆ ਦੇ ਮੋਰਤੇ ‘ਤੇ ਵੀ ਮਹੱਤਵਪੂਰਨ ਸੁਧਾਰ
ਕੇਂਦਰੀ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ 2014 ਵਿੱਚ ਜੋ ਖੇਤੀਬਾੜੀ ਕਰਜ਼ੇ 8 ਲੱਖ 45 ਹਜ਼ਾਰ ਕਰੋੜ ਰੁਪਏ ਸੀ, ਉਹ ਹੁਣ ਵੱਧ ਕੇ 28 ਲੱਖ 69 ਹਜ਼ਾਰ ਕਰੋੜ ਰੁਪਏ ਹੋ ਗਏ ਹਨ। ਫਸਲ ਬੀਮਾ ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 2 ਲੱਖ ਕਰੋੜ ਰੁਪਏ ਦੀ ਕਲੇਮ ਰਾਸ਼ੀ ਜਮ੍ਹਾਂ ਕੀਤੀ ਗਈ ਹੈ। ਨਾਲ ਹੀ ਬਜਟ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਯੂਪੀਏ ਸਰਕਾਰ ਦੇ ਸਮੇਂ ਦਾ 27,000 ਕਰੋੜ ਰੁਪਏ ਦਾ ਖੇਤੀਬਾੜੀ ਬਜਟ ਹੁਣ ਵੱਧ ਕੇ 1.40 ਲੱਖ ਕਰੋੜ ਰੁਪਏ ਸਲਾਨਾ ਤੋਂ ਵੱਧ ਹੋ ਗਿਆ ਹੈ।
*****
ਆਰਸੀ/ਐੱਮਐੱਸ/ਏਡੀ/ਡੀਕੇ/ਐੱਮਕੇ/ਬਲਜੀਤ ਸਿੰਘ
(रिलीज़ आईडी: 2239045)
आगंतुक पटल : 37