ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛਤਰਪਤੀ ਸੰਭਾਜੀ ਮਹਾਰਾਜ ਜੀ ਦੇ ਬਲਿਦਾਨ ਦਿਵਸ 'ਤੇ ਸ਼ਰਧਾਂਜਲੀ ਦਿੱਤੀ


ਛਤਰਪਤੀ ਸ਼ਿਵਾਜੀ ਮਹਾਰਾਜ ਜੀ ਤੋਂ ਮਿਲੀ ਸਵਰਾਜ, ਸਵਧਰਮ ਅਤੇ ਸਵਭਾਸ਼ਾ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਛਤਰਪਤੀ ਸੰਭਾਜੀ ਮਹਾਰਾਜ ਜੀ ਜੀਵਨ ਭਰ ਵਚਨਬੱਧ ਰਹੇ

ਮੁਗਲ ਹਮਲਾਵਰਾਂ ਨੂੰ ਦਹਿਸ਼ਤ ਵਿੱਚ ਲਿਆ ਦੇਣ ਵਾਲੇ ਛਤਰਪਤੀ ਸੰਭਾਜੀ ਮਹਾਰਾਜ ਜੀ ਦੇ ਰਾਸ਼ਟਰ ਰੱਖਿਆ ਦੇ ਸੰਕਲਪ ਨੂੰ ਮੁਸ਼ਕਲ ਤਸੀਹੇ ਵੀ ਹਿੱਲਾ ਨਾ ਸਕੇ

Posted On: 11 MAR 2026 12:24PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛਤਰਪਤੀ ਸੰਭਾਜੀ ਮਹਾਰਾਜ ਜੀ ਦੇ ਬਲਿਦਾਨ ਦਿਵਸ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਐਕਸ ‘ਤੇ ਆਪਣੀ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਛਤਰਪਤੀ ਸ਼ਿਵਾਜੀ ਮਹਾਰਾਜ ਜੀ ਤੋਂ ਮਿਲੀ ਸਵਰਾਜ, ਸਵਧਰਮ ਅਤੇ ਸਵਭਾਸ਼ਾ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਛਤਰਪਤੀ ਸੰਭਾਜੀ ਮਹਾਰਾਜ ਜੀ ਜੀਵਨ ਭਰ ਵਚਨਬੱਧ ਰਹੇ। ਮੁਗਲ ਹਮਲਾਵਰਾਂ ਨੂੰ ਦਹਿਸ਼ਤ ਵਿੱਚ ਲਿਆ ਦੇਣ ਵਾਲੇ ਛਤਰਪਤੀ ਸੰਭਾ ਜੀ ਮਹਾਰਾਜ ਜੀ ਦੇ ਰਾਸ਼ਟਰ ਰੱਖਿਆ ਦੇ ਸੰਕਲਪ ਨੂੰ ਮੁਸ਼ਕਲ ਤਸੀਹੇ ਵੀ ਨਾ ਹਿਲਾ ਸਕੇ। ਛਤਰਪਤੀ ਸੰਭਾਜੀ ਮਹਾਰਾਜ ਜੀ ਦੇ ਬਲਿਦਾਨ ਦਿਵਸ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।”

***************

 ਆਰਕੇ/ਆਰਆਰ/ਪੀਐੱਸ/ਸ਼ੀਨਮ ਜੈਨ


(Release ID: 2238217) ਵਿਜ਼ੀਟਰ ਕਾਊਂਟਰ : 7